ਆਤਿਸ਼ੀ ਦੀ ਚੋਣ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਿਲੀ ਹਾਈਕੋਰਟ ਤੋਂ ਚੁਣੌਤੀ
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਹਾਲ ਹੀ ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕਥਿਤ ਭ੍ਰਿਸ਼ਟ ਢੰਗ-ਤਰੀਕੇ ਆਪਣਾਏ ਜਾਣ ਦੇ ਆਧਾਰ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਪਰ ਬੀਬੀ ਆਤਿਸ਼ੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਦੱਸ ਦਈਏ ਕਿ ਇਹ ਕਾਰਵਾਈ ਜਸਟਿਸ ਜੋਤੀ ਸਿੰਘ ਦੇ ਅਧੀਨ ਚੱਲ ਰਹੀ ਹੈ। ਜਸਟਿਸ ਜੋਤੀ ਸਿੰਘ ਨੇ ਭਾਰਤ ਦੇ ਚੋਣ ਕਮਿਸ਼ਨ, ਦਿੱਲੀ ਪੁਲਿਸ ਅਤੇ ਕਾਲਕਾਜੀ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਹੈ। ਜਿੱਥੋਂ ਕਿ ਆਤਿਸ਼ੀ ਨੇ ਚੋਣ ਜਿੱਤੀ ਸੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 30 ਜੁਲਾਈ ਦਾ ਸਮਾਂ ਦਿੱਤਾ ਹੈ।
Read Also- ਵਿੱਤ ਮੰਤਰੀ ਪੰਜਾਬ ਨੇ ਬਜਟ ਇਜਲਾਸ ਵਿੱਚ ਖੇਡਾਂ ਅਤੇ ਸਿਹਤ ਸਬੰਧੀ ਕੀਤਾ ਵੱਡਾ ਐਲਾਨ
ਸੁਣਵਾਈ ਦੌਰਾਨ ਚੋਣ ਕਮਿਸ਼ਨ ਦੇ ਵਕੀਲ ਅਤੇ ਰਿਟਰਨਿੰਗ ਅਫਸਰ ਨੇ ਪਟੀਸ਼ਨ ਵਿੱਚ ਉਨ੍ਹਾਂ ਨੂੰ ਧਿਰ ਬਣਾਏ ਜਾਣ ‘ਤੇ ਇਤਰਾਜ਼ ਉਠਾਇਆ। ਕਮਲਜੀਤ ਸਿੰਘ ਦੁੱਗਲ ਅਤੇ ਆਯੂਸ਼ ਰਾਣਾ ਦੀ ਪਟੀਸ਼ਨ ਵਿੱਚ ਆਤਿਸ਼ੀ ਦੀ ਚੋਣ ਨੂੰ ਚੁਣੌਤੀ ਦਿੱਤੀ ਗਈ ਸੀ। ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਚੋਣ ਏਜੰਟਾਂ ਨੇ ਚੋਣਾਂ ਦੌਰਾਨ ਭ੍ਰਿਸ਼ਟ ਢੰਗ ਤਰੀਕਿਆਂ ਦੀ ਵਰਤੋਂ ਕੀਤੀ ਸੀ।
ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਆਪਣੇ ਕਰੀਬੀ ਵਿਰੋਧੀ ਦੇ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੂੰ 3,521 ਵੋਟਾਂ ਨਾਲ ਹਰਾਇਆ। ਪਟੀਸ਼ਨਰ ਕਾਲਕਾਜੀ ਹਲਕੇ ਦੇ ਵਸਨੀਕ ਹਨ। ਦਿੱਲੀ ਵਿਧਾਨ ਸਪਾ ਦੀ ਚੋਣ ਲਈ 5 ਫਰਵਰੀ ਨੂੰ ਵੋਟਿੰਗ ਹੋਈ ਸੀ ਅਤੇ 8 ਫਰਵਰੀ ਨੂੰ ਨਤੀਜੇ ਐਲਾਨੇ ਗਏ ਸਨ।
Related Posts
Advertisement
