ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿੱਚ ਬਸੰਤ ਮੇਲੇ ਦੌਰਾਨ ਲਗਾਇਆ ਗਿਆ ਖੂਨ ਦਾਨ ਕੈਂਪ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿੱਚ ਬਸੰਤ ਮੇਲੇ ਦੌਰਾਨ ਲਗਾਇਆ ਗਿਆ ਖੂਨ ਦਾਨ ਕੈਂਪ

ਫਿਰੋਜ਼ਪੁਰ, 13 ਫਰਵਰੀ                 ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿਖੇ ਸਟੇਟ ਲੈਵਲ ਦਾ ਬਸੰਤ ਪਤੰਗ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਦੌਰਾਨ ਜ਼ਿਲ੍ਹਾ ਯੂਥ ਸਰਵਿਸਜ਼ ਵਿਭਾਗ ਦੇ ਅਧੀਨ ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਚਲ ਰਹੇ ਰੈੱਡ ਰਿਬਨ ਕਲੱਬਾਂ ਤੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਇਕ ਖੂਨ ਦਾਨ ਕੈਂਪ ਦਾ ਆਯੋਜਤ […]

ਫਿਰੋਜ਼ਪੁਰ, 13 ਫਰਵਰੀ

                ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿਖੇ ਸਟੇਟ ਲੈਵਲ ਦਾ ਬਸੰਤ ਪਤੰਗ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਦੌਰਾਨ ਜ਼ਿਲ੍ਹਾ ਯੂਥ ਸਰਵਿਸਜ਼ ਵਿਭਾਗ ਦੇ ਅਧੀਨ ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਚਲ ਰਹੇ ਰੈੱਡ ਰਿਬਨ ਕਲੱਬਾਂ ਤੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਇਕ ਖੂਨ ਦਾਨ ਕੈਂਪ ਦਾ ਆਯੋਜਤ ਕੀਤਾ ਗਿਆ। ਇਸ ਨੇਕ ਕੰਮ ਲਈ ਕੈਂਪਸ ਅਤੇ ਬਾਹਰ ਤੋਂ ਆਏ ਲੋਕਾਂ ਨੇ ਲਗਪਗ 40 ਯੂਨਿਟ ਦੇ ਕਰੀਬ ਖੂਨ ਦਾਨ ਕੀਤਾ। ਰਜਿਸਟ੍ਰਾਰ ਡਾ. ਗਜ਼ਲਪਰੀਤ ਸਿੰਘ ਨੇ  ਇਸ ਨੇਕ ਕੰਮ ਲਈ ਸਾਰੀ ਟੀਮ ਨੂੰ ਮੁਬਾਰਕਬਾਦ ਦਿੱਤੀ।                ਇਸ ਮੌਕੇ ਬੀ ਟੀ ਓ ਡਾ. ਦਿਸਵਣ ਬਾਜਵਾਰੈੱਡ ਰਿਬਨ ਕਲੱਬਾਂ ਦੇ ਨੋਡਲ ਅਫ਼ਸਰ ਗੁਰਪ੍ਰੀਤ ਸਿੰਘਪ੍ਰੋ ਨਵਦੀਪ ਕੌਰਪ੍ਰੋ ਗੁਰਜੀਵਨ ਸਿੰਘਪੀ ਆਰ ਓ ਤੇ ਨੋਡਲ ਅਫ਼ਸਰ ਯਸ਼ਪਾਲ ਨਰਸ ਕਮਲ ਭੱਟੀਫਾਰਮਾਸਿਸਟ ਮਾਧਵ ਗੋਪਾਲ ਨੇ ਵਿਸੇਸ਼ ਭੂਮਿਕਾ ਨਿਭਾਈ। 

Tags: