ਰਾਸ਼ਟਰਪਤੀ ਦਰੋਪਦੀ ਮੁਰਮੂ ਦੋ ਰੋਜ਼ਾ ਫੇਰੀ ਲਈ ਪੁਰਤਗਾਲ ਪੁੱਜੇ

ਰਾਸ਼ਟਰਪਤੀ ਦਰੋਪਦੀ ਮੁਰਮੂ ਦੋ ਰੋਜ਼ਾ ਫੇਰੀ ਲਈ ਪੁਰਤਗਾਲ ਪੁੱਜੇ

ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਪੁਰਤਗਾਲ ਤੇ ਸਲੋਵਾਕੀਆ ਗਣਰਾਜ ਦੀ ਆਪਣੀ ਚਾਰ ਰੋਜ਼ਾ ਸਰਕਾਰੀ ਫੇਰੀ ਦੇ ਪਹਿਲੇ ਪੜਾਅ ਤਹਿਤ ਐਤਵਾਰ ਨੂੰ ਲਿਸਬਨ ਪਹੁੰਚ ਗਏ ਹਨ। ਪਿਛਲੇ ਕਰੀਬ ਤਿੰਨ ਦਹਾਕਿਆਂ ਵਿਚ ਕਿਸੇ ਭਾਰਤੀ ਰਾਸ਼ਟਰਪਤੀ ਦੀ ਇਹ ਅਜਿਹੀ ਪਹਿਲੀ ਫੇਰੀ ਹੈ। ਫੀਗੋ ਮਦੁਰਾਓ ਦੇ ਫੌਜੀ ਏਅਰਬੇਸ ਉੱਤੇ ਪੁੱਜੀ ਰਾਸ਼ਟਰਪਤੀ ਮੁਰਮੂ ਦਾ ਪੁਰਤਗਾਲ ਵਿਚ ਭਾਰਤ ਦੇ ਰਾਜਦੂਤ ਪੁਨੀਤ ਆਰ ਕੁੰਡਲ ਤੇ ਭਾਰਤ ਵਿਚ ਪੁਰਤਗਾਲੀ ਰਾਜਦੂਤ ਜੋਆਓ ਰਿਬੇਰੋ ਡੀ ਅਲਮੈਦਾ ਨੇ ਸਵਾਗਤ ਕੀਤਾ।

download (52)

Read Also- ਆਮ ਜਨਤਾ ਨੂੰ ਵੱਡਾ ਝਟਕਾ, CNG ਦੀਆਂ ਕੀਮਤਾਂ 'ਚ ਅਚਾਨਕ ਹੋਇਆ ਵਾਧਾ

ਰਾਸ਼ਟਰਪਤੀ ਮੁਰਮੂ ਅਜਿਹੇ ਮੌਕੇ ਪੁਰਤਗਾਲ ਦੇ ਦੌਰੇ ’ਤੇ ਆਏ ਹਨ ਜਦੋਂ ਅਹਿਮ ਵਿਸ਼ਵਵਿਆਪੀ ਆਰਥਿਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ ਤੇ ਅਮਰੀਕਾ ਵੱਲੋਂ ਲਗਾਏ ਗਏ ਵਪਾਰਕ ਟੈਕਸਾਂ ਨੇ ਕੌਮਾਂਤਰੀ ਵਣਜ ਨੂੰ ਮੁੜ ਆਕਾਰ ਦਿੱਤਾ ਹੈ ਤੇ ਭਾਰਤ ਨੇ ਯੂਰਪੀ ਮੁਲਕਾਂ ਨਾਲ ਨੇੜਤਾ ਵਧਾਈ ਹੈ। ਇਸ ਸਾਲ ਫਰਵਰੀ ਵਿੱਚ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਕਮਿਸ਼ਨਰਾਂ ਦੇ ਕਾਲਜ ਨੇ ਭਾਰਤ ਦਾ ਦੌਰਾ ਕੀਤਾ ਸੀ। ਭਾਰਤ ਨੇ ਇਸ ਸਾਲ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਉਮੀਦ ਜਤਾਈ ਹੈ।

ਪੁਰਤਗਾਲ ਦੀ ਦੋ ਰੋਜ਼ਾ ‘ਮੀਲਪੱਥਰ’ ਯਾਤਰਾ ਦੋਵਾਂ ਮੁਲਕਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ 50ਵੀਂ ਵਰ੍ਹੇਗੰਢ ਨਾਲ ਮੇਲ ਖਾਂਦੀ ਹੈ। ਰਾਸ਼ਟਰਪਤੀ ਮੁਰਮੂ ਨੂੰ ਸੋਮਵਾਰ ਨੂੰ ‘ਗਾਰਡ ਆਫ਼ ਆਨਰ’ ਦਿੱਤਾ ਜਾਵੇਗਾ। ਉਪਰੰਤ ਰਾਸ਼ਟਰਪਤੀ ਮੁਰਮੂ ਆਪਣੇ ਪੁਰਤਗਾਲੀ ਹਮਰੁਤਬਾ ਮਾਰਸੇਲੋ ਰੇਬੇਲੋ ਡੀ ਸੂਸਾ, ਪ੍ਰਧਾਨ ਮੰਤਰੀ ਲੁਇਸ ਮੌਂਟੇਨੇਗਰੋ ਅਤੇ ਅਸੈਂਬਲੀ ਦੇ ਸਪੀਕਰ ਡਾ. ਜੋਸ ਪੈਡਰੋ ਅਗੁਆਰ-ਬ੍ਰਾਂਕੋ ਸਮੇਤ ਸਿਖਰਲੀ ਪੁਰਤਗਾਲੀ ਲੀਡਰਸ਼ਿਪ ਨਾਲ ਬੈਠਕਾਂ ਕਰਨਗੇ।

ਲਿਸਬਨ ਦੇ ਮੇਅਰ ਕਾਰਲੋਸ ਮੈਨੁਅਲ ਫੇਲਿਕਸ ਮੋਏਦਾਸ ਰਾਸ਼ਟਰਪਤੀ ਮੁਰਮੂ ਲਈ ਵਿਸ਼ੇਸ਼ ਸਮਾਗਮ ਦੀ ਮੇਜ਼ਬਾਨੀ ਵੀ ਕਰਨਗੇ। ਉਹ ਰਾਸ਼ਟਰਪਤੀ ਰੇਬੇਲੋ ਡੀ ਸੂਜ਼ਾ ਵੱਲੋਂ ਦਿੱਤੀ ਜਾਣ ਵਾਲੀ ਦਾਅਵਤ ਵਿੱਚ ਵੀ ਸ਼ਿਰਕਤ ਕਰਨਗੇ। ਰਾਸ਼ਟਰਪਤੀ ਮੁਰਮੂ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਮਿਲਣਗੇ।

Latest

ਭਗਵੰਤ ਮਾਨ ਸਰਕਾਰ ਦੀ ਅਗਵਾਈ ਹੇਠ ‘ਏ.ਆਈ. ਕ੍ਰਾਂਤੀ’ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰੇਗੀ
'ਗੈਂਗਸਟਰਾਂ ‘ਤੇ ਵਾਰ': ਦੋ ਮਹੀਨਿਆਂ ਵਿੱਚ 309 ਹਥਿਆਰਾਂ ਸਮੇਤ 15 ਹਜ਼ਾਰ ਤੋਂ ਵੱਧ ਵਿਅਕਤੀ ਗ੍ਰਿਫ਼ਤਾਰ
ਸੁਖਬੀਰ ਬਾਦਲ ਦੇ ਦੋਸ਼ਾਂ 'ਤੇ ਬਲਤੇਜ ਪੰਨੂ ਦਾ ਤਿੱਖਾ ਪਲਟਵਾਰ, ਕਿਹਾ- ਆਪਣੀ ਯਾਦਾਸ਼ਤ ਸੁਧਾਰਨ ਬਾਦਲ, ਬੇਅਦਬੀ ਦਾ ਕਾਲਾ ਇਤਿਹਾਸ ਤੁਹਾਡਾ ਹੈ
ਨਸ਼ਿਆਂ ਦੀ ਆਦਤ ਤੋਂ ਰੁਜ਼ਗਾਰ ਤੱਕ: ਨਸ਼ਿਆਂ ਤੋਂ ਉਭਰਨ ਦੀਆਂ ਕਹਾਣੀਆਂ ਭਗਵੰਤ ਮਾਨ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ੀਲਤਾ ਦਾ ਪ੍ਰਤੱਖ ਪ੍ਰਮਾਣ
ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਮੁਫ਼ਤ ਸਫਰ ‘ਤੇ 2042 ਕਰੋੜ ਦਾ ਵੱਡਾ ਨਿਵੇਸ਼—ਮਾਨ ਸਰਕਾਰ ਦੀ ਮਜ਼ਬੂਤ ਪਹਿਲ: ਡਾ. ਬਲਜੀਤ ਕੌਰ