ਪੰਜਾਬ ਸਰਕਾਰ 49 ਪਿੰਡਾਂ ਵਿੱਚ ਡਾ.ਅੰਬੇਡਕਰ ਉਤਸਵ ਧਾਮ ਪ੍ਰੋਜੈਕਟ ਤਹਿਤ ਕਮਿਊਨਿਟੀ ਸੈਂਟਰ ਬਣਾਏਗੀ: ਡਾ. ਬਲਜੀਤ ਕੌਰ

ਪੰਜਾਬ ਸਰਕਾਰ 49 ਪਿੰਡਾਂ ਵਿੱਚ ਡਾ.ਅੰਬੇਡਕਰ ਉਤਸਵ ਧਾਮ ਪ੍ਰੋਜੈਕਟ ਤਹਿਤ ਕਮਿਊਨਿਟੀ ਸੈਂਟਰ ਬਣਾਏਗੀ: ਡਾ. ਬਲਜੀਤ ਕੌਰ

ਅਨੁਮਾਨਿਤ 12 ਕਰੋੜ 25 ਲੱਖ ਰੁਪਏ ਦੀ ਆਵੇਗੀ ਲਾਗਤ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ: ਡਾ. ਬਲਜੀਤ ਕੌਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਡਾ. ਅੰਬੇਡਕਰ ਉਤਸਵ ਧਾਮ ਪ੍ਰੋਜੈਕਟ ਤਹਿਤ ਸੂਬੇ ਦੇ 49 ਪਿੰਡਾਂ ਵਿੱਚ ਕਮਿਊਨਿਟੀ ਸੈਂਟਰ ਬਣਾਉਣ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, […]

ਅਨੁਮਾਨਿਤ 12 ਕਰੋੜ 25 ਲੱਖ ਰੁਪਏ ਦੀ ਆਵੇਗੀ ਲਾਗਤ

ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ: ਡਾ. ਬਲਜੀਤ ਕੌਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਡਾ. ਅੰਬੇਡਕਰ ਉਤਸਵ ਧਾਮ ਪ੍ਰੋਜੈਕਟ ਤਹਿਤ ਸੂਬੇ ਦੇ 49 ਪਿੰਡਾਂ ਵਿੱਚ ਕਮਿਊਨਿਟੀ ਸੈਂਟਰ ਬਣਾਉਣ ਜਾ ਰਹੀ ਹੈ।

ਇਹ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਕਮਿਊਨਿਟੀ ਸੈਂਟਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਧੀਨ ਸ਼ੁਰੂ ਕੀਤੇ ਗਏ ਡਾ. ਅੰਬੇਦਕਰ ਉਤਸਵ ਧਾਮ ਪ੍ਰੋਜੈਕਟ ਤਹਿਤ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇੱਕ ਕਮਿਊਨਿਟੀ ਸੈਂਟਰ ਦੀ ਸਥਾਪਨਾ ਤੇ ਲੱਗਭੱਗ 25 ਲੱਖ, ਜਦਕਿ ਕੁੱਲ 12 ਕਰੋੜ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸੈਂਟਰ 50 ਫੀਸਦੀ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ਵਿੱਚ ਬਣਾਏ ਜਾਣਗੇ। Punjab Government build community

ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੁਰਜ ਸਿਧਵਾਂ, ਘੁਮਿਆਰਾ ਖੇੜਾ, ਝੋਰੜਾ, ਖਾਨੇ ਕੀ ਢਾਬ, ਰੱਖੜੀਆਂ, ਚੱਕ ਚੂਹੇਵਾਲਾ, ਚੱਕ ਗੰਡਾ ਸਿੰਘ ਵਾਲਾ, ਲੱਖੇਵਾਲੀ, ਮਹਿਣਾ, ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸਿੱਖਾਂ ਵਾਲਾ, ਮਚਾਕੀ ਮੱਲ ਸਿੰਘ, ਦੇਵੀ ਵਾਲਾ, ਨੱਥੂਵਾਲਾ, ਢਾਬ ਸ਼ੇਰ ਸਿੰਘ ਵਾਲਾ, ਮਾਨਸਾ ਜ਼ਿਲ੍ਹੇ ਦੇ ਪਿੰਡ ਚਕੇਰੀਆਂ, ਸਹਾਰਨਾ, ਫਰੀਦਕੇ, ਮਲਕੋਂ, ਸ਼ੇਰਖਾਂ ਵਾਲਾ, ਕਾਸਿਮਪੁਰ ਛੀਨਾ, ਹਸਨਪੁਰ, ਰਿਉਦ ਕਲਾਂ, ਮਲਕਪੁਰ ਭੀਮਲਾ, ਲੱਖੀਵਾਲ, ਉਡੱਤ ਸੈਦੇਵਾਲਾ, ਨਰਿੰਦਰਪੁਰਾ, ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਮਹਾਲੋਂ, ਜ਼ਿਲ੍ਹਾ ਪਟਿਆਲਾ ਦੇ ਪਿੰਡ ਬਠੋਈ ਖੁਰਦ, ਰਾਮਨਗਰ ਬਖਸ਼ੀਵਾਲਾ, ਚੁਨਾਗਰਾ, ਤਰੇਨ ਜ਼ਿਲ੍ਹਾ ਸੰਗਰੂਰ ਦਾ ਪਿੰਡ ਕਿਲਾ ਹਕੀਮਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਜਨੇਰ, ਜੱਲਾ, ਅਮਲੋਹ, ਅਮਲੋਹ(ਖਮਨਾ), ਕੋਟਲਾ ਬਜਵਾੜਾ, ਤੁਰਾਂ, ਜੱਲੋਵਾਲ, ਕੋਟਲਾ ਅਜਨੇਰ, ਕੁੰਭਰਾ, ਮਨੇਲਾ, ਨਬੀਪੁਰ, ਨੂਰਪੁਰਾ, ਰਾਏਪੁਰ ਰੈਣ, ਰਾਂਣਵਾਂ, ਸੈਦਪੁਰਾ, ਸ਼ਹੀਦਗੜ੍ਹ ਅਤੇ ਲਾਡਪੁਰ(ਅਮਲੋਹ) ਨੂੰ ਕਮਿਊਨਿਟੀ ਸੈਂਟਰ ਬਣਾਉਣ ਲਈ ਚੁਣਿਆ ਗਿਆ ਹੈ। Punjab Government build community

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਕਮਿਊਨਿਟੀ ਸੈਂਟਰਾਂ ਦੇ ਬਣਨ ਨਾਲ ਪਿੰਡਾਂ ਦੇ ਲੋਕਾਂ ਨੂੰ ਜਿੱਥੇ ਸ਼ਹਿਰੀ ਸਹੂਲਤ ਪ੍ਰਾਪਤ ਹੋਵੇਗੀ, ਉੱਥੇ ਹੀ ਬਿਨ੍ਹਾਂ ਕਿਸੇ ਖ਼ਰਚੇ ਤੋਂ ਨਿੱਜੀ ਤੇ ਜਨਤਕ ਸਮਾਗਮ ਕਰਨ ਦੀ ਸਹੂਲਤ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਸਬੰਧੀ ਵਿਭਾਗ ਵੱਲੋਂ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਸੈਂਟਰਾਂ ਨੂੰ ਨਿਰਧਾਰਤ ਸਮੇਂ ‘ਚ ਉਸਾਰ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।

Also Read : ਗੰਨ ਕਲਚਰ ‘ਤੇ ਵੱਡੀ ਕਾਰਵਾਈ ਦੀ ਤਿਆਰੀ

Related Posts

Latest

ਮੋਹਾਲੀ ਦਾ ਆਰੀਅਨ ਦੱਤ ਬਣਿਆ ਭਾਰਤੀ ਫੌਜ ਦੀ ਵੱਕਾਰੀ 4 ਹੌਰਸ ਰੈਜੀਮੈਂਟ ਵਿੱਚ ਕਮਿਸ਼ਨਡ ਅਫ਼ਸਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਲੜਕੀਆਂ ਨੂੰ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਨ ਦਾ ਸੱਦਾ
ਗਮਾਡਾ ਨੇ ਈ-ਨਿਲਾਮੀ ਵਿੱਚ ਕਮਾਏ ਲਗਭਗ 3137 ਕਰੋੜ ਰੁਪਏ: ਹਰਦੀਪ ਸਿੰਘ ਮੁੰਡੀਆਂ
ਗੈਂਗਸਟਰਾਂ ‘ਤੇ ਵਾਰ ਦੀ ਵਿਦੇਸ਼ਾਂ ਤੱਕ ਮਾਰ: ਜੱਗੂ ਭਗਵਾਨਪੁਰੀਆ ਗਿਰੋਹ ਦੇ ਮੈਂਬਰ ਅੰਮ੍ਰਿਤ ਦਾਲਮ ਨੂੰ ਮੋਲਡੋਵਾ ਸਰਹੱਦ ਤੋਂ ਹਿਰਾਸਤ ‘ਚ ਲਿਆ
ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ, ਨਿਵੇਸ਼ ਆਕਰਸ਼ਿਤ ਕਰਨ ਅਤੇ ਰੁਜ਼ਗਾਰ ਮੌਕੇ ਪੈਦਾ ਕਰਨ ਲਈ ਪ੍ਰਗਤੀਸ਼ੀਲ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ- 2026 ਲਾਂਚ