ਪੰਜਾਬ ‘ਚ ਸਕੂਲ ਦਾ ਸ਼ਰਮਨਾਕ ਕਾਰਾ, ਮਾਸੂਮ ਨੂੰ ਸਕੂਲੋਂ ਕੱਢਿਆ ਬਾਹਰ

ਪੰਜਾਬ ‘ਚ ਸਕੂਲ ਦਾ ਸ਼ਰਮਨਾਕ ਕਾਰਾ, ਮਾਸੂਮ ਨੂੰ ਸਕੂਲੋਂ ਕੱਢਿਆ ਬਾਹਰ

 Innocent kicked out of school ਇਥੋਂ ਦੇ ਮਾਹਿਲਪੁਰ ਤੋਂ ਇਕ ਨਿੱਜੀ ਸਕੂਲ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਦਰਅਸਲ ਮਾਹਿਲਪੁਰ ਦੇ ਨਿੱਜੀ ਸਕੂਲ ਦਿੱਲੀ ਇੰਟਰ ਨੈਸ਼ਨਲ ਸਕੂਲ ਵਿਚ ਪੜ੍ਹਨ ਵਾਲੀ ਨਰਸਰੀ ਕਲਾਸ ਵਿਚ ਪੜ੍ਹਦੀ ਬੱਚੀ ਨੂੰ ਫ਼ੀਸ ਜਮ੍ਹਾ ਨਾ ਕਰਵਾਉਣ ਨੂੰ ਲੈ ਕੇ ਅਧਿਆਪਕਾ ਵੱਲੋਂ ਸਕੂਲ ਵਿਚੋਂ ਬਾਹਰ ਕੱਢ ਦਿੱਤਾ ਗਿਆ। ਸਕੂਲ ‘ਤੇ ਗੰਭੀਰ ਇਲਜ਼ਾਮ […]

 Innocent kicked out of school
ਇਥੋਂ ਦੇ ਮਾਹਿਲਪੁਰ ਤੋਂ ਇਕ ਨਿੱਜੀ ਸਕੂਲ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਦਰਅਸਲ ਮਾਹਿਲਪੁਰ ਦੇ ਨਿੱਜੀ ਸਕੂਲ ਦਿੱਲੀ ਇੰਟਰ ਨੈਸ਼ਨਲ ਸਕੂਲ ਵਿਚ ਪੜ੍ਹਨ ਵਾਲੀ ਨਰਸਰੀ ਕਲਾਸ ਵਿਚ ਪੜ੍ਹਦੀ ਬੱਚੀ ਨੂੰ ਫ਼ੀਸ ਜਮ੍ਹਾ ਨਾ ਕਰਵਾਉਣ ਨੂੰ ਲੈ ਕੇ ਅਧਿਆਪਕਾ ਵੱਲੋਂ ਸਕੂਲ ਵਿਚੋਂ ਬਾਹਰ ਕੱਢ ਦਿੱਤਾ ਗਿਆ। ਸਕੂਲ ‘ਤੇ ਗੰਭੀਰ ਇਲਜ਼ਾਮ ਲਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਅਧਿਆਪਕ ਨੇ ਬਾਂਹ ਤੋਂ ਫੜ ਕੇ ਬੱਚੀ ਨੂੰ ਸਕੂਲ ਵਿਚੋਂ ਬਾਹਰ ਕੱਢਿਆ। ਇਸ ਦੀ ਸ਼ਿਕਾਇਤ ਪਰਿਵਾਰ ਵੱਲੋਂ ਥਾਣਾ ਮਾਹਿਲਪੁਰ ਅਤੇ ਐੱਸ. ਡੀ. ਐੱਮ. ਦਫ਼ਤਰ ਵਿਚ ਕੀਤੀ ਗਈ ਹੈ। 

ਜਾਣਕਾਰੀ ਅਨੁਸਾਰ ਪੂਜਾ ਰਾਣੀ ਪਤਨੀ ਜੋਤੀ ਬ੍ਰਹਮਾ ਸਰੂਪ ਬਾਲੀ ਵਾਸੀ ਮਾਹਿਲਪੁਰ ਜੋਕਿ ਐੱਸ. ਡੀ. ਐੱਮ. ਦਫ਼ਤਰ ਗੜ੍ਹਸ਼ੰਕਰ ‘ਚ ਕੰਮ ਕਰਦੀ ਔਰਤ ਨੇ ਐੱਸ. ਡੀ. ਐੱਮ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੀ 4 ਸਾਲਾ ਬੇਟੀ ਪ੍ਰੀਸ਼ਾ ਦਿੱਲੀ ਇੰਟਰਨੈਸ਼ਨਲ ਸਕੂਲ ਮਾਹਿਲਪੁਰ ਬ੍ਰਾਂਚ ਦੀ ਨਰਸਰੀ ‘ਚ ਪੜ੍ਹਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਅਪਰੈਲ ਮਹੀਨੇ ਸਕੂਲ ਵਿੱਚ ਦਾਖ਼ਲੇ ਸਮੇਂ ਦਾਖ਼ਲਾ ਫ਼ੀਸ ਅਤੇ ਹੋਰ ਖ਼ਰਚੇ ਅਦਾ ਕੀਤੇ ਸਨ।

ਉਸ ਨੇ ਦੱਸਿਆ ਕਿ ਨਵੰਬਰ ਮਹੀਨੇ ਉਸ ਨੂੰ ਫ਼ੋਨ ’ਤੇ ਸੰਦੇਸ਼ ਆਇਆ ਕਿ ਸਕੂਲ ਦੀ ਹੁਣ ਤੱਕ ਦੀ ਬਣਦੀ ਫ਼ੀਸ 41000 ਰੁਪਏ ਜਮ੍ਹਾ ਕਰਵਾ ਦਿਓ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਕਿ ਫ਼ੀਸ ਇੰਨ੍ਹੀ ਨਹੀਂ ਬਣਦੀ ਤਾਂ ਉਨ੍ਹਾਂ ਉਸ ਨੂੰ 27100 ਰੁਪਏ ਦੀ ਸੰਦੇਸ਼ ਫ਼ੋਨ ’ਤੇ ਪਾ ਦਿੱਤਾ। ਉਸ ਨੇ ਦੱਸਿਆ ਕਿ ਉਸ ਨੇ ਸਕੂਲ ਪ੍ਰਬੰਧਕਾਂ ਨੂੰ ਕਿਹਾ ਕਿ ਉਸ ਵੱਲੋਂ ਕੀਤੀ ਅਦਾਇਗੀ ਸਮੇਤ ਸਾਰੇ ਘਾਟਾ ਵਾਧਾ ਕਰਕੇ ਅਸਲ ਫ਼ੀਸ ਦੱਸੀ ਜਾਵੇ ਪਰ ਉਨ੍ਹਾਂ ਵੱਲੋਂ ਕੋਈ ਉੱਤਰ ਨਾ ਆਇਆ। Innocent kicked out of school

ਉਸ ਨੇ ਦੱਸਿਆ ਕਿ 27 ਨਵੰਬਰ ਨੂੰ ਜਦੋਂ ਉਹ ਆਪਣੀ ਬੱਚੀ ਨੂੰ ਸਕੂਲ ਛੱਡ ਕੇ ਮੁੜੀ ਹੀ ਸੀ ਤਾਂ ਸਕੂਲ ਦੀ ਇਕ ਮਹਿਲਾ ਅਧਿਆਪਕ ਨੇ ਉਸ ਦੀ ਬੱਚੀ ਨੂੰ ਬਾਂਹ ਤੋਂ ਫ਼ੜ ਕੇ ਸਕੂਲ ਦੇ ਗੇਟ ‘ਤੇ ਛੱਡ ਦੱਤਾ। ਉਸ ਨੇ ਦੱਸਿਆ ਕਿ ਉਸ ਨੇ ਅਜੇ ਆਪਣੀ ਸਕੂਟਰੀ ਮੋੜੀ ਹੀ ਸੀ ਤਾਂ ਉਸ ਨੂੰ ਆਪਣੀ ਬੱਚੀ ਦੇ ਰੋਣ ਦੀ ਆਵਾਜ ਸੁਣੀ ਤਾਂ ਉਹ ਸਕੂਲ ਗੇਟ ਪਹੁੰਚੀ ਤਾਂ ਇੱਕ ਹੋਰ ਮਹਿਲਾ ਕਰਮਚਾਰੀ ਉਸ ਦੀ ਬੱਚੀ ਦਾ ਬੈਗ ਦੇਣ ਆ ਗਈ। ਉਸ ਨੇ ਦੱਸਿਆ ਕਿ ਉਸ ਨੇ ਰੋਂਦੀ-ਕੁਰਲਾਂਦੀ ਆਪਣੀ ਬੱਚੀ ਨੂੰ ਮਸਾਂ ਚੁੱਪ ਕਰਵਾਇਆ। ਉਸ ਨੇ ਦੱਸਿਆ ਕਿ ਜਦੋਂ ਉਹ ਦੂਜੇ ਦਿਨ ਸਕੂਲ ਗਏ ਤਾਂ ਸਕੂਲ ਦੇ ਪ੍ਰਬੰਧਕਾਂ ਨੇ ਮੁੜ ਉਨ੍ਹਾਂ ਨਾਲ ਰੱਜ ਕੇ ਬਦਤਮੀਜ਼ੀ ਕੀਤੀ, ਜਿਸ ਦੀ ਸ਼ਿਕਾਇਤ ਉਨ੍ਹਾਂ ਐੱਸ. ਡੀ. ਐੱਮ. ਦਫ਼ਤਰ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਸ਼ਿਕਾਇਤ ’ਤੇ ਐੱਸ. ਡੀ. ਐੱਮ. ਦਫ਼ਤਰ ਤੋਂ ਕੋਈ ਕਾਰਵਾਈ ਹੁੰਦੀ ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਖਿਲਾਫ਼ ਹੀ ਥਾਣਾ ਮਾਹਿਲਪੁਰ ਵਿਖੇ ਸ਼ਿਕਾਇਤ ਕਰ ਦਿੱਤੀ ਅਤੇ ਉਨ੍ਹਾਂ ਨੂੰ ਦਬ ਕੇ ਮਾਰ ਕੇ ਸਕੂਲੋਂ ਕੱਢ ਦਿੱਤਾ। ਉਸ ਨੇ ਮੰਗ ਕੀਤੀ ਕਿ ਸਕੂਲ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ।

ਇਸ ਸਬੰਧੀ ਸਕੂਲ ਦੇ ਐਡਮਿਨ ਅਫ਼ਸਰ ਮੰਗ਼ਤ ਅਗਨੀਹੋਤਰੀ ਨਾਲ ਸਕੂਲ ਜਾ ਕੇ ਗੱਲ ਕੀਤੀ ਪਰੰਤੂ ਸਕੂਲ ਦੇ ਪ੍ਰਿੰਸੀਪਲ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਐਡਮਿਨ ਅਫ਼ਸਰ ਮੰਗਤ ਅਗਨੀਹੋਤਰੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਸ ਇਸ ਮਾਮਲੇ ਨੂੰ ਖ਼ਤਮ ਕਰਨ ਲਈ ਪ੍ਰਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਮਾਤਾ ਪਿਤਾ ਨਾਲ ਮਿਲ ਕੇ ਇਸ ਦਾ ਹੱਲ ਕਰ ਲਿਆ ਜਾਵੇਗਾ।Innocent kicked out of school

Related Posts