ਪੰਜਾਬ ਦੀ ਧੀ ਨੇ ਵਧਾਇਆ ਮਾਣ : ਅਮਰੀਕਾ ‘ਚ ਬਣੀ ਪਾਇਲਟ !

Punjab’s daughter increased pride

23 AUG,2023

Punjab’s daughter increased pride ਉੜਮੁੜ ਦੀ ਨੂੰਹ ਗਗਨਦੀਪ ਕੌਰ ਹੀਰ ਨੇ ਅਮਰੀਕਾ ਵਿੱਚ ਪੰਜਾਬੀਆਂ ਦਾ ਮਾਣ ਵਧਾਇਆ ਹੈ। ਦਰਅਸਲ, ਗਗਨਦੀਪ ਅਮਰੀਕਾ ਵਿੱਚ ਪਾਇਲਟ ਬਣੀ ਹੈ। ਵਿਦੇਸ਼ ਦੀ ਧਰਤੀ ‘ਤੇ ਨਾਮ ਰੌਸ਼ਨ ਕਰਨ ਮਗਰੋਂ ਮੰਗਲਵਾਰ ਨੂੰ ਟਾਂਡਾ ਵਿਖੇ ਆਪਣੇ ਘਰ ਪਹੁੰਚਣ ‘ਤੇ ਗਗਨਦੀਪ ਦਾ ਸਹੁਰੇ ਪਰਿਵਾਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਟਾਂਡਾ ਸ਼ਹਿਰ ਦੇ ਨਾਮਵਰ ਹਸਪਤਾਲ ਦੇ ਮਾਲਕ ਡਾ.ਗੁਰਜੋਤ ਸਿੰਘ ਪਾਬਲਾ ਦੀ ਪਤਨੀ ਗਗਨਦੀਪ ਹੀਰ ਨੂੰ ਯੂਨਾਈਟਿਡ ਐਕਸਪ੍ਰੈਸ ਮੇਸਾ ਏਅਰਲਾਈਨ ਅਮਰੀਕਾ ਵਿੱਚ ਪਾਇਲਟ ਵਜੋਂ ਡੋਮੈਸਟਿਕ ਫਲਾਇੰਗ ਪਾਇਲਟ ਦਾ ਲਾਈਸੈਂਸ ਮਿਲ ਗਿਆ ਹੈ |

READ ALSO : ਮੁੱਖ ਮੰਤਰੀ ਵੱਲੋਂ ਵੇਰਕਾ ਫਰੂਟ ਦਹੀਂ, ਕਰੀਮ ਅਤੇ ਐਕਸਟੈਂਡਡ ਸ਼ੈਲਫ ਲਾਈਫ ਮਿਲਕ ਦੀ ਸ਼ੁਰੂਆਤ

ਟਾਂਡਾ ਪਹੁੰਚਣ ‘ਤੇ ਗਗਨਦੀਪ ਹੀਰ ਦਾ ਉਸਦੇ ਸਹੁਰਾ ਰਸ਼ਪਾਲ ਜੀਤ ਸਿੰਘ, ਸੱਸ ਪਰਮਜੀਤ ਕੌਰ, ਜੇਠ ਡਾ.ਲਵਪ੍ਰੀਤ ਸਿੰਘ ਪਾਬਲਾ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨੇ ਉਸ ਦਾ ਧੂਮ-ਧਾਮ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨਾਂ ਨੂੰ ਗਗਨਦੀਪ ਦੀ ਪ੍ਰਾਪਤੀ ‘ਤੇ ਮਾਣ ਹੈ  |Punjab’s daughter increased pride

Related Posts