ਬਲਤੇਜ ਪਨੂੰ ਨੂੰ ਆਮ ਆਦਮੀ ਪਾਰਟੀ ਨੇ ਸੌਂਪੀ ਵੱਡੀ ਜਿੰਮੇਵਾਰੀ
ਨਸ਼ਾ ਮੁਕਤੀ ਮੋਰਚੇ ਦਾ ਮੁੱਖ ਬੁਲਾਰਾ ਨਿਯੁਕਤ
ਚੰਡੀਗੜ੍ਹ, 15 ਅਪ੍ਰੈਲ, 2025 : ਆਮ ਆਦਮੀ ਪਾਰਟੀ ਪੰਜਾਬ ਦੀ ਨਸ਼ਾ ਮੁਕਤੀ ਮੁਹਿੰਮ ਦੇ ਮੁੱਖ ਬੁਲਾਰੇ ਵਜੋਂ ਬਲਤੇਜ ਸਿੰਘ ਪੰਨੂ ਨੂੰ ਵਿਸ਼ੇਸ਼ ਜਿੰਮੇਵਾਰੀ ਸੋਂਪੀ ਗਈ ਹੈ। ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਦੇ ਹਿੱਸੇ ਵਜੋਂ, ਨਸ਼ਾ ਮੁਕਤੀ ਮੋਰਚੇ ਲਈ ਇੱਕ ਮੁੱਖ ਤੋਂ ਇਲਾਵਾ ਸੂਬੇ ਦੇ 5 ਜ਼ੋਨਾਂ ਲਈ ਪੰਜ ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਹੈ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ 'ਯੁੱਧ ਨਸ਼ਿਆਂ ਵਿਰੁੱਧ' 'ਮੁਹਿੰਮ' ਸ਼ੁਰੂ ਕੀਤੀ ਹੋਈ ਹੈ ਜਿਸਨੂੰ ਸਫਲ ਬਣਾਉਣ ਲਾਇ ਲਗਾਤਾਰ ਖੁਦ ਮੁਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਦੇ ਦੂਸਰੇ ਮੰਤਰੀਆਂ ਦੇ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਵੀ ਇਸ ਮੁਹਿੰਮ ਦੀ ਸਫਲਤਾ ਲਈ ਆਪਣਾ ਯੋਗਦਾਨ ਪਾ ਰਹੇ ਹਨ।
ਹੁਣ ਆਪ ਆਦਮੀ ਪਾਰਟੀ ਵਲੋਂ ਪਾਰਟੀ ਪੱਧਰ ਤੇ ਪੂਰੇ ਪੰਜਾਬ ਨੂੰ 5 ਜੋਨਾਂ ਚ ਵੰਡ ਕੇ ਹਰੇਕ ਜੋਨ ਲਈ ਇਕ ਵੱਖਰਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਜਿਹੜਾ ਕਿ ਸਰਕਾਰ, ਪ੍ਰਸ਼ਾਸਨ , ਪਬਲਿਕ ਅਤੇ ਪਾਰਟੀ ਦਰਮਿਆਨ ਇੱਕ ਕੜੀ ਵਜੋਂ ਕੰਮ ਕਰੇਗਾ। ਕੋਰਡੀਨੇਟਰਾਂ ਤੋਂ ਇਲਾਵਾ ਸਮੁਚੇ ਪੰਜਾਬ ਦੀ ਨਸ਼ਾ ਮੁਕਤੀ ਮੁਹਿੰਮ ਦੇ ਮੁੱਖ ਬੁਲਾਰੇ ਵਜੋਂ ਬਲਤੇਜ ਸਿੰਘ ਪੰਨੂ ਨੂੰ ਵਿਸ਼ੇਸ਼ ਜਿੰਮੇਵਾਰੀ ਸੋਂਪੀ ਗਈ ਹੈ।