New Year - Nirpakh Post
ਨਵੇਂ ਸਾਲ ਦੀ ਰਾਤ ਨਾ ਕਰ ਦੇਣਾ ਇਹ ਗ਼ਲਤੀ ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ…
New Year Celebration Traffic Advisory
ਸਾਲ 2025 ਦੇ ਸਵਾਗਤ ਦੀਆਂ ਤਿਆਰੀਆਂ ਹੁਣ ਤੋਂ ਸ਼ੁਰੂ ਹੋ ਗਈਆਂ ਹਨ। 31 ਦਸੰਬਰ ਦੀ ਰਾਤ ਨੂੰ ਲੋਕ ਪਾਰਟੀ ਕਰਦੇ ਨਜ਼ਰ ਆਉਣਗੇ। ਇਸ ਦੌਰਾਨ ਲੋਕ ਨਵੇਂ ਸਾਲ ਦੇ ਜਸ਼ਨ ਦੌਰਾਨ ਇੰਨੇ ਨਸ਼ੇ ‘ਚ ਹੋ ਜਾਂਦੇ ਹਨ ਕਿ ਸ਼ਰਾਬ ਪੀ ਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਚੁੱਕਣਾ ਪੈਂਦਾ ਹੈ। ਵੱਡੇ ਚਲਾਨ ਸਣੇ ਜੇਲ੍ਹ ਵਿੱਚ ਰਾਤ ਕੱਟਣੀ ਪੈਂਦੀ ਹੈ। ਜੇਕਰ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਨਵੇਂ ਸਾਲ ਦਾ ਸਵਾਗਤ ਕਰਨਾ ਚਾਹੁੰਦੇ ਹੋ ਅਤੇ ਰਾਤ ਨੂੰ ਡਰਾਈਵਿੰਗ ਦਾ ਆਨੰਦ ਵੀ ਲੈਣਾ ਚਾਹੁੰਦੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਟ੍ਰੈਫਿਕ ਐਡਵਾਈਜ਼ਰੀ ਦੱਸ ਰਹੇ ਹਾਂ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ।
ਵਾਹਨ ਦੇ ਸਾਰੇ ਕਾਗਜ਼ਾਤ ਕੋਲ ਰੱਖੋ
ਜੇਕਰ ਤੁਸੀਂ ਨਵੇਂ ਸਾਲ ਦੀ ਪਾਰਟੀ ਕਰਨ ਲਈ ਕਾਰ ‘ਤੇ ਜਾ ਰਹੇ ਹੋ, ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਵਾਹਨ ਦੇ ਸਾਰੇ ਦਸਤਾਵੇਜ਼ ਪੂਰੇ ਹੋਣ। ਜਿਵੇਂ ਕਿ ਡਰਾਈਵਿੰਗ ਲਾਇਸੈਂਸ, RC, ਵੈਧ ਬੀਮਾ ਅਤੇ ਵੈਧ PUC… ਧਿਆਨ ਰੱਖੋ ਦਿੱਲੀ-ਐੱਨਸੀਆਰ ‘ਚ ਪੁਲਿਸ ਦੀ ਨਜ਼ਰ ਹਰ ਚੋਰਾਹੇ ‘ਤੇ ਹੋਏਗੀ, ਇਸਦੇ ਨਾਲ ਹੀ ਚਾਰੇ ਪਾਸੇ ਚੈਕਿੰਗ ਵੀ ਜਾਰੀ ਰਹੇਗੀ। ਬਿਨਾਂ ਕਾਗਜ਼ਾਤ ਦੇ ਫੜੇ ਜਾਣ ‘ਤੇ ਚਲਾਨ ਹੋ ਸਕਦਾ ਹੈ।
ਸੀਟ ਬੈਲਟ ਪਹਿਨਣੀ ਚਾਹੀਦੀ
ਕਾਰ ਚਲਾਉਂਦੇ ਸਮੇਂ ਹਮੇਸ਼ਾ ਸੀਟ ਬੈਲਟ ਲਗਾਓ। ਕਦੇ ਵੀ ਸੀਟ ਬੈਲਟ ਤੋਂ ਬਿਨਾਂ ਗੱਡੀ ਨਾ ਚਲਾਓ। ਨਹੀਂ ਤਾਂ, ਤੁਹਾਨੂੰ ਚੈਕਿੰਗ ਦੇ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਤੁਹਾਡਾ ਚਲਾਨ ਵੀ ਕੱਟਿਆ ਜਾ ਸਕਦਾ ਹੈ।
ਓਵਰਸਪੀਡ ਤੋਂ ਬਚੋ
ਨਵੇਂ ਸਾਲ ਦਾ ਜਸ਼ਨ ਮਨਾਉਂਦੇ ਹੋਏ ਜੇਕਰ ਤੁਸੀ ਗੱਡੀ ਚਲਾ ਰਹੇ ਹੋ, ਤਾਂ ਸਪੀਡ ਵਿੱਚ ਹੀ ਡਰਾਈਵ ਕਰੋ… ਓਵਰਸਪੀਡਿੰਗ ਕਰਨਾ ਤੁਹਾਡੇ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇੰਨਾ ਹੀ ਨਹੀਂ ਤੁਸੀਂ ਹਾਦਸੇ ਦਾ ਸ਼ਿਕਾਰ ਵੀ ਹੋ ਸਕਦੇ ਹੋ। ਫੜੇ ਜਾਣ ‘ਤੇ ਭਾਰੀ ਚਲਾਨ ਕੱਟ ਕੇ ਜੇਲ੍ਹ ਜਾਣਾ ਪੈ ਸਕਦਾ ਹੈ।
Read Also : ਪੰਜਾਬ ‘ਚ ਧੁੰਦ ਦਾ ਯੈਲੋ ਅਲਰਟ ਹੋਇਆ ਜਾਰੀ, ਪਵੇਗੀ ਕੜਾਕੇ ਦੀ ਠੰਡ
ਡਰਿੰਕ ਅਤੇ ਡਰਾਈਵ ਤੋਂ ਦੂਰ ਰਹੋ
ਨਵੇਂ ਸਾਲ ‘ਚ ਪਾਰਟੀ ਕਰਨਾ ਚੰਗੀ ਗੱਲ ਹੈ ਪਰ ਡਰਿੰਕ ਐਂਡ ਡਰਾਈਵ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਨਾ ਸਿਰਫ਼ ਤੁਸੀਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਹੋ, ਸਗੋਂ ਫੜੇ ਜਾਣ ‘ਤੇ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਅਤੇ ਪੁਲਿਸ ਤੁਹਾਡਾ ਚਲਾਨ ਵੀ ਕਰ ਸਕਦੀ ਹੈ। ਗੱਡੀ ਚਲਾਉਂਦੇ ਸਮੇਂ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਅਤੇ ਬਿਨਾਂ ਕਿਸੇ ਸਮੱਸਿਆ ਦੇ ਨਵੇਂ ਸਾਲ ਦਾ ਸੁਆਗਤ ਕਰੋ
New Year Celebration Traffic Advisory
How to live Happy
ਡਾ. ਹਰਵੰਦਨ ਕੌਰ ਬੇਦੀ
M.D. Phychiatry,
Chandigarh
M.8768188993
ਆਓ ਨਵੇਂ ਸਾਲ ਸਮੇਂ ਆਪਾਂ ਆਪਣੀਆਂ ਅੱਖਾਂ ਤੋਂ ਕਾਲਾ ਚਸ਼ਮਾ ਉਤਾਰ ਕੇ ਸੰਸਾਰ ਦੇ ਸੁਨਹਿਰੇ ਰੂਪ ਨੂੰ ਤੱਕੀਏ। ਸਾਰੀਆਂ ਨਕਾਰਾਤਮਿਕ ਗੱਲਾਂ ਨੂੰ ਛੱਡ ਕੇ ਹਾਂ ਪੱਖੀ ਸਾਕਾਰਾਤਮਿਕ ਸੋਚ ਵਾਲੀਆਂ ਗੱਲਾਂ ਨੂੰ ਅਹਿਮੀਅਤ ਦੇਈਏ। ਨਵੇਂ ਸਾਲ ਮੌਕੇ ਉਨਤੀ ਅਤੇ ਖੁਸ਼ਹਾਲੀ ਵਾਲੇ ਸੁਪਨੇ ਸਿਰਜੀਏ। ਜਦੋਂ ਅਸੀਂ ਹਾਂ ਪੱਖੀ ਰਵਈਆ ਅਖਤਿਆਰ ਕਰਦੇ ਹਾਂ ਤਾਂ ਨਾਂਹ ਪੱਖੀ ਰਵਈਏ ਦੀਆਂ ਇਮਾਰਤਾਂ ਆਪਣੇ ਆਪ ਢਹਿ ਢੇਰੀ ਹੋ ਜਾਂਦੀਆਂ ਹਨ। ਆਓ ਇਸ ਨਵੇਂ ਸਾਲ ਮੌਕੇ ਜਾਣਦੇ ਹਾਂ ਖੁਸ਼ੀਆਂ ਦਾ ਇਕ ਪ੍ਰਸਿੱਧ ਮਾਡਲ PERMA
ਖੁਸ਼ੀਆਂ ਦਾ ਮਾਡਲ PERMA ਪ੍ਰਸਿੱਧ ਅਤੇ ਹਾਂ ਪੱਖੀ ਮਨੋਵਿਗਿਆਨੀ ਮਾਰਟਿਨ ਸਲਿਗਮਨ ਨੇ ਵਿਕਸਿਤ ਕੀਤਾ ਸੀ। PERMA ਮਾਡਲ ਨੂੰ ਵਿਸਥਾਰ ਨਾਲ ਅਸੀ ਇਸ ਤਰਾਂ ਸਮਝਦੇ ਹਾਂ:-
Postive Emotion
Engagement
Relationship
Meaning
Accomplishment
Postive Emotions: ਖੁਸ਼ੀਆਂ ਗੁਣਾਂ ਕਰਦੇ ਹਨ ਭਾਵ ਲਗਤਾਰ ਵਧਾਉਂਦੇ ਰਹਿੰਦੇ ਹਨ ਅਤੇ ਇਸਦੇ ਨਾਲ ਆਨੰਦ, ਸੰਤੁਸ਼ਟੀ, ਸੰਤੋਸ਼ ਆਪਣੇ ਆਪ ਆਉਂਦੇ ਹਨ।
Engagement: ਇਸਦਾ ਮਤਲਬ ਇਹ ਹੈ ਕਿ ਤੁਸੀਂ ਉਸ ਕੰਮ ਵਿਚ ਲੱਗੇ ਰਹੋ ਜੋ ਤੁਹਾਡਾ ਮਨਭਾਉਂਦਾ ਹੈ ਅਤੇ ਤੁਹਾਡਾ ਸ਼ੌਕ ਹੈ। ਜੇਕਰ ਕਿਸੇ ਵੇਲੇ ਤੁਹਾਡਾ ਮਨ ਦੁਖੀ ਹੋਵੇ ਜਾਂ ਟਾਈਮ ਪਾਸ ਨਾ ਹੋ ਰਿਹਾ ਹੋਵੇ ਤਾਂ ਤੁਸੀਂ ਆਪਣੇ ਸ਼ੌਕ ਵਾਲੇ ਕੰਮ ਦੀ ਉਡਾਣ ਭਰਨ ਵਿੱਚ ਜੁਟ ਜਾਓ। ਇਹ ਉਡਾਣ ਤੁਹਾਡੇ ਲਈ ਅਨੰਦਮਈ ਹੋ ਸਕਦੀ ਹੈ। ਇਹ ਤੁਹਾਡੇ ਲਈ ਇੱਕ ਜਸ਼ਨ ਬਣ ਸਕਦਾ ਹੈ। ਤੁਹਾਡਾ ਜੀਵਨ ਖੁਸ਼ਹਾਲ ਬਣ ਸਕਦਾ ਹੈ।
Relationship: ਰਿਸ਼ਤੇ ਸਾਡੇ ਜੀਵਨ ਵਿੱਚ ਬਹੁਤ ਅਹਿਮੀਅਤ ਰੱਖਦੇ ਹਨ। ਅਸੀਂ ਸਮਾਜਿਕ ਪ੍ਰਾਣੀ ਹਾਂ ਅਤੇ ਸਮਾਜ ਤੋਂ ਬਿਨਾਂ ਜਿਉਣਾ ਲੱਗਭਗ ਅਸੰਭਵ ਹੈ। ਲੇਕਿਨ ਅੱਜ ਦਾ ਮਨੁੱਖ ਸਮਾਜਿਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲ ਗਿਆ ਹੈ । ਅਗਰ ਤੁਸੀਂ ਆਪਣੇ ਪੰਜ ਮਿੱਤਰਾਂ ਜਾਂ ਰਿਸ਼ਤੇਦਾਰਾਂ ਨਾਲ ਸੰਪਰਕ ਬਣਾਈ ਰੱਖਦੇ ਜਿਨ੍ਹਾਂ ਨਾਲ ਤੁਸੀਂ ਕਿਸੇ ਵੀ ਜਗ੍ਹਾ, ਕਿਸੇ ਵੀ ਵੇਲੇ ਗੱਲਬਾਤ ਕਤ ਸਕਦੇ ਹੋ ਤਾਂ ਤੁਸੀਂ ਭਾਗਾਂ ਵਾਲੇ ਹੋ।
ਇਹ ਵੀ ਪੜ੍ਹੋ: ਰੋਜ਼ਾਨਾ ਆਪਣੇ ਚਿਹਰੇ ‘ਤੇ ਲਗਾਓ ਕੱਚਾ ਦੁੱਧ ਦਾਗ-ਧੱਬੇ ਹੋਣਗੇ ਦੂਰ
Meaning: ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਜਿੰਦਗੀ ਦੇ ਕੀ ਮਾਇਨੇ ਹਨ? ਤੁਹਾਡੇ ਜੀਵਨ ਦਾ ਮਕਸਦ ਕੀ ਹੈ? ਆਪਣੇ ਜੀਵਣ ਦਾ ਮੁੱਲ ਸਮਝੋ ਅਤੇ ਬਿਨਾਂ ਵਜ੍ਹਾ ਫੋਨ ਨਾਲ ਨਾ ਰੁੱਝੇ ਰਹੋ। ਕੁੱਝ ਜ਼ਰੂਰੀ ਕੰਮਾਂ ਦੀ ਸੂਚੀ ਬਣਾਓ ਅਤੇ ਉਨ੍ਹਾਂ ਵਿੱਚ ਰੁੱਝ ਜਾਓ।
Accomplishment: ਸਾਡੀ ਜ਼ਿਆਦਾਤਰ ਨਕਾਰਾਤਮਿਕ ਸੋਚ ਬਣੀ ਰਹਿੰਦੀ ਹੈ। ਇਸਨੂੰ ਬਦਲਣ ਦੀ ਲੋੜ ਹੈ। ਚੁਣੌਤੀਪੂਰਨ ਹਾਲਾਤ ਦਾ ਸਾਹਮਣਾ ਕਰਦੇ ਸਮੇਂ ਸਾਨੂੰ ਹਮੇਸ਼ਾਂ ਸਾਕਾਰਾਤਮਿਕ ਸੋਚ ਅਪਣਾਉਣੀ ਚਾਹੀਦੀ ਹੈ। ਸਾਨੂੰ ਉਨ੍ਹਾਂ ਲੋਕਾਂ ਵੱਲ ਵੇਖਣਾ ਚਾਹੀਦਾ ਜੋ ਲੋਕ ਸਾਡੇ ਤੋਂ ਬਹੁਤ ਮਾੜੀ ਜਿੰਦਗੀ ਜੀਅ ਰਹੇ ਹਨ ਅਤੇ ਸਾਨੂੰ ਬਿਹਤਰ ਜਿੰਦਗੀ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉੰਕਿ ਸ਼ੁਕਰਾਨਾ ਹੀ ਸਭ ਤੋਂ ਵਧੀਆ ਰਵਈਆ ਹੈ।
ਨਵੇਂ ਸਾਲ ਮੌਕੇ ਨਵੀਂ ਸੋਚ ਨਾਲ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। How to live Happy