‘ਮੌੜ’ ਫ਼ਿਲਮ ਦੀ ਸਫਲਤਾ ’ਤੇ ਐਮੀ ਵਿਰਕ ਨੇ ਸਾਂਝਾ ਕੀਤਾ ਖ਼ਾਸ ਸੁਨੇਹਾ

‘ਮੌੜ’ ਫ਼ਿਲਮ ਦੀ ਸਫਲਤਾ ’ਤੇ ਐਮੀ ਵਿਰਕ ਨੇ ਸਾਂਝਾ ਕੀਤਾ ਖ਼ਾਸ ਸੁਨੇਹਾ

A special message shared by Amy Virk 9 ਜੂਨ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਮੌੜ’ ਸਿਨੇਮਾਘਰਾਂ ’ਚ ਤੂਫ਼ਾਨ ਲਿਆ ਰਹੀ ਹੈ। ਫ਼ਿਲਮ ਨੇ ਦੋ ਦਿਨਾਂ ’ਚ 4 ਕਰੋੜ 58 ਲੱਖ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਨੂੰ ਮਿਲ ਰਹੇ ਪਿਆਰ ਨੂੰ ਦੇਖਦਿਆਂ ਐਮੀ ਵਿਰਕ ਨੇ ਇਕ ਖ਼ਾਸ ਸੁਨੇਹਾ ਆਪਣੇ ਚਾਹੁਣ ਵਾਲਿਆਂ ਲਈ ਸਾਂਝਾ ਕੀਤਾ ਹੈ। […]

A special message shared by Amy Virk 9 ਜੂਨ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਮੌੜ’ ਸਿਨੇਮਾਘਰਾਂ ’ਚ ਤੂਫ਼ਾਨ ਲਿਆ ਰਹੀ ਹੈ। ਫ਼ਿਲਮ ਨੇ ਦੋ ਦਿਨਾਂ ’ਚ 4 ਕਰੋੜ 58 ਲੱਖ ਰੁਪਏ ਦੀ ਕਮਾਈ ਕਰ ਲਈ ਹੈ।

ਫ਼ਿਲਮ ਨੂੰ ਮਿਲ ਰਹੇ ਪਿਆਰ ਨੂੰ ਦੇਖਦਿਆਂ ਐਮੀ ਵਿਰਕ ਨੇ ਇਕ ਖ਼ਾਸ ਸੁਨੇਹਾ ਆਪਣੇ ਚਾਹੁਣ ਵਾਲਿਆਂ ਲਈ ਸਾਂਝਾ ਕੀਤਾ ਹੈ।

ਐਮੀ ਆਪਣੇ ਇਸ ਸੁਨੇਹੇ ’ਚ ਲਿਖਦੇ ਹਨ, ‘‘ਮੇਰੇ ਕੋਲ ਸੱਚ ’ਚ ਸ਼ਬਦ ਨਹੀਂ ਹਨ, ਜਿਨ੍ਹਾਂ ਨਾਲ ਤੁਹਾਡਾ ਧੰਨਵਾਦ ਕਰ ਸਕਾਂ। ਬਹੁਤ ਵੱਡੇ-ਵੱਡੇ ਸੁਨੇਹੇ ਆ ਰਹੇ ਹਨ ਪਿਆਰ ਕਰਨ ਵਾਲਿਆਂ ਦੇ ਕਿ ਫ਼ਿਲਮ ਬਹੁਤ ਸੋਹਣੀ ਹੈ। ਮਾਪੇ ਆਪਣੇ ਬੱਚਿਆਂ ਨੂੰ ਵੀ ਦਿਖਾ ਰਹੇ ਹਨ। ਮੇਰੀਆਂ ਮਾਵਾਂ ਤੇ ਭੈਣਾਂ ਵੀ ਜਾ ਰਹੀਆਂ ਹਨ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ।’’A special message shared by Amy Virk

ALSO READ :- ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ ਵਿਚ ਲੁੱਟ ਦੀ ਵੱਡੀ ਵਾਰਦਾਤ…

ਦੱਸ ਦੇਈਏ ਕਿ ਫ਼ਿਲਮ ਨੂੰ ਜਤਿੰਦਰ ਮੌਹਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਦੇ ਡਾਇਲਾਗਸ ਜਤਿੰਦਰ ਲਾਲ ਨੇ ਲਿਖੇ ਹਨ। ਇਸ ਫ਼ਿਲਮ ਨੂੰ ਜਤਿਨ ਸੇਠੀ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਫ਼ਿਲਮ ’ਚ ਐਮੀ ਵਿਰਕ, ਦੇਵ ਖਰੌੜ, ਨਾਇਕਰਾ ਕੌਰ, ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ ਤੇ ਰਿਚਾ ਭੱਟ ਅਹਿਮ ਕਿਰਦਾਰ ਨਿਭਾਅ ਰਹੇ ਹਨ।A special message shared by Amy Virk

Related Posts