ਟਮਾਟਰ ਲੱਦਿਆ ਟਰੱਕ ਹਾਈਜੈਕ ਕਰਨ ਦੇ ਦੋਸ਼ ’ਚ ਜੋੜਾ ਗ੍ਰਿਫ਼ਤਾਰ, ਸਾਥੀ ਫਰਾਰ

Crime ਤਾਮਿਲਨਾਡੂ ਦੇ ਇਕ ਜੋੜੇ ਨੂੰ ਬੈਂਗਲੁਰੂ ’ਚ 2.5 ਟਨ ਟਮਾਟਰ ਲੱਦਿਆ ਟਰੱਕ ਹਾਈਜੈਕ ਕਰਨ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਵੈੱਲੋਰ ਨਿਵਾਸੀ ਜੋੜਾ ਰਾਜਮਾਰਗਾਂ ’ਤੇ ਲੁੱਟ ਕਰਨ ਵਾਲੇ ਇਕ ਗਿਰੋਹ ਦਾ ਮੈਂਬਰ ਹੈ। ਉਨ੍ਹਾਂ ਨੇ ਅੱਠ ਜੁਲਾਈ ਨੂੰ ਚਿਤਰਦੁਰਗ ਜ਼ਿਲ੍ਹੇ ਦੇ ਚਿੱਕਾਜਾਲਾ ’ਚ ਹੀਰਿਯੁਰ ਦੇ ਇਕ ਕਿਸਾਨ ਮਲੇਸ਼ ਨੂੰ ਰੋਕਿਆ ਤੇ […]

Crime ਤਾਮਿਲਨਾਡੂ ਦੇ ਇਕ ਜੋੜੇ ਨੂੰ ਬੈਂਗਲੁਰੂ ’ਚ 2.5 ਟਨ ਟਮਾਟਰ ਲੱਦਿਆ ਟਰੱਕ ਹਾਈਜੈਕ ਕਰਨ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਵੈੱਲੋਰ ਨਿਵਾਸੀ ਜੋੜਾ ਰਾਜਮਾਰਗਾਂ ’ਤੇ ਲੁੱਟ ਕਰਨ ਵਾਲੇ ਇਕ ਗਿਰੋਹ ਦਾ ਮੈਂਬਰ ਹੈ। ਉਨ੍ਹਾਂ ਨੇ ਅੱਠ ਜੁਲਾਈ ਨੂੰ ਚਿਤਰਦੁਰਗ ਜ਼ਿਲ੍ਹੇ ਦੇ ਚਿੱਕਾਜਾਲਾ ’ਚ ਹੀਰਿਯੁਰ ਦੇ ਇਕ ਕਿਸਾਨ ਮਲੇਸ਼ ਨੂੰ ਰੋਕਿਆ ਤੇ ਇਹ ਦਾਅਵਾ ਕਰਦੇ ਹੋਏ ਉਸ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ ਹੈ।

ਪੁਲਿਸ ਮੁਤਾਬਕ ਜਦੋਂ ਮਲੇਸ਼ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਜੋੜੇ ਨੇ ਉਸ ਨਾਲ ਮਾਰਕੁੱਟ ਕੀਤੀ, ਉਸ ਨੂੰ ਟਰੱਕ ਤੋਂ ਬਾਹਰ ਕੱਢ ਦਿੱਤਾ ਤੇ 2.5 ਲੱਖ ਰੁਪਏ ਤੋਂ ਵੱਧ ਕੀਮਤ ਦੇ 2.5 ਟਨ ਟਮਾਟਰ ਨਾਲ ਲੱਦਿਆ ਟਰੱਕ ਲੈ ਕੇ ਫ਼ਰਾਰ ਹੋ ਗਏ। Crime

READ ASLO : ਬਾਦਲਾਂ ਦੇ ਚਹੇਤੇ ਚੈਨਲ ਦੀ ਚੌਧਰ ਚਮਕਾਉਣ ਲਈ ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰਨ ਤੋਂ ਪੈਰ ਪਿੱਛੇ ਖਿੱਚ ਰਹੀ ਹੈ ਸ਼੍ਰੋਮਣੀ ਕਮੇਟੀ-ਮੁੱਖ ਮੰਤਰੀ

ਪੁਲਿਸ ਨੇ ਦੱਸਿਆ ਕਿ ਕਿਸਾਨ ਦੀ ਸ਼ਿਕਾਇਤ ’ਤੇ ਆਰਐੱਮਸੀ ਯਾਰਡ ਪੁਲਿਸ ਨੇ ਗਿਰੋਹ ਦਾ ਪਤਾ ਲਗਾਇਆ ਤੇ ਸ਼ਨਿਚਰਵਾਰ ਨੂੰ 28 ਸਾਲਾ ਭਾਸਕਰ ਤੇ ਉਸ ਦੀ ਪਤਨੀ 26 ਸਾਲਾ ਸਿੰਧੂਜਾ ਨੂੰ ਗਿ੍ਰਫ਼ਤਾਰ ਕਰ ਲਿਆ, ਜਦਕਿ ਉਨ੍ਹਾਂ ਦੇ ਤਿੰਨ ਹੋਰ ਸਾਥੀ ਅਜੇ ਵੀ ਫ਼ਰਾਰ ਹਨ।Crime

Latest

ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪਰਿਵਾਰਕ ਪਾਰਟੀ ਬਣਾ ਦਿੱਤਾ, ਨਿੱਜੀ ਏਜੰਡੇ ਲਈ ਸਿੱਖ ਸੰਸਥਾਵਾਂ ਦੀ ਵਰਤੋਂ ਕੀਤੀ: ਬਲਤੇਜ ਪੰਨੂ
5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮ
ਏਸ਼ੀਅਨ ਹਾਕੀ ਫੈਡਰੇਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਪਾਨ ਵਿੱਚ ਏਸ਼ੀਆਈ ਖੇਡਾਂ ਦੇ ਹਾਕੀ ਸੈਮੀਫਾਈਨਲ ਅਤੇ ਫਾਈਨਲ ਦੇਖਣ ਦਾ ਸੱਦਾ ਦਿੱਤਾ
ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦਾਸਪੁਰ ਦੇ ਖੇਤਾਂ ਵਿੱਚ ਪਰਾਲੀ ਦੀਆਂ ਗੱਠਾਂ ਬਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ
ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 244ਵਾਂ ਦਿਨ: ਪੰਜਾਬ ਪੁਲਿਸ ਵੱਲੋਂ 559 ਥਾਵਾਂ ’ਤੇ ਛਾਪੇਮਾਰੀ; 333 ਵਿਅਕਤੀ ਕਾਬੂ