ਮਲੋਟ ਵਿੱਚ ਯੁਵਾ ਆਪਦਾ ਮਿੱਤਰ ਵਲੰਟੀਅਰਾਂ ਦੀ ਸੱਤ ਦਿਨਾਂ ਟ੍ਰੇਨਿੰਗ ਦਾ ਚੌਥਾ ਦਿਨ
ਮਲੋਟ, 31 ਜਨਵਰੀ
ਮਲੋਟ ਵਿਖੇ 31 ਜਨਵਰੀ 2026 ਨੂੰ ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਵਲੰਟੀਅਰਾਂ ਐਨ.ਸੀ.ਸੀ ਕੈਡਟਾਂ ਲਈ ਯੁਵਾ ਆਪਦਾ ਮਿੱਤਰ ਕੈਂਪ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਸ਼ਨ ਆਫ ਪਬਲਿਕ ਐਡਮਿਨਿਸਟਰੇਸ਼ਨ, ਗਰੁੱਪ ਹੈਡ ਕੁਆਰਟਰ ਲੁਧਿਆਣਾ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਪੀ.ਐਸ ਚੀਮਾ (ਐਸ ਐਮ, ਵੀ ਐਸ ਐਮ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 19ਵੀ ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਫੈਜਾਂਨ ਜਹੂਰ ਦੀ ਯੋਗ ਅਗਵਾਈ ਹੇਠ ਐਨ.ਸੀ.ਸੀ ਅਕੈਡਮੀ ਮਲੋਟ ਵਿਖੇ ਆਯੋਜਿਤ ਕੀਤਾ ਗਿਆ ਹੈ।
ਜਿਸ ਵਿੱਚ ਸੂਬੇਦਾਰ ਮੇਜਰ ਲੈਫਟੀਨੈਂਟ ਸੁਖਦੇਵ ਸਿੰਘ , ਕੈਪਟਨ ਤਨਵੀਰ ਸਿੰਘ , ਕੈਪਟਨ ਕੇ. ਜੇ. ਐਸ. ਗਿੱਲ ਐਨ.ਸੀ.ਸੀ ਸਟਾਫ਼ ਟੀਮ ਸ਼ਾਮਿਲ ਰਹੀ। ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ ਵੱਲੋਂ ਕੋਰਸ ਕੋਆਡੀਨੇਟਰ ਅੰਕੁਰ ਸ਼ਰਮਾ ਦੀ ਦੇਖ ਰੇਖ ਹੇਠ ਡਿਜਾਸਟਰ ਮੈਨੇਜਮੈਂਟ ਯੁਵਾ ਆਪਦਾ ਮਿੱਤਰ ਕੈਂਪ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਟ੍ਰੇਨਿੰਗ ਦੇ ਚੌਥੇ ਦਿਨ ਵਲੰਟੀਅਰਾਂ ਨੂੰ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਵੱਲੋਂ ਸੀ.ਪੀ.ਆਰ ਦੀ ਟ੍ਰੇਨਿੰਗ ਦਿੱਤੀ ਗਈ।
ਟੀਮ ਵੱਲੋਂ ਵਲੰਟੀਅਰਾਂ ਨੂੰ ਮੁਢਲੀ ਸਹਾਇਤਾ ਦੇ ਵੱਖ-ਵੱਖ ਤਰੀਕੇ ਸਿਖਾਏ ਗਏ। ਸਚਿਨ ਸ਼ਰਮਾ ਵੱਲੋਂ ਡਿੱਗੀਆਂ ਹੋਈਆਂ ਇਮਾਰਤਾਂ ਵਿੱਚੋਂ ਕਿਸ ਤਰ੍ਹਾਂ ਅਸੀਂ ਮਰੀਜ਼ ਨੂੰ ਬਾਹਰ ਕੱਢ ਸਕਦੇ ਹਾਂ ਇਸਦੇ ਤਰੀਕੇ ਸਿਖਾਏ ਗਏ। ਇੰਸਟਰਕਟਰ ਅੰਜਲੀ ਦੇਵੀ ਵੱਲੋਂ ਸ਼ੀਤ ਲਹਿਰ ਨਾਲ ਪ੍ਰਭਾਵਿਤ ਲੋਕਾਂ ਨੂੰ ਕਿਸ ਤਰਹਾਂ ਮੁੱਢਲੀ ਸਹਾਇਤਾ ਦੇਣੀ ਹੈ ਇਸ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਮੂਹ ਐਨ.ਸੀ.ਸੀ ਆਪਦਾ ਮਿੱਤਰ ਟੀਮ ਇੰਸਟਰਕਟਰ ਸ਼ਾਮਿਲ ਸਨ।



