ਰੁਕਣ ਦਾ ਨਾਂ ਨਹੀਂ ਲੈ ਰਹੇ ਮੁਨੱਵਰ ਫਾਰੂਕੀ ਦੇ ਹੰਝੂ, ਆਇਸ਼ਾ ਅੱਗੇ ਚੀਕ-ਚੀਕ ਕੇ ਰੋਇਆ ਕਾਮੇਡੀਅਨ, ਮੰਗੀ ਮੁਆਫ਼ੀ…

Bigg Boss 17

 Bigg Boss 17:ਬਿੱਗ ਬੌਸ 17′ ‘ਚ ਵਾਈਲਡ ਕਾਰਡ ਪ੍ਰਤੀਯੋਗੀ ਆਇਸ਼ਾ ਖਾਨ ਦੀ ਐਂਟਰੀ ਤੋਂ ਬਾਅਦ ਮੁਨੱਵਰ ਫਾਰੂਕੀ ਸਿਤਾਰਿਆਂ ‘ਚ ਨਜ਼ਰ ਆ ਰਹੇ ਹਨ। ਉਸ ‘ਤੇ ਟੂ ਟਾਈਮਿੰਗ ਤੇ ਧੋਖਾਧੜੀ ਦਾ ਦੋਸ਼ ਲੱਗਿਆ ਹੈ। ਆਇਸ਼ਾ ਨੇ ਘਰ ਆਉਂਦਿਆਂ ‘ਚ ਆਉਂਦਿਆਂ ਹੀ ਮੁਨੱਵਰ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਸਭ ਦੌਰਾਨ ਮੁਨੱਵਰ ਫਾਰੂਕੀ ਆਇਸ਼ਾ ਤੋਂ ਮੁਆਫੀ ਮੰਗਦੇ ਨਜ਼ਰ ਆ ਰਹੇ ਹਨ। ਆਉਣ ਵਾਲੇ ਪ੍ਰੋਮੋ ‘ਚ ਦਰਸ਼ਕਾਂ ਨੂੰ ਇਨ੍ਹਾਂ ਦੋਵਾਂ ਵਿਚਾਲੇ ਭਾਵੁਕ ਗੱਲਬਾਤ ਦੇਖਣ ਨੂੰ ਮਿਲੇਗੀ।

‘ਬਿੱਗ ਬੌਸ 17’ ‘ਚ ਇਸ ਵੀਕੈਂਡ ਕਾ ਵਾਰ ਵਿਚ ਇਕ ਅਜਿਹੀ ਵਾਈਲਡ ਕਾਰਡ ਐਂਟਰੀ ਹੋਈ, ਜਿਸ ਨੇ ਮੁਨੱਵਰ ਫਾਰੂਕੀ ਦੀ ਦੁਨੀਆ ਹੀ ਬਦਲ ਦਿੱਤੀ। ਆਇਸ਼ਾ ਖਾਨ ਨੇ ਮੁਨੱਵਰ ਦੀ ਐਕਸ ਹੋਣ ਦਾ ਦਾਅਵਾ ਕੀਤਾ ਹੈ ਤੇ ਉਸ ‘ਤੇ ਧੋਖਾਧੜੀ ਦਾ ਦੋਸ਼ ਵੀ ਲਾਇਆ ਹੈ। ਇਸ ਖੁਲਾਸੇ ਤੋਂ ਬਾਅਦ ਜਿੱਥੇ ਇਕ ਪਾਸੇ ਮੁਨੱਵਰ ਇਕ ਵਾਰ ਫਿਰ ਟ੍ਰੈਂਡਿੰਗ ਲਿਸਟ ਵਿਚ ਆ ਗਏ ਹਨ, ਉੱਥੇ ਹੀ ਦੂਜੇ ਪਾਸੇ ਯੂਜ਼ਰਜ਼ ਨੂੰ ਇਹ ਰਵੱਈਆ ਪਸੰਦ ਨਹੀਂ ਆਇਆ। ਹਾਲਾਂਕਿ ਟੀਆਰਪੀ ਲਈ ਮੇਕਰਜ਼ ਕਿਸੇ ਦੀ ਵੀ ਨਿੱਜੀ ਜ਼ਿੰਦਗੀ ਦਾ ਤਮਾਸ਼ਾ ਬਣਾਉਣ ਤੋਂ ਪਿੱਛੇ ਨਹੀਂ ਹਟ ਰਹੇ। ਹਾਲਾਂਕਿ ਇਸ ਸਭ ਦੇ ਵਿਚਕਾਰ ਪ੍ਰਸ਼ੰਸਕਾਂ ਨੂੰ ਮੁਨੱਵਰ ਅਤੇ ਆਇਸ਼ਾ ਵਿਚਕਾਰ ਭਾਵੁਕ ਗੱਲਬਾਤ ਦੇਖਣ ਨੂੰ ਮਿਲੇਗੀ।

READ ALSO:ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ

ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ, ਜਿਸ ‘ਚ ਮੁਨੱਵਰ ਨੂੰ ਆਇਸ਼ਾ ਦੇ ਸਾਹਮਣੇ ਰੋਂਦਿਆਂ ਦੇਖਿਆ ਜਾ ਸਕਦਾ ਹੈ। ਉਹ ਆਇਸ਼ਾ ਤੋਂ ਆਪਣੀ ਹਰਕਤ ਲਈ ਮਾਫੀ ਮੰਗਦਾ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਆਇਸ਼ਾ ਦੇ ਅਤੀਤ ਨੂੰ ਯਾਦ ਕਰ ਕੇ ਹੰਝੂ ਨਹੀਂ ਰੁਕ ਰਹੇ। ਉਹ ਮੁਨੱਵਰ ਨੂੰ ਕਹਿੰਦੀ ਹੈ, ‘ਮੈਂ ਕੀ ਗਲਤ ਕੀਤਾ ਕਿ ਇਹ ਸਭ ਮੇਰੇ ਨਾਲ ਹੋਇਆ।’ ਮੁਨੱਵਰ ਆਇਸ਼ਾ ਦੇ ਸਾਹਮਣੇ ਫੁੱਟ-ਫੁੱਟ ਕੇ ਰੋਂਦਾ ਹੈ ਤੇ ਉਸ ਤੋਂ ਮਾਫੀ ਮੰਗਦਾ ਹੈ।

ਮੁਨੱਵਰ ਨੂੰ ਰੋਂਦਿਆਂ ਦੇ ਕੇ ਉਸ ਦੇ ਪ੍ਰਸ਼ੰਸਕਾਂ ਨੂੰ ਚੰਗਾ ਨਹੀਂ ਲੱਗਿਆ। ਇਕ ਨੇ ਕੁਮੈਂਟ ਕੀਤਾ, ‘ਬਿੱਗ ਬੌਸ ਨੇ ਮੁਨੱਵਰ ਦੀਆਂ ਭਾਵਨਾਵਾਂ ਦੀ ਚੰਗੀ ਤਰ੍ਹਾਂ ਵਰਤੋਂ ਕੀਤੀ…ਅਸੀਂ ਮੁਨੱਵਰ ਦੇ ਨਾਲ ਹਾਂ।’ ਇਕ ਨੇ ਕਿਹਾ ਕਿ ਮੁਨੱਵਰ ਫੇਕ ਹੈ ਤੇ ਅੰਕਿਤਾ ਰਿਅਲ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਅੰਕਿਤਾ ਨੂੰ ਸ਼ੋਅ ਦਾ ਵਿਨਰ ਐਲਾਨ ਦਿੱਤਾ ਹੈ।

Bigg Boss 17

Related Posts