ਹੋਲੀ ਮੌਕੇ ਚੰਡੀਗੜ੍ਹ ਪੁਲਿਸ ਦੀ ਕਿਲ੍ਹਾਬੰਦੀ !
Fortification of Chandigarh Police
Fortification of Chandigarh Police
ਹੋਲੀ ਦੇ ਤਿਉਹਾਰ ’ਤੇ ਕਈ ਲੋਕ ਸ਼ਰਾਬ ਦਾ ਸੇਵਨ ਕਰਨ ਤੋਂ ਬਾਅਦ ਸੜਕਾਂ ’ਤੇ ਹੁੱਲੜਬਾਜੀ ਕਰਦੇ ਨਜ਼ਰ ਆਉਂਦੇ ਹਨ। ਪਰ ਇਸ ਵਾਰ ਚੰਡੀਗੜ੍ਹ ਪੁਲਿਸ ਵਲੋਂ ਤਿਉਹਾਰ ਮੌਕੇ ਵਿਸ਼ੇਸ਼ ਤਿਆਰੀ ਕਰਦਿਆਂ ਸ਼ਹਿਰ ’ਚ 120 ਥਾਵਾਂ ’ਤੇ ਨਾਕੇਬੰਦੀ ਕੀਤੀ ਗਈ ਹੈ। ਇਨ੍ਹਾਂ ਨਾਕਿਆਂ ਤੋਂ ਇਲਾਵਾ ਸ਼ਰਾਬ ਪੀ ਕੇ (Drink and driving) ਵਾਲਿਆਂ ਲਈ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ। ਬਜਾਰਾਂ ’ਚ ਪੁਲਿਸ ਕਰਮੀਆਂ (PCR) ਵਲੋਂ ਗਸ਼ਤ ਵਧਾ ਦਿੱਤੀ ਗਈ ਹੈ, ਜਿਸ ਲਈ ਐੱਸ. ਐੱਚ. ਓ ਅਤੇ ਡੀ. ਐੱਸ. ਪੀ. ਨੂੰ ਵੀ ਫੀਲਡ ’ਚ ਉਤਾਰਿਆ ਗਿਆ ਹੈ।Fortification of Chandigarh Police
also read ;- ਆਮ ਆਦਮੀ ਪਾਰਟੀ ਦੀ ਹਾਲਤ “ਚੋਰ ਮਚਾਏ ਸ਼ੋਰ”ਵਾਲੀ ਹੈ: ਤਰੁਣ ਚੁੱਘ
ਹੋਲੀ ਮੌਕੇ ਰੰਗ ਬਹਾਨੇ ਔਰਤਾਂ ਨਾਲ ਛੇੜਛਾੜ ਨਾ ਹੋਵੇ, ਇਸ ਲਈ ਮਹਿਲਾ ਪੁਲਿਸ ਮੁਲਾਜ਼ਮਾਂ ਨਾਕਿਆਂ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਲੋਆ, ਰਾਮ ਦਰਬਾਰ, ਵਿਕਾਸ ਨਗਰ, ਅੰਬੇਦਕਰ ਕਲੋਨੀ ਅਤੇ ਬਾਪੂਧਾਮ ਕਲੋਨੀਆਂ ’ਚ ਸਖ਼ਤ ਪ੍ਰਬੰਧ ਕੀਤੇ ਗਏ ਹਨ।Fortification of Chandigarh Police