ਫਰੀਦਕੋਟ ਜ਼ਿਲ੍ਹੇ ਵਿੱਚ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਡੇਂਗੂ ਦੇ 22 ਮਰੀਜ਼ ਆਏ ਸਾਹਮਣੇ , ਇੱਕ ਦੀ ਹੋਈ ਮੌਤ
ਫਰੀਦਕੋਟ ਜ਼ਿਲ੍ਹੇ ਵਿੱਚ ਡੇਂਗੂ ਦੇ ਅੰਕੜਿਆਂ ਸਬੰਧੀ ਗੱਲ ਕਰਦੇ ਹੋਏ ਚੀਫ ਮੈਡੀਕਲ ਅਫਸਰ ਡਾਕਟਰ ਪਰਮਜੀਤ ਬਰਾੜ ਨੇ ਦੱਸਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਸਾਡੇ ਕੋਲੇ ਪੂਰੇ ਜਿਲ੍ਹੇ ਅੰਦਰ ਮਹਿਜ 22 ਮਰੀਜ਼ ਸਾਹਮਣੇ ਆਏ ਸਨ ਜਿਨਾਂ ਦੀ ਹਾਲਤ ਵੀ ਕੋਈ ਜਿਆਦਾ ਖਰਾਬ ਨਹੀਂ ਸੀ ਜਿਨਾਂ ਨੂੰ ਦਵਾਈ ਦੇਣ ਤੋਂ ਬਾਅਦ ਉਹਨਾਂ ਨੂੰ ਘਰ ਵਿੱਚ ਹੀ ਇਲਾਜ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ ।
ਜੂਨ ਦੇ ਮਹੀਨੇ ਸੂਚਨਾ ਮਿਲੀ ਸੀ ਕਿ ਇੱਕ ਡੇਂਗੂ ਨਾਲ ਪੀੜਿਤ ਮਰੀਜ਼ ਦੀ ਮੌਤ ਹੋ ਗਈ ਜੋ ਕਿ ਫਰੀਦਕੋਟ ਦੇ ਕਿਸੇ ਹਸਪਤਾਲ ਵਿੱਚ ਇਲਾਜ ਲਈ ਨਹੀ ਆਇਆ ਸੀ ਬਲਕਿ ਆਪਣਾ ਇਲਾਜ ਕਰਾਉਣ ਲਈ ਡੀਐਮਸੀ ਲੁਧਿਆਣਾ ਵਿਖੇ ਦਾਖਲ ਹੋਇਆ ਸੀ ਜਿੱਥੇ ਉਸਦੀ ਮੌਤ ਹੋਣ ਦੀ ਸੂਚਨਾ ਮਿਲੀ ਸੀ ਫਿਰ ਵੀ ਹਾਲੇ ਉਸਦੀ ਆਖਰੀ ਰਿਪੋਰਟ ਮਿਲਣੀ ਬਾਕੀ ਹੈ ਕਿ ਉਸਦੀ ਮੌਤ ਦੀ ਵਜਹਾ ਡੇਂਗੂ ਹੈ ਜਾਂ ਕਿਸੇ ਹੋਰ ਬਿਮਾਰੀ ਕਾਰਨ ਉਸ ਦੀ ਮੌਤ ਹੋਈ ਹੈ ।
ਉਹਨਾਂ ਦੱਸਿਆ ਕਿ ਜੂਨ ਜੁਲਾਈ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਡੇਂਗੂ ਦੇ ਫੈਲਣ ਦਾ ਖਦਸ਼ਾ ਜਿਆਦਾ ਬਣਿਆ ਰਹਿੰਦਾ ਹੈ ਅਤੇ ਦਿਨ ਵੇਲੇ ਹੀ ਇਸਦਾ ਮੱਛਰ ਲੋਕਾਂ ਨੂੰ ਕੱਟਦਾ ਹੈ ਅਤੇ ਇਸ ਤੋਂ ਬਚਾਅ ਲਈ ਲੋਕਾਂ ਨੂੰ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਨਾਲ ਹੀ ਆਪਣੇ ਆਸ ਪਾਸ ਖੜੇ ਪਾਣੀ ਨੂੰ ਤੁਰੰਤ ਖਾਲੀ ਕਰਨਾ ਜਰੂਰੀ ਹੈ ।
Read Also : ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ ਟਰਾਲੀ ਨਾਲ ਟਕਰਾਈ ਰੋਡਵੇਜ਼ ਦੀ ਬੱਸ , 2 ਔਰਤਾਂ ਸਮੇਤ 5 ਜ਼ਖਮੀ
ਉਹਨਾਂ ਦੱਸਿਆ ਕਿ ਡੇਂਗੂ ਦਾ ਲਾਰਵਾ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਸਾਡੇ ਵੱਲੋਂ 'ਫਰਾਈਡੇ ਇਜ ਦਾ ਡਰਾਈ ਡੇ' ਦਾ ਨਾਅਰਾ ਦਿੱਤਾ ਗਿਆ ਜਿਸ ਤਹਿਤ ਹਫਤੇ ਵਿੱਚ ਇੱਕ ਵਾਰ ਆਪਣੇ ਆਸ ਪਾਸ ਦੇ ਕਈ ਉਪਕਰਨਾਂ ਵਿੱਚ ਖੜੇ ਪਾਣੀ ਨੂੰ ਖਾਲੀ ਕਰਨਾ ਜਰੂਰੀ ਹੈ ਚਾਹੇ ਉਹ ਫਰਿਜ ਹੋਵੇ ਜਾਂ ਕੂਲਰ ਹੋਵੇ ਜਾਂ ਆਸ ਪਾਸ ਕੋਈ ਪੁਰਾਣੀ ਚੀਜ਼ ਜਿਸ ਵਿੱਚ ਪਾਣੀ ਜਮਾ ਹੋਵੇ ਉਸ ਨੂੰ ਖਾਲੀ ਕਰਨਾ ਜਰੂਰੀ ਹੈ ਉਹਨਾਂ ਦੱਸਿਆ ਕਿ ਸਮੇਂ ਸਮੇਂ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਡਿੰਬੂ ਵਰਗੀ ਭਿੰਕਰ ਬਿਮਾਰੀ ਤੋਂ ਬਚਿਆ ਜਾ ਸਕੇ.।