ਚੰਡੀਗੜ੍ਹ ‘ਚ ਕੋਵਿਡ ਦੇ 11 ਕੇਸਾਂ ਦੀ ਪੁਸ਼ਟੀ, ਸਰਗਰਮ ਮਰੀਜ਼ਾਂ ਦੀ ਗਿਣਤੀ 44 ਤੇ ਪੁੱਜੀ

11 cases of covid confirmed ਸ਼ਹਿਰ ‘ਚ ਬੁੱਧਵਾਰ ਕੋਵਿਡ ਦੇ 11 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਨੰਬਰ ਹੈ, ਜਦੋਂ ਇਕ ਦਿਨ ‘ਚ 11 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਸ਼ਹਿਰ ‘ਚ ਸਰਗਰਮ ਮਰੀਜ਼ਾਂ ਦੀ ਗਿਣਤੀ 44 ਤੱਕ ਪਹੁੰਚ ਗਈ ਹੈ। ਮਰੀਜ਼ਾਂ ‘ਚ 6 ਔਰਤਾਂ, ਜਦੋਂਕਿ 5 ਮਰਦ ਸ਼ਾਮਲ ਹਨ। […]

11 cases of covid confirmed ਸ਼ਹਿਰ ‘ਚ ਬੁੱਧਵਾਰ ਕੋਵਿਡ ਦੇ 11 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਨੰਬਰ ਹੈ, ਜਦੋਂ ਇਕ ਦਿਨ ‘ਚ 11 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਸ਼ਹਿਰ ‘ਚ ਸਰਗਰਮ ਮਰੀਜ਼ਾਂ ਦੀ ਗਿਣਤੀ 44 ਤੱਕ ਪਹੁੰਚ ਗਈ ਹੈ। ਮਰੀਜ਼ਾਂ ‘ਚ 6 ਔਰਤਾਂ, ਜਦੋਂਕਿ 5 ਮਰਦ ਸ਼ਾਮਲ ਹਨ। ਸੈਕਟਰ-16, 20, 32, 49, 61, ਹੱਲੋਮਾਜਰਾ, ਇੰਡਸਟ੍ਰੀਅਲ ਏਰੀਆ, ਮਲੋਆ ਤੋਂ ਇਕ-ਇਕ, ਜਦੋਂ ਕਿ ਪੀ. ਜੀ. ਆਈ. ਕੈਂਪਸ ਤੋਂ 3 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਨਵੇਂ ਮਰੀਜ਼ਾਂ ਦੇ ਨਾਲ ਹੀ 3 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ ਹਨ। ਸਰਗਰਮ ਮਰੀਜ਼ਾਂ ‘ਚ 5 ਮਰੀਜ਼ ਪੀ. ਜੀ. ਆਈ. ‘ਚ ਅਤੇ 2 ਜੀ. ਐੱਮ. ਐੱਸ. ਐੱਚ. ‘ਚ ਦਾਖ਼ਲ ਹਨ, ਜਦੋਂ ਕਿ ਬਾਕੀ ਹੋਮ ਆਈਸੋਲੇਸ਼ਨ ’ਤੇ ਹਨ11 cases of covid confirmed
ਸ਼ਹਿਰ ‘ਚ ਇਕ ਵਾਰ ਫਿਰ ਕੋਵਿਡ ਦੇ ਮਾਮਲੇ ਵੱਧ ਰਹੇ ਹਨ। ਅਜਿਹੇ ‘ਚ ਇਕ ਦਿਨ ਪਹਿਲਾਂ ਸਿਹਤ ਵਿਭਾਗ ਨੇ ਹੈਲਥ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਮੰਗਲਵਾਰ ਸਿਹਤ ਵਿਭਾਗ ‘ਚ ਇਕ ਰੀਵਿਊ ਮੀਟਿੰਗ ਵੀ ਕੀਤੀ ਸੀ, ਜਿਸ ‘ਚ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ ਹੈ। ਵਿਭਾਗ ਮੁਤਾਬਕ ਚੀਜ਼ਾਂ ਹਾਲੇ ਕੰਟਰੋਲ ‘ਚ ਹਨ। ਸਾਡੇ ਕੋਲ ਬੈੱਡ ਫੈਸੀਲਿਟੀ, ਆਕਸੀਜਨ, ਦਵਾਈਆਂ ਦਾ ਚੰਗਾ ਸਟਾਕ ਹੈ। ਇਹ ਰੀਵਿਊ ਮੀਟਿੰਗ ਸਾਵਧਾਨੀ ਵਜੋਂ ਲਈ ਗਈ ਹੈ। ਜਿੱਥੋਂ ਤੱਕ ਕੇਸ ਵੱਧਣ ਦਾ ਸਵਾਲ ਹੈ ਤਾਂ ਅਜੇ ਇਸ ਸਬੰਧੀ ਕੁੱਝ ਨਹੀਂ ਕਿਹਾ ਜਾ ਸਕਦਾ। ਪਿਛਲੀ ਵਾਰ ਵੀ ਕੁੱਝ ਮਾਮਲੇ ਵਧੇ ਸਨ ਪਰ ਉਹ ਕੁੱਝ ਦਿਨਾਂ ‘ਚ ਹੀ ਠੀਕ ਹੋ ਗਏ ਸਨ।11 cases of covid confirmed

Related Posts

Latest

ਭਗਵੰਤ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨੂੰ ਭਰਵਾਂ ਹੁੰਗਾਰਾ; ਮੈਗਾ ਪੀਟੀਐਮ ਵਿੱਚ 18 ਲੱਖ ਤੋਂ ਵੱਧ ਮਾਪਿਆਂ ਵੱਲੋਂ ਸ਼ਮੂਲੀਅਤ
ਗੈਂਗਸਟਰਵਾਦ ਦੇ ਖਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ ਜਨਤਾ ਦਾ ਭਾਰੀ ਸਮਰਥਨ: ਬਲਤੇਜ ਪੰਨੂ
ਅਸੀਂ 13 ਅਪ੍ਰੈਲ ਨੂੰ 'ਬੇਅਦਬੀ' ਕਾਨੂੰਨ ਵਿੱਚ ਸੋਧ ਕਰਾਂਗੇ; ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋਵੇਗੀ: ਭਗਵੰਤ ਸਿੰਘ ਮਾਨ
ਹੁਣ ਪ੍ਰਧਾਨ ਮੰਤਰੀ ਮੋਦੀ ਲਈ ਅੱਗੇ ਵਧਣ ਅਤੇ ਅਸਲ ਵਿੱਚ 'ਜੰਗ ਰੋਕਣ' ਦੀ ਜ਼ਿੰਮੇਵਾਰੀ ਲੈਣ ਦਾ ਸਮਾਂ ਆ ਗਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਭਰ ਵਿੱਚ 'ਸਿਹਤ ਕ੍ਰਾਂਤੀ' ਨੇ ਪੈਰ ਪਸਾਰੇ; ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ