ਰਾਹੁਲ ਗਾਂਧੀ ਨੇ ਸੰਸਦ ‘ਚ ਕੀਤਾ ‘flying kiss’ ਦਾ ਇਸ਼ਾਰਾ: ਸਮ੍ਰਤਿੀ ਇਰਾਨੀ ਦਾ ਸਖ਼ਤ ਇਤਰਾਜ਼, ਸਪੀਕਰ ਕੋਲ੍ਹ ਸ਼ਕਾਇਤ ਦਰਜ
Rahul Gandhi Flying Kiss
Rahul Gandhi Flying Kiss ਲੋਕ ਸਭਾ ‘ਚ ਬੁੱਧਵਾਰ ਨੂੰ ਬੇਭਰੋਸਗੀ ਮਤੇ ‘ਤੇ ਚਰਚਾ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ। ਭਾਜਪਾ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਨੇ ਰਾਹੁਲ ‘ਤੇ ਮਹਿਲਾ ਸੰਸਦ ਮੈਂਬਰਾਂ ਨੂੰ ਫਲਾਇੰਗ ਕਿੱਸ ਦੇਣ ਦੇ ਗੰਭੀਰ ਦੋਸ਼ ਲਾਏ ਹਨ।
ਆਪਣੇ ਸੰਬੋਧਨ ‘ਚ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਮੈਂ ਇਕ ਗੱਲ ‘ਤੇ ਇਤਰਾਜ਼ ਕਰਨਾ ਚਾਹੁੰਦੀ ਹਾਂ। ਜਿਨ੍ਹਾਂ ਨੂੰ ਮੇਰੇ ਸਾਹਮਣੇ ਬਿਆਨ ਦੇਣ ਦਾ ਅਧਿਕਾਰ ਦਿੱਤਾ ਗਿਆ ਸੀ, ਉਨ੍ਹਾਂ ਨੇ ਜਾਂਦਿਆਂ-ਜਾਂਦਿਆਂ ਅਸ਼ਲੀਲ ਇਸ਼ਾਰੇ ਕੀਤੇ। ਜਦੋਂ ਮਹਿਲਾ ਸੰਸਦ ਮੈਂਬਰ ਸਦਨ ਵਿੱਚ ਬੈਠੀਆਂ ਹੋਈਆਂ ਹਨ, ਉਸ ਸਮੇਂ ਫਲਾਇੰਗ ਕਿੱਸ ਦਾ ਇਸ਼ਾਰਾ ਕੀਤਾ ਗਿਆ। ਅਜਿਹਾ ਮਾੜਾ ਵਤੀਰਾ ਸਦਨ ਵਿੱਚ ਕਦੇ ਨਹੀਂ ਦੇਖਿਆ ਗਿਆ।
#WATCH | Union Minister & BJP MP Shobha Karandlaje on Rahul Gandhi
— ANI (@ANI) August 9, 2023
"This is the first time we have seen such behaviour from an MP in the House. He made a gesture of a flying kiss at women MPs in the House….It is unacceptable. We have complained to the Speaker to take action… pic.twitter.com/ElRo6HOl5Y
ਇਹ ਵੀ ਪੜ੍ਹੋ: ਲੋਕ ਸਭਾ ‘ਚ ਸਰਕਾਰ ‘ਤੇ ਜੰਮ ਕੇ ਵਰ੍ਹੇ ਰਾਹੁਲ ਗਾਂਧੀ: ਕਿਹਾ- ‘ਤੁਸੀਂ ਮਨੀਪੁਰ ‘ਚ ਭਾਰਤ ਮਾਤਾ ਦਾ ਕਤਲ ਕੀਤਾ’
ਅੱਜ ਬੇਭਰੋਸਗੀ ਮਤੇ ਦੇ ਦੂਜੇ ਦਿਨ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਨੇ ਮਣੀਪੁਰ ‘ਤੇ ‘ਭਾਰਤ ਮਾਤਾ ਦਾ ਕਤਲ’ ਕਰਨ ਦੀ ਗੱਲ ਕੀਤੀ, ਜਿਸ ‘ਤੇ ਸੱਤਾਧਾਰੀ ਪਾਰਟੀ ਨੇ ਤਿੱਖਾ ਵਿਰੋਧ ਕੀਤਾ। ਸਮ੍ਰਿਤੀ ਫਿਰ ਬੋਲਣ ਲਈ ਖੜ੍ਹੀ ਹੋਈ। ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਘੇਰਿਆ। ਇਸ ਦੌਰਾਨ ਉਨ੍ਹਾਂ ਨੇ ਫਲਾਇੰਗ ਕਿੱਸ ਦਾ ਜ਼ਿਕਰ ਕੀਤਾ।Rahul Gandhi Flying Kiss

ਭਾਜਪਾ ਦੀ ਸੰਸਦ ਮੈਂਬਰ ਸ਼ੋਭਾ ਕਰੰਦਲਾਜੇ ਨੇ ਰਾਹੁਲ ਗਾਂਧੀ ਦੀ ਸ਼ਿਕਾਇਤ ਸਪੀਕਰ ਓਮ ਬਿਰਲਾ ਨੂੰ ਕੀਤੀ ਹੈ। ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤੇ ‘ਤੇ ਚਰਚਾ ਦੌਰਾਨ ਰਾਹੁਲ 35 ਮਿੰਟ ਤੱਕ ਬੋਲੇ।Rahul Gandhi Flying Kiss