ਮੋਹਾਲੀ ਜ਼ਿਲ੍ਹੇ ’ਚ ਸ਼ਾਮਲ ਕੀਤੇ ਜਾਣਗੇ ਪਟਿਆਲਾ ਜ਼ਿਲ੍ਹੇ ਦੇ 8 ਪਿੰਡ
ਮੋਹਾਲੀ- ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਜਲਦੀ ਹੀ ਮੋਹਾਲੀ ਜ਼ਿਲ੍ਹੇ ਵਿੱਚ ਸ਼ਾਮਲ ਕੀਤੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਣਯੋਗ ਹੈ ਕਿ ਇਹ ਪਿੰਡ ਰਾਜਪੁਰਾ ਤਹਿਸੀਲ ਦੇ ਅਧੀਨ ਆਉਂਦੇ ਹਨ। ਇਨ੍ਹਾਂ ਪਿੰਡਾਂ ਦੇ ਮੋਹਾਲੀ ਜ਼ਿਲ੍ਹੇ ਵਿੱਚ ਸ਼ਾਮਲ ਹੁੰਦੇ ਹੀ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਦੀ ਜ਼ਮੀਨ ਦੀ ਕੀਮਤ ਕਰੋੜਾਂ ਤੱਕ ਪਹੁੰਚ ਜਾਵੇਗੀ ਕਿਉਂਕਿ ਮੋਹਾਲੀ ਦਾ ਸਰਕਲ ਰੇਟ ਕਾਫ਼ੀ ਜ਼ਿਆਦਾ ਹੈ।
ਇਸ ਤੋਂ ਇਲਾਵਾ, ਇਸ ਖੇਤਰ ਵਿੱਚ ਰੀਅਲ ਅਸਟੇਟ ਕਾਰੋਬਾਰ ਵਿੱਚ ਵਾਧੇ ਦੀ ਵੀ ਸੰਭਾਵਨਾ ਹੈ। ਇਹ ਬਦਲਾਅ ਸਬ-ਤਹਿਸੀਲ ਬਨੂੜ ਨੂੰ ਸਬ-ਡਵੀਜ਼ਨ ਦਾ ਦਰਜਾ ਦੇਣ ਦੀ ਯੋਜਨਾ ਦੇ ਤਹਿਤ ਕੀਤਾ ਜਾ ਰਿਹਾ ਹੈ।
Read Also- ਬਟਾਲਾ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਕੀਤਾ ਗਿਆ ਖੰਡਿਤ
ਇਸ ਮਾਮਲੇ ਵਿੱਚ ਪੰਜਾਬ ਦੇ ਲੈਂਡ ਰਿਕਾਰਡ ਡਾਇਰੈਕਟਰ ਨੂੰ ਕਪੂਰਥਲਾ ਰੋਡ, ਜਲੰਧਰ ਵਿੱਚ ਸ਼ਾਮਲ ਕਰਨ ਸੰਬੰਧੀ ਇੱਕ ਪੱਤਰ ਲਿਖਿਆ ਗਿਆ ਹੈ। ਪੱਤਰ ਵਿੱਚ, ਵਿਭਾਗ ਨੇ ਦਲੀਲ ਦਿੱਤੀ ਹੈ ਕਿ ਇਸ ਸਬੰਧ ਵਿੱਚ ਇਲਾਕੇ ਦੀ ਵਿਧਾਇਕ ਨੀਨਾ ਮਿੱਤਲ ਵੱਲੋਂ ਇੱਕ ਪੱਤਰ ਪ੍ਰਾਪਤ ਹੋਇਆ ਹੈ। ਇਸ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਵੱਲੋਂ ਪੁਨਰਗਠਨ ਦੀ ਰਿਪੋਰਟ ਤਿਆਰ ਕੀਤੀ ਹੈ ਅਤੇ ਭੂਮੀ ਰਿਕਾਰਡ ਜਲੰਧਰ ਦੇ ਡਿਪਟੀ ਡਾਇਰੈਕਟਰ (ਡੀ.ਸੀ.) ਨੂੰ ਇੱਕ ਪੱਤਰ ਲਿਖਿਆ ਗਿਆ ਹੈ।
ਕਿਹੜੇ-ਕਿਹੜੇ ਪਿੰਡ ਇਸ ਲਿਸਟ ਵਿੱਚ ਸ਼ਾਮਲ ਹਨ?
ਇਸ ਵਿੱਚ ਮਾਣਕਪੁਰ, ਖੇੜਾ ਗੰਜੂ, ਉਰਨਾ, ਚੰਗੇਰਾ , ਉਚਾ ਖੇੜਾ, ਗੁਰਦਿੱਤਪੁਰਾ, ਹਦਿਤਪੁਰਾ ਅਤੇ ਲਾਹਲਾ ਪਿੰਡ ਸ਼ਾਮਲ ਹਨ।
ਬਦਲਾਅ ਤੋਂ ਬਾਅਦ ਕੀ ਕਰਨਾ ਹੋਵੇਗਾ?
ਦੱਸ ਦਈਏ ਕਿ ਸਮੁੱਚੀ ਜਾਣਕਾਰੀ ਹੁਣ ਸਰਕਾਰ ਨੂੰ ਦੇਣੀ ਪਵੇਗੀ। ਇਸ ਮਾਮਲੇ ਵਿੱਚ ਡੀਸੀ ਪਟਿਆਲਾ ਵੱਲੋਂ ਐਸਡੀਐਮ ਰਾਜਪੁਰਾ ਨੂੰ ਇੱਕ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ 8 ਪਿੰਡਾਂ ਦੇ ਰਿਕਾਰਡ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਹਨ। ਜ਼ਿਲ੍ਹੇ ਦਾ ਨਾਮ ਬਦਲਣ ਤੋਂ ਬਾਅਦ, ਪਿੰਡ ਦਾ ਨਾਮ, ਹੈਡਬਸਟ ਨੰਬਰ, ਪਟਵਾਰ ਹਲਕਾ, ਕਾਨੂੰਨੀ ਰਕਬਾ, ਖੇਤਰਫਲ, ਆਬਾਦੀ, ਡਾਕਘਰ ਅਤੇ ਪੁਲਿਸ ਸਟੇਸ਼ਨ ਦੀ ਜਾਣਕਾਰੀ ਦੇਣੀ ਪਵੇਗੀ।
Related Posts
Advertisement
