ਵਿਰੋਧੀ ਧਿਰ ਨੇ ਮਣੀਪੁਰ ਨਾਲ ਧੋਖਾ ਕੀਤਾ: ਪ੍ਰਧਾਨ ਮੰਤਰੀ ਮੋਦੀ

PM Modi on Manipur:

PM Modi on Manipur: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਸੰਸਦ ‘ਚ ਮਨੀਪੁਰ ਹਿੰਸਾ ‘ਤੇ ਚਰਚਾ ਕਰਨ ਦੇ ਪੱਖ ‘ਚ ਸੀ। ਵਿਰੋਧੀ ਧਿਰ ਦੇ ਲੋਕ ਸਿਰਫ ਰਾਜਨੀਤੀ ਕਰਨਾ ਚਾਹੁੰਦੇ ਸਨ। ਉਹ ਬੇਭਰੋਸਗੀ ਮਤਾ ਲੈ ਕੇ ਆਏ, ਫਿਰ ਵੋਟਿੰਗ ਤੋਂ ਭੱਜ ਗਏ। ਵਿਰੋਧੀ ਧਿਰ ਨੇ ਮਣੀਪੁਰ ਨਾਲ ਧੋਖਾ ਕੀਤਾ।

ਮੋਦੀ ਨੇ ਪੱਛਮੀ ਬੰਗਾਲ ਦੇ ਹਾਵੜਾ ‘ਚ ਹੋ ਰਹੇ ਭਾਜਪਾ ਦੇ ਪੰਚਾਇਤੀ ਰਾਜ ਪ੍ਰੀਸ਼ਦ ਪ੍ਰੋਗਰਾਮ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਗੱਲ ਕਹੀ। ਪ੍ਰਧਾਨ ਮੰਤਰੀ ਨੇ ਬੰਗਾਲ ਅਤੇ ਮਨੀਪੁਰ ਹਿੰਸਾ ‘ਤੇ ਵਿਰੋਧੀ ਧਿਰ ਦੇ ਸਟੈਂਡ ਅਤੇ ਆਪਣੇ 9 ਸਾਲਾਂ ਦੇ ਕਾਰਜਕਾਲ ਬਾਰੇ ਵੀ ਗੱਲ ਕੀਤੀ।PM Modi on Manipur:

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੀਆਂ ਪਾਰਟੀਆਂ ਨੂੰ ਕਿਹਾ ਸੀ ਕਿ ਉਹ ਮਨੀਪੁਰ ਮੁੱਦੇ ‘ਤੇ ਚਰਚਾ ਕਰਨਾ ਚਾਹੁੰਦੇ ਹਨ। ਪਰ ਵਿਰੋਧੀ ਧਿਰ ਨੇ ਇਸ ਮੁੱਦੇ ‘ਤੇ ਚਰਚਾ ਨਹੀਂ ਹੋਣ ਦਿੱਤੀ ਕਿਉਂਕਿ ਉਹ ਜਾਣਦੇ ਸਨ ਕਿ ਮਨੀਪੁਰ ਦੀ ਸੱਚਾਈ ਉਨ੍ਹਾਂ ਨੂੰ ਸਭ ਤੋਂ ਵੱਧ ਦੁਖੀ ਕਰੇਗੀ। ਵਿਰੋਧੀ ਧਿਰ ਲੋਕਾਂ ਬਾਰੇ ਨਹੀਂ ਸੋਚਦੀ, ਸਿਰਫ ਆਪਣੀ ਰਾਜਨੀਤੀ ਦੀ ਪਰਵਾਹ ਕਰਦੀ ਹੈ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਅੱਜ ਆਪਣੇ ਸਾਂਸਦੀ ਖੇਤਰ ਵਾਇਨਾਡ ਦੇ ਦੌਰੇ ‘ਤੇ: ਸੰਸਦੀ ਬਹਾਲ ਹੋਣ ਤੋ ਬਾਅਦ ਪਹਿਲਾ ਦੌਰਾ

ਪ੍ਰਧਾਨ ਮੰਤਰੀ ਨੇ ਕਿਹਾ, ‘ਅਸੀਂ ਸੰਸਦ ਵਿੱਚ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਹਰਾ ਦਿੱਤਾ ਅਤੇ ਦੇਸ਼ ਭਰ ਵਿੱਚ ਨਕਾਰਾਤਮਕਤਾ ਫੈਲਾਉਣ ਵਾਲਿਆਂ ਨੂੰ ਢੁੱਕਵਾਂ ਜਵਾਬ ਦਿੱਤਾ। ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟ ਨੂੰ ਅੱਧ ਵਿਚਾਲੇ ਛੱਡ ਕੇ ਚਲੇ ਗਏ। ਸੱਚ ਤਾਂ ਇਹ ਹੈ ਕਿ ਉਹ ਬੇਭਰੋਸਗੀ ਮਤੇ ‘ਤੇ ਵੋਟ ਪਾਉਣ ਤੋਂ ਡਰੇ ਹੋਏ ਸਨ, ਕਿਉਂਕਿ ਜੇਕਰ ਵੋਟਿੰਗ ਹੁੰਦੀ ਤਾਂ ਹੰਕਾਰੀ ਗੱਠਜੋੜ ਦਾ ਪਰਦਾਫਾਸ਼ ਹੋ ਜਾਣਾ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਪਿਛਲੇ 50 ਸਾਲਾਂ ਤੋਂ ਗਰੀਬੀ ਹਟਾਓ ਦਾ ਨਾਅਰਾ ਸੁਣਦੇ ਆ ਰਹੇ ਹਾਂ, ਪਰ ਉਹ ਗਰੀਬੀ ਦੂਰ ਨਹੀਂ ਕਰ ਸਕੇ। ਜੋ ਕੰਮ ਉਹ 5 ਦਹਾਕਿਆਂ ‘ਚ ਨਹੀਂ ਕਰ ਸਕੇ, ਭਾਜਪਾ ਸਰਕਾਰ ਨੇ ਇੰਨੇ ਘੱਟ ਸਮੇਂ ‘ਚ ਕਰ ਦਿੱਤਾ। ਗ਼ਰੀਬੀ ਵਿੱਚ ਰਹਿ ਕੇ ਆਏ ਹਾਂ। ਅਸੀਂ ਜਾਣਦੇ ਹਾਂ ਕਿ ਗਰੀਬੀ ਦੀਆਂ ਸਮੱਸਿਆਵਾਂ ਦੀ ਜੜ੍ਹ ਕਿੱਥੇ ਹੈ। ਤਾਂ ਹੀ ਅਸੀਂ ਗਰੀਬੀ ਨੂੰ ਜੜ੍ਹ ਤੋਂ ਵੱਢਣ ਦੇ ਸਮਰੱਥ ਹਾਂ।PM Modi on Manipur:

Related Posts

Latest

ਭਗਵੰਤ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨੂੰ ਭਰਵਾਂ ਹੁੰਗਾਰਾ; ਮੈਗਾ ਪੀਟੀਐਮ ਵਿੱਚ 18 ਲੱਖ ਤੋਂ ਵੱਧ ਮਾਪਿਆਂ ਵੱਲੋਂ ਸ਼ਮੂਲੀਅਤ
ਗੈਂਗਸਟਰਵਾਦ ਦੇ ਖਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ ਜਨਤਾ ਦਾ ਭਾਰੀ ਸਮਰਥਨ: ਬਲਤੇਜ ਪੰਨੂ
ਅਸੀਂ 13 ਅਪ੍ਰੈਲ ਨੂੰ 'ਬੇਅਦਬੀ' ਕਾਨੂੰਨ ਵਿੱਚ ਸੋਧ ਕਰਾਂਗੇ; ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋਵੇਗੀ: ਭਗਵੰਤ ਸਿੰਘ ਮਾਨ
ਹੁਣ ਪ੍ਰਧਾਨ ਮੰਤਰੀ ਮੋਦੀ ਲਈ ਅੱਗੇ ਵਧਣ ਅਤੇ ਅਸਲ ਵਿੱਚ 'ਜੰਗ ਰੋਕਣ' ਦੀ ਜ਼ਿੰਮੇਵਾਰੀ ਲੈਣ ਦਾ ਸਮਾਂ ਆ ਗਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਭਰ ਵਿੱਚ 'ਸਿਹਤ ਕ੍ਰਾਂਤੀ' ਨੇ ਪੈਰ ਪਸਾਰੇ; ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ