ਪੰਜਾਬੀ ਗਾਇਕ Sukh-E ਨੇ ਕਰਵਾਇਆ ਵਿਆਹ

ਪੰਜਾਬੀ ਗਾਇਕ Sukh-E ਨੇ ਸਾਂਝੀਆਂ ਕੀਤੀਆਂ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਮਿਊਜ਼ਿਕ ਪ੍ਰੋਡਿਊਸਰ Sukh-E Muzical Doctorz ਨੇ ਆਪਣੇ ਜੀਵਨ ਦੇ ਨਵੇਂ ਚੈਪਟਰ ਵਿੱਚ ਐਂਟਰੀ ਕਰ ਲਈ ਹੈ। Sukh-E ਨੇ ਆਪਣੀ ਲੰਮੇ ਸਮੇਂ ਦੀ ਗਰਲਫ੍ਰੈਂਡ ਐਲਾ ਨਾਲ ਵਿਆਹ ਕਰਵਾ ਲਿਆ ਹੈ।

Sukh-E ਦਾ ਵਿਆਹ ਸਿੱਖ ਅਤੇ ਵਿਦੇਸ਼ੀ ਦੋਹਾਂ ਰੀਤੀ-ਰਿਵਾਜ਼ਾਂ ਨਾਲ ਹੋਇਆ। ਜੋ Sukh-E ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਹ ਸਿੱਖ ਰੀਤੀ-ਰਿਵਾਜ ਨਾਲ ਹੋਏ ਵਿਆਹ ਦੀਆਂ ਹਨ, ਜਿਨ੍ਹਾਂ ਵਿਚ Sukh-E ਕ੍ਰੀਮ ਰੰਗ ਦੀ ਸ਼ੇਰਵਾਨੀ ਅਤੇ ਲਾਲ ਦਸਤਾਰ ਵਿੱਚ ਬਹੁਤ ਸ਼ਾਨਦਾਰ ਲੱਗ ਰਹੇ ਹਨ, ਜਦਕਿ ਐਲਾ ਵੀ ਲਾਲ ਲਹਿੰਗੇ, ਕਲੀਰੇ, ਚੂੜੇ, ਅਤੇ ਮਾਂਗਟੀਕੇ ਵਿਚ ਬਹੁਤ ਖੂਬਸੂਰਤ ਲੱਗ ਰਹੀ ਸੀ।

ਇਸ ਖ਼ਾਸ ਮੌਕੇ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਵੀ ਮੌਜੂਦ ਰਹੇ। ਗੁਰੀ, ਨਿੰਜਾ, ਬੀ ਪ੍ਰਾਕ, ਜੱਸੀ ਗਿੱਲ, ਮਨਿੰਦਰ ਬੁੱਟਰ, ਰਫਤਾਰ ਅਤੇ ਅਖਿਲ ਵਰਗੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਨਾਲ ਸਮਾਂ ਬੰਨ੍ਹ ਦਿੱਤਾ।