ਕਿਉਂ ਸਮੇਂ ਸਿਰ ਨਾਸ਼ਤਾ ਤੇ ਡਿੰਨਰ ਕਰਨਾ ਹੈ ਜ਼ਰੂਰੀ? ਆਓ ਜਾਣਦੇ ਹਾਂ ਕਾਰਨ

ਕਿਉਂ ਸਮੇਂ ਸਿਰ ਨਾਸ਼ਤਾ ਤੇ ਡਿੰਨਰ ਕਰਨਾ ਹੈ ਜ਼ਰੂਰੀ? ਆਓ ਜਾਣਦੇ ਹਾਂ ਕਾਰਨ

Healthy Routine ਤੁਸੀ ਅਕਸਰ ਸੁਣਿਆਂ ਹੋਵੇਗਾ ਕਿ ਸਮੇਂ ਸਿਰ ਖਾਣਾ-ਪੀਣਾ ਸੋਣਾ ਅਤੇ ਜਾਗਣਾ ਜ਼ਰੂਰੀ ਹੁੰਦਾ ਹੈ। ਪਰ ਅੱਜ ਕਲ ਦੇ ਵਿਅਸਤ ਰਹਿਣ ਸਹਿਣ ਕਾਰਨ ਲੋਕ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ | ਇਸ ਕਾਰਨ ਲੋਕ ਛੋਟੀ ਉਮਰ ਵਿੱਚ ਹੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਲੋਕਾਂ ਦਾ ਪੇਟ ਫੁੱਲ […]

Healthy Routine

ਤੁਸੀ ਅਕਸਰ ਸੁਣਿਆਂ ਹੋਵੇਗਾ ਕਿ ਸਮੇਂ ਸਿਰ ਖਾਣਾ-ਪੀਣਾ ਸੋਣਾ ਅਤੇ ਜਾਗਣਾ ਜ਼ਰੂਰੀ ਹੁੰਦਾ ਹੈ। ਪਰ ਅੱਜ ਕਲ ਦੇ ਵਿਅਸਤ ਰਹਿਣ ਸਹਿਣ ਕਾਰਨ ਲੋਕ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ | ਇਸ ਕਾਰਨ ਲੋਕ ਛੋਟੀ ਉਮਰ ਵਿੱਚ ਹੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਲੋਕਾਂ ਦਾ ਪੇਟ ਫੁੱਲ ਜਾਂਦਾ ਹੈ ਅਤੇ ਪੇਟ ‘ਤੇ ਵਾਧੂ ਚਰਬੀ ਜਮ੍ਹਾ ਹੋ ਜਾਂਦੀ ਹੈ। ਇਸ ਚਰਬੀ ਨੂੰ ਘੱਟ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।

ਸਭ ਤੋਂ ਜ਼ਰੂਰੀ ਹੈ ਲੋਕਾਂ ਨੂੰ ਸਵੇਰੇ 6:00 ਵਜੇ ਉੱਠਣਾ ਚਾਹੀਦਾ ਹੈ ਅਤੇ ਇਕ ਘੰਟੇ ਬਾਅਦ ਯਾਨੀ 7 ਵਜੇ ਤੱਕ ਨਾਸ਼ਤਾ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਲੋਕਾਂ ਦਾ ਮੇਟਾਬੋਲਿਜ਼ਮ ਹਾਈ ਹੋ ਜਾਵੇਗਾ। ਮੈਟਾਬੋਲਿਜ਼ਮ ਸਰੀਰ ਦੀ ਉਹ ਪ੍ਰਕਿਰਿਆ ਹੈ ਜਿਸ ਵਿੱਚ ਭੋਜਨ ਊਰਜਾ ਵਿੱਚ ਬਦਲ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਮੈਟਾਬੋਲਿਜ਼ਮ ਜ਼ਿਆਦਾ ਹੁੰਦਾ ਹੈ, ਉਨ੍ਹਾਂ ਦਾ ਸਰੀਰ ਜ਼ਿਆਦਾ ਕੈਲੋਰੀ ਬਰਨ ਕਰਦਾ ਹੈ। ਜੇਕਰ ਮੈਟਾਬੋਲਿਜ਼ਮ ਬਿਹਤਰ ਹੋਵੇ ਤਾਂ ਲੋਕ ਆਰਾਮ ਕਰਦੇ ਹੋਏ ਵੀ ਕੈਲੋਰੀ ਬਰਨ ਕਰਦੇ ਰਹਿੰਦੇ ਹਨ।

also read :- ਜੂਸ ਪੀਣ ਨਾਲ਼ ਮਿਲ਼ਦੇ ਹਨ ਤੁਹਾਡੇ ਸ਼ਰੀਰ ਨੂੰ ਕਈ ਫ਼ਾਇਦੇ, ਜਾਣੋ ਕਿਵੇਂ

ਰਾਤ ਦੇ ਖਾਣੇ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਰਾਤ ਦਾ ਖਾਣਾ ਸੌਣ ਤੋਂ ਘੱਟੋ-ਘੱਟ 2-3 ਘੰਟੇ ਪਹਿਲਾਂ ਖਾਣਾ ਚਾਹੀਦਾ ਹੈ। ਆਮ ਤੌਰ ‘ਤੇ, ਜੇਕਰ ਰਾਤ ਦਾ ਖਾਣਾ ਰਾਤ ਨੂੰ 10:00 ਵਜੇ ਜਾਂ ਇਸ ਤੋਂ ਪਹਿਲਾਂ ਖਾਧਾ ਜਾਵੇ, ਤਾਂ ਇਹ ਵਧੇਰੇ ਲਾਭਕਾਰੀ ਹੋ ਸਕਦਾ ਹੈ। ਅਜਿਹਾ ਕਰਨ ਨਾਲ, ਤੁਹਾਡੇ ਸਰੀਰ ਨੂੰ ਪਾਚਨ ਲਈ ਕਾਫ਼ੀ ਸਮਾਂ ਮਿਲੇਗਾ, ਕਿਉਂਕਿ ਸੌਣ ਵੇਲੇ ਸਾਡੀ ਮੈਟਾਬੌਲਿਕ ਦਰ ਹੌਲੀ ਹੋ ਜਾਂਦੀ ਹੈ। ਜੇਕਰ ਤੁਸੀਂ ਖਾਣਾ ਖਾਣ ਦੇ ਤੁਰੰਤ ਬਾਅਦ ਸੌਂ ਜਾਂਦੇ ਹੋ ਤਾਂ ਇਸ ਨਾਲ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਰਾਤ ਨੂੰ ਸੌਣ ਤੋਂ ਕੁਝ ਘੰਟੇ ਪਹਿਲਾਂ ਖਾਣਾ ਖਾਓ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੇਟ ‘ਤੇ ਚਰਬੀ ਜਮ੍ਹਾ ਨਾ ਹੋਵੇ, ਤਾਂ ਤੁਹਾਨੂੰ ਸਹੀ ਸਮੇਂ ‘ਤੇ ਨਾਸ਼ਤਾ ਅਤੇ ਰਾਤ ਦਾ ਖਾਣਾ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿਹਤਮੰਦ ਭੋਜਨ ਲੈਣਾ ਚਾਹੀਦਾ ਹੈ ਅਤੇ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ।

Tags:

Related Posts

Latest

'ਯੁੱਧ ਨਸ਼ਿਆਂ ਵਿਰੁੱਧ’ ਦੇ 242ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.4 ਕਿਲੋ ਹੈਰੋਇਨ ਅਤੇ 1.8 ਕਿਲੋ ਅਫ਼ੀਮ ਸਮੇਤ 87 ਨਸ਼ਾ ਤਸਕਰ ਕਾਬੂ
ਪੰਜਾਬ ਵਿੱਚ 1,400 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਕੰਪਨੀ: ਸੰਜੀਵ ਅਰੋੜਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਸ਼ੁਰੂਆਤ
ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਸੀ.ਐਮ. ਮਾਨ ਨੇ ਆਰ.ਟੀ.ਓ. ਦਫ਼ਤਰ ‘ਤੇ ਲਾਇਆ ਤਾਲਾ, ਹੁਣ 1076 ਡਾਇਲ ਕਰਨ ‘ਤੇ ਘਰ ਆ ਕੇ ਕੰਮ ਕਰਨਗੇ ਆਰ.ਟੀ.ਓ. ਕਰਮਚਾਰੀ
ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਗੁਜਰਾਤ ਦੇ ਸਵਾਮੀਨਾਰਾਇਣ ਅਕਸ਼ਰਧਾਮ ਵਿਖੇ ਮੱਥਾ ਟੇਕਿਆ