MP ਰਾਘਵ ਚੱਢਾ ਨੂੰ ਮਿਲਿਆ ਲੰਡਨ ਵਿੱਚ 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ 2025 ਵਿੱਚ ਬੋਲਣ ਲਈ ਸੱਦਾ

ਕਈ ਉੱਘੀਆਂ ਸ਼ਖਸੀਅਤਾਂ ਨਾਲ ਭਾਰਤ ਦੇ ਭਵਿੱਖ ਬਾਰੇ ਕਰਨਗੇ ਚਰਚਾ

MP ਰਾਘਵ ਚੱਢਾ ਨੂੰ ਮਿਲਿਆ ਲੰਡਨ ਵਿੱਚ 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ 2025 ਵਿੱਚ ਬੋਲਣ ਲਈ ਸੱਦਾ

ਨਵੀਂ ਦਿੱਲੀ/ਲੰਡਨ 29 ਮਈ 2025

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਵੱਕਾਰੀ 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ ਲਈ ਸੱਦਾ ਦਿੱਤਾ ਗਿਆ ਹੈ। ਇਹ ਯੂਕੇ ਦੇ ਮਸ਼ਹੂਰ ਥਿੰਕ ਟੈਂਕ ਬ੍ਰਿਜ ਇੰਡੀਆ ਦੁਆਰਾ 30 ਮਈ 2025 ਨੂੰ ਰਾਇਲ ਲੈਂਕੈਸਟਰ ਲੰਡਨ ਵਿਖੇ ਆਯੋਜਿਤ ਕੀਤਾ ਜਾਵੇਗਾ। ਇਹ ਕਾਨਫਰੰਸ ਇੰਡੀਆ ਵੀਕ ਦਾ ਇੱਕ ਵੱਡਾ ਹਿੱਸਾ ਹੈ। ਸੰਸਦ ਮੈਂਬਰ ਰਾਘਵ ਚੱਢਾ ਇਸ ਕਾਨਫਰੰਸ ਵਿੱਚ ਬੁਲਾਰੇ ਵਜੋਂ ਸ਼ਾਮਲ ਹੋਣਗੇ। ਇਸ ਮਹੱਤਵਪੂਰਨ ਕਾਨਫਰੰਸ ਵਿੱਚ, ਭਾਰਤ ਦੇ ਆਰਥਿਕ ਵਿਕਾਸ ਅਤੇ ਦੁਨੀਆ ਵਿੱਚ ਇਸਦੀ ਭੂਮਿਕਾ ਬਾਰੇ ਡੂੰਘੀ ਚਰਚਾ ਹੋਵੇਗੀ। ਇਸ ਵਿੱਚ ਭਾਰਤ ਦੇ ਕਈ ਨੀਤੀ ਨਿਰਮਾਤਾ ਅਤੇ ਪ੍ਰਮੁੱਖ ਕਾਰੋਬਾਰੀ ਹਿੱਸਾ ਲੈਣਗੇ। 

ਯੂਕੇ ਦੇ ਮਸ਼ਹੂਰ ਥਿੰਕ ਟੈਂਕ ਬ੍ਰਿਜ ਇੰਡੀਆ ਦੁਆਰਾ ਹਰ ਸਾਲ ਆਯੋਜਿਤ ਕੀਤੇ ਜਾਣ ਵਾਲੇ ਇੰਡੀਆ ਵੀਕ ਕਾਨਫਰੰਸ ਵਿੱਚ 1,100 ਤੋਂ ਵੱਧ ਲੋਕ ਸ਼ਾਮਲ ਹੋਣਗੇ। ਇਸ ਸਮਾਗਮ ਵਿੱਚ ਕਾਰੋਬਾਰ, ਆਰਥਿਕਤਾ ਅਤੇ ਜੀਓ ਪਲੀਟਿਕਸ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। 

"ਸਨਮਾਨਿਤ ਮਹਿਸੂਸ ਕਰ ਰਿਹਾ ਹਾਂ"*

ਸੰਸਦ ਮੈਂਬਰ ਰਾਘਵ ਚੱਢਾ ਲੰਡਨ ਵਿੱਚ ਹੋਣ ਵਾਲੇ ਇਸ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿਸ ਦਾ ਨਾਂ "ਭਾਰਤ ਇੱਕ ਬਹੁਧਰੁਵੀ ਸੰਸਾਰ ਵਿੱਚ" (India in a Multipolar World) ਹੈ। ਇਸ ਚਰਚਾ ਵਿੱਚ ਉਹ ਭਾਰਤ ਦੀ ਰਣਨੀਤਕ ਆਜ਼ਾਦੀ, ਦੁਨੀਆ ਵਿੱਚ ਇਸਦੇ ਵਧਦੇ ਪ੍ਰਭਾਵ ਅਤੇ ਗਲੋਬਲ ਨਾਰਥ ਅਤੇ ਸਾਊਥ ਵਿਚਕਾਰ ਇੱਕ ਪੁਲ ਵਜੋਂ ਭਾਰਤ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਉਹ ਭਾਰਤ ਦੀਆਂ ਹਾਲੀਆ ਪ੍ਰਾਪਤੀਆਂ ਬਾਰੇ ਵੀ ਗੱਲ ਕਰਨਗੇ, ਜਿਸ ਵਿੱਚ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ, ਰੱਖਿਆ ਅਤੇ ਕੂਟਨੀਤੀ ਵਿੱਚ ਸਫਲਤਾਵਾਂ ਦੇ ਨਾਲ-ਨਾਲ ਤਕਨਾਲੋਜੀ ਅਤੇ ਨੌਜਵਾਨ ਲੀਡਰਸ਼ਿਪ ਦੇ ਯੋਗਦਾਨ ਸ਼ਾਮਲ ਹਨ। 

'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ ਦੇ ਸੱਦੇ ਦਾ ਜਵਾਬ ਦਿੰਦੇ ਹੋਏ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ, "ਮੈਨੂੰ ਬ੍ਰਿਜ ਇੰਡੀਆ ਅਤੇ ਇੰਡੀਆ ਵੀਕ 2025 ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਲਈ ਇੱਕ ਵਧੀਆ ਪਲੇਟਫਾਰਮ ਹੈ। ਮੈਨੂੰ ਇਸ ਸਮਾਗਮ ਵਿੱਚ ਆਪਣੇ ਵਿਚਾਰ ਸਾਂਝੇ ਕਰਕੇ ਖੁਸ਼ੀ ਹੋਵੇਗੀ ਅਤੇ ਭਾਰਤ ਦੇ ਵਿਕਾਸ ਅਤੇ ਇਸਦੀ ਵਿਸ਼ਵਵਿਆਪੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਉਤਸ਼ਾਹਿਤ ਹਾਂ।" 

ਉਨ੍ਹਾਂ ਕਿਹਾ ਕਿ 'ਆਈਡੀਆਜ਼ ਫਾਰ ਇੰਡੀਆ' ਵਿਸ਼ਵ ਪੱਧਰ 'ਤੇ ਭਾਰਤ ਦੀ ਨੌਜਵਾਨ ਲੀਡਰਸ਼ਿਪ ਸ਼ਕਤੀ ਅਤੇ ਨੀਤੀਗਤ ਸੋਚ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਵਧੀਆ ਮੌਕਾ ਹੈ। ਲੰਡਨ ਵਿੱਚ ਹੋਣ ਵਾਲਾ ਇਹ ਸੰਮੇਲਨ ਭਾਰਤ ਦੇ "ਵਸੁਧੈਵ ਕੁਟੁੰਬਕਮ" ਦੇ ਦ੍ਰਿਸ਼ਟੀਕੋਣ ਨੂੰ ਵੀ ਮਜ਼ਬੂਤ ​​ਕਰੇਗਾ। 

ਪਹਿਲਾਂ ਵੀ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਕਰ ਚੁੱਕਿਆਂ ਹਨ ਸੰਬੋਧਨ

ਯੂਕੇ ਦੇ ਮਸ਼ਹੂਰ ਥਿੰਕ ਟੈਂਕ 'ਬਰਿਜ ਇੰਡੀਆ' ਵੱਲੋਂ ਹਰ ਸਾਲ ਕਰਵਾਈ ਜਾਣ ਵਾਲੀ ਕਾਨਫਰੰਸ 'ਇੰਡੀਆ ਵੀਕ' ਵਿੱਚ 1,100 ਤੋਂ ਵੱਧ ਲੋਕ ਸ਼ਾਮਲ ਹੁੰਦੇ ਹਨ। ਇਹਨਾਂ ਵਿੱਚ ਨੀਤੀ ਨਿਰਮਾਤਾ, ਉਦਯੋਗਪਤੀ, ਨਿਵੇਸ਼ਕ, ਅਕਾਦਮਿਕ ਅਤੇ ਭਾਰਤੀ ਮੂਲ ਦੇ ਲੋਕ ਸ਼ਾਮਲ ਹੁੰਦੇ ਹਨ। ਇਸੇ ਤਰ੍ਹਾਂ, ਪਿਛਲੇ ਕਈ ਸਾਲਾਂ ਦੌਰਾਨ ਇਸ ਕਾਨਫਰੰਸ ਵਿੱਚ ਕਈ ਵੱਡੀਆਂ ਹਸਤੀਆਂ ਅਤੇ ਮਸ਼ਹੂਰ ਚਿਹਰੇ ਹਿਸਾ ਲੈ ਚੁੱਕੇ ਹਨ। ਇਹਨਾਂ ਵਿੱਚ ਬ੍ਰਿਟੇਨ ਦੀ ਡਿਪਟੀ ਪ੍ਰਧਾਨ ਮੰਤਰੀ ਏਂਜਲਾ ਰੇਨਰ, ਭਾਰਤ ਦੇ ਸਾਬਕਾ ਆਰਬੀਆਈ ਗਵਰਨਰ ਰਘੁਰਾਮ ਰਾਜਨ, ਸ਼ੈਲ ਦੇ ਸਾਬਕਾ ਚੇਅਰਮੈਨ ਲਾਰਡ ਜੌਨ ਬ੍ਰਾਊਨ ਦੇ ਨਾਲ ਨਾਲ ਯੂਕੇ ਹਾਉਸ ਆਫ਼ ਕਾਮਨਜ਼ ਅਤੇ ਹਾਉਸ ਆਫ਼ ਲਾਰਡਜ਼ ਦੇ ਮੈਂਬਰ ਵੀ ਸ਼ਾਮਲ ਰਹੇ ਹਨ।

ਭਾਰਤ ਦੇ ਭਵਿੱਖ ਬਾਰੇ ਚਰਚਾ

ਆਈਡੀਆਜ਼ ਫਾਰ ਇੰਡੀਆ ਕਾਨਫਰੰਸ ਭਾਰਤ ਦੇ ਅਗਲੇ ਦਹਾਕੇ ਦੇ ਵਿਕਾਸ ਲਈ ਨਵੇਂ ਕਾਰੋਬਾਰ, ਨਿਵੇਸ਼ ਅਤੇ ਨੀਤੀਗਤ ਵਿਚਾਰਾਂ ਨੂੰ ਉਤਸ਼ਾਹਿਤ ਕਰਦੀ ਹੈ। ਇਸ ਵਾਰ ਕਾਨਫਰੰਸ ਦਾ ਧਿਆਨ ਭਾਰਤ ਵਿੱਚ ਨਵੇਂ ਕਾਰੋਬਾਰ ਅਤੇ ਨਿਵੇਸ਼ ਦੇ ਮੌਕਿਆਂ 'ਤੇ ਹੋਵੇਗਾ। ਭਾਰਤ ਅੱਜ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਇਸ ਕਾਨਫਰੰਸ ਵਿੱਚ, ਵਿਦੇਸ਼ੀ ਨਿਵੇਸ਼ਕਾਂ ਨੂੰ ਦੱਸਿਆ ਜਾਵੇਗਾ ਕਿ ਭਾਰਤ ਵਿੱਚ ਨਿਵੇਸ਼ ਕਰਨ ਦੇ ਕਿੰਨੇ ਵੱਡੇ ਮੌਕੇ ਹਨ। ਭਾਰਤ ਇੱਕ ਵੱਡਾ ਬਾਜ਼ਾਰ ਹੈ, ਜਿੱਥੇ ਵਪਾਰਕ ਸੰਭਾਵਨਾਵਾਂ ਬਹੁਤ ਹਨ।

Gryte9LWoAAVN0i

ਪਰ ਇਸ ਦੇ ਨਾਲ ਹੀ, ਭਾਰਤ ਨੂੰ ਕਈ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਆਰਥਿਕ ਵਿਕਾਸ ਵਿੱਚ ਰੁਕਾਵਟਾਂ, ਗਰੀਬੀ, ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਘਾਟ। ਇਸ ਕਾਨਫਰੰਸ ਵਿੱਚ ਇਨ੍ਹਾਂ ਸਮੱਸਿਆਵਾਂ 'ਤੇ ਵੀ ਖੁੱਲ੍ਹ ਕੇ ਚਰਚਾ ਕੀਤੀ ਜਾਵੇਗੀ। 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ ਦਾ ਮੁੱਖ ਉਦੇਸ਼ ਇਸ ਸਮਾਗਮ ਰਾਹੀਂ ਭਾਰਤ ਲਈ ਨਵੇਂ ਵਿਚਾਰਾਂ ਨੂੰ ਸਾਹਮਣੇ ਲਿਆਉਣਾ ਹੈ, ਜੋ ਦੇਸ਼ ਦੇ ਵਿਕਾਸ ਵਿੱਚ ਮਦਦ ਕਰਨਗੇ।

ਏਸ਼ੀਅਨ ਲੀਡਰਸ਼ਿਪ ਕਾਨਫਰੰਸ ਦਾ ਬਣੇ ਸਨ ਹਿੱਸਾ

Read Also : ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਉਦਯੋਗਪਤੀ ਨਿਤਿਨ ਕੋਹਲੀ

ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ, ਸੰਸਦ ਮੈਂਬਰ ਰਾਘਵ ਚੱਢਾ ਨੂੰ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਆਯੋਜਿਤ ਵੱਕਾਰੀ ਏਸ਼ੀਅਨ ਲੀਡਰਸ਼ਿਪ ਕਾਨਫਰੰਸ 2025, ਜਿਸਨੂੰ "ਪੂਰਬ ਦਾ ਦਾਵੋਸ" ਵਜੋਂ ਜਾਣਿਆ ਜਾਂਦਾ ਹੈ, ਵਿੱਚ ਮੁੱਖ ਬੁਲਾਰੇ ਵਜੋਂ ਸੱਦਾ ਦਿੱਤਾ ਗਿਆ ਸੀ। ਜਿੱਥੇ ਉਨ੍ਹਾਂ ਨੇ ਪਹਿਲਗਾਮ ਵਿੱਚ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਗਏ ਅੱਤਵਾਦੀ ਹਮਲੇ ਦੀ ਵਿਸ਼ਵ ਮੰਚ 'ਤੇ ਸਖ਼ਤ ਨਿੰਦਾ ਕੀਤੀ। ਨਾਲ ਹੀ, ਆਪਰੇਸ਼ਨ ਸਿੰਦੂਰ ਨੂੰ ਜਾਇਜ਼ ਠਹਿਰਾਉਂਦੇ ਹੋਏ, ਉਨ੍ਹਾਂ ਨੇ ਭਾਰਤੀ ਫੌਜ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਸੀ ਕਿ ਭਾਰਤ ਹੁਣ ਸਿਰਫ਼ ਅੱਤਵਾਦੀ ਹਮਲਿਆਂ 'ਤੇ ਦੁੱਖ ਪ੍ਰਗਟ ਨਹੀਂ ਕਰਦਾ, ਸਗੋਂ ਹੁਣ ਸਟੀਕ ਅਤੇ ਫੈਸਲਾਕੁੰਨ ਫੌਜੀ ਕਾਰਵਾਈ ਰਾਹੀਂ ਵੀ ਜਵਾਬ ਦਿੰਦਾ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਅਹਿੰਸਾ ਦੇ ਪ੍ਰਚਾਰਕ ਮਹਾਤਮਾ ਗਾਂਧੀ ਦੀ ਧਰਤੀ ਤੋਂ ਆਉਂਦਾ ਹੈ, ਪਰ ਇਹ ਉਸ ਧਰਤੀ ਤੋਂ ਵੀ ਆਉਂਦਾ ਹੈ ਜਿੱਥੇ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀ ਪੈਦਾ ਹੋਏ ਸਨ। ਉਨ੍ਹਾਂ ਕਿਹਾ ਸੀ, "ਅਸੀਂ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਹਾਂ, ਪਰ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ।"