ਲਿਵਰ ਖ਼ਰਾਬ ਹੋਣ ਦੇ ਇਹ ਨੇ ਸ਼ੁਰੂਆਤੀ ਲੱਛਣ ,ਵੱਡੀ ਬਿਮਾਰੀ ਤੋਂ ਬਚਾਅ ਲਈ ਐਵੇਂ ਕਰੋ ਇਲਾਜ਼

ਲਿਵਰ ਖ਼ਰਾਬ ਹੋਣ ਦੇ ਇਹ ਨੇ ਸ਼ੁਰੂਆਤੀ ਲੱਛਣ ,ਵੱਡੀ ਬਿਮਾਰੀ ਤੋਂ ਬਚਾਅ ਲਈ ਐਵੇਂ ਕਰੋ ਇਲਾਜ਼

ਖਾਣ-ਪੀਣ ਦਾ ਸਿੱਧਾ ਅਸਰ Liver ‘ਤੇ ਪੈਂਦਾ ਹੈ। ਮਾੜੀ ਜੀਵਨ ਸ਼ੈਲੀ ਕਾਰਨ Liver ਬਿਮਾਰ ਹੋ ਰਿਹਾ ਹੈ ਜੋ ਕਿ ਹੋਰ ਵੀ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। Liver ਦੀ ਬੀਮਾਰੀ ਨੂੰ ਸ਼ੁਰੂ ਵਿਚ ਹੀ ਕੰਟਰੋਲ ਕਰ ਲਿਆ ਜਾਵੇ ਤਾਂ ਬਿਹਤਰ ਹੈ, ਨਹੀਂ ਤਾਂ ਇਹ Liver ਨੂੰ ਨੁਕਸਾਨ ਪਹੁੰਚਾ ਸਕਦਾ ਹੈ। Liver ਨਾਲ ਜੁੜੀਆਂ ਕਈ ਬੀਮਾਰੀਆਂ ਹਨ ਜੋ ਤੇਜ਼ੀ ਨਾਲ ਵਧ ਰਹੀਆਂ ਹਨ। ਅੱਜ ਕੱਲ੍ਹ ਹਰ ਦੂਜਾ ਵਿਅਕਤੀ ਫੈਟੀ Liver ਦਾ ਸ਼ਿਕਾਰ ਹੈ। ਇਸ ਤੋਂ ਇਲਾਵਾ ਹੈਪੇਟਾਈਟਸ ਦੀ ਬਿਮਾਰੀ ਵੀ Liver ਦੇ ਕੈਂਸਰ ਦਾ ਵੱਡਾ ਕਾਰਨ ਬਣ ਰਹੀ ਹੈ। Liver ਦੇ ਕੈਂਸਰ ਦੇ ਲੱਛਣ ਅਕਸਰ ਦੇਰ ਨਾਲ ਦਿਖਾਈ ਦਿੰਦੇ ਹਨ ਜਿਸ ਕਾਰਨ ਬਚਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ।