ਸ਼ਗਨਾਂ ਵਾਲੇ ਘਰ ‘ਚ ਵਿੱਛ ਗਏ ਸੱਥਰ ! ਲਾੜਾ-ਲਾੜੀ ਸਮੇਤ 7 ਲੋਕਾਂ ਦੀ ਦਰਦਨਾਕ ਹਾਦਸੇ ਵਿਚ ਮੌਤ

ਸ਼ਗਨਾਂ ਵਾਲੇ ਘਰ ‘ਚ ਵਿੱਛ ਗਏ ਸੱਥਰ ! ਲਾੜਾ-ਲਾੜੀ ਸਮੇਤ 7 ਲੋਕਾਂ ਦੀ ਦਰਦਨਾਕ ਹਾਦਸੇ ਵਿਚ ਮੌਤ

Bijnor BrideGroom Accident  ਯੂਪੀ ਦੇ ਬਿਜਨੌਰ ਵਿੱਚ ਇੱਕ ਬੇਕਾਬੂ ਕਾਰ ਨੇ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ। ਆਟੋ ਸੜਕ ਕਿਨਾਰੇ ਖੱਡ ਵਿੱਚ ਡਿੱਗ ਗਿਆ। ਇਸ ਹਾਦਸੇ ‘ਚ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। 2 ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲਾੜਾ-ਲਾੜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਤ 1:30 ਵਜੇ […]

Bijnor BrideGroom Accident

 ਯੂਪੀ ਦੇ ਬਿਜਨੌਰ ਵਿੱਚ ਇੱਕ ਬੇਕਾਬੂ ਕਾਰ ਨੇ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ। ਆਟੋ ਸੜਕ ਕਿਨਾਰੇ ਖੱਡ ਵਿੱਚ ਡਿੱਗ ਗਿਆ। ਇਸ ਹਾਦਸੇ ‘ਚ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। 2 ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲਾੜਾ-ਲਾੜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਤ 1:30 ਵਜੇ ਝਾਰਖੰਡ ਤੋਂ ਮੁਰਾਦਾਬਾਦ ਸਟੇਸ਼ਨ ‘ਤੇ ਰੇਲਗੱਡੀ ਰਾਹੀਂ ਉਤਰੇ ਅਤੇ ਉਥੋਂ ਇਕ ਆਟੋ ਵਿਚ ਧਾਮਪੁਰ ਆ ਰਹੇ ਸਨ।

ਇਹ ਹਾਦਸਾ ਸ਼ਨਿੱਚਰਵਾਰ ਰਾਤ 2 ਵਜੇ ਧਾਮਪੁਰ ਥਾਣੇ ਦੇ ਨੈਸ਼ਨਲ ਹਾਈਵੇ-74 ਦੇ ਫਾਇਰ ਸਟੇਸ਼ਨ ਨੇੜੇ ਵਾਪਰਿਆ। ਜਾਣਕਾਰੀ ਮੁਤਾਬਕ ਬਿਜਨੌਰ ਜ਼ਿਲੇ ਦੇ ਤਿਬੜੀ ਪਿੰਡ ਦਾ ਰਹਿਣ ਵਾਲਾ ਖੁਰਸ਼ੀਦ ਆਪਣੇ ਬੇਟੇ ਵਿਸ਼ਾਲ ਦਾ ਵਿਆਹ ਕਰਨ ਝਾਰਖੰਡ ਗਿਆ ਸੀ। ਉਹ ਵਿਆਹ ਤੋਂ ਬਾਅਦ ਪਰਿਵਾਰ ਸਮੇਤ ਪਿੰਡ ਪਰਤ ਰਹੇ ਸਨ। ਉਸ ਦੇ ਨਾਲ ਵਿਸ਼ਾਲ, ਉਸ ਦੀ ਪਤਨੀ ਖੁਸ਼ੀ, ਚਾਚੀ ਰੂਬੀ, ਚਾਚਾ ਮੁਮਤਾਜ਼, ਚਚੇਰੀ ਭੈਣ ਬੁਸ਼ਰਾ ਅਤੇ ਦੋ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।

Read Also : ਮੋਗਾ ‘ਚ ਵਾਪਰੀ ਵੱਡੀ ਘਟਨਾ , 10 ਸਾਲਾ ਬੱਚੀ ਦੀ ਗੋਲੀ ਲੱਗਣ ਨਾਲ ਹੋਈ ਮੌਤ

ਟਰੇਨ ਰਾਹੀਂ ਮੁਰਾਦਾਬਾਦ ਸਟੇਸ਼ਨ ਆਏ। ਉਥੋਂ ਘਰ ਆਉਣ ਲਈ ਆਟੋ ਬੁੱਕ ਕਰਵਾਇਆ ਸੀ। ਧਾਮਪੁਰ ਦੇ ਨਗੀਨਾ ਮਾਰਗ ‘ਤੇ ਸਥਿਤ ਫਾਇਰ ਸਟੇਸ਼ਨ ਨੇੜੇ ਇਕ ਕ੍ਰੇਟਾ ਕਾਰ ਨੇ ਉਨ੍ਹਾਂ ਦੇ ਆਟੋ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਖੁਰਸ਼ੀਦ (65), ਵਿਸ਼ਾਲ (25), ਖੁਸ਼ੀ (22), ਮੁਮਤਾਜ਼ (45), ਰੂਬੀ (42), ਬੁਸ਼ਰਾ ਅਤੇ ਆਟੋ ਚਾਲਕ ਅਜਾਬ ਦੀ ਮੌਤ ਹੋ ਗਈ।

ਦੋ ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। 7 ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Bijnor BrideGroom Accident

Advertisement

Latest

ਅਨੁਸੂਚਿਤ ਜਾਤੀਆਂ ਦੀ ਸੁਰੱਖਿਆ ਲਈ ਅੱਤਿਆਚਾਰ ਰੋਕਥਾਮ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ: ਡਾ. ਬਲਜੀਤ ਕੌਰ
ਪੰਜਾਬ ਸਰਕਾਰ ਨੇ ਜਲਵਾਯੂ ਅਨੁਕੂਲ ਅਤੇ ਟਿਕਾਊ ਬਾਗਬਾਨੀ ਬਾਰੇ ਤਕਨਾਲੋਜੀ ਐਕਸਚੇਂਜ ਵਰਕਸ਼ਾਪ ਦੀ ਕੀਤੀ ਮੇਜ਼ਬਾਨੀ
ਮੁੱਖ ਮੰਤਰੀ ਵੱਲੋਂ ਪੰਜਾਬ ਸਰਕਾਰ ਦਾ ਹੈਲੀਕਾਪਟਰ ਬਚਾਅ ਤੇ ਰਾਹਤ ਕਾਰਜਾਂ ਲਈ ਤਾਇਨਾਤ, ਕੈਬਨਿਟ ਸਾਥੀਆਂ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਪੰਜਾਬ ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਝੋਕੀ ਪੂਰੀ ਤਾਕਤ: ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ 'ਤੇ ਜਾਰੀ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਤਰਨ ਤਾਰਨ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਬਣਾਉਣ ਦਾ ਐਲਾਨ