ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਨੂੰ 5 ਸਾਲ ਹੋਏ ਪੂਰੇ , ਦੇਖੋ ਜੋੜੇ ਦੀਆਂ ਖੂਬਸੂਰਤ ਤਸਵੀਰਾਂ…
Kapil Ginni Wedding Anniversary ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਨੂੰ ਅੱਜ ਪੂਰੇ 5 ਸਾਲ ਹੋ ਗਏ ਹਨ। ਕਪਿਲ ਸ਼ਰਮਾ ਨੇ ਆਪਣੀ ਪ੍ਰੇਮਿਕਾ ਗਿੰਨੀ ਚਤਰਥ ਨਾਲ ਲਵ ਮੈਰਿਜ ਕਰਵਾਈ ਸੀ। ਉਹ ਅਕਸਰ ਹੀ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦੌਰਾਨ ਆਪਣੀ ਪਤਨੀ ਬਾਰੇ ਦਿਲਚਸਪ ਗੱਲਾਂ ਕਰਦੇ ਨਜ਼ਰ ਆਉਂਦੇ ਹਨ ਪਰ ਸ਼ਾਇਦ ਜ਼ਿਆਦਾਤਰ ਲੋਕਾਂ ਨੂੰ ਇਹ […]
Kapil Ginni Wedding Anniversary
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਨੂੰ ਅੱਜ ਪੂਰੇ 5 ਸਾਲ ਹੋ ਗਏ ਹਨ। ਕਪਿਲ ਸ਼ਰਮਾ ਨੇ ਆਪਣੀ ਪ੍ਰੇਮਿਕਾ ਗਿੰਨੀ ਚਤਰਥ ਨਾਲ ਲਵ ਮੈਰਿਜ ਕਰਵਾਈ ਸੀ।

ਉਹ ਅਕਸਰ ਹੀ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦੌਰਾਨ ਆਪਣੀ ਪਤਨੀ ਬਾਰੇ ਦਿਲਚਸਪ ਗੱਲਾਂ ਕਰਦੇ ਨਜ਼ਰ ਆਉਂਦੇ ਹਨ ਪਰ ਸ਼ਾਇਦ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਉਨ੍ਹਾਂ ਦੇ ਵਿਆਹ ‘ਚ ਕਈ ਮੁਸ਼ਕਿਲਾਂ ਆਈਆਂ ਸਨ। ਗਿੰਨੀ ਦੇ ਪਿਤਾ ਨੇ ਕਪਿਲ ਸ਼ਰਮਾ ਨੂੰ ਵਿਆਹ ਲਈ ਰਿਜੈਕਟ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਬੜੀ ਮੁਸ਼ਕਿਲ ਨਾਲ ਵਿਆਹ ਤੱਕ ਪਹੁੰਚਿਆ।

ਕਪਿਲ ਨੇ ਖ਼ੁਦ ਕੁਝ ਸਾਲ ਪਹਿਲਾਂ ਇੱਕ ਇੰਟਰਵਿਊ ਦੌਰਾਨ ਇਸ ਕਿੱਸੇ ਨੂੰ ਸਾਂਝਾ ਕੀਤਾ ਸੀ ਕਿ ਗਿੰਨੀ ਨਾਲ ਵਿਆਹ ਕਰਨ ਲਈ ਉਨ੍ਹਾਂ ਨੂੰ ਕਈ ਮੁਸ਼ਕਿਲਾਂ ‘ਚੋਂ ਲੰਘਣਾ ਪਿਆ ਸੀ। ਕਪਿਲ ਸ਼ਰਮਾ ਨੇ ਕਾਮੇਡੀ ‘ਚ ਆਪਣਾ ਸਫ਼ਰ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਨਾਲ ਸ਼ੁਰੂ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਵੀ ਕਈ ਸ਼ੋਅ ਕੀਤੇ ਸਨ ਪਰ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਪਛਾਣ ਮਿਲੀ।

ਕਪਿਲ ਸ਼ਰਮਾ ਦੀ ਆਰਥਿਕ ਹਾਲਤ ਗਿੰਨੀ ਦੇ ਪਰਿਵਾਰ ਮੁਕਾਬਲੇ ਚੰਗੀ ਅਤੇ ਸਥਿਰ ਨਹੀਂ ਸੀ, ਜੋ ਗਿੰਨੀ ਦੇ ਪਿਤਾ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ।
READ ALSO:ਫ਼ਿਰੋਜ਼ਪੁਰ ‘ਚ ਰਿਸ਼ਵਤ ਲੈਣ ਵਾਲਾ DSP ਗ੍ਰਿਫ਼ਤਾਰ
Kapil Ginni Wedding Anniversary

