Cervical Cancer - Nirpakh Post

ਪੰਜਾਬ ਨੇ ਵਧਾਈ ਐਚ.ਪੀ.ਵੀ. ਸੁਰੱਖਿਆ : ਡਾ.ਅਦਿੱਤੀ ਸਲਾਰੀਆ ਨੇ ਸਰਵਾਈਕਲ ਕੈਂਸਰ ਵਿਰੁੱਧ ਮਜ਼ਬੂਤ ਰਣਨੀਤੀ ਦਾ ਦਿੱਤਾ ਭਰੋਸਾ
ਚੰਡੀਗੜ੍ਹ, 5 ਜੂਨ:

ਪੰਜਾਬ ਵਿੱਚ, ਹਿਊਮਨ ਪੈਪੀਲੋਮਾਵਾਇਰਸ (ਐਚ.ਪੀ.ਵੀ.) ਟੀਕਾਕਰਨ ਮੁਹਿੰਮ ਦੀ ਸ਼ੁਰੂਆਤੀ ਕਵਰੇਜ ਬਾਰੇ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈਆਂ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਦੀ ਡਾਇਰੈਕਟਰ, ਡਾ. ਅਦਿੱਤੀ ਸਲਾਰੀਆ ਨੇ ਇਸ ਨੂੰ ਨਾਕਾਰਾਤਮ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਦੱਸਿਆ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਖੇਤਰ ਤੋਂ ਪ੍ਰਾਪਤ ਅੱਪਡੇਟ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਟੀਕਾਕਰਨ ਮੁਹਿੰਮ ਲਗਾਤਾਰ ਅੱਗੇ ਵਧ ਰਹੀ ਹੈ, ਜਿਸ ਤਹਿਤ ਘਰ-ਘਰ ਜਾ ਕੇ ਹੈੱਡਕਾਉਂਟ ਸਰਵੇਖਣ ਰਾਹੀਂ ਪਛਾਣੀਆਂ ਗਈਆਂ 1,84,484 ਯੋਗ ਕੁੜੀਆਂ ਵਿੱਚੋਂ 28,718 ਕੁੜੀਆਂ ਦਾ ਟੀਕਾਕਰਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਲਗਭਗ 16 ਫੀਸਦੀ ਕਵਰੇਜ ਹੋ ਚੁੱਕੀ ਹੈ।

ਡਾ. ਅਦਿੱਤੀ ਸਲਾਰੀਆ ਨੇ ਸਪੱਸ਼ਟ ਕੀਤਾ ਕਿ ਭਾਵੇਂ ਰਾਜ ਵਿਆਪੀ ਜਨਤਕ ਸਿਹਤ ਪ੍ਰੋਗਰਾਮਾਂ ਦੇ ਸ਼ੁਰੂਆਤੀ ਪੜਾਵਾਂ ਵਿੱਚ ਕੁਝ ਪ੍ਰਬੰਧਕੀ ਅਤੇ ਸਮਾਜਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ, ਪਰ ਵਿਭਾਗ ਵੱਲੋਂ ਇਨ੍ਹਾਂ ਨੂੰ ਪੂਰੀ ਸਰਗਰਮੀ ਅਤੇ ਪ੍ਰਭਾਵੀ ਢੰਗ ਨਾਲ ਨਜਿੱਠਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਤਹਿਤ ਚੁਣੇ ਹੋਈਆਂ ਮਨੋਨੀਤ ਸਿਹਤ ਸੰਸਥਾਵਾਂ ਅਤੇ ਕਮਿਊਨਿਟੀ ਹਸਪਤਾਲਾਂ ਵਿੱਚ ਸਵਦੇਸ਼ੀ ਤੌਰ ’ਤੇ ਵਿਕਸਤ ਕੀਤਾ ਇਹ ਵੈਕਸੀਨ ਕਿਸ਼ੋਰ ਲੜਕੀਆਂ ਦੇ ਮੁਫਤ ਲਗਾਇਆ ਜਾਂਦਾ ਹੈ, ਜੋ ਕਿ ਪੰਜਾਬ ਭਰ ਦੀਆਂ ਲੜਕੀਆਂ ਦੀ ਸੁਰੱਖਿਆ ਲਈ ਬਹੁਤ ਅਹਿਮ ਹੈ। ਡਾਇਰੈਕਟਰ ਨੇ ਕਿਹਾ ਸ਼ੁਰੂਆਤੀ ਅੰਕੜਿਆਂ ਨੂੰ ਨਾਕਾਰਾਤਮਕਤਾ ਨਾਲ ਦੇਖਣ ਦੀ ਬਜਾਏ, ਬੁਨਿਆਦੀ ਆਧਾਰ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਸੂਬਾ ਇਸ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ।

ਡਾ. ਅਦਿੱਤੀ ਸਲਾਰੀਆ ਨੇ ਦੱਸਿਆ ਕਿ ਮੁਹਿੰਮ ਦੇ ਸ਼ੁਰੂਆਤੀ ਪੜਾਅ ਦੌਰਾਨ ਸਕੂਲੀ ਪ੍ਰੀਖਿਆਵਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਫੈਲਾਈ ਜਾ ਰਹੀ ਗਲਤ ਜਾਣਕਾਰੀ ਅਤੇ ਨਕਾਰਾਤਮਕ ਵੀਡੀਓਜ਼ ਕਾਰਨ ਮੁਹਿੰਮ ਦੀ ਰਫ਼ਤਾਰ ਮੱਠੀ ਰਹੀ।  ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਨੇ ਜਾਗਰੂਕਤਾ ਗਤੀਵਿਧੀਆਂ ਵਿੱਚ ਤੇਜ਼ੀ ਲਿਆਂਦੀ ਅਤੇ ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਟੀਕਾਕਰਨ ਦੀ ਮਹੱਤਤਾ, ਪ੍ਰਭਾਵਸ਼ੀਲਤਾ ਅਤੇ ਲਾਭਾਂ ਸਬੰਧੀ ਜਾਣਕਾਰੀ ਦੇਣ ਵਾਲੇ ਕਈ ਜਾਗਰੂਕਤਾ ਵੀਡੀਓ ਜਾਰੀ ਕੀਤੇ।

ਜ਼ਿਕਰਯੋਗ ਹੈ ਕਿ ਡਾ. ਅਦਿੱਤੀ ਸਲਾਰੀਆ ਨੇ ਖੁਦ ਵੀ ਟੀਕਾਕਰਨ ਸਵੀਕ੍ਰਿਤੀ ਨੂੰ ਹੁਲਾਰਾ ਦੇਣ ਅਤੇ ਯੋਗ ਲਾਭਪਾਤਰੀਆਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਜਾਗਰੂਕਤਾ ਵੀਡੀਓ ਜਾਰੀ ਕੀਤੇ। ਜਿਸ ਦੇ ਨਤੀਜੇ ਵਜੋਂ ਹੁਣ ਔਸਤਨ 700-800 ਕੁੜੀਆਂ ਦਾ ਹਰ ਰੋਜ਼ ਟੀਕਾਕਰਨ ਕੀਤਾ ਜਾ ਰਿਹਾ ਹੈ, ਜੋ ਕਿ ਵਧ ਰਹੀ ਸਵੀਕ੍ਰਿਤੀ ਅਤੇ ਭਰੋਸੇਯੋਗਤਾ ਨੂੰ ਦਰਸਾਉਂਦਾ ਹੈ।

ਡਾ. ਅਦਿੱਤੀ ਸਲਾਰੀਆ ਨੇ ਟੀਕੇ ਦੀ ਸੁਰੱਖਿਆ ਅਤੇ ਗਰਭ ਧਾਰਨ ਕਰਨ ਵਿੱਚ ਇਸ ਦੇ ਮਾਰੂ ਪ੍ਰਭਾਵਾਂ ਬਾਰੇ  ਫੈਲਾਈਆਂ ਜਾ ਰਹੀਆਂ ਚਿੰਤਾਵਾਂ ਅਤੇ ਗੁਮਰਾਹਕੁੰਨ ਅਫ਼ਵਾਹਾਂ ਨੂੰ ਜ਼ੋਰਦਾਰ ਢੰਗ ਨਾਲ ਦੂਰ ਕੀਤਾ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਇਹ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ, ਵਿਗਿਆਨਕ ਤੌਰ ’ਤੇ ਗ਼ੈਰ-ਵਾਜਿਬ ਅਤੇ ਸਾਡੇ ਬੱਚਿਆਂ ਦੀ ਭਲਾਈ ਲਈ ਉਲਟ ਹਨ। ਐਚ.ਪੀ.ਵੀ. ਟੀਕਾ, ਵਿਗਿਆਨਕ ਤੌਰ ’ਤੇ ਮਨਜ਼ੂਰਸ਼ੁਦਾ ਟੀਕਾ ਹੈ, ਜੋ ਸਰਵਾਈਕਲ ਕੈਂਸਰ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਔਰਤਾਂ ਵਿੱਚ ਕੈਂਸਰ ਦੀ ਰੋਕਥਾਮ ਲਈ ਸਭ ਤੋਂ ਵੱਧ ਲਾਭਕਾਰੀ ਹੈ। ਇਹ ਟੀਕਾ ਵਾਇਰਸ ਨੂੰ ਕਾਰਸੀਨੋਜਨਿਕ ਤਬਦੀਲੀਆਂ ਲਿਆਉਣ ਤੋਂ ਰੋਕਣ ਲਈ ਲੋੜੀਂਦੀਆਂ ਐਂਟੀਬਾਡੀਜ਼ ਬਣਾਉਂਦਾ ਹੈ, ਇਸ ਤਰ੍ਹਾਂ ਸਰਵਾਈਕਲ ਕੈਂਸਰ ਦੇ  ਮੂਲ ਕਾਰਨ ਨੂੰ ਸਿੱਧੇ ਤੌਰ ’ਤੇ ਬੇਅਸਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਡਾਇਰੈਕਟਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮਾਜਿਕ ਝਿਜਕ ਨੂੰ ਦੂਰ ਕਰਨ ਅਤੇ ਚੱਲੇ ਆ ਰਹੇ ਮਨੋਕਲਪਿਤ ਵਿਚਾਰਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਆਪਣੇ ਜਨ ਸਿੱਖਿਆ ਅਤੇ ਮੀਡੀਆ ਵਿੰਗ ਰਾਹੀਂ ਆਪਣੀਆਂ ਤੀਬਰ ਆਈ.ਈ.ਸੀ. (ਸੂਚਨਾ, ਸਿੱਖਿਆ ਅਤੇ ਸੰਚਾਰ) ਗਤੀਵਿਧੀਆਂ ਦਾ ਤੇਜ਼ੀ ਨਾਲ ਪਾਸਾਰ ਕਰ ਹੈ ਤਾਂ ਜੋ ਇਸ ਸਬੰਧੀ ਲੋਕਾਂ ਦੇ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਜਾ ਸਕੇ।

ਸਥਾਨਕ ਕਵਰੇਜ ਸਬੰਧੀ ਖ਼ਬਰਾਂ ਵਿੱਚ ਦਿੱਤੇ ਗਏ ਸ਼ੁਰੂਆਤੀ ਅੰਕੜਿਆਂ ਬਾਰੇ ਗੱਲ ਕਰਦਿਆਂ ਡਾ. ਅਦਿੱਤੀ ਸਲਾਰੀਆ ਨੇ ਦੱਸਿਆ ਕਿ ਜ਼ਿਲ੍ਹਿਆ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਰਾਜ ਭਰ ਵਿੱਚ ਇਸ ਟੀਕਾਕਰਨ ਮੁਹਿੰਮ ਦੀ ਸਫ਼ਲਤਾ ਨੂੰ ਦਰਸਾਉਂਦੀ ਹੈ। ਸ੍ਰੀ ਮੁਕਤਸਰ ਸਾਹਿਬ ਇੱਕ ਮੋਹਰੀ ਸੂਬੇ ਵਜੋਂ ਉਭਰਿਆ ਹੈ, ਜਿਸਨੇ ਆਪਣੀ ਟੀਚਾਗਤ ਆਬਾਦੀ ਦੀ 54% ਕਵਰੇਜ ਹਾਸਲ ਕੀਤੀ ਹੈ। ਉਤਸ਼ਾਹਜਨਕ ਪ੍ਰਗਤੀ ਦਿਖਾਉਣ ਵਾਲੇ ਹੋਰ ਜ਼ਿਲਿਆਂ ਵਿੱਚ ਗੁਰਦਾਸਪੁਰ 43%, ਹੁਸ਼ਿਆਰਪੁਰ 33%, ਅੰਮ੍ਰਿਤਸਰ 32% ਅਤੇ ਤਰਨ ਤਾਰਨ 26% ਸ਼ਾਮਲ ਹਨ। ਸਾਰੇ ਜ਼ਿਲਿਆਂ ਦੇ ਸਿਵਲ ਸਰਜਨਾਂ ਨੂੰ ਰਸਮੀ ਤੌਰ ’ਤੇ ਸਥਾਨਕ ਟੀਕਾਕਰਨ ਨੈਟਵਰਕ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਮਜਬੂਤ ਯੋਜਨਾਵਾਂ ਘੜਨ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਫਾਇਦਾ ਲੈਣ ਲਈ ਕਿਹਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਦਰਸ਼ਨ ਵਿੱਚ ਪਿੱਛੇ ਚੱਲ ਰਹੇ ਖੇਤਰਾਂ ਦੇ ਪਾੜੇ ਨੂੰ ਢੁਕਵੀਂ ਤਰ੍ਹਾਂ ਪੂਰਿਆ ਜਾ ਸਕੇ।

ਇਸ ਤੇਜ਼ ਪ੍ਰਗਤੀ ਪਿੱਛੇ ਦਾ ਇੱਕ ਮੁੱਖ ਕਾਰਕ ਆਸ਼ਾ ਵਰਕਰਾਂ ਸਮੇਤ ਫਰੰਟਲਾਈਨ ਸਿਹਤ ਕਰਮਚਾਰੀਆਂ ਦੇ ਅਣਥੱਕ ਯਤਨ ਹਨ, ਜੋ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਰੋਜ਼ਾਨਾ ਘਰੇਲੂ ਦੌਰੇ ਕਰ ਰਹੇ ਹਨ। ਇਹ ਸਮਰਪਿਤ ਵਰਕਰ ਯੋਗ ਲਾਭਪਾਤਰੀਆਂ ਦੀ ਸਰਗਰਮੀ ਨਾਲ ਪਛਾਣ ਕਰ ਰਹੇ ਹਨ, ਪਰਿਵਾਰਾਂ ਨੂੰ ਸਲਾਹ ਦੇ ਰਹੇ ਹਨ, ਸ਼ੰਕਿਆਂ ਨੂੰ ਦੂਰ ਕਰ ਰਹੇ ਹਨ, ਅਤੇ ਮਾਪਿਆਂ ਨੂੰ ਇਹ ਯਕੀਨੀ ਬਣਾਉਣ ਲਈ ਪ੍ਰੇਰਿਤ ਕਰ ਰਹੇ ਹਨ ਕਿ ਉਹ ਆਪਣੀਆਂ ਧੀਆਂ ਨੂੰ ਇਹ ਜੀਵਨ-ਰੱਖਿਅਕ ਵੈਕਸੀਨ ਲਵਾਉਣਾ ਯਕੀਨੀ ਬਣਾਉਣ।

ਡਾ. ਅਦਿੱਤੀ ਸਲਾਰੀਆ ਨੇ ਮੁੜ ਪੁਸ਼ਟੀ ਕੀਤੀ ਕਿ ਸਰਵਾਈਕਲ ਕੈਂਸਰ ਵਿਰੁੱਧ ਰਾਜ ਦਾ ਰੋਕਥਾਮ ਢਾਂਚਾ ਪੂਰੀ ਤਰ੍ਹਾਂ ਮਜ਼ਬੂਤ ਹੈ। ਸਿਹਤ ਅਧਿਕਾਰੀਆਂ ਨੇ ਵਿਸ਼ਵਾਸ ਜਤਾਇਆ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਟੀਕਾਕਰਨ ਮੁਹਿੰਮ ਹੋਰ ਤੇਜ਼ ਹੁੰਦੀ ਜਾਵੇਗੀ ਕਿਉਂਕਿ ਸਕੂਲ ਖੁੱਲ੍ਹਣ ਨਾਲ ਜਾਗਰੂਕਤਾ ਗਤੀਵਿਧੀਆਂ ਹੋਰ ਤੇਜ਼ ਹੋ ਜਾਣਗੀਆਂ।

ਕਈ ਜ਼ਿਲਿਆਂ ਵਿੱਚ ਰੋਜ਼ਾਨਾ ਆਧਾਰ ‘ਤੇ ਟੀਕਾਕਰਨ ਕਰਵਾਉਣ ਵਾਲਿਆਂ ਦੀ ਵਧਦੀ ਗਿਣਤੀ ਅਤੇ ਸ਼ਾਨਦਾਰ ਪ੍ਰਦਰਸ਼ਨ ਕਿਸ਼ੋਰ ਲੜਕੀਆਂ ਦੀ ਸਿਹਤ ਸੁਰੱਖਿਆ ਪੱਤੀ ਪੰਜਾਬ ਸਰਕਾਰ ਅਤੇ ਇਸਦੇ ਸਿਹਤ ਸੰਭਾਲ ਕਰਮਚਾਰੀਆਂ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਡਾ. ਸਲਾਰੀਆ ਨੇ ਮਾਪਿਆਂ, ਅਧਿਆਪਕਾਂ ਅਤੇ ਭਾਈਚਾਰਕ ਆਗੂਆਂ ਨੂੰ ਰਾਜ ਸਰਕਾਰ ਨਾਲ ਸਰਗਰਮੀ ਨਾਲ ਮਿਲ ਕੇ ਚੱਲਣ ਦੀ ਅਪੀਲ ਕਰਦਿਆਂ ਅਖ਼ੀਰ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਦੀਆਂ ਧੀਆਂ ਲਈ ਇੱਕ ਸਿਹਤਮੰਦ ਅਤੇ ਕੈਂਸਰ-ਮੁਕਤ ਭਵਿੱਖ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ।

ਕੀ ਹੁੰਦਾ ਹੈ ਸਰਵੀਕਲ ਕੈਂਸਰ ? ਜਾਣੋ ਇਸਦੇ ਲੱਛਣਾਂ ਬਾਰੇ..
Cervical Cancer

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪੂਨਮ ਪਾਂਡੇ (poonam pandey died) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ ਇਕ ਪੋਸਟ ‘ਚ ਸਰਵੀਕਲ ਕੈਂਸਰ ਕਾਰਨ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ। ਉਸ ਦੇ ਮੈਨੇਜਰ ਨੇ ਵੀ ਪੂਨਮ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ।

ਸਰਵੀਕਲ ਕੈਂਸਰ (Cervical Cancer) ਕੀ ਹੈ?
ਜੇਕਰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਸਾਧਾਰਨ ਸ਼ਬਦਾਂ ਵਿੱਚ ਸਮਝ ਲਿਆ ਜਾਵੇ ਤਾਂ ਇਹ ਉਹ ਕੈਂਸਰ ਹੈ ਜੋ ਔਰਤਾਂ ਦੇ ਬੱਚੇਦਾਨੀ ਦੇ ਮੂੰਹ ਵਿੱਚ ਪੈਦਾ ਹੁੰਦਾ ਹੈ। ਇਹ ਬੱਚੇਦਾਨੀ ਦਾ ਹੇਠਲਾ ਹਿੱਸਾ ਹੈ। ਇਹ ਯੋਨੀ ਨਾਲ ਜੁੜਿਆ ਹੋਇਆ ਹੈ. ਲੋਕ ਇਸਨੂੰ ਆਮ ਤੌਰ ‘ਤੇ ਬੱਚੇਦਾਨੀ ਦਾ ਕੈਂਸਰ ਵੀ ਕਹਿੰਦੇ ਹਨ।

ਸਰਵੀਕਲ ਕੈਂਸਰ ਬੱਚੇਦਾਨੀ ਦੇ ਮੂੰਹ ਵਿੱਚ ਵਿਕਸਤ ਹੁੰਦਾ ਹੈ। ਆਮ ਤੌਰ ‘ਤੇ ਅਜਿਹੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਜਿਸ ਕਾਰਨ ਇਸ ਦਾ ਸਮੇਂ ਸਿਰ ਪਤਾ ਨਹੀਂ ਲੱਗ ਜਾਂਦਾ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਬਣ ਜਾਂਦਾ ਹੈ। ਇਸ ਲਈ ਹਰ ਔਰਤ ਨੂੰ ਸਰੀਰ ਵਿੱਚ ਹੋਣ ਵਾਲੇ ਬਦਲਾਅ ਵੱਲ ਧਿਆਨ ਦੇਣਾ ਚਾਹੀਦਾ ਹੈ। ਤਾਂ ਜੋ ਸਰਵੀਕਲ ਕੈਂਸਰ ਦਾ ਸਹੀ ਸਮੇਂ ‘ਤੇ ਪਤਾ ਲਗਾਇਆ ਜਾ ਸਕੇ।

ਸਰਵੀਕਲ ਕੈਂਸਰ ਕਿਉਂ ਹੁੰਦਾ ਹੈ?
ਮਾਹਿਰਾਂ ਅਨੁਸਾਰ ਸਰਵੀਕਲ ਕੈਂਸਰ ਇੱਕ ਖਾਸ ਕਿਸਮ ਦੇ ਐਚਪੀਵੀ, ਇੱਕ ਜਿਨਸੀ ਤੌਰ ‘ਤੇ ਸੰਚਾਰਿਤ ਲਾਗ ਕਾਰਨ ਹੁੰਦਾ ਹੈ। ਇਸ ਲਈ ਇਸ ਸਬੰਧੀ ਸਾਵਧਾਨੀ ਵਰਤਣੀ ਜ਼ਰੂਰੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਇਮਿਊਨ ਸਿਸਟਮ ਸਰੀਰ ਵਿੱਚੋਂ ਐਚਪੀਵੀ ਨੂੰ ਸਾਫ਼ ਕਰ ਦਿੰਦਾ ਹੈ। ਉੱਚ-ਜੋਖਮ ਵਾਲੇ ਐੱਚਪੀਵੀ (HPV) ਨਾਲ ਲਗਾਤਾਰ ਸੰਕਰਮਣ ਅਸਧਾਰਨ ਸੈੱਲਾਂ ਦੇ ਵਿਕਾਸ ਦਾ ਕਾਰਨ ਬਣ ਸਕਦਾ ਹੈ, ਜੋ ਕੈਂਸਰ ਬਣ ਜਾਂਦੇ ਹਨ। ਹਿਊਮਨ ਪੈਪੀਲੋਮਾਵਾਇਰਸ (HPV) ਇੱਕ ਆਮ ਜਿਨਸੀ ਤੌਰ ‘ਤੇ ਸੰਚਾਰਿਤ ਲਾਗ ਹੈ ਜੋ ਚਮੜੀ, ਜਣਨ ਖੇਤਰ ਅਤੇ ਗਲੇ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਐਚਪੀਵੀ ਸਰੀਰ ਵਿੱਚ ਦਾਖਲ ਹੁੰਦਾ ਹੈ ਅਤੇ ਬੱਚੇਦਾਨੀ ਦੇ ਅੰਦਰਲੇ ਹਿੱਸੇ ਨੂੰ ਸੰਕਰਮਿਤ ਕਰਦਾ ਹੈ ਅਤੇ ਬਿਨਾਂ ਕੋਈ ਲੱਛਣ ਦਿਖਾਏ, ਇਹ ਵਧਦਾ ਹੈ ਅਤੇ ਕੈਂਸਰ ਦਾ ਰੂਪ ਲੈ ਲੈਂਦਾ ਹੈ। ਹਾਲਾਂਕਿ 70 ਫੀਸਦ ਔਰਤਾਂ ਵਿੱਚ ਇਹ 30 ਸਾਲ ਦੀ ਉਮਰ ਤੱਕ ਨਿਦਾਨ ਕੀਤਾ ਜਾਂਦਾ ਹੈ।

ਸਰਵੀਕਲ ਕੈਂਸਰ ਦੇ ਲੱਛਣ
ਆਮ ਤੌਰ ‘ਤੇ ਜਦੋਂ ਤੱਕ ਸਰਵੀਕਲ ਕੈਂਸਰ (cervical cancer) ਐਡਵਾਂਸ ਸਟੇਜ ‘ਤੇ ਨਹੀਂ ਪਹੁੰਚ ਜਾਂਦਾ, ਉਦੋਂ ਤੱਕ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਪਰ ਇਹ ਜਿਗਰ, ਬਲੈਡਰ, ਯੋਨੀ ਅਤੇ ਗੁਦਾ ਸਮੇਤ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਫੈਲਣਾ ਸ਼ੁਰੂ ਕਰ ਦਿੰਦਾ ਹੈ। ਜਿਸ ਵਿੱਚ ਲੱਛਣ ਦਿਖਾਈ ਦੇ ਰਹੇ ਹਨ।

ਯੋਨੀ ਤੋਂ ਤਰਲ ਦਾ ਅਸਧਾਰਨ ਡਿਸਚਾਰਜ
ਬਿਨਾਂ ਕਿਸੇ ਕਾਰਨ ਭਾਰ ਘਟਣਾ
ਪੇਡੂ ਜਾਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਅਸਹਿ ਦਰਦ
ਮਲ ਪਦਾਰਥ ਲੰਘਾਉਣ ਵਿੱਚ ਮੁਸ਼ਕਲ

ਸਰਵੀਕਲ ਕੈਂਸਰ ਨੂੰ ਰੋਕਣ ਦੇ ਤਰੀਕੇ (Cervical Cancer awareness)
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਸਮੱਸਿਆ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਔਰਤਾਂ ਲਈ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ। ਜੇਕਰ ਤੁਸੀਂ ਵੀ ਇਸ ਗੰਭੀਰ ਬੀਮਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਸਰਵੀਕਲ ਕੈਂਸਰ ਤੋਂ ਬਚਣ ਦੇ ਤਰੀਕੇ।

ਨਿਯਮਤ ਸਕ੍ਰੀਨਿੰਗ ਅਤੇ ਵੈਕਸੀਨ ਜ਼ਰੂਰੀ

ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਲਈ, 20 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਲੜਕੀਆਂ ਅਤੇ ਔਰਤਾਂ ਨੂੰ ਨਿਯਮਤ ਸਕ੍ਰੀਨਿੰਗ ਕਰਨੀ ਚਾਹੀਦੀ ਹੈ। ਇਸ ਨਾਲ ਸਹੀ ਸਮੇਂ ‘ਤੇ ਪਤਾ ਲੱਗ ਜਾਂਦਾ ਹੈ। ਇਸ ਕੈਂਸਰ ਨੂੰ ਰੋਕਣ ਲਈ ਟੀਕੇ ਵੀ ਮੌਜੂਦ ਹਨ। ਇਸ ਲਈ ਇਸਦੀ ਵਰਤੋਂ ਔਰਤਾਂ ਅਤੇ ਲੜਕੀਆਂ ਨੂੰ ਵੀ ਕਰਨੀ ਚਾਹੀਦੀ ਹੈ।

ਸੁਰੱਖਿਅਤ ਜਿਨਸੀ ਸੰਬੰਧ
ਸਰਵੀਕਲ ਕੈਂਸਰ HPV ਅਤੇ ਹੋਰ STDs ਕਾਰਨ ਹੁੰਦਾ ਹੈ। ਇਸ ਲਈ, ਆਪਣੇ ਸਾਥੀ ਨਾਲ ਜਿਨਸੀ ਸਬੰਧ ਬਣਾਉਣ ਵੇਲੇ ਸੁਰੱਖਿਆ ਨੂੰ ਧਿਆਨ ਵਿੱਚ ਰੱਖੋ। ਕੰਡੋਮ ਵਰਗੇ ਉਪਾਵਾਂ ਦੀ ਵਰਤੋਂ ਕਰੋ।ਸਿਹਤਮੰਦ ਖੁਰਾਕ:
ਸਿਗਰਟ ਅਤੇ ਸ਼ਰਾਬ ਦਾ ਸੇਵਨ ਬਿਲਕੁਲ ਵੀ ਨਾ ਕਰੋ। ਅਜਿਹੀ ਖੁਰਾਕ ਲਓ ਜੋ ਇਮਿਊਨਿਟੀ ਨੂੰ ਮਜ਼ਬੂਤ ​​ਕਰੇ। ਆਪਣੀ ਖੁਰਾਕ ਵਿੱਚ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਸ਼ਾਮਲ ਕਰੋ। ਭਾਰ ਘਟਾਓ ਅਤੇ ਨਿਯਮਤ ਕਸਰਤ ਕਰੋ।

READ ALSO:ਭਾਸ਼ਾ ਵਿਭਾਗ ਮੋਹਾਲੀ ਵੱਲੋਂ ਵਾਰਤਕ ਪੁਸਤਕ ‘ਏਹ ਕੇਹੀ ਰੁੱਤ ਆਈ’ ’ਤੇ ਵਿਚਾਰ ਚਰਚਾ ਕਾਰਵਾਈ ਗਈ

ਬਜਟ ‘ਚ ਸਰਵੀਕਲ ਕੈਂਸਰ ਬਾਰੇ ਐਲਾਨ
ਕਾਬਿਲੇਗੌਰ ਹੈ ਕਿ ਬੀਤੇ ਦਿਨ ਸੰਸਦ ‘ਚ ਪੇਸ਼ ਕੀਤੇ ਗਏ ਬਜਟ ‘ਚ ਸਰਵੀਕਲ ਕੈਂਸਰ ਬਾਰੇ ਐਲਾਨ ਕੀਤਾ ਗਿਆ ਹੈ। ਜਿਸ ਅਨੁਸਾਰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ 9 ਤੋਂ 14 ਸਾਲ ਤੱਕ ਦੀਆਂ ਲੜਕੀਆਂ ਦਾ ਟੀਕਾਕਰਨ ਕੀਤਾ ਜਾਵੇਗਾ। ਤਾਂ ਆਓ ਜਾਣਦੇ ਹਾਂ ਸਰਵੀਕਲ ਕੈਂਸਰ ਕੀ ਹੈ, ਨਾਲ ਹੀ ਇਸ ਤੋਂ ਬਚਾਅ, ਲੱਛਣ ਅਤੇ ਉਪਾਅ ਦੇ ਕੀ ਤਰੀਕੇ ਹਨ।

Cervical Cancer