ਮੋਹਾਲੀ RPG ਹਮਲੇ ਦੇ ਦੋਸ਼ੀ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਮਿਲਿਆ ਮੋਬਾਈਲ ਫ਼ੋਨ
Mohali RPG Attack Accused
Mohali RPG Attack Accused
ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਮੁਹਾਲੀ ਆਰਪੀਜੀ ਹਮਲੇ ਦੇ ਮੁੱਖ ਮੁਲਜ਼ਮ ਦੀਪਕ ਉਰਫ਼ ਰੰਗਾ ਕੋਲੋਂ ਪੁਲੀਸ ਨੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਆਰਪੀਜੀ ਹਮਲੇ ਤੋਂ ਇਲਾਵਾ ਦੀਪਕ ਸੈਕਟਰ 15 ਦੇ ਦੋਹਰੇ ਕਤਲ ਕਾਂਡ ਅਤੇ ਸੋਨੂੰ ਸ਼ਾਹ ਕਤਲ ਕਾਂਡ ਦਾ ਵੀ ਮੁੱਖ ਮੁਲਜ਼ਮ ਹੈ। ਉਸ ਖ਼ਿਲਾਫ਼ ਸੈਕਟਰ-49 ਥਾਣੇ ਵਿੱਚ ਜੇਲ੍ਹ (ਪੰਜਾਬ ਸੋਧ) ਐਕਟ 2011 ਦੀ ਧਾਰਾ 52 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਪ੍ਰਵੀਨ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਦੀਪਕ ਮੂਲ ਰੂਪ ਤੋਂ ਹਰਿਆਣਾ ਦੇ ਝੱਜਰ ਦੇ ਪਿੰਡ ਸੁਰਖਪੁਰ ਦਾ ਰਹਿਣ ਵਾਲਾ ਹੈ। ਜੇਲ੍ਹ ਪ੍ਰਸ਼ਾਸਨ ਨੂੰ ਸ਼ੱਕ ਸੀ ਕਿ ਉਸ ਕੋਲ ਮੋਬਾਈਲ ਫ਼ੋਨ ਹੋ ਸਕਦਾ ਹੈ। ਸ਼ੱਕ ਦੇ ਆਧਾਰ ’ਤੇ ਬੈਰਕ ਨੰਬਰ 9 ਵਿੱਚ ਬੰਦ ਦੀਪਕ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੇਲ੍ਹ ਦੇ ਅੰਦਰ ਉਸ ਨੂੰ ਮੋਬਾਈਲ ਫ਼ੋਨ ਕਿਵੇਂ ਮਿਲਿਆ ਅਤੇ ਜੇਲ੍ਹ ਦੇ ਅੰਦਰ ਬੈਠ ਕੇ ਉਸ ਨੇ ਕਿਸ ਨਾਲ ਗੱਲ ਕੀਤੀ।
ਇਹ ਵੀ ਪੜ੍ਹੋ: ਡਿਪਟੀ ਕਮਿਸ਼ਨਰ ਦਫਤਰ ਵਿਚ ਭਰਤੀ ਕੀਤੇ ਜਾਣਗੇ ‘ਬਲੌਕ ਫੈਲੋ’
ਮੁਲਜ਼ਮ ਦੀਪਕ ਉਰਫ਼ ਰੰਗਾ ਨੂੰ ਚੰਡੀਗੜ੍ਹ ਪੁਲੀਸ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਰਾਜੂ ਬਸੋਦੀ ਦੇ ਨਿਰਦੇਸ਼ਾਂ ‘ਤੇ ਉਸ ਨੇ ਰਾਜਨ, ਮਨਜੀਤ, ਸ਼ੁਭਮ, ਅਭਿਸ਼ੇਕ ਅਤੇ ਬੰਟੀ ਨਾਲ ਮਿਲ ਕੇ 28 ਸਤੰਬਰ 2019 ਨੂੰ ਬੁਡੈਲ ਵਾਸੀ ਸੋਨੂੰ ਸ਼ਾਹ ਦਾ ਕਤਲ ਕੀਤਾ ਸੀ। ਸੋਨੂੰ ਸ਼ਾਹ ਦੇ ਕਤਲ ਤੋਂ ਇਲਾਵਾ ਦੀਪਕ ਨੇ ਸਾਲ 2019 ਵਿੱਚ ਚੰਡੀਗੜ੍ਹ ਸੈਕਟਰ 15 ਵਿੱਚ ਕਾਲਜ ਦੇ ਦੋ ਵਿਦਿਆਰਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। Mohali RPG Attack Accused