ਪੰਜਾਬ ਸਰਕਾਰ ਵੱਲੋ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਬਿਨਾਂ ਭੇਦਭਾਵ ਦਿੱਤੀਆਂ ਗ੍ਰਾਟਾਂ

ਪੰਜਾਬ ਸਰਕਾਰ ਵੱਲੋ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਬਿਨਾਂ ਭੇਦਭਾਵ ਦਿੱਤੀਆਂ ਗ੍ਰਾਟਾਂ

ਨੰਗਲ 12 ਜੂਨ ()

ਪਿੰਡਾਂ ਤੇ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਲਈ ਲੱਖਾਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਮੁਕੰਮਲ ਹੋ  ਰਹੇ ਹਨ। ਇਲਾਕੇ ਦੇ ਲੋਕਾਂ ਨੂੰ ਸਾਰੀਆ ਬੁਨਿਆਦੀ ਸਹੂਲਤਾਂ ਜਲਦੀ ਉਪਲੱਬਧ ਕਰਵਾਇਆ ਜਾਣਗੀਆਂ ਕਿਉਕਿ ਪਿਛਲੇ ਕਈ ਦਹਾਕਿਆਂ ਤੋਂ ਵਿਕਾਸ ਨਾ ਹੋਣ ਕਾਰਨ ਇਹ ਇਲਾਕਾ ਅਣਗੋਲਿਆ ਸੀਜਿੱਥੇ ਹੁਣ ਵੱਡੇ ਪ੍ਰੋਜੈਕਟ ਚੱਲ ਰਹੇ ਹਨ।

    ਇਹ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਦੜੋਲੀ ਅੱਪਰ ਵਿੱਚ ਲੱਖਾਂ ਰੁਪਏ ਦੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਖਾਟੂ ਸ਼ਾਮ ਮੰਦਿਰ ਲਈ 10 ਲੱਖ ਰੁਪਏ ਦੀ ਲਾਗਤ ਨਾਲ ਡੰਗਾ ਲਗਾਇਆ ਗਿਆ ਹੈ ਤੇ ਦੋ ਗਲੀਆਂ ਨੂੰ ਚੋੜਾ ਤੇ ਲੰਬਾਂ ਕੀਤਾ ਗਿਆ ਹੈ ਤੇ 4 ਲੱਖ ਰੁਪਏ ਨਾਲ ਗਲੀ ਨੂੰ ਚੋੜਾ ਤੇ ਲੰਬਾ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਨਾ ਹੋਵੇ5 ਲੱਖ ਰੁਪਏ ਨਾਲ ਤਿੰਨ ਗੰਦੇ ਪਾਣੀ ਦੀ ਨਿਕਾਸੀ ਲਈ ਬਣੀਆਂ ਪੁਲੀਆਂ ਦਾ ਕੰਮ ਕਰਵਾਇਆ ਗਿਆ ਹੈ ਤੇ 1 ਲੱਖ ਰੁਪਏ ਨਾਲ ਜਿੰਮ ਦੇ ਕਮਰੇ ਦੀ ਉਸਾਰੀ ਅਤੇ 4 ਲੱਖ ਨਾਲ ਖੂਹ ਦੀ ਛੱਤ ਦੀ ਉਸਾਰੀ ਅਤੇ 2 ਲੱਖ ਰੁਪਏ ਨਾਲ ਹੋਰ ਪਿੰਡ ਵਿਚ ਵਿਕਾਸ ਦੇ ਕਾਰਜ ਕਰਵਾਏ ਗਏ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਪਿਛਲੇ ਦਿਨੀ ਕੀਤੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਗੁਰਦੁਆਰਾ ਭਾਤਪੁਰ ਸਾਹਿਬ ਵਿਚ ਲਾਈਟਾ ਲਗਾਈਆਂ ਜਾਣਗੀਆਂ ਅਤੇ ਅੱਕੋਬੜੀ ਮੰਦਿਰ ਵਿਚ ਵੀ ਵੱਖ ਵੱਖ ਤਰਾਂ ਦੇ ਵਿਕਾਸ ਕਾਰਜ ਲਈ ਫੰਡ ਜਾਰੀ ਕੀਤੇ ਗਏ ਹਨ।

   ਜਿਕਰਯੋਗ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ। ਪੇਡੂ ਖੇਤਰਾਂ ਦੇ ਚਹੁੰ ਮੁਖੀ ਵਿਕਾਸ ਲਈ ਪੰਚਾਇਤਾ ਨੂੰ ਵਿਕਾਸ ਕਾਰਜਾਂ ਲਈ ਕਰੋੜਾ ਰੁਪਏ ਦੀਆਂ ਗ੍ਰਾਟਾਂ ਵੰਡੀਆਂ ਗਈਆਂ ਹਨ। ਸਮਾਜ ਸੇਵੀ ਸੰਗਠਨਾਂਯੂਥ ਕਲੱਬਾ ਨੂੰ ਵੀ ਲੋੜੀਦੀਆਂ ਗ੍ਰਾਟਾਂ ਦੇ ਕੇ ਉਨ੍ਹਾਂ ਨੂੰ ਸੁਚੱਜੀ ਵਰਤੋ ਕਰਨ ਲਈ ਕਿਹਾ ਹੈ ਤਾ ਜੋਂ ਭਵਿੱਖ ਵਿੱਚ ਜਰੂਰਤ ਅਨੁਸਾਰ ਸਰਕਾਰ ਤੋਂ ਹੋਰ ਫੰਡ ਉਪਲੱਬਧ ਕਰਵਾਏ ਜਾਣ। ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਗ੍ਰਾਟਾਂ ਨਾਲ ਰੁਕੀ ਹੋਈ ਵਿਕਾਸ ਦੀ ਰਫਤਾਰ ਨੂੰ ਗਤੀ ਮਿਲਣ ਦੀ ਚਹੁੰ ਪਾਸੀਓ ਸ਼ਲਾਘਾ ਹੋ ਰਹੀ ਹੈ।

 

      ਇਸ ਮੌਕੇ ਸ਼ਿਵ ਕੁਮਾਰ ਬਿੱਲਾ ਸਰਪੰਚਅਸ਼ਵਨੀ ਕੁਮਾਰ ਰਾਣਾਸੁਧੀਰ ਸਿੰਘ ਰਾਣਾਅਵਤਾਰ ਸਿੰਘ ਰਾਣਾਸੂਰਮ ਸਿੰਘ ਰਾਣਾਅਮਰਜੀਤ ਸਿੰਘ ਪੰਚਕਰਨੈਲ ਗਿੱਲ ਪੰਚਅੰਜੂ ਬਾਲਾ ਪੰਚਜਸਪ੍ਰੀਤ ਕੌਰ ਪੰਚਬਲਵਿੰਦਰ ਸਿੰਘ ਕਾਕੂ ਪੰਚਸਤਨਾਮ ਕੌਰ ਪੰਚਬਲਬੀਰ ਕੋਰ ਪੰਚ ਹਾਜ਼ਰ ਸਨ।\