ਦਿੱਲੀ ਸਰਕਾਰ ਨੇ ਹਰਿਆਣਾ ‘ਤੇ ਪਾਣੀ ਨੂੰ ਰੋਕਣ ਦਾ ਲਗਾਇਆ ਦੋਸ਼ ਹਰਿਆਣਾ ਦਾ ਜਵਾਬ, ‘SC ਲਗਾਏਗਾ ਫਟਕਾਰ..!
Delhi Water Crisis
Delhi Water Crisis
ਭਖਦੀ ਗਰਮੀ ਵਿਚਕਾਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਾਣੀ ਦੀ ਕਮੀ ਹੈ। ਅਜਿਹੇ ‘ਚ ਹੁਣ ਦਿੱਲੀ ਸਰਕਾਰ ਨੇ ਹਰਿਆਣਾ ‘ਤੇ ਪਾਣੀ ਨੂੰ ਰੋਕਣ ਦਾ ਦੋਸ਼ ਲਗਾਇਆ ਹੈ ਅਤੇ ਸਰਕਾਰ ਸੁਪਰੀਮ ਕੋਰਟ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਵੀ ਦਿੱਲੀ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਇਸ ਮਾਮਲੇ ‘ਤੇ ਖੇਤੀਬਾੜੀ ਮੰਤਰੀ ਕੰਵਰਪਾਲ ਗੁਰਜਰ ਨੇ ਪ੍ਰਤੀਕਿਰਿਆ ਦਿੱਤੀ ਹੈ।
ਦਰਅਸਲ ਪਾਣੀ ਨੂੰ ਲੈ ਕੇ ਦਿੱਲੀ ਅਤੇ ਹਰਿਆਣਾ ਵਿਚਾਲੇ ਫਿਰ ਤੋਂ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਦਿੱਲੀ ਦੇ ਦੋਸ਼ਾਂ ‘ਤੇ ਸੂਬੇ ਦੇ ਖੇਤੀਬਾੜੀ ਮੰਤਰੀ ਕੰਵਰਪਾਲ ਗੁਰਜਰ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਸੀਂ ਦਿੱਲੀ ਨੂੰ 350 ਕਿਊਸਿਕ ਪਾਣੀ ਦੇ ਰਹੇ ਹਾਂ, ਪਰ ਉਹ ਡਰਾਮਾ ਕਰ ਰਹੇ ਹਨ। ਉਨ੍ਹਾਂ ਨੂੰ ਪਾਣੀ ਦੀ ਵਿਵਸਥਾ ਵਿੱਚ ਸੁਧਾਰ ਕਰਨ ਦੀ ਲੋੜ ਹੈ ਮੰਤਰੀ ਗੁਰਜਰ ਦਾ ਕਹਿਣਾ ਹੈ ਕਿ ਸਮਝੌਤੇ ਅਨੁਸਾਰ ਪਾਣੀ ਦਿੱਤਾ ਜਾ ਰਿਹਾ ਹੈ। ਪਰ ਦਿੱਲੀ ਸਰਕਾਰ ਦੇ ਮੰਤਰੀ ਇਸ ‘ਤੇ ਡਰਾਮਾ ਰਚ ਰਹੇ ਹਨ।
ਹਰਿਆਣਾ ਦੇ ਕੈਬਨਿਟ ਮੰਤਰੀ ਮਹੀਪਾਲ ਢਾਂਡਾ ਨੇ ਵੀ ਇਸ ਮਾਮਲੇ ‘ਤੇ ਦਿੱਲੀ ਸਰਕਾਰ ‘ਤੇ ਹਮਲਾ ਬੋਲਿਆ। ਢਾਂਡਾ ਨੇ ਕਿਹਾ ਕਿ ਦਿੱਲੀ ਸਰਕਾਰ ਆਪਣੀਆਂ ਨਾਕਾਮੀਆਂ ਲਈ ਦੂਜਿਆਂ ‘ਤੇ ਦੋਸ਼ ਮੜ੍ਹ ਰਹੀ ਹੈ। ਹਰਿਆਣਾ ਤੋਂ ਨਹਿਰ ਵਿੱਚ ਕਾਫ਼ੀ ਪਾਣੀ ਹੈ ਅਤੇ ਅਸੀਂ ਹੋਰ ਪਾਣੀ ਛੱਡਿਆ ਹੈ। ਪਰ ਦਿੱਲੀ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਦਿੱਲੀ ਸਰਕਾਰ ਪਾਣੀ ਦੀ ਤਸਕਰੀ ਕਰ ਰਹੀ ਹੈ। ਇਹ ਲੋਕ ਪਾਣੀ ਚੋਰੀ ਕਰ ਰਹੇ ਹਨ ਅਤੇ ਅਜਿਹੇ ‘ਚ ਸੁਪਰੀਮ ਕੋਰਟ ਵੀ ਇਨ੍ਹਾਂ ਨੂੰ ਫਟਕਾਰ ਲਵੇਗੀ। ਮੰਤਰੀ ਨੇ ਦਿੱਲੀ ਤੋਂ ਪਾਣੀ ਦਾ ਹਿਸਾਬ ਮੰਗਿਆ ਅਤੇ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਉਹ ਦੱਸੇ ਕਿ ਕਿੰਨਾ ਪਾਣੀ ਮੰਗਿਆ ਗਿਆ ਅਤੇ ਕਿੰਨਾ ਨਹੀਂ ਮਿਲਿਆ? ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਪਾਣੀ ਸਿੱਧਾ ਦਿੱਲੀ ਪਹੁੰਚਦਾ ਹੈ ਜਾਂ ਨਹੀਂ।
READ ALSO : ਅੱਜ ਦੇ ਦਿਨ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ , ਮਾਂ ਚਰਨ ਕੌਰ ਨੇ ਕੀਤੀ ਭਾਵੁਕ ਪੋਸਟ
ਜ਼ਿਕਰਯੋਗ ਹੈ ਕਿ ਦਿੱਲੀ ਦੀ 5 ਕਰੋੜ 70 ਲੱਖ ਆਬਾਦੀ ਯਮੁਨਾ ਨਦੀ ਦੇ ਪਾਣੀ ‘ਤੇ ਨਿਰਭਰ ਹੈ। ਸਾਲ ਵਿੱਚ 10 ਹਜ਼ਾਰ ਕਿਊਸਿਕ ਪਾਣੀ ਆਉਂਦਾ ਹੈ, ਜਿਸ ਵਿੱਚੋਂ 96 ਫ਼ੀਸਦੀ ਸਿੰਚਾਈ ਲਈ ਵਰਤਿਆ ਜਾਂਦਾ ਹੈ। ਦਿੱਲੀ ਦੀ ਪਿਆਸ ਯਮੁਨਾ ਨਦੀ ਦੇ 70 ਫੀਸਦੀ ਪਾਣੀ ਨਾਲ ਹੀ ਬੁਝਦੀ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ ਦਿੱਲੀ ਲਈ ਨਿਸ਼ਚਿਤ ਮਾਤਰਾ ਵਿੱਚ ਪਾਣੀ ਛੱਡਿਆ ਜਾਂਦਾ ਹੈ। ਗਰਮੀਆਂ ਵਿੱਚ ਨਦੀ ਦੇ ਪਾਣੀ ਦਾ ਪੱਧਰ ਘੱਟ ਜਾਂਦਾ ਹੈ ਅਤੇ ਇਸ ਕਾਰਨ ਪਾਣੀ ਦੀ ਕਮੀ ਹੋ ਜਾਂਦੀ ਹੈ।
ਦੂਜੇ ਪਾਸੇ ਕੰਵਰਪਾਲ ਗੁਰਜਰ ਨੇ ਵੀ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਮੀਖਿਆ ਬੈਠਕ ‘ਚ ਇਸ ‘ਤੇ ਚਰਚਾ ਹੋਈ ਅਤੇ ਅਸੀਂ ਸਾਰੀਆਂ 10 ਸੀਟਾਂ ਜਿੱਤ ਰਹੇ ਹਾਂ। ਹਾਲਾਂਕਿ ਦੋ ਸੀਟਾਂ ‘ਤੇ ਫਰਕ ਯਕੀਨੀ ਤੌਰ ‘ਤੇ ਘੱਟ ਹੋ ਸਕਦਾ ਹੈ।
Delhi Water Crisis