ਟਰੇਨ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਹ ਮਹੱਤਵਪੂਰਨ ਟਰੇਨਾਂ ਰਹਿਣਗੀਆਂ ਰੱਦ

ਟਰੇਨ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਹ ਮਹੱਤਵਪੂਰਨ ਟਰੇਨਾਂ ਰਹਿਣਗੀਆਂ ਰੱਦ

Important news for travelersਲੁਧਿਆਣਾ ਲਾਈਨ ’ਤੇ ਟਰੈਫਿਕ ਬਲਾਕ ਕਾਰਨ ਵੱਖ-ਵੱਖ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਸਟੇਸ਼ਨ ਜਾਣ ਤੋਂ ਪਹਿਲਾਂ ਆਪਣੇ ਰੂਟ ਦੀਆਂ ਟਰੇਨਾਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਜਿੱਥੇ ਇਕ ਪਾਸੇ ਵੱਖ-ਵੱਖ ਟਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ, ਉਥੇ ਹੀ ਕਈ ਟਰੇਨਾਂ ਨੂੰ ਡਾਇਵਰਟ ਕਰ ਕੇ ਚਲਾਇਆ ਜਾ […]

Important news for travelers
ਲੁਧਿਆਣਾ ਲਾਈਨ ’ਤੇ ਟਰੈਫਿਕ ਬਲਾਕ ਕਾਰਨ ਵੱਖ-ਵੱਖ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਸਟੇਸ਼ਨ ਜਾਣ ਤੋਂ ਪਹਿਲਾਂ ਆਪਣੇ ਰੂਟ ਦੀਆਂ ਟਰੇਨਾਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਜਿੱਥੇ ਇਕ ਪਾਸੇ ਵੱਖ-ਵੱਖ ਟਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ, ਉਥੇ ਹੀ ਕਈ ਟਰੇਨਾਂ ਨੂੰ ਡਾਇਵਰਟ ਕਰ ਕੇ ਚਲਾਇਆ ਜਾ ਰਿਹਾ ਹੈ। ਦਿੱਲੀ ਰੂਟ ਦੀਆਂ ਮਹੱਤਵਪੂਰਨ ਟਰੇਨਾਂ ਦੀ ਸ਼੍ਰੇਣੀ ਵਿਚ ਸ਼ਾਮਲ ਸ਼ਾਨ-ਏ-ਪੰਜਾਬ ਦਾ ਸੰਚਾਲਨ 26 ਅਗਸਤ ਤਕ ਰੱਦ ਰਹੇਗਾ। ਇਸੇ ਤਰ੍ਹਾਂ 14505 ਅੰਮ੍ਰਿਤਸਰ-ਨੰਗਲ ਦਾ ਸੰਚਾਲਨ 26 ਤੋਂ ਬਾਅਦ ਸ਼ੁਰੂ ਹੋਵੇਗਾ। 22430 ਪਠਾਨਕੋਟ-ਦਿੱਲੀ 27 ਅਗਸਤ ਤਕ ਵੱਖ-ਵੱਖ ਦਿਨ (23 ਨੂੰ ਛੱਡ ਕੇ) ਰੱਦ ਰਹੇਗੀ। ਦਿੱਲੀ-ਪਠਾਨਕੋਟ ਜਾਣ ਵਾਲੀ 22429 ਨੂੰ 26 ਤਕ (22 ਅਗਸਤ ਨੂੰ ਛੱਡ ਕੇ) ਰੱਦ ਕੀਤਾ ਗਿਆ ਹੈ।

ਅੰਮ੍ਰਿਤਸਰ ਤੋਂ ਜਯਨਗਰ ਜਾਣ ਵਾਲੀ 04652 ਨੂੰ 23 ਅਤੇ 25 ਨੂੰ, ਜਦਕਿ ਜਯਨਗਰ ਤੋਂ ਅੰਮ੍ਰਿਤਸਰ ਜਾਣ ਵਾਲੀ 04651 ਨੂੰ 23, 25, 27 ਲਈ ਰੱਦ ਰੱਖਿਆ ਗਿਆ। ਨਿਊ ਜਲਪਾਈਗੁੜੀ ਤੋਂ ਅੰਮ੍ਰਿਤਸਰ ਜਾਣ ਵਾਲੀ 04653 ਦਾ ਸੰਚਾਲਨ 23 ਨੂੰ ਰੱਦ ਰੱਖਿਆ ਗਿਆ।Important news for travelers

ਬੁੱਧਵਾਰ ਟਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਸਿਲਸਿਲੇ ਵਿਚ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ 04654 ਸਮੇਤ ਕਈ ਟਰੇਨਾਂ ਦੀ ਆਵਾਜਾਈ ਰੱਦ ਰਹੀ। ਦਿੱਲੀ ਤੋਂ ਆਉਂਦੇ ਸਮੇਂ ਸ਼ਤਾਬਦੀ 12029 ਲਗਭਗ 20 ਮਿੰਟ ਲੇਟ ਰਹੀ, ਜਦਕਿ ਅੰਮ੍ਰਿਤਸਰ ਤੋਂ ਆਉਂਦੇ ਸਮੇਂ ਪੂਰੇ ਟਾਈਮ ’ਤੇ ਸਟੇਸ਼ਨ ਪਹੁੰਚੀ।

also read :- ਭਾਰਤ ਬੰਦ: SDM ਸਾਬ੍ਹ ਨੂੰ ਵੀ ਪਏ ਪੁਲਸ ਦੇ ਡੰਡੇ

ਢਾਈ ਵਜੇ ਆਉਣ ਵਾਲੀ ਵੈਸ਼ਨੋ ਦੇਵੀ ਕਟੜਾ ਸਮਰ ਸਪੈਸ਼ਲ 04623 ਆਪਣੇ ਨਿਰਧਾਰਿਤ ਸਮੇਂ ਤੋਂ ਸਾਢੇ 7 ਘੰਟੇ ਦੀ ਦੇਰੀ ਨਾਲ 9.50 ’ਤੇ ਪਹੁੰਚੀ। ਇਸੇ ਤਰ੍ਹਾਂ 12413 ਪੂਜਾ ਐਕਸਪ੍ਰੈੱਸ 3 ਘੰਟੇ ਲੇਟ ਰਹੀ। ਸ਼ਾਲੀਮਾਰ 14661 ਅਤੇ 15707 ਆਮਰਪਾਲੀ ਢਾਈ ਘੰਟੇ ਸਪਾਟ ਹੋਈ। 14617 ਜਨਸੇਵਾ 2 ਘੰਟੇ, ਲੋਹਿਤ 15651, ਸਰਯੂ-ਯਮੁਨਾ 14649, ਹਾਵੜਾ ਅੰਮ੍ਰਿਤਸਰ ਮੇਲ 13005, ਊਧਮਪੁਰ ਐਕਸਪ੍ਰੈੱਸ 22431 ਇਕ ਘੰਟਾ ਦੇਰੀ ਨਾਲ ਪਹੁੰਚੀਆਂ।Important news for travelers

Related Posts

Latest

ਭਗਵੰਤ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨੂੰ ਭਰਵਾਂ ਹੁੰਗਾਰਾ; ਮੈਗਾ ਪੀਟੀਐਮ ਵਿੱਚ 18 ਲੱਖ ਤੋਂ ਵੱਧ ਮਾਪਿਆਂ ਵੱਲੋਂ ਸ਼ਮੂਲੀਅਤ
ਗੈਂਗਸਟਰਵਾਦ ਦੇ ਖਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ ਜਨਤਾ ਦਾ ਭਾਰੀ ਸਮਰਥਨ: ਬਲਤੇਜ ਪੰਨੂ
ਅਸੀਂ 13 ਅਪ੍ਰੈਲ ਨੂੰ 'ਬੇਅਦਬੀ' ਕਾਨੂੰਨ ਵਿੱਚ ਸੋਧ ਕਰਾਂਗੇ; ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋਵੇਗੀ: ਭਗਵੰਤ ਸਿੰਘ ਮਾਨ
ਹੁਣ ਪ੍ਰਧਾਨ ਮੰਤਰੀ ਮੋਦੀ ਲਈ ਅੱਗੇ ਵਧਣ ਅਤੇ ਅਸਲ ਵਿੱਚ 'ਜੰਗ ਰੋਕਣ' ਦੀ ਜ਼ਿੰਮੇਵਾਰੀ ਲੈਣ ਦਾ ਸਮਾਂ ਆ ਗਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਭਰ ਵਿੱਚ 'ਸਿਹਤ ਕ੍ਰਾਂਤੀ' ਨੇ ਪੈਰ ਪਸਾਰੇ; ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ