Pakistani Defense Minister on India-Pakistan War: ਜਲਦੀ ਲੱਗ ਸਕਦੀ ਹੈ ਭਾਰਤ-ਪਾਕਿ ਦੀ ਜੰਗ?

Pakistani Defense Minister on India-Pakistan War: ਜਲਦੀ ਲੱਗ ਸਕਦੀ ਹੈ ਭਾਰਤ-ਪਾਕਿ ਦੀ ਜੰਗ?

ਪਾਕਿਸਤਾਨ ਦੇ ਰਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਚੇਤਾਵਨੀ ਦਿਤੀ ਹੈ ਕਿ ਭਾਰਤ ਨਾਲ ਜੰਗ ਦੀ ਸੰਭਾਵਨਾ ਸੱਚ ਹੈ ਅਤੇ ਦਾਅਵਾ ਕੀਤਾ ਕਿ ਭਵਿੱਖ ਵਿਚ ਕਿਸੇ ਵੀ ਹਥਿਆਰਬੰਦ ਟਕਰਾਅ ਦੀ ਸਥਿਤੀ ਵਿਚ ਉਨ੍ਹਾਂ ਦਾ ਦੇਸ਼ ਹੋਰ ਵੀ ਵੱਡੀ ਸਫ਼ਲਤਾ ਪ੍ਰਾਪਤ ਕਰੇਗਾ। ਆਸਿਫ਼ ਨੇ ਇਹ ਟਿੱਪਣੀ ‘ਸਮਾਂ ਟੀਵੀ’ ਨਾਲ ਇਕ ਇੰਟਰਵਿਊ ਵਿਚ ਕੀਤੀ ਜਦੋਂ ਐਂਕਰ ਨੇ ਉਨ੍ਹਾਂ ਨੂੰ ਭਾਰਤੀ ਸਿਆਸਤਦਾਨਾਂ ਅਤੇ ਉੱਚ ਫ਼ੌਜੀ ਅਧਿਕਾਰੀਆਂ ਦੇ ਹਾਲੀਆ ਬਿਆਨਾਂ ਬਾਰੇ ਪੁੱਛਿਆ। ਮੰਤਰੀ ਨੇ ਕਿਹਾ ਕਿ ਹਥਿਆਰਬੰਦ ਟਕਰਾਅ ਦਾ ਖ਼ਤਰਾ ਹੈ ਤੇ ਪਾਕਿਸਤਾਨ ਸੁਚੇਤ ਹੈ ਅਤੇ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿਚ, ਆਸਿਫ ਨੇ ਕਿਹਾ,‘‘ਭਾਰਤ ਨਾਲ ਜੰਗ ਹੋ ਸਕਦੀ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨਾਲ ਜੰਗ ਦੀ ਸਥਿਤੀ ਵਿਚ ਪਾਕਿਸਤਾਨ ਨੂੰ ਵਧੇਰੇ ਢੁਕਵੇਂ ਨਤੀਜੇ ਮਿਲਣ ਦੀ ਸੰਭਾਵਨਾ ਹੈ।
 

Related Posts