Body Shaming ਕਰਨ ਵਾਲੇ ਟ੍ਰੋਲਰਜ਼ ਨੂੰ Ayesha Takia ਨੇ ਦਿੱਤਾ ਕਰਾਰਾ ਜਵਾਬ

Taarzan, ਇਸ਼ਕ ਵਿਸ਼ਕ਼ ਪਿਆਰ ਵਿਆਰ, ਵਾੰਟੇਡ, ਦਿਲ ਮਾਂਗੇ ਮੋਰ ਵਰਗੀਆਂ ਹੋਰ ਕਈ ਫ਼ਿਲਮਾਂ ਵਿੱਚ ਆਪਣੀ ਬਾਕਮਾਲ ਅਦਾਕਾਰੀ ਵਿਖਾ ਚੁੱਕੀ ਬਾਲੀਵੁੱਡ ਹੀ ਬੇਹੱਦ ਹੀ ਖੂਬਸੂਰਤ ਅਦਾਕਾਰਾ ਆਇਸ਼ਾ ਟਾਕੀਆ ਨੂੰ ਕੁਝ ਦਿਨ ਪਹਿਲਾਂ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ ਸੀ। ਇਸ ਦੌਰਾਨ ਅਦਾਕਾਰਾ ਦੀ ਦਿਖ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਆਇਸ਼ਾ ਨੂੰ ਆਪਣੀ ਬਦਲੀ ਹੋਈ ਲੁਕ […]

Taarzan, ਇਸ਼ਕ ਵਿਸ਼ਕ਼ ਪਿਆਰ ਵਿਆਰ, ਵਾੰਟੇਡ, ਦਿਲ ਮਾਂਗੇ ਮੋਰ ਵਰਗੀਆਂ ਹੋਰ ਕਈ ਫ਼ਿਲਮਾਂ ਵਿੱਚ ਆਪਣੀ ਬਾਕਮਾਲ ਅਦਾਕਾਰੀ ਵਿਖਾ ਚੁੱਕੀ ਬਾਲੀਵੁੱਡ ਹੀ ਬੇਹੱਦ ਹੀ ਖੂਬਸੂਰਤ ਅਦਾਕਾਰਾ ਆਇਸ਼ਾ ਟਾਕੀਆ ਨੂੰ ਕੁਝ ਦਿਨ ਪਹਿਲਾਂ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ ਸੀ। ਇਸ ਦੌਰਾਨ ਅਦਾਕਾਰਾ ਦੀ ਦਿਖ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਆਇਸ਼ਾ ਨੂੰ ਆਪਣੀ ਬਦਲੀ ਹੋਈ ਲੁਕ ਕਾਰਨ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ ਸੀ। ਲੋਕਾਂ ਨੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ ਕਿ ਸ਼ਾਇਦ ਅਦਾਕਾਰਾ ਨੇ ਪਲਾਸਟਿਕ ਸਰਜਰੀ ਕਰਵਾਈ ਹੈ। ਇਸ ਵੇਲ਼ੇ ਆਇਸ਼ਾ ਟਾਕੀਆ ਨੂੰ ਸੋਸ਼ਲ ਮੀਡੀਆ ‘ਤੇ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਦੀਆਂ ਬਹੁਤ ਸਾਰੀਆਂ ਗੱਲਾਂ ਤੇ ਆਲੋਚਨਾਵਾਂ ਤੋਂ ਬਾਅਦ ਹੁਣ ਆਖਿਰਕਾਰ ਆਇਸ਼ਾ ਨੇ ਟ੍ਰੋਲਿੰਗ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਆਇਸ਼ਾ ਨੇ ਹਾਲ ਹੀ ‘ਚ ਇਕ ਪੋਸਟ ਰਾਹੀਂ ਟ੍ਰੋਲਰਜ਼ ਨੂੰ ਕਰਾਰਾ ਜਵਾਬ ਦਿੱਤਾ ਹੈ।

ਆਇਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਲੰਮਾ-ਚੌੜਾ ਨੋਟ ਸਾਂਝਾ ਕੀਤਾ ਜਿੱਥੇ ਅਦਾਕਾਰਾ ਨੇ ਲਿਖਿਆ, ‘ਮੇਰਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਪਰਿਵਾਰ ‘ਚ ਮੈਡੀਕਲ ਐਮਰਜੈਂਸੀ ਕਾਰਨ ਮੈਨੂੰ ਗੋਆ ਜਾਣਾ ਪਿਆ ਕਿਉਂਕਿ ਮੇਰੀ ਭੈਣ ਹਸਪਤਾਲ ‘ਚ ਦਾਖਲ ਸੀ। ਇਸ ਸਭ ਦੇ ਵਿਚਕਾਰ ਮੈਨੂੰ ਯਾਦ ਹੈ ਕਿ ਪਾਪਰਾਜ਼ੀ ਨੇ ਮੈਨੂੰ ਰੋਕਿਆ ਅਤੇ ਉਡਾਣ ਭਰਨ ਤੋਂ ਪਹਿਲਾਂ ਕੁਝ ਸਕਿੰਟਾਂ ਲਈ ਪੋਜ਼ ਦਿੱਤਾ।’

also read :- https://nirpakhpost.com/dr-inderbir-singh-nijhar/

ਆਇਸ਼ਾ ਨੇ ਅੱਗੇ ਲਿਖਿਆ, ‘ਪਤਾ ਚੱਲਿਆ ਕਿ ਦੇਸ਼ ਵਿਚ ਮੇਰੀ ਸ਼ਕਲ-ਸੂਰਤ ਦੀ ਆਲੋਚਨਾ ਕਰਨ ਤੋਂ ਇਲਾਵਾ ਕੋਈ ਹੋਰ ਅਹਿਮ ਮੁੱਦਾ ਨਹੀਂ ਹੈ। ਵਾਇਰਲ ਵੀਡੀਓ ਤੋਂ ਬਾਅਦ ਇਸ ਬਾਰੇ ਬੇਤੁਕੇ ਵਿਚਾਰਾਂ ਦਾ ਹੜ੍ਹ ਆ ਗਿਆ ਕਿ ਮੈਨੂੰ ਕਿਵੇਂ ਦਿਖਣਾ ਚਾਹੀਦਾ ਹੈ ਅਤੇ ਕਿਵੇਂ ਨਹੀਂ। ਮੇਰਾ ਪਿੱਛਾ ਛੱਡੋ ਯਾਰ। ਮੈਂ ਕਿਸੇ ਫਿਲਮ ਵਿਚ ਕੰਮ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਵਾਪਸੀ ਕਰਨ ਵਿਚ ਦਿਲਚਸਪੀ ਨਹੀਂ ਹੈ, ਜਿਵੇਂ ਕਿ ਲੋਕ ਕਹਿ ਰਹੇ ਹਨ। ਮੈਂ ਆਪਣੀ ਜ਼ਿੰਦਗੀ ਵਿਚ ਖੁਸ਼ ਹਾਂ।’ ਆਇਸ਼ਾ ਮੁਤਾਬਕ, ‘ਮੈਂ ਕਦੇ ਵੀ ਲਾਈਮਲਾਈਟ ‘ਚ ਨਹੀਂ ਰਹਿਣਾ ਚਾਹੁੰਦੀ। ਮੈਨੂੰ ਕਿਸੇ ਫੇਮ ‘ਚ ਕੋਈ ਦਿਲਚਸਪੀ ਨਹੀਂ ਹੈ। ਮੈਂ ਕਿਸੇ ਫਿਲਮ ‘ਚ ਕੰਮ ਨਹੀਂ ਕਰਨਾ ਚਾਹੁੰਦੀ। ਇਸ ਲਈ ਮੇਰੀ ਫ਼ਿਕਰ ਕਰਨੀ ਛੱਡੋ।

Tags: