ਸੀ.ਟੀ ਗਰੁੱਪ ਅਤੇ ਆਰ.ਜੇ. ਕ੍ਰਿਏਟਰਜ਼ ਵਖਰਾ ਸਵੈਗ ਵੱਲੋਂ ਵੀਕੈਂਡ ਆਫ ਵੈਲਨੈੱਸ ਦਾ ਬੇਹਤਰੀਨ ਆਯੋਜਨ
ਹੁਸ਼ਿਆਰਪੁਰ।
ਰੇਲਵੇ ਮੰਡੀ ਗਰਾਊਂਡ ਹੁਸ਼ਿਆਰਪੁਰ ਵਿੱਚ ਸੀ.ਟੀ. ਗਰੁੱਪ ਆਫ ਐਜੂਕੇਸ਼ਨ ਜਲੰਧਰ ਅਤੇ ਵਖਰਾ ਸਵੈਗ ਆਰ.ਜੇ. ਕ੍ਰਿਏਟਰ ਵੱਲੋਂ "ਵੀਕੈਂਡ ਆਫ ਵੈਲਨੈੱਸ" ਨਾਮਕ ਸਿਹਤ ਸੰਬੰਧੀ ਪ੍ਰੋਗਰਾਮ ਦਾ ਬੇਹਤਰੀਨ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੰਤਵ ਹੁਸ਼ਿਆਰਪੁਰ ਵਾਸੀਆਂ ਨੂੰ ਜੁੰਬਾ, ਮਾਰਸ਼ਲ ਆਰਟ, ਯੋਗ ਅਤੇ ਹੋਰ ਸਿਹਤ ਸੰਬੰਧੀ ਸਾਧਨਾਂ ਰਾਹੀਂ ਫਿੱਟ ਰਹਿਣ ਲਈ ਜਾਗਰੂਕ ਕਰਨਾ ਸੀ। ਪ੍ਰੋਗਰਾਮ ਬਹੁਤ ਸਫਲ ਰਿਹਾ ਅਤੇ ਹੁਸ਼ਿਆਰਪੁਰ ਵਾਸੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਭਾਗ ਲੈ ਕੇ ਸਿਹਤ ਪ੍ਰਤੀ ਆਪਣੀ ਸਜਗਤਾ ਦਾ ਪ੍ਰਮਾਣ ਦਿੱਤਾ।
ਇਸ ਮੌਕੇ ਤੇ ਆਰ.ਜੇ. ਕ੍ਰਿਏਟਰਜ਼ ਦੇ ਕੋਆਰਡੀਨੇਟਰ ਡਾ. ਪੰਕਜ ਸ਼ਿਵ ਅਤੇ ਰੇਨੂੰ ਕਵਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸੀ.ਟੀ. ਗਰੁੱਪ ਵੱਲੋਂ ਡਾਇਰੈਕਟਰ ਅਨੁਰਾਗ ਸ਼ਰਮਾ ਅਤੇ ਡੀਨ ਸਟੂਡੈਂਟ ਵੈਲਫੇਅਰ ਡਾ. ਗਗਨ ਜੋੜਾ ਵੀ ਖਾਸ ਤੌਰ 'ਤੇ ਹਾਜ਼ਰ ਰਹੇ।
ਸਮਾਗਮ ਦੀ ਸ਼ੋਭਾ ਵਧਾਉਣ ਲਈ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ, ਵਿਧਾਇਕ ਪੰਡਿਤ ਬ੍ਰਹਮ ਸ਼ੰਕਰ ਜਿੰਪਾ, ਡਾ. ਇਸ਼ਾਂਕ ਅਤੇ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਹਜ਼ਾਰਾਂ ਦੀ ਗਿਣਤੀ ਵਿੱਚ ਹੁਸ਼ਿਆਰਪੁਰ ਵਾਸੀਆਂ ਅਤੇ ਖ਼ਾਸ ਤੌਰ 'ਤੇ ਸਕੂਲੀ ਬੱਚਿਆਂ ਨੇ ਸਮਾਗਮ ਵਿੱਚ ਭਾਗ ਲਿਆ।
ਵੱਖ-ਵੱਖ ਅਕੈਡਮੀਆਂ ਅਤੇ ਸਕੂਲਾਂ ਦੇ ਬੱਚਿਆਂ ਨੇ ਭੰਗੜਾ, ਗਤਕਾ, ਜੁੰਬਾ, ਮਾਰਸ਼ਲ ਆਰਟ ਅਤੇ ਯੋਗ ਦੀ ਪ੍ਰਸਤੁਤੀ ਦੇ ਕੇ ਲੋਕਾਂ ਨੂੰ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ। ਸੰਗੀਤ ਦੀ ਤਾਲ 'ਤੇ ਝੂਮਦੇ ਲੋਕਾਂ ਦਾ ਨਜ਼ਾਰਾ ਬੜਾ ਦੇਖਣਯੋਗ ਸੀ।
ਆਰ.ਜੇ. ਕ੍ਰਿਏਟਰਜ਼ ਦੀ ਤਰਫੋਂ ਡਾ. ਪੰਕਜ ਸ਼ਿਵ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਸਫਲਤਾ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ, ਐਸ.ਐੱਸ.ਪੀ. ਸੰਦੀਪ ਮਲਿਕ ਅਤੇ ਪੁਲਿਸ ਟੀਮ ਦਾ ਖਾਸ ਧੰਨਵਾਦ ਹੈ। ਉਨ੍ਹਾਂ ਨੇ ਲੋਕ ਸਭਾ ਮੈਂਬਰ ਡਾ. ਰਾਜਕੁਮਾਰ, ਵਿਧਾਇਕ ਜਿੰਪਾ ਅਤੇ ਡਾ. ਇਸ਼ਾਂਕ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਿਹਤ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ।
ਉਨ੍ਹਾਂ ਨੇ ਸਮਾਗਮ ਦੇ ਸਪਾਂਸਰਾਂ—ਫੌਕਸਵੇਗਨ ਲਾਲੀ ਮੋਟਰਜ਼, ਪੰਜਾਬੀ ਲਿਬਾਸ, ਜੀ.ਐੱਮ. ਫੈਬਰਿਕਸ, ਲਕਸ਼ਿਤਾ, ਲਿਵਾਸਾ ਹਸਪਤਾਲ, ਗੁਪਤਾ ਪਲਾਈਵੁੱਡ ਆਦਿ—ਦਾ ਖਾਸ ਧੰਨਵਾਦ ਕੀਤਾ।
ਸੀ.ਟੀ. ਗਰੁੱਪ ਆਫ ਇੰਸਟੀਚਿਊਟ ਵੱਲੋਂ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੇ ਗਏ ਅਤੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਅਤੇ ਮੈਡਲ ਭੇਂਟ ਕੀਤੇ ਗਏ।
ਆਰ.ਜੇ. ਕ੍ਰਿਏਟਰਜ਼ ਅਤੇ ਸੀ.ਟੀ. ਗਰੁੱਪ ਵੱਲੋਂ ਸੈਂਕੜੇ ਲੋਕਾਂ ਨੂੰ ਇਨਾਮ ਵੰਡੇ ਗਏ।
ਅੰਤ ਵਿੱਚ ਡਾ. ਪੰਕਜ ਸ਼ਿਵ ਅਤੇ ਡਾ. ਅਨੁਰਾਗ ਸ਼ਰਮਾ ਨੇ ਸਮਾਗਮ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ।


