ਜ਼ੀਰਾ ‘ਚ STF ਨਾਲ ਮੁਕਾਬਲੇ ‘ਚ ਮਾਰੇ ਗਏ 2 ਨਸ਼ਾ ਤਸਕਰ, ਮੌਕੇ ਤੋਂ ਨਸ਼ੀਲੇ ਪਦਾਰਥ ਅਤੇ 3 ਹਥਿਆਰ ਬਰਾਮਦ
Punjab Police Encounter
Punjab Police Encounter
ਜ਼ੀਰਾ ‘ਚ STF ਨਾਲ ਮੁਕਾਬਲੇ ‘ਚ ਮਾਰੇ ਗਏ 2 ਨਸ਼ਾ ਤਸਕਰ, ਮੌਕੇ ਤੋਂ ਨਸ਼ੀਲੇ ਪਦਾਰਥ ਅਤੇ 3 ਹਥਿਆਰ ਹੋਏ ਬਰਾਮਦ
ਮਿਲੀ ਜਾਣਕਾਰੀ ਅਨੁਸਾਰ ਤਸਕਰਾਂ ਨੇ ਪੁਲਿਸ ਪਾਰਟੀ ‘ਤੇ ਪਹਿਲਾ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਆਤਮ ਰੱਖਿਆ ‘ਚ ਜਵਾਬੀ ਫਾਇਰਿੰਗ ਕੀਤੀ
ਫ਼ਿਰੋਜ਼ਪੁਰ ਦੇ ਜੀਰਾ-ਤਲਵੰਡੀ ਰੋਡ ‘ਤੇ ਨਸ਼ਾ ਤਸਕਰਾਂ ਅਤੇ STF ਵਿਚਕਾਰ ਮੁਕਾਬਲਾ ਹੋਇਆ। ਇਸ ਵਿੱਚ ਐਸਟੀਐਫ ਨੇ 2 ਨਸ਼ਾ ਤਸਕਰਾਂ ਨੂੰ ਮਾਰ ਮੁਕਾਇਆ ਹੈ। ਜਦੋਂ ਕਿ ਇਨ੍ਹਾਂ ਵਿੱਚੋਂ ਇੱਕ ਗੰਭੀਰ ਜ਼ਖ਼ਮੀ ਹੈ। ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਮੁੱਠਭੇੜ ਵਿੱਚ ਤਿੰਨੋਂ ਤਸਕਰਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ।ਜਖਮੀ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਮਗਰੋਂ ਸਾਰੀ ਘਟਨਾ ਦਾ ਖੁਲਾਸਾ ਹੋਵੇਗਾ। ਐਸਟੀਐਫ ਦਾ ਕੋਈ ਮੈਂਬਰ ਜ਼ਖ਼ਮੀ ਨਹੀਂ ਹੋਇਆ। ਇਹ ਵੀ ਪਤਾ ਲੱਗਾ ਹੈ ਕਿ ਸਮੱਗਲਰਾਂ ਕੋਲ ਹੈਰੋਇਨ ਦੀ ਖੇਪ ਮਿਲੀ ਹੈ।
read also:ਬੀਜ ਵਾਲੇ ਆਲੂਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣਲਈ ਅਡਵਾਇਜ਼ਰੀ ਜਾਰੀ
ਦੱਸ ਦੇਈਏ ਕਿ ਇਸ ਤੋਂ ਪਹਿਲਾ ਵੀ ਪੰਜਾਬ ਪੁਲਿਸ ਦੇ ਵਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਹੀ ਕੀਤੀ ਜਾ ਰਹੀ ਹੈ
Punjab Police Encounter

