ਮਜੀਠੀਏ ਦੀ ਹਾਈਕੋਰਟ ਵੱਲੋ ਜਮਾਨਤ ਦੀ ਅਰਜੀ ਹੋਈ ਰੱਦ

ਮਜੀਠੀਏ ਦੀ ਹਾਈਕੋਰਟ ਵੱਲੋ ਜਮਾਨਤ ਦੀ ਅਰਜੀ ਹੋਈ ਰੱਦ

ਫ਼ਰੀਦਕੋਟ 4 ਦਸੰਬਰ 
ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋ  15 ਦਿਨ ਦੀ ਲੰਮੀ ਬਹਿਸ ਦੌਰਾਨ ਬਿਕਰਮ ਜੀਤ ਸਿੰਘ ਮਜੀਠੀਆ ਦੀ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਚ ਜਮਾਨਤ ਦੀ ਅਰਜੀ ਰੱਦ ਕਰ ਦਿੱਤੀ ਹੈ ,
ਮਾਨਯੋਗ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਫਰੀਦਕੋਟ ਦੇ ਮੀਡੀਆਂ ਇੰਚਾਰਜ ਜਗਜੀਤ ਸਿੰਘ ਜੱਗੀ ਗਿੱਲ  ਨੇ  ਪ੍ਰੈੱਸ ਨਾਲ ਗੱਲਬਾਤ ਕਰਦਿਆ  ਦੱਸਿਆ ਕਿ, 2007 - 2017 ਦੇ ਅਕਾਲੀ ਭਾਜਪਾ ਰਾਜ ਦੋਰਾਨ 
ਮਜੀਠੀਏ ਨੇ ਆਪਣੇ ਵਿਦੇਸ਼ੀ ਮਹਿਮਾਨਾਂ
ਨਾਲ ਰਲ ਕੇ ਨਸ਼ਿਆ ਦੇ ਕਾਰੋਬਾਰ ਚ ਕਰੀ ਕਮਾਈ ਨੂੰ ਚਿੱਟੀ ਕਰਨ ਲਈ ਫਰਜੀ ਕੰਪਨੀਆਂ ਬਣਾਈਆ , ਤੇ ਵਿਜੀਲੈਂਸ ਨੇ ਜਾਂਚ ਦੌਰਾਨ ਕਰੋੜਾ ਦੀ ਕਮਾਈ ਦਾ ਪਰਦਾਫਾਸ ਕਰ ਦਿੱਤਾ ਹੈ , 
ਪੰਜਾਬ ਸਰਕਾਰ ਤਰਫੋ ਏ ਜੀ ਦਫਤਰ ਨੇ ਕੋਰਟ ਚ ਕੇਸ ਨੂੰ ਬਾ ਦਲੀਲ ਇਹ ਜਤਾਇਆ ਕਿ ਜੇ ਮਜੀਠੀਏ ਨੂੰ ਜਮਾਨਤ ਮਿਲ ਜਾਂਦੀ ਹੈ ਤਾਂ ਗਵਾਹਾ ਨੂੰ ਪਰਭਾਵਤ ਕਰ ਸਕਦਾ ਹੈ ,
ਉਨ੍ਹਾਂ ਕਿਹਾ ਕਿ ਲੰਮੇ ਅਰਸੇ ਬਾਦ ਪੰਜਾਬ ਦੇ ਲੋਕਾਂ ਨੂੰ ਇਨਸ਼ਾਫ ਦੀ ਆਸ ਬੱਝੀ ਹੈ , 
ਉਨ੍ਹਾਂ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਫਰੀਦਕੋਟ ਮੀਡੀਆ ਟੀਮ ਚੋ ਮੀਡੀਆ ਸਕੱਤਰ ਮਿੰਟੂ ਗਿੱਲ , ਮੀਡੀਆ ਹਲਕਾ ਕੁਆਰਡੀਨੇਟਰ ਪਰੀਤਮ ਸਿੰਘ ਭਾਣਾ , ਯਾਦਵਿੰਦਰ ਸਿੰਘ , ਲਖਵਿੰਦਰ ਸਿੰਘ ,
ਵਾਈਸ ਮੀਡੀਆ ਕੁਆਰਡੀਨੇਟਰ ਇੰਦਰਵੀਰ ਸਿੰਘ ਸੇਖੋ , ਰਣਧੀਰ ਸਿੰਘ ਢਿੱਲੋ ਤੇ ਸਿਮਰਨਜੀਤ ਸਿੰਘ ਹਾਜਰ ਸਨ ॥