ਬਲਾਕ ਸੰਮਤੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਨੋਮੀਨੇਸ਼ਨ ਪ੍ਰਕਿਰਿਆ ਸੁਚਾਰੂ ਢੰਗ ਨਾਲ ਮੁਕੰਮਲ - ਰਿਟਰਨਿੰਗ ਅਫਸਰ
ਸ੍ਰੀ ਅਨੰਦਪੁਰ ਸਾਹਿਬ 04 ਦਸੰਬਰ: ਬਲਾਕ ਸੰਮਤੀ ਸ਼੍ਰੀ ਅਨੰਦਪੁਰ ਸਾਹਿਬ ਲਈ ਨੋਮੀਨੇਸ਼ਨ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਪੂਰੀ ਤਰ੍ਹਾਂ ਅਮਨ-ਅਮਾਨ ਨਾਲ ਸੰਪੰਨ ਹੋ ਗਈ। ਇਹ ਜਾਣਕਾਰੀ ਅੱਜ ਰਿਟਰਨਿੰਗ ਅਫਸਰ ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਅਨੰਦਪੁਰ ਸਾਹਿਬ ਨੇ ਦਿੰਦੇ ਹੋਏ ਦੱਸਿਆ ਕਿ ਕੁੱਲ 15 ਜ਼ੋਨਾਂ ਤੋਂ ਨੋਮੀਨੇਸ਼ਨ ਪੇਪਰ ਪ੍ਰਾਪਤ ਕੀਤੇ ਗਏ। ਸਮੂਹ ਜ਼ੋਨਾਂ ਵਿੱਚ ਉਮੀਦਵਾਰਾਂ ਵੱਲੋਂ ਪ੍ਰਕਿਰਿਆ ਵਿੱਚ ਵਧ ਚੜ੍ਹ ਕੇ ਉਤਸ਼ਾਹ ਨਾਲ ਭਾਗ ਲਿਆ ਗਿਆ ਜਿਸ ਨਾਲ ਲੋਕਤੰਤਰਿਕ ਪ੍ਰਕਿਰਿਆ ਪ੍ਰਤੀ ਉਤਸ਼ਾਹ ਸਪਸ਼ਟ ਦਿਖਾਈ ਦਿੱਤਾ।
ਜ਼ੋਨ ਵਾਈਜ਼ ਪ੍ਰਾਪਤ ਨੋਮੀਨੇਸ਼ਨ ਪੇਪਰਾਂ ਦਾ ਵੇਰਵਾ ਇਸ ਤਰ੍ਹਾਂ ਹੈ: ਜ਼ੋਨ 1 ਵਿੱਚ 3 ਨੋਮੀਨੇਸ਼ਨ, ਜ਼ੋਨ 2 ਵਿੱਚ 3, ਜ਼ੋਨ 3 ਵਿੱਚ 3, ਜ਼ੋਨ 4 ਵਿੱਚ 2, ਜ਼ੋਨ 5 ਵਿੱਚ 4, ਜ਼ੋਨ 6 ਵਿੱਚ 3, ਜ਼ੋਨ 7 ਵਿੱਚ 3, ਜ਼ੋਨ 8 ਵਿੱਚ 4, ਜ਼ੋਨ 9 ਵਿੱਚ 3, ਜ਼ੋਨ 10 ਵਿੱਚ 2, ਜ਼ੋਨ 11 ਵਿੱਚ 5, ਜ਼ੋਨ 12 ਵਿੱਚ 3, ਜ਼ੋਨ 13 ਵਿੱਚ 3, ਜ਼ੋਨ 14 ਵਿੱਚ 3 ਅਤੇ ਜ਼ੋਨ 15 ਵਿੱਚ 2 ਨੋਮੀਨੇਸ਼ਨ ਪੇਪਰ ਪ੍ਰਾਪਤ ਹੋਏ। ਇਸ ਤਰ੍ਹਾਂ ਕੁੱਲ ਮਿਲਾ ਕੇ 50 ਨੋਮੀਨੇਸ਼ਨ ਪੇਪਰ ਦਾਖਲ ਹੋਏ ਹਨ।
ਉਹਨਾਂ ਨੇ ਦੱਸਿਆ ਕਿ ਸਾਰੇ ਨੋਮੀਨੇਸ਼ਨਾਂ ਦੀ ਕੱਲ੍ਹ ਪੜਤਾਲ (ਸਕਰੂਟਨੀ) ਕੀਤੀ ਜਾਵੇਗੀ। ਜਿਸ ਤੋਂ ਬਾਅਦ ਯੋਗ ਨੋਮੀਨੇਸ਼ਨ ਪੇਪਰਾਂ ਦੀ ਸੂਚੀ ਨੋਟਿਸ ਬੋਰਡ ‘ਤੇ ਚਸਪਾ ਕਰ ਦਿੱਤੀ ਜਾਵੇਗੀ। ਉਨ੍ਹਾਂ ਵੱਲੋਂ ਸਾਰਿਆਂ ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਵਿਅਕਤੀ ਆਪਣੀ ਐਫਿਡੇਵਿਟ ਜਾਂ ਦਸਤਾਵੇਜ਼ੀ ਜਾਂਚ ਲਈ ਮੌਜੂਦ ਹੋਣਾ ਚਾਹੁੰਦੇ ਹਨ, ਉਹ ਸਮੇਂ ਸਿਰ ਹਾਜ਼ਰ ਰਹਿਣ ਤਾਂ ਜੋ ਪ੍ਰਕਿਰਿਆ ਬਿਨਾ ਕਿਸੇ ਰੁਕਾਵਟ ਦੇ ਪੂਰੀ ਕੀਤੀ ਜਾ ਸਕੇ।
ਇਸ ਦੌਰਾਨ ਸਮੂਹ ਪ੍ਰਕਿਰਿਆ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਚਲਾਈ ਗਈ , ਜੋ ਪ੍ਰਸ਼ਾਸਨਿਕ ਤੰਦਰੁਸਤੀ ਦਾ ਸਾਫ਼ ਪ੍ਰਮਾਣ ਹੈ।


