ਰੱਖੀ ਹੈ ਤੁਨੇ ਮੇਰੀ ਲਾਜ਼ ਹਰ ਮੁਕਾਮ ਪਰ, ਖਵਾਜਾ ਐਸੇ ਹੀ ਨਜ਼ਰ ਰੱਖਣਾ ਆਪਣੇ ਗੁਲਾਮ ਪਰ- ਹਰਜੋਤ ਬੈਂਸ
ਨੰਗਲ 19 ਜੁਲਾਈ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਸਥਾਨਕ ਵਰੁਣ ਦੇਵ ਮੰਦਰ ਨੇੜੇ ਖਵਾਜਾ ਪੀਰ ਵਿਖੇ ਬੇੜਾ ਛੱਡਣ ਦੀ ਰਸਮ ਅਦਾ ਕੀਤੀ ਤੇ ਇਲਾਕਾ ਵਾਸੀਆਂ ਦੇ ਭਰਵੇ ਤੇ ਪ੍ਰਭਾਵਸ਼ਾਲੀ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਨੰਗਲ ਸ਼ਹਿਰ ਦੇ ਸਰਵਪੱਖੀ ਵਿਕਾਸ ਨਾਲ ਨੁਹਾਰ ਬਦਲਣ ਦਾ ਵਾਅਦਾ ਮੁੜ ਦੁਹਰਾਇਆ। ਉਨ੍ਹਾਂ ਨੇ ਧਾਰਮਿਕ ਅੰਦਾਜ ਵਿਚ ਕਿਹਾ ਕਿ ਰੱਖੀ ਹੈ ਤੁਨੇ ਮੇਰੀ ਲਾਜ਼ ਹਰ ਮੁਕਾਮ ਪਰ, ਖਵਾਜਾ ਐਸੇ ਹੀ ਨਜ਼ਰ ਰੱਖਣਾ ਆਪਣੇ ਗੁਲਾਮ ਪਰ ਅਤੇ ਧਾਰਮਿਕ ਸਖਸੀਅਤਾਂ, ਸੰਤਾਮਹਾਪੁਰਸ਼ਾਂ ਦਾ ਆਸੀਰਵਾਦ ਪ੍ਰਾਪਤ ਕੀਤਾ। ਸ. ਬੈਂਸ ਨੇ ਕਿਹਾ ਕਿ ਹਰ ਸਾਲ ਇਸ ਦਿਨ ਦਾ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ, ਨੰਗਲ ਸ਼ਹਿਰ ਦਰਿਆ ਤੇ ਵਸਿਆ ਹੈ ਤੇ ਖਵਾਜਾ ਹਮੇਸ਼ਾ ਸਾਡੀ ਰੱਖਿਆ ਕਰਦਾ ਹੈ, ਸਾਡੀ ਆਪਸੀ ਭਾਈਚਾਰਕ ਸਾਝ ਮਜਬੂਤ ਹੈ ਤੇ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਦੇ ਹਾਂ।
ਇਲਾਕੇ ਦੇ ਪ੍ਰਸਿੱਧ ਖਵਾਜ਼ਾ ਪੀਰ ਮੰਦਰ (ਵਰੁਣ ਦੇਵ ਮੰਦਿਰ) ਵਿਖੇ ਹਰ ਸਾਲ ਦੋ ਦਿਨ੍ਹ ਚੱਲਣ ਵਾਲਾ ਸਲਾਨਾ ਜੋੜ ਮੇਲਾ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਸਪੰਨ ਹੋ ਗਿਆ। ਮੇਲੇ ਦੇ ਦੂਜੇ ਦਿਨ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾਂ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਅਤੇ ਵਿਧੀਪੂਰਵਕ ਪੂਜਾ ਕਰਨ ਉਪਰੰਤ ਬੇੜਾ ਛੱਡਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਮੂਹ ਸੰਗਤਾਂ ਵੱਲੋਂ ਸਮੁੱਚੀ ਮਾਨਵਤਾ ਦਾ ਭਲਾ ਮੰਗਦਿਆਂ ਹੋਏ ਬੇੜਾ ਜਲ ਪ੍ਰਵਾਹ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡਾ ਧਰਮ ਅਤੇ ਸੰਸਕ੍ਰਿਤੀ ਸੰਸਾਰ ਭਰ ਵਿਚ ਸਭ ਤੋ ਉੱਤਮ ਮੰਨਿਆ ਗਿਆ ਹੈ। ਵੱਖ ਵੱਖ ਧਰਮਾ ਵਾਲੇ ਸਾਡੇ ਦੇਸ਼ ਵਿਚ ਅਨੇਕਤਾ ਵਿਚ ਏਕਤਾ ਨਜ਼ਰ ਆਉਦੀ ਹੈ। ਸਾਡੇ ਦੇਸ਼ ਵਾਸੀ ਹਰ ਧਰਮ ਦਾ ਬਰਾਬਰ ਸਤਿਕਾਰ ਕਰਦੇ ਹਨ, ਸਾਰੇ ਤਿਉਹਾਰ ਰਲ ਮਿਲ ਕੇ ਮਨਾਉਦੇ ਹਨ। ਇਸ ਲਈ ਸਾਡੇ ਦੇਸ਼ ਨੂੰ ਧਰਮ ਨਿਰਪੱਖ ਕਿਹਾ ਜਾਂਦਾ ਹੈ। ਸੰਤਾ ਮਹਾਪੁਰਸ਼ਾ ਨੇ ਜੋ ਗਿਆਨ ਸਦੀਆ ਤੋਂ ਸਾਨੂੰ ਵੰਡਿਆ ਹੈ, ਉਸ ਨਾਲ ਅਸੀ ਆਪਣੀਆ ਅਗਲੀਆ ਪੀੜ੍ਹੀਆ ਨੂੰ ਨਵੀ ਸੇਧ ਦੇਣ ਦੇ ਸਮਰੱਥ ਹੋਏ ਹਾਂ। ਰਵਾਇਤੀ ਤਿਉਹਾਰ ਸਾਡੀ ਸ਼ਾਨ ਹਨ, ਸਾਡਾ ਅਮੀਰ ਵਿਰਸਾ ਧਰਮ, ਸੱਭਿਆਚਾਰ, ਰੀਤੀ-ਰਿਵਾਜ ਸਾਨੂੰ ਜੀਵਨ ਵਿਚ ਹਮੇਸ਼ਾ ਸਹੀ ਰਸਤੇ ਤੇ ਚੱਲਣ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਨੇ ਇਸ ਮੋਕੇ ਨੌਜਵਾਨਾ, ਬਜੁਰਗਾ ਤੇ ਬੱਚਿਆ ਨੂੰ ਸਾਰੇ ਧਰਮਾ ਦੇ ਤਿਉਹਾਰ ਰਲ ਕੇ ਮਨਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਕਮੇਟੀ ਮੈਂਬਰ ਪ੍ਰਧਾਨ ਮੰਦਰ ਕਮੇਟੀ ਪ੍ਰਧਾਨ ਦਿਲਬਾਗ ਪਰਮਾਰ, ਸੁਰਜੀਤ ਸਿੰਘ, ਦੀਪਕ ਕੁਮਾਰ, ਰਾਕੇਸ਼ ਮਹਿਤਾ, ਬਲਵੀਰ ਮਹਿਤਾ, ਜਗਜੀਤ ਜੱਗੀ,ਸੋਮ ਨਾਥ, ਸੰਜੀਵ ਸ਼ਰਮਾ, ਸੁਰਿੰਦਰ ਕੁਮਾਰ, ਐਡਵੋਕੇਟ ਸੰਜੂ ਕੁਮਾਰ,ਅਜੇ ਕੁਮਾਰ, ਕਰਨ ਸੈਣੀ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ ਸਨਮਾਨ ਕੀਤਾ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਤੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਸਤੀਸ਼ ਚੋਪੜਾ, ਕੇਹਰ ਸਿੰਘ ਬਲਾਕ ਪ੍ਰਧਾਨ, ਮੁਕੇਸ਼ ਵਰਮਾ ਬਲਾਕ ਪ੍ਰਧਾਨ ਦੀਪੂ ਬਾਸ, ਸੁਮਿਤ ਤਲਵਾੜਾ, ਐਡਵੋਕੇਟ ਨਿਸ਼ਾਤ, ਨਰਿੰਦਰ ਨਿੰਦੀ, ਮਨਜੋਤ ਰਾਣਾ, ਮੋਹਿਤ ਦੀਵਾਨ, ਪ੍ਰਿੰ. ਰਛਪਾਲ, ਰਿੰਕੂ ਜਿੰਦਵੜੀ, ਮਨਿੰਦਰ ਕੈਫ, ਸੰਨੀ ਕੁਮਾਰ, ਕਰਨ ਸੈਣੀ, ਮਨੂੰ ਪੁਰੀ, ਮੋਹਿਤ ਪੁਰੀ, ਹਰਦੀਪ ਬਰਾਰੀ ਹਾਜ਼ਰ ਸਨ।