‘ਜੱਟ ਨੂੰ ਚੁੜੈਲ ਟੱਕਰੀ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਸਰਗੁਣ ਮਹਿਤਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ!

‘ਜੱਟ ਨੂੰ ਚੁੜੈਲ ਟੱਕਰੀ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਸਰਗੁਣ ਮਹਿਤਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ!

Jatt Nuu Chudail Takri

Jatt Nuu Chudail Takri

ਗਿੱਪੀ ਗਰੇਵਾਲ, ਰੂਪ ਗਿੱਲ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ ਜਲਦ ਹੀ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਅਤੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਫਿਲਮ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਕ ਵਾਰ ਫਿਰ ਗਿੱਪੀ ਨੇ ਆਪਣੀ ਅਦਾਕਾਰੀ ਨਾਲ ਫੈਨਜ਼ ਦਾ ਦਿਲ ਜਿੱਤ ਲਿਆ ਹੈ।

ਇਸ ਫਿਲਮ ਦਾ ਟ੍ਰੇਲਰ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਟ੍ਰੇਲਰ ‘ਚ ਸਰਗੁਣ ਮਹਿਤਾ ਦਾ ਚੁੜੈਲ ਅਵਤਾਰ ਦੇਖਣ ਨੂੰ ਮਿਲਦਾ ਹੈ। ਇਸਦੇ ਨਾਲ ਹੀ ਗਿੱਪੀ ਗਰੇਵਾਲ ਸਰਗੁਣ ਤੋਂ ਪਿੱਛਾ ਛਡਾਉਂਦੇ ਨਜ਼ਰ ਰਹੇ ਹਨ। ਟ੍ਰੇਲਰ ‘ਚ ਉਸ ਦੀ ਪਤਨੀ ਰੂਪੀ ਉਸ ਦੇ ਲਈ ਚੁੜੈਲ ਨਾਲ ਆਪਣੀ ਪਤੀ ਨੂੰ ਬਚਾਉਣ ਲਈ ਤਿਆਰ ਹੋ ਜਾਂਦੀ ਹੈ। ਇਸ ਫਿਲਮ ‘ਚ ਗਿੱਪੀ ਗਰੇਵਾਲ, ਸਰਗੁਣ ਮਹਿਤਾ, ਰੂਪੀ ਗਿੱਲ ਤੇ ਨਿਰਮਲ ਰਿਸ਼ੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਉਮੀਦ ਮੁਤਾਬਕ ਟ੍ਰੇਲਰ ਮਜ਼ੇਦਾਰ ਤੇ ਮਨੋਰੰਜਨ ਨਾਲ ਭਰਪੂਰ ਹੈ ਅਤੇ ਇਹ ਸਿਨੇਮਾਘਰਾਂ ‘ਚ ਦਰਸ਼ਕਾਂ ਨੂੰ ਕਾਫੀ ਹਸਾਉਣ ਵਾਲਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਿਲਮ 15 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਦੱਸ ਦਈਏ ਕਿ ਹਾਲ ਹੀ ਵਿੱਚ ਫਿਲਮ ਦਾ ਗਾਣਾ ‘ਨੱਬੇ ਨੱਬੇ’ (90-90) ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ‘ਚ ਸਰਗੁਣ ਮਹਿਤਾ ਕਾਲੀ ਨਾਗਿਨ ਬਣੀ ਨਜ਼ਰ ਆ ਰਹੀ ਹਨ। ਗਿੱਪੀ ਤੇ ਸਰਗੁਣ ਦੋਵਾਂ ਨੇ ਗਾਣੇ ‘ਚ ਬਲੈਕ ਕਲਰ ਦੇ ਕੱਪੜੇ ਪਹਿਨੇ ਹੋਏ ਹਨ। ਇਸ ਗੀਤ ‘ਚ ਗਿੱਪੀ ਗਰੇਵਾਲ ਦੇ ਨਾਲ-ਨਾਲ ਜੈਸਮੀਨ ਸੈਂਡਲਾਸ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।

READ ALSO:ਮੋਰਚੇ ‘ਤੇ ਲੋਕ ਮਰ ਰਹੇ ਨੇ ਤੇ SKM ਵਾਲੇ ਪੰਜਾਬ ਵਿਚ ਪੁਤਲੇ ਫੂਕੀ ਜਾਂਦੇ ਨੇ: ਸੋਨੀਆ ਮਾਨ

ਕਾਬਿਲੇਗ਼ੌਰ ਹੈ ਕਿ ‘ਜੱਟ ਨੂੰ ਚੁੜੈਲ ਟੱਕਰੀ’ ਤੋਂ ਪਹਿਲਾਂ ਅਦਾਕਾਰ ਦੀ ਫਿਲਮ ‘ਵਾਰਨਿੰਗ 2’ ਰਿਲੀਜ਼ ਹੋਈ ਸੀ, ਜਿਸ ਨੂੰ ਫੈਨਜ਼ ਵਲੋਂ ਕਾਫੀ ਹੁੰਗਾਰਾ ਮਿਲਿਆ ਸੀ। ਇਸ ਫਿਲਮ ਨੇ ਸਿਨੇਮਾਘਰਾਂ ‘ਚ ਕਰੋੜਾਂ ਦੀ ਕਮਾਈ ਕੀਤੀ ਸੀ। ਇਸ ਫਿਲਮ ਤੋਂ ਬਾਅਦ ਫੈਨਜ਼ ‘ਜੱਟ ਨੂੰ ਚੁੜੈਲ ਟੱਕਰੀ’ ਦੀ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।

Jatt Nuu Chudail Takri

Advertisement

Latest

ਸਰਹੱਦ ਪਾਰੋਂ ਚਲਾਏ ਜਾ ਰਹੇ ਤਸਕਰੀ ਨੈੱਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼ l 8 ਪਿਸਤੌਲਾਂ,1 ਕਿਲੋ ਹੈਰੋਇਨ, 2.9 ਲੱਖ ਰੁਪਏ ਡਰੱਗ ਮਨੀ ਸਮੇਤ ਤਿੰਨ ਗ੍ਰਿਫ਼ਤਾਰ
ਮੋਹਿੰਦਰ ਭਗਤ ਵੱਲੋਂ ਬਾਗਬਾਨੀ ਖੇਤਰ ਦੀ ਪ੍ਰਗਤੀ ਦੀ ਸਮੀਖਿਆ, ਨਵੀਨਤਮ ਤਕਨਾਲੋਜੀਆਂ ਅਤੇ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ 'ਤੇ ਦਿੱਤਾ ਜ਼ੋਰ
’ਯੁੱਧ ਨਸ਼ਿਆਂ ਵਿਰੁੱਧ’: 123 ਦਿਨਾਂ ਵਿੱਚ 20 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ
ਐਨ.ਏ.ਐਸ. 2024 ਵਿੱਚ ਪੰਜਾਬ ਵੱਲੋਂ ਸ਼ਾਨਦਾਰ ਪ੍ਰਦਰਸ਼ਨ: ਦੇਸ਼ ਭਰ ਵਿੱਚੋਂ ਰਿਹਾ ਮੋਹਰੀ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੂੰ ਅਜਨਾਲਾ ਵਿੱਚ ਰਾਵੀ ਦਰਿਆ ਦੇ ਕਾਰਨ ਹੜ੍ਹਾਂ ਦੇ ਨੁਕਸਾਨ ਅਤੇ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਲਈ ਫੰਡ ਦੇਣ ਦੀ ਕੀਤੀ ਬੇਨਤੀ