ਅੰਮ੍ਰਿਤਸਰ ਵਿੱਚ ਹਥਿਆਰਬੰਦ ਤਸਕਰਾਂ ਨਾਲ ਪੁਲਿਸ ਮੁਕਾਬਲਾ ,ਇੱਕ ਜ਼ਖਮੀ, ਤਿੰਨ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਹਥਿਆਰਬੰਦ ਤਸਕਰਾਂ ਨਾਲ ਪੁਲਿਸ ਮੁਕਾਬਲਾ ,ਇੱਕ ਜ਼ਖਮੀ, ਤਿੰਨ ਗ੍ਰਿਫ਼ਤਾਰ

ਪੰਜਾਬ ਵਿੱਚ ਵੱਧ ਰਹੇ ਕ੍ਰਾਈਮ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਹੀ ਪੰਜਾਬ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਸ ਦਾ ਚਲਦੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਥਾਣਾ ਘਰਿੰਡਾ ਅਧੀਨ ਆਉਂਦੇ ਇਲਾਕੇ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਥਾਣਾ ਕਿਰਿੰਡਾ ਅਧੀਨ ਆਉਂਦੇ ਇਲਾਕੇ ਦੇ ਵਿੱਚ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਇੱਕ ਕਾਰ ਨੂੰ ਜਦੋਂ ਰੋਕਿਆ ਤੇ ਕਾਰ ਦੇ ਵਿੱਚ ਸਵਾਰ ਤਰਸੇਮ ਸਿੰਘ ਅਮਰਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਦੀ ਜਦੋਂ ਚੈਕਿੰਗ ਕੀਤੀ ਤਾਂ ਉਹਨਾਂ ਦੇ ਕੋਲੋਂ ਦੋ ਪਿਸਤੋਲ ਨੌ ਐਮਐਮ ਇੱਕ ਪਿਸਤੋਲ ਦੀ ਬੋਰ ਅਤੇ ਦੋ ਜਿੰਦਾ ਰੋਂਦ ਨੋ ਐਮ ਅਤੇ 70 ਹਜਾਰ ਦੀ ਡਰੱਗ ਮਨੀ ਬਰਾਮਦ ਕੀਤੀ।

WhatsApp Image 2025-06-10 at 3.28.45 PM

Read Also : “ਪੰਜਾਬ ਉਦਯੋਗ ਕ੍ਰਾਂਤੀ” ਲਈ ਪੰਜਾਬ ਸਰਕਾਰ ਦਾ ਅਹਿਮ ਕਦਮ ! ਫਾਸਟ ਟ੍ਰੈਕ ਪੰਜਾਬ ਪੋਰਟਲ ਕੀਤਾ ਲਾਂਚ

ਦੋਂ ਗਿਰਫਤਾਰ ਕੀਤੇ ਗਏ ਆਰੋਪੀਆਂ ਚੋਂ ਇੱਕ ਆਰੋਪੀ ਤਰਸੇਮ ਸਿੰਘ ਨੂੰ ਹੋਰ ਹਥਿਆਰ ਬਰਾਮਦ ਕਰਵਾਉਣ ਲਈ ਗੰਦਾ ਨਾਲਾ ਭਕਣਾ ਵਿਖੇ ਲਜਾਇਆ ਗਿਆ ਤਾਂ ਉੱਥੇ ਆਰੋਪੀ ਵੱਲੋਂ ਪੁਲਿਸ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਤਰਸੇਮ ਸਿੰਘ ਨੂੰ ਗੋਲੀ ਮਾਰੀ ਜਿਸ ਵਿੱਚ ਕੀ ਤਰਸੇਮ ਸਿੰਘ ਜਖਮੀ ਹੋ ਗਿਆ। ਅਤੇ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਲਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਪੁਲਿਸ ਵੱਲੋਂ 402 ਕੇਸ ਰਜਿਸਟਰਡ ਕੀਤੇ ਗਏ ਹਨ ਅਤੇ ਇਸ ਵਿੱਚ 106 ਕਿਲੋ ਹੈਰੋਇਨ ਰਿਕਵਰ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ 1 ਕਰੋੜ 80 ਲੱਖ ਰੁਪਏ ਦੀ ਡਰੱਗ ਮਣੀ ਵੀ ਪੁਲਿਸ ਨੇ ਬਰਾਮਦ ਕੀਤੀ ਹੈ।