ਸਕੂਲਾਂ ‘ਚ ਹੁਣ ‘ਗੁੱਡ ਮਾਰਨਿੰਗ’ ਦੀ ਥਾਂ ‘ਤੇ ‘ਜੈ ਹਿੰਦ’ ਬੋਲਣਗੇ ਵਿਦਿਆਰਥੀ, 15 ਅਗਸਤ ਤੋੋਂ ਲਾਗੂ ਹੋਵੇਗਾ ਫੈਸਲਾ 

ਸਕੂਲਾਂ ‘ਚ ਹੁਣ ‘ਗੁੱਡ ਮਾਰਨਿੰਗ’ ਦੀ ਥਾਂ ‘ਤੇ ‘ਜੈ ਹਿੰਦ’ ਬੋਲਣਗੇ ਵਿਦਿਆਰਥੀ, 15 ਅਗਸਤ ਤੋੋਂ ਲਾਗੂ ਹੋਵੇਗਾ ਫੈਸਲਾ 

Students will speak ‘Jai Hind’ ਇਸ ਆਜ਼ਾਦੀ ਦਿਹਾੜੇ ਤੋਂ ਹਰਿਆਣਾ ਦੇ ਸਕੂਲਾਂ ‘ਚ ਇਕ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ। ਹਰਿਆਣਾ  ਦੇ ਸਕੂਲਾਂ ‘ਚ ਹੁਣ ਵਿਦਿਆਰਥੀ ‘ਗੁੱਡ ਮਾਰਨਿੰਗ’ ਦੀ ਥਾਂ ‘ਤੇ ‘ਜੈ ਹਿੰਦ’ ਬੋਲਣਗੇ। ਦੱਸ ਦੇਈਏ ਕਿ ਇਹ ਫੈਸਲਾ15 ਅਗਸਤ ਤੋਂ ਲਾਗੂ ਹੋਵੇਗਾ। ਇਹ ਫੈਸਲਾ ਹਰਿਆਣਾ ਸਰਕਾਰ ਵੱਲੋਂ ‘ਰਾਸ਼ਟਰੀ ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ […]

Students will speak ‘Jai Hind’

ਇਸ ਆਜ਼ਾਦੀ ਦਿਹਾੜੇ ਤੋਂ ਹਰਿਆਣਾ ਦੇ ਸਕੂਲਾਂ ‘ਚ ਇਕ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ। ਹਰਿਆਣਾ  ਦੇ ਸਕੂਲਾਂ ‘ਚ ਹੁਣ ਵਿਦਿਆਰਥੀ ‘ਗੁੱਡ ਮਾਰਨਿੰਗ’ ਦੀ ਥਾਂ ‘ਤੇ ‘ਜੈ ਹਿੰਦ’ ਬੋਲਣਗੇ। ਦੱਸ ਦੇਈਏ ਕਿ ਇਹ ਫੈਸਲਾ
15 ਅਗਸਤ ਤੋਂ ਲਾਗੂ ਹੋਵੇਗਾ। ਇਹ ਫੈਸਲਾ ਹਰਿਆਣਾ ਸਰਕਾਰ ਵੱਲੋਂ ‘ਰਾਸ਼ਟਰੀ ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਵਧਾਉਣ ਲਈ ਲਿਆ ਗਿਆ ਹੈ।

ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਫੈਸਲਾ ਹਰਿਆਣਾ ਦੇ ਸਾਰੇ ਸਕੂਲਾਂ ‘ਚ ਲਾਗੂ ਹੋਵੇਗਾ। ਹਰਿਆਣਾ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਰਾਜ ਸਰਕਾਰ ਦੇ ਸਕੂਲ ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਕੀਤੇ ਗਏ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਕਦਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰੀ ਸਵੈਮਾਣ ਦੀ ਡੂੰਘੀ ਭਾਵਨਾ ਪੈਦਾ ਕਰਨਾ ਹੈ। ਸਰਕੂਲਰ ‘ਚ ਕਿਹਾ ਗਿਆ ਹੈ ਕਿ ‘ਜੈ ਹਿੰਦ’ ਦਾ ਨਾਅਰਾ ਸੁਭਾਸ਼ ਚੰਦਰ ਬੋਸ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਦਿੱਤਾ ਸੀ ਅਤੇ ਆਜ਼ਾਦੀ ਤੋਂ ਬਾਅਦ ਇਸ ਨੂੰ ਹਥਿਆਰਬੰਦ ਬਲਾਂ ਨੇ ਸਲਾਮੀ ਵਜੋਂ ਅਪਣਾਇਆ ਸੀ।Students will speak ‘Jai Hind’

also read :- ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ‘ਚ ਬੱਦਲਵਾਈ ਬਰਸਾਤ

ਹਰਿਆਣਾ ਸਰਕਾਰ ਨੇ ਦਿੱਤੇ ਇਹ ਤਰਕ
* ਇਸ ਨਾਲ ਵਿਦਿਆਰਥੀਆਂ ‘ਚ ਦੇਸ਼ਭਗਤੀ ਦੀ ਭਾਵਨਾ ਵਧੇਗੀ
* ਵਿਦਿਆਰਥੀਆਂ ‘ਚ ਦੇਸ਼ ਦੇ ਪ੍ਰਤੀ ਸਨਮਾਨ ਵਧੇਗਾ।
*‘ਜੈ ਹਿੰਦ’ ਕਹਿਣ ਨਾਲ ਵਧੇਗੀ ਏਕਤਾ
* ਅਨੁਸ਼ਾਸਨ ਅਤੇ ਸਨਮਾਨ ‘ਚ ਵੀ ਵਾਧਾ ਹੋਵੇਗਾ
* ਪ੍ਰੰਪਾਵਾਂ ਦਾ ਵੀ ਵਧੇਗਾ ਸਨਮਾਨ
* ‘ਜੈ ਹਿੰਦ’ ਕਹਿਣ ਨਾਲ ਵਧੇਗੀ ਇੱਕਜੁਟਤਾStudents will speak ‘Jai Hind’

Related Posts

Latest

ਵਿਜੀਲੈਂਸ ਬਿਊਰੋ ਨੇ ਫਰਵਰੀ ਦੌਰਾਨ ਰਿਸ਼ਵਤਖੋਰੀ ਦੇ 14 ਮਾਮਲਿਆਂ ’ਚ 18 ਵਿਅਕਤੀਆਂ ਨੂੰ ਕੀਤਾ ਰੰਗੇ ਹੱਥੀਂ ਕਾਬੂ
ਭਗਵੰਤ ਮਾਨ ਸਰਕਾਰ ਨੇ ਤੇਜ਼ਾਬ ਹਮਲੇ ਦੇ ਪੀੜਤਾਂ ਲਈ ਸਹਾਇਤਾ ਯੋਜਨਾ ਨੂੰ ਲਿੰਗ-ਨਿਰਪੱਖ ਬਣਾਇਆ, ਮਹੀਨਾਵਾਰ ਸਹਾਇਤਾ ਵਧਾ ਕੇ 10000 ਰੁਪਏ ਕੀਤੀ: ਡਾ. ਬਲਜੀਤ ਕੌਰ
ਮੁੱਖ ਮੰਤਰੀ ਸਿਹਤ ਯੋਜਨਾ ਨੇ ਬਜ਼ੁਰਗਾਂ ਲਈ ਵਿੱਤੀ ਬੋਝ ਤੋਂ ਬਿਨਾਂ ਸਨਮਾਨਜਨਕ ਅਤੇ ਨਕਦੀ ਰਹਿਤ ਸਿਹਤ ਸੇਵਾਵਾਂ ਯਕੀਨੀ ਬਣਾਈਆਂ : ਡਾ. ਬਲਬੀਰ ਸਿੰਘ
ਸਰਹੱਦ ਪਾਰੋਂ ਚਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼, ਨਾਬਾਲਗ ਸਮੇਤ ਛੇ ਦੋਸ਼ੀ ਅੰਮ੍ਰਿਤਸਰ ਵਿੱਚ ਕਾਬੂ; ਸੱਤ ਆਧੁਨਿਕ ਪਿਸਤੌਲ ਵੀ ਕੀਤੇ ਬਰਾਮਦ
ਭਗਵੰਤ ਮਾਨ ਸਰਕਾਰ ਨੇ ਮੈਡੀਕਲ ਸਿੱਖਿਆ ਦਾ ਕੀਤਾ ਵਿਸਥਾਰ, ਮਹੀਨੇ ਦੇ ਅੰਦਰ ਦੂਜੇ ਇੰਸਟੀਚਿਊਟ ਦਾ ਐਲਾਨ : ਡਾ. ਬਲਬੀਰ ਸਿੰਘ