RPF ਦੇ ਜਵਾਨ ਨੇ ਚਲਦੀ ਰੇਲ-ਗੱਡੀ ‘ਚ ਚਲਾਈ ਗੋਲੀ ASI ਸਮੇਤ 4 ਲੋਕਾਂ ਦੀ ਮੌਤ
Jaipur-Mumbai Express
Jaipur-Mumbai Express ਜੈਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਸੋਮਵਾਰ ਸਵੇਰੇ 5.30 ਵਜੇ ਦੇ ਕਰੀਬ ਜੈਪੁਰ-ਮੁੰਬਈ ਐਕਸਪ੍ਰੈਸ(12956) ਟ੍ਰੇਨ ਵਿਚ ਰੇਲਵੇ ਪੁਲਿਸ(RPF) ਦੇ ਇਕ ਕਾਂਸਟੇਬਲ ਨੇ ਅਚਾਨਕ ਗੋਲੀਬਾਰੀ ਕਰ ਦਿੱਤੀ ਜਿਸ ਕਾਰਨ 4 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ।Jaipur-Mumbai Express
ਘਟਨਾ ਦੇ ਸਮੇਂ ਟ੍ਰੇਨ ਗੁਜਰਾਤ ਤੋਂ ਮਹਾਂਰਾਸ਼ਟਰ ਜਾ ਰਹੀ ਸੀ ਕਿ ਪਾਲਘਰ ਸਟੇਸ਼ਨ ਪਾਰ ਕਰਨ ਤੋਂ ਬਾਅਦ ਇੱਕ RPF ਕਾਂਸਟੇਬਲ ਨੇ ਚਲਦੀ ਜੈਪੁਰ ਐਕਸਪ੍ਰੈਸ ਟ੍ਰੇਨ ਦੇ ਅੰਦਰ ਗੋਲੀ ਬਾਰੀ ਕਰ ਦਿੱਤੀ ਜਿਸ ਦੋਰਾਨ RPF ਦੇ ਇਕ ASI ਪੱਧਰ ਦੇ ਅਧਿਕਾਰੀ ਅਤੇ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ ਤੋ ਬਾਅਦ ਕਾਂਸਟੇਬਲ ਨੇ ਚੱਲਦੀ ਗੱਡੀ ਤੋ ਛਾਲ ਮਾਰ ਦਿੱਤੀ ਜਿਸ ਨੂੰ ਬਾਅਦ ਵਿਚ ਪੁਲਿਸ ਨੇ RPF ਦੇ ਜਵਾਨ ਨੂੰ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ ਘਟਨਾ ਦਾ ਅਸਲ ਕਾਰਨ ਫਿਲਹਾਲ ਸਾਹਮਣੇ ਨਹੀ ਆਇਆ ਹੈ।
ਇਹ ਵੀ ਪੜ੍ਹੋ: ਜੇਕਰ ਲੋੜ ਪਈ ਤਾਂ ਅਸੀ LOC ਪਾਰ ਕਰਨ ਲਈ ਵੀ ਤਿਆਰ…
ਗਸ਼ਤ ਲਈ ਤਾਈਨਾਤ ਸਨ ਕਾਂਸਟੇਬਲ ਅਤੇ ASI
ਰੇਲਵੇ ਪੁਲਿਸ ਅਨੁਸਾਰ ਘਟਨਾ ਸਮੇਂ ਆਰੋਪੀ ਕਾਂਸਟੇਬਲ ਚੇਤਨ ਕੁਮਾਰ ਅਤੇ ASI ਟਿੱਕਾ ਰਾਮ ਮੀਣਾ ਗਸ਼ਤ ਡਿਊਟੀ ‘ਤੇ ਤਾਈਨਾਤ ਸਨ। ਜਿਸ ਦੌਰਾਂਨ ਹੀ ਇਹ ਘਟਨਾ ਵਾਪਰੀ ਫਿਲਹਾਲ ਗ੍ਰਿਫਤਾਰੀ ਤੋ ਬਾਅਦ ਆਰੋਪੀ ਕਾਂਸਟੇਬਲ ਤੋ ਪੁਲਿਸ ਪੁਛ ਗਿੱਛ ਕਰ ਰਹੀ ਹੈ। Jaipur-Mumbai Express
ਘਟਨਾਂ ਨਾਲ ਸੰਬੰਧਿਤ ਤਸਵੀਰਾਂ

ਘਟਨਾ ਰੇਲ ਦੇ ਇਸ B/5 ਕੋਚ ‘ਚ ਹੋਈ

ਆਰੋਪੀ ਕਾਂਸਟੇਬਲ ਚੇਤਨ ਕੁਮਾਰ