ਭਾਜਪਾ ਆਗੂ ਸੁਨੀਲ ਜਾਖੜ ਕਿਸਾਨਾਂ ਤੇ ਇਲਜਾਮ ਲਾਉਣੇ ਬੰਦ ਕਰੇ-ਸੁੱਖ ਗਿੱਲ ਮੋਗਾ

ਭਾਜਪਾ ਆਗੂ ਸੁਨੀਲ ਜਾਖੜ ਕਿਸਾਨਾਂ ਤੇ ਇਲਜਾਮ ਲਾਉਣੇ ਬੰਦ ਕਰੇ-ਸੁੱਖ ਗਿੱਲ ਮੋਗਾ

Sukh Gill Moga

Sukh Gill Moga

ਧਰਮਕੋਟ 28 ਮਈ ( ) ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਿਸਾਨਾਂ ਤੇ ਮਾੜੀ ਸ਼ਬਦਾਵਲੀ ਅਤੇ ਅਮੀਰ ਬਨਣ ਦੇ ਤੰਜ ਤੇ ਬੋਲਦਿਆ ਕਿਹਾ ਕੇ ਇੱਕ ਤਾਂ ਜਾਖੜ ਕਿਸਾਨਾਂ ਬਾਰੇ ਮਾੜਾ ਬੋਲਣਾ ਬੰਦ ਕਰੇ,ਦੂਜਾ ਕੀ ਸਿਰਫ ਸਿਆਸੀ ਲੀਡਰ ਹੀ ਕਰੋੜਪਤੀ ਬਣ ਸਕਦੇ ਨੇ ਦਿਨ-ਰਾਤ ਮਿਹਨਤ ਕਰਨ ਵਾਲਾ ਕਿਸਾਨ ਕਿਉਂ ਅਮੀਰ ਨਹੀਂ ਹੋ ਸਕਦਾ,ਜਾਖੜ ਨੇ ਕਿਹਾ ਕੇ ਧਰਨਿਆਂ ਤੇ ਟਰੈਕਟਰ ਲੈਕੇ ਜਾਂਦੇ ਨੇ ਤੇ ਗੱਡੀਆਂ ਲੈਕੇ ਮੁੜਦੇ ਨੇ ਮੈਂ ਜਾਖੜ ਨੂੰ ਦੱਸਣਾ ਚਾਹੁੰਦਾ ਹਾਂ ਕੇ ਸਾਡੇ ਹੀ ਧੀਆਂ-ਪੁੱਤ ਵਿਦੇਸ਼ਾਂ ਚ ਮਿਹਨਤਾਂ ਕਰਨ ਗਏ ਨੇ ਤੇ ਸਾਡੇ ਆਵਦੇ ਹੀ ਸਾਨੂੰ ਫੰਡ ਦੇਂਦੇ ਨੇ ਅਸੀਂ ਕਦੇ ਭਾਜਪਾ ਲੀਡਰਾਂ ਜਾਂ ਭਾਜਪਾ ਦੇ ਦਫਤਰੋਂ ਫੰਡ ਮੰਗਣ ਨਈ ਗਏ,ਸੁੱਖ ਗਿੱਲ ਮੋਗਾ ਨੇ ਕਿਹਾ ਕੇ ਬਾਬੇ ਨਾਨਕ ਨੇ ਸਾਨੂੰ ਵੀਹ ਰੁਪੈ ਦਾ ਲੰਗਰ ਚਲਾਕੇ ਦਿੱਤਾ ਸੀ ਜੋ ਅੱਜ ਵੀ ਚੱਲ ਰਿਹਾ ਹੈ ਉਹਨਾਂ ਦੇ ਆਸਰੇ ਹੀ ਸਾਡੇ ਧਰਨੇ-ਮੁਜਾਹਰਿਆਂ ਚ ਲੰਗਰ ਚਲਦੇ ਹਨ |

Read Also : ਸਿੱਧੂ ਮੂਸੇਵਾਲਾ ਨੂੰ ਅੱਜ 2 ਸਾਲ ਹੋਏ ਪੂਰੇ , ਮਾਤਾ ਚਰਨ ਕੌਰ ਨੇ ਕੀਤੀ ਭਾਵੁਕ ਪੋਸਟ

,ਸੁੱਖ ਗਿੱਲ ਮੋਗਾ ਨੇ ਜਵਾਬ ਦੇਂਦਿਆਂ ਕਿਹਾ ਕੇ ਜਾਖੜ ਨੇ ਕਿਹਾ ਜਿੰਨਾਂ ਵੱਡਾ ਲੀਡਰ ਓਨੀ ਵੱਡੀ ਠੱਗੀ ਉਹਨਾਂ ਕਿਹਾ ਕੇ ਜਾਖੜ ਸਾਬਤ ਕਰੇ ਕੇ ਅਸੀਂ ਕਿਹੜੇ ਭਾਜਪਾ ਦੇ ਲੀਡਰ ਨਾਲ ਠੱਗੀ ਮਾਰੀ ਭਾਜਪਾ ਨੇ ਤਾਂ ਦੇਸ਼ ਦੇ ਹਰ ਬਸ਼ਿੰਦੇ ਨਾਲ ਠੱਗੀ ਮਾਰੀ ਅਤੇ ਧੋਖਾ ਕੀਤਾ ਹੈ,ਸੁੱਖ ਗਿੱਲ ਮੋਗਾ ਨੇ ਕਿਹਾ ਕੇ ਸਾਡੇ ਖਾਤੇ ਜਦ ਮਰਜੀ ਚੈਕ ਕਰਵਾ ਲਉ ਤੇ ਸਾਰੇ ਸਿਆਸੀ ਲੀਡਰਾਂ ਦੇ ਖਾਤੇ ਵੀ ਚੈੱਕ ਕੀਤੇ ਜਾਣ ਕੇ ਜਦ ਸਿਆਸਤ ਵਿੱਚ ਆਏ ਸਨ ਤਾਂ ਉਹਨਾਂ ਦੀ ਉਦੋਂ ਜਾਇਦਾਦ ਕਿੰਨੀ ਸੀ ਤੇ ਐਮ ਐਲ ਏ,ਐਮ ਪੀ,ਮੰਤਰੀ,ਮੁੱਖ ਮੰਤਰੀ,ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਇਹਨਾਂ ਸਭ ਦੀ ਜਾਇਦਾਦ ਕਿੰਨੀ ਵਧੀ ਹੈ,ਜਾਖੜ ਸਾਬ ਕਿਸਾਨਾਂ ਤੇ ਇਲਜਾਮ ਲਾਉਣ ਤੋਂ ਪਹਿਲਾਂ ਆਪਣੀ ਪੀਹੜੀ ਥੱਲੇ ਸੋਟਾ ਫੇਰੋ ਸ਼ਾਇਦ ਤੁਹਾਡਾ ਦਿਮਾਗ ਟਿਕਾਣੇ ਆ ਜਾਵੇ ।

Sukh Gill Moga