ਅੰਡਰ 17 ਉਮਰ ਵਰਗ ਵਿੱਚ ਖਿਡਾਰੀਆਂ ਨੇ ਆਪਣੇ ਸਰਵਉਤਮ ਪ੍ਰਦਰਸ਼ਨ ਦਿਖਾਇਆ

ਅੰਡਰ 17 ਉਮਰ ਵਰਗ ਵਿੱਚ ਖਿਡਾਰੀਆਂ ਨੇ ਆਪਣੇ ਸਰਵਉਤਮ ਪ੍ਰਦਰਸ਼ਨ ਦਿਖਾਇਆ

ਮਾਨਸਾ, 17 ਨਵੰਬਰ :           ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਚੱਲ ਰਹੇ ਮੁੰਡਿਆਂ ਦੇ ਅੰਡਰ 17 ਉਮਰ ਵਰਗ ਦੇ ਜੂਡੋ ਮੁਕਾਬਲਿਆਂ ਵਿੱਚ ਗੁਰਦਾਸਪੁਰ ਦੇ ਦਕਸ਼ ਕੁਮਾਰ ਨੇ 45 ਕਿਲੋ ਭਾਰ ਵਰਗ ਵਿੱਚ ਸਰਵਉਤਮ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 50 ਕਿਲੋ ਭਾਰ ਵਰਗ ਵਿੱਚ ਗੁਰਦਾਸਪੁਰ ਦੇ ਹੀ ਰਘੂ ਮਿਹਰਾ […]

ਮਾਨਸਾ, 17 ਨਵੰਬਰ :

          ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਚੱਲ ਰਹੇ ਮੁੰਡਿਆਂ ਦੇ ਅੰਡਰ 17 ਉਮਰ ਵਰਗ ਦੇ ਜੂਡੋ ਮੁਕਾਬਲਿਆਂ ਵਿੱਚ ਗੁਰਦਾਸਪੁਰ ਦੇ ਦਕਸ਼ ਕੁਮਾਰ ਨੇ 45 ਕਿਲੋ ਭਾਰ ਵਰਗ ਵਿੱਚ ਸਰਵਉਤਮ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 50 ਕਿਲੋ ਭਾਰ ਵਰਗ ਵਿੱਚ ਗੁਰਦਾਸਪੁਰ ਦੇ ਹੀ ਰਘੂ ਮਿਹਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਸ਼੍ਰੀ ਨਵਜੋਤ ਸਿੰਘ ਧਾਲੀਵਾਲ ਨੇ ਖੇਡਾਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੀਤਾ।

ਉਨ੍ਹਾ ਦੱਸਿਆ ਕਿ 55 ਕਿਲੋ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੇ ਆਰੂਸ਼ ਦੱਤਾ, 60 ਕਿਲੋ ਵਿੱਚ ਗੁਰਦਾਸਪੁਰ ਦੇ ਪਰਵ ਕੁਮਾਰ, 66 ਕਿਲੋ ਵਿੱਚ ਮੋਹਾਲੀ ਦੇ ਨਵਦੀਪ ਸਿੰਘ, 73 ਕਿਲੋ ਵਿੱਚ ਗੁਰਦਾਸਪੁਰ ਦੇ ਹਰਸ਼ਵਰ ਸ਼ਰਮਾ, 81 ਕਿਲੋ ਚ ਗੁਰਦਾਸਪੁਰ ਦੇ ਰਿਹਾਨ ਸ਼ਰਮਾ, 90 ਕਿਲੋ ਵਿੱਚ ਗੁਰਦਾਸਪੁਰ ਦੇ ਨੈਤਿਕ ਡੋਗਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਲੜਕੀਆਂ ਦੇ ਅੰਡਰ-17 ਦੇ 36 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੀ ਕਰਿਸ਼ਮਾ, 40 ਕਿਲੋਗ੍ਰਾਮ ਵਿੱਚ ਜਲੰਧਰ ਦੀ ਖਣਕ, 44 ਕਿਲੋ ਵਿੱਚ ਲੁਧਿਆਣਾ ਦੀ ਮਾਨਵੀ, 48 ਕਿਲੋ ਭਾਰ ਵਰਗ ਵਿੱਚ ਫਾਜ਼ਿਲਕਾ ਦੀ ਦੀਪਿਕਾ, 52 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੀ ਵੰਸ਼ਿਕਾ, 57 ਕਿਲੋ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੀ ਇਸ਼ਮੀਤ ਕੌਰ, 63 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੀ ਜੇਸ਼ਨਾ ਅਹੁਜਾ, 70 ਕਿਲੋ ਭਾਰ ਵਰਗ ਵਿੱਚ ਮਲੇਰਕੋਟਰ ਦੀ ਜੋਤੀ ਕੌਰ ਅਤੇ 70 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਗੁਰਦਾਸਪੁਰ ਦੀ ਹਰਪੁਨੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਸਕੱਤਰ ਪੰਜਾਬ ਕੁਸ਼ਤੀ ਐਸੋਸੀਏਸ਼ਨ ਪੰਜਾਬ ਸ਼੍ਰੀ ਸ਼ਾਹਬਾਜ ਸਿੰਘ, ਰਾਮਨਾਥ ਸਿੰਘ ਧੀਰਾ ਅਤੇ ਮਨਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਕੋਚ ਅਤੇ ਖਿਡਾਰੀ ਮੌਜੂਦ ਸਨ।

Tags:

Advertisement

Latest

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਵਾਜਾਈ ਸੁਚਾਰੂ ਬਣਾਉਣ ਲਈ ਸੜਕਾਂ ਅਪਗ੍ਰੇਡ ਕਰਨ ਦੇ ਹੁਕਮ
ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ ਦੀ ਸ਼ੁਰੂਆਤ
ਮੰਤਰੀ ਸੰਜੀਵ ਅਰੋੜਾ ਨੇ ਸ਼ਹਿਰੀ ਸੜਕਾਂ ਨੂੰ ਵਿਸ਼ਵ ਪੱਧਰੀ ਮਿਆਰਾਂ 'ਤੇ ਅਪਗ੍ਰੇਡ ਕਰਨ ਲਈ ਸ਼ਹਿਰ-ਪੱਧਰੀ ਕਮੇਟੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ 'ਚ ਵੱਡੇ ਬਦਲਾਅ ਲਈ ਰੋਡਮੈਪ ਤਿਆਰ ਕਰਨ ਵਾਸਤੇ ਸੈਕਟਰ-ਵਿਸ਼ੇਸ਼ ਕਮੇਟੀ ਗਠਤ
ਮੋਹਿੰਦਰ ਭਗਤ ਵੱਲੋਂ ਪੈਸਕੋ ਦੇ 47ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਸ਼ਾਲਾਘਾ