ਵਿਆਹ ਦੇ ਬੰਧਨ ‘ਚ ਬੱਝੇ Divya ਤੇ Apurva, ਪਰਿਵਾਰ ਦੀ ਮੌਜੂਦਗੀ ‘ਚ ਲਏ ਸੱਤ ਫੇਰੇ..
Bollywood Update
Bollywood Update
MTV ਤੇ ਰਿਆਲਿਟੀ ਸ਼ੋਅ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਦਿਵਿਆ ਅਗਰਵਾਲ ਨੇ ਆਪਣੇ ਬੋਆਏਫਰੈਂਡ ਅਪੂਰਵਾ ਪਡਗਾਂਵਕਰ ਦੇ ਨਾਲ ਵਿਆਹ ਦੇ ਸੱਤ ਫੇਰੇ ਲੈ ਲਏ ਨੇ | ਇਹਨਾਂ ਦੋਹਾਂ ਨੇ ਇੱਕ ਦੂਜੇ ਨੂੰ ਸਾਲਾਂ ਤੱਕ ਡੇਟ ਕੀਤਾ ਤੇ ਹੁਣ ਆਖਰਕਾਰ ਅੱਜ ਇੱਕ ਦੂਜੇ ਨੂੰ ਆਪਣਾ ਜੀਵਨ ਸਾਥੀ ਚੁਣਿਆ । ਤੁਹਾਨੂੰ ਦੱਸ ਦਈਏ ਕਿ ਅਪੁਰਵਾ ਇੱਕ ਬਿਜ਼ਨਿਸਮੈਨ ਹਨ | ਦਿਵਿਆ ਤੇ ਅਪੁਰਵਾ ਨੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਬਹੁਤ ਹੀ ਸਾਦੇ ਢੰਗ ਨਾਲ ਵਿਆਹ ਕੀਤਾ।
also read :- ਸਾਬਕਾ ਕ੍ਰਿਕਟਰ ਯੁਵਰਾਜ-ਸਿੱਧੂ ਦੇ ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਪੋਸਟਾਂ
ਬਿੱਗ ਬੌਸ ਓਟੀਟੀ ਸੀਜ਼ਨ ਵਨ ਦੀ ਜੇਤੂ ਦਿਵਿਆ ਨੇ ਖੁਦ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ । ਜਿਸ ‘ਚ ਅਪੂਰਵਾ ਦੀ ਦੁਲਹਨ ਬਣ ਕੇ ਅਦਾਕਾਰਾ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਬਹੁਤ ਸਾਰੇ ਹੋਰ ਕਲਾਕਾਰ ਵੀ ਜੋੜੇ ਨੂੰ ਵਿਆਹ ਦੀ ਵਧਾਈ ਦੇ ਰਹੇ ਨੇ
Bollywood Update

