ਅਕਾਲੀ ਦਲ ਦੇ ਕਲੇਸ਼ ‘ਤੇ ਖੁਲ੍ਹ ਕੇ ਬੋਲੇ ਰਾਜਾ ਵੜਿੰਗ, ਸੁਖਬੀਰ ਬਾਦਲ ‘ਤੇ ਬੋਲਿਆ ਵੱਡਾ ਹਮਲਾ

ਅਕਾਲੀ ਦਲ ਦੇ ਕਲੇਸ਼ ‘ਤੇ ਖੁਲ੍ਹ ਕੇ ਬੋਲੇ ਰਾਜਾ ਵੜਿੰਗ, ਸੁਖਬੀਰ ਬਾਦਲ ‘ਤੇ ਬੋਲਿਆ ਵੱਡਾ ਹਮਲਾ

Waring spoke on the clash of Akali Dal ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾਂ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਆਪ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ […]

Waring spoke on the clash of Akali Dal

ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾਂ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਆਪ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਨੇ ਭੁੱਲਾਂ ਨਹੀਂ ਗੁਨਾਹ ਕੀਤੇ ਹਨ ਤੇ ਲੋਕ ਉਨ੍ਹਾਂ ਨੂੰ ਮੁਆਫ਼ ਕਰਨ ਲਈ ਤਿਆਰ ਨਹੀਂ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿੰਦੇ ਹੁੰਦੇ ਸਨ ਕਿ ਇਕ ਤਾਂ ਬਾਦਲ ਖ਼ਤਮ ਹੋ ਜਾਵੇਗਾ ਤੇ ਦੂਜਾ ਅਕਾਲੀ ਦਲ ਬਾਦਲ ਖ਼ਤਮ ਹੋ ਜਾਵੇਗਾ ਤੇ ਨਵਾਂ ਅਕਾਲੀ ਦਲ ਬਣੇਗਾ। ਹੁਣ ਉਸੇ ਤਰ੍ਹਾਂ ਦਾ ਕੰਮ ਚੱਲ ਪਿਆ ਹੈ। ਸੁਖਬੀਰ ਬਾਦਲ ਨੇ ਆਪਣੀ ਕੁਰਸੀ ਦੇ ਮੋਹ ਪਿੱਛੇ ਆਪ ਹੀ ਸਾਰਾ ਅਕਾਲੀ ਦਲ ਖੇਰੂੰ-ਖੇਰੂੰ ਕਰ ਦਿੱਤਾ ਹੈ। ਵੜਿੰਗ ਨੇ ਕਿਹਾ ਕਿ ਅਕਾਲੀ ਦਲ ਦੀ ਬੜੀ ਵੱਡੀ ਵਿਰਾਸਤ ਸੀ, ਅਕਾਲੀ ਦਲ ਦਾ ਮਤਬਲ ਸਿਰਫ਼ ਬਾਦਲ ਨਹੀਂ ਹੈ। ਸੁਖਬੀਰ ਬਾਦਲ ਨੇ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਗ ਕੈਰੋਂ ਨੂੰ ਹੀ ਪਾਰਟੀ ਵਿਚੋਂ ਕੱਢ ਦਿੱਤਾ। ਢੀਂਡਸਾ ਸਾਹਿਬ ਨੂੰ ਇੰਨੀਆਂ ਮਿੰਨਤਾਂ ਕਰ ਕੇ, ਸਹੁੰਆਂ ਖਾ ਕੇ, ਮੁਆਫੀਆਂ ਮੰਗ ਕੇ ਵਾਪਸ ਲਿਆਂਦਾ ਤੇ ਹੁਣ ਦੁਬਾਰਾ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ। ਇਸੇ ਤਰ੍ਹਾਂ ਚੰਦੂਮਾਜਰਾ, ਮਲੂਕਾ ਰੱਖੜਾ ਜਿਹੇ ਆਗੂਆਂ ਨੂੰ ਵੀ ਫਾਰਗ ਕਰ ਦਿੱਤਾ। ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਮਰਜ਼ੀ ਨਾਲ ਕੁਰਸੀ ‘ਤੇ ਬੈਠੇ ਹੋਏ ਹਨ। Waring spoke on the clash of Akali Dal

also read :-  ਸ਼ੂਗਰ ਦੇ ਰੋਗੀਆਂ ਲਈ ਲਾਹੇਵੰਦ ਹਨ ‘ਕਰੇਲੇ’, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਰਾਜਾ ਵੜਿੰਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸਾਰਾ ਅਕਾਲੀ ਦਲ ਰਲ਼ ਕੇ 13 ਸੀਟਾਂ ਵਿਚੋਂ ਸਿਰਫ਼ ਘਰ ਦੀ ਸੀਟ ਹੀ ਬਚਾ ਸੱਕਿਆ। ਲੋਕ ਸੁਖਬੀਰ ਬਾਦਲ ਦੀਆਂ ਭੁੱਲਾਂ ਮੁਆਫ਼ ਕਰਨ ਲਈ ਤਿਆਰ ਨਹੀਂ, ਕਿਉਂਕਿ ਇਹ ਭੁੱਲਾਂ ਨਹੀਂ ਗੁਨਾਹ ਸਨ। Waring spoke on the clash of Akali Dal

Related Posts