ਪੰਜਾਬ ਦੇ ਮਹਾਨ ਸਪੂਤ ਤੇਜਾ ਸਿੰਘ ਸੁਤੰਤਰ ਪਾਰਲੀਮੈਂਟ 'ਚ ਭਾਸ਼ਣ ਦਿੰਦਿਆਂ ਤੋੜਿਆ ਦਮ

ਪੰਜਾਬ ਦੇ ਮਹਾਨ ਸਪੂਤ ਤੇਜਾ ਸਿੰਘ ਸੁਤੰਤਰ ਪਾਰਲੀਮੈਂਟ 'ਚ ਭਾਸ਼ਣ ਦਿੰਦਿਆਂ ਤੋੜਿਆ ਦਮ

ਅਜੋਕੀ ਪੀੜ੍ਹੀ ਚੋਂ ਸ਼ਾਇਦ ਹੀ ਕੋਈ ਜਾਣਦਾ ਹੋਵੇਗਾ ਕਿ ਅੱਜ ਦੇ ਦਿਨ 16 ਜੁਲਾਈ 1901 ਨੂੰ ਗੁਰਦਾਸਪੁਰ ਦੀ ਧਰਤੀ ਨੇ ਇਕ ਅਜਿਹੇ ਮਹਾਨ ਸਪੂਤ ਨੂੰ ਜਨਮ ਦਿੱਤਾ, ਜਿਸ ਨੇ ਅਪਣੇ ਜੀਵਨ ਕਾਲ ਦੌਰਾਨ ਪਹਿਲਾਂ ਬ੍ਰਿਟਿਸ਼ ਹਕੂਮਤ ਨੂੰ ਚਨੇ ਚਬਾਏ ਸਗੋਂ ਵੰਡ ਵੇਲੇ ਫਿਰਕੂ ਦੰਗਿਆਂ ਨਾਲ਼ ਜੂਝਿਆ ਅਤੇ ਆਜ਼ਾਦੀ ਉਪਰੰਤ ਪੈਪਸੂ ਮੁਜਾਰਾ ਜ਼ਮੀਨੀ ਸੰਘਰਸ਼ ਤਹਿਤ ਜਗੀਰਦਾਰਾਂ ਵਿਰੁੱਧ ਇਨਕਲਾਬੀ ਘੋਲ ਲੜੇ। ਉਨ੍ਹਾਂ ਨੇ ਜਗੀਰਦਾਰਾਂ ਦੇ ਕਬਜ਼ੇ ਹੇਠਲੀਆਂ ਜ਼ਮੀਨਾਂ ਖੋਹ ਕੇ ਹਜ਼ਾਰਾਂ ਬੇਜ਼ਮੀਨੇ ਲੋਕਾਂ ਨੂੰ ਵੰਡੀਆਂ।