ਇੱਟਾਂ ਦੇ ਭੱਠੇ ਦੀ ਅੱਗ ‘ਚ ਡਿੱਗਿਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਜਾਨ

ਇੱਟਾਂ ਦੇ ਭੱਠੇ ਦੀ ਅੱਗ ‘ਚ ਡਿੱਗਿਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਜਾਨ

man fell in the furnace

man fell in the furnace

ਕੋਟਫਤੂਹੀ ਦੇ ਸਥਾਨਕ ਬਿਜਲੀ ਘਰ ਨੇੜੇ ਭੱਠੇ ’ਤੇ ਕੰਮ ਕਰਦੇ ਇਕ 26 ਸਾਲਾ ਨੌਜਵਾਨ ਦੀ ਇੱਟਾਂ ਦੇ ਭੱਠੇ ਦੀ ਅੱਗ ਵਿਚ ਅਚਾਨਕ ਡਿੱਗਣ ਨਾਲ ਬੁਰੀ ਤਰ੍ਹਾਂ ਝੁਲਸ ਕੇ ਦਰਦਨਾਕ ਮੌਤ ਹੋ ਗਈ।  ਮਿਲੀ ਜਾਣਕਾਰੀ ਅਨੁਸਾਰ ਸਥਾਨਕ ਬਿਜਲੀ ਘਰ ਨੇੜੇ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ 26 ਸਾਲਾ ਨੌਜਵਾਨ ਰਾਕੇਸ਼ ਕੁਮਾਰ ਪੁੱਤਰ ਸੂਰਜ ਬਲੀ, ਨਿਵਾਸੀ ਭਵਾਨੀ ਪੁਰਬ, ਜ਼ਿਲ੍ਹਾ ਰਾਏਬਰੇਲੀ, ਥਾਣਾ ਲਾਲ ਗੰਜ, ਯੂ. ਪੀ. ਜੋ ਭੱਠੇ ’ਤੇ ਕੰਮ ਕਰਦਾ ਸੀ। ਵੀਰਵਾਰ ਭੱਠੇ ਦੀ ਚਿਮਨੀ ਵੇਖਣ ਗਿਆ ਤਾਂ ਉਸ ਦਾ ਅਚਾਨਕ ਪੈਰ ਤਿਲਕਣ ਨਾਲ ਉਹ ਭੱਠੇ ਦੀ ਅੱਗ ਵਿਚ ਡਿੱਗ ਪਿਆ, ਜੋ ਮੌਕੇ ’ਤੇ ਬੁਰੀ ਤਰ੍ਹਾਂ ਝੁਲਸ ਗਿਆ।man fell in the furnace

also read :-  ਨੀਂਦ ਨਾ ਆਉਣ ਦੀ ਸਮੱਸਿਆ ‘ਚ ਰਾਮਬਾਣ ਹਨ ਇਹ 4 ਚੀਜ਼ਾਂ

ਜਿਸ ਦੇ ਸਾਥੀਆਂ ਵੱਲੋਂ ਉਸ ਦੀ ਭੱਠੇ ’ਤੇ ਤਲਾਸ਼ ਕਰਨ ’ਤੇ ਉਹ ਭੱਠੀ ਵਿਚ ਮ੍ਰਿਤਕ ਪਾਇਆ ਗਿਆ। ਜਿਸ ਨੂੰ ਹੋਰ ਮਜ਼ਦੂਰਾਂ ਵੱਲੋਂ ਬੜੀ ਜੱਦੋ-ਜਹਿਦ ਨਾਲ ਬਾਹਰ ਕੱਢਿਆ ਗਿਆ।  ਇਸ ਸਬੰਧ ਵਿਚ ਮੌਕੇ ’ਤੇ ਕੋਟਫ਼ਤੂਹੀ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਕੁਲਵੰਤ ਸਿੰਘ, ਏ. ਐੱਸ. ਆਈ. ਸੁਰਜੀਤ ਸਿੰਘ, ਏ. ਐੱਸ. ਰਵੀਸ਼ ਕੁਮਾਰ ਅਤੇ ਪੁਲਸ ਪਾਰਟੀ ਨਾਲ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਗੜ੍ਹਸ਼ੰਕਰ ਵਿਖੇ ਫਰਿੱਜ਼ਰ ਵਿਚ ਰੱਖਵਾ ਦਿੱਤਾ ਹੈ। ਜਦਕਿ ਬਾਕੀ ਕਾਰਵਾਈ ਉਸ ਦੇ ਪਰਿਵਾਰਕ ਮੈਂਬਰਾਂ ਦੇ ਪਹੁੰਚਣ ’ਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਕੀਤੀ ਜਾਵੇਗੀ।man fell in the furnace

Related Posts