JIO 5g - Nirpakh Post

5G ਯੂਜ਼ਰਜ਼ ਨੂੰ Airtel ਅਤੇ Jio ਦਾ ਵੱਡਾ ਝਟਕਾ, ਇਸ ਮਹੀਨੇ ਤੋਂ ਨਹੀਂ ਮਿਲੇਗਾ Unlimited ਡਾਟਾ..
Unlimited data

ਦੇਸ਼ ਦੀਆਂ 2 ਦਿੱਗਜ਼ ਟੈਲੀਕਾਮ ਕੰਪਨੀਆਂ ਰਿਲਾਇੰਸ ਜੀਓ ਅਤੇ ਏਅਰਟੈੱਲ ਆਪਣੇ ਕਰੋੜਾਂ 5ਜੀ ਯੂਜ਼ਰਜ਼ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ’ਚ ਹਨ। ਇਕ ਰਿਪੋਰਟ ਅਨੁਸਾਰ ਏਅਰਟੈੱਲ ਅਤੇ ਜੀਓ, 2024 ਦੀ ਦੂਜੀ ਛਿਮਾਹੀ ’ਚ ਆਪਣੇ ਅਣਲਿਮਟਿਡ 5ਜੀ ਡਾਟਾ ਆਫਰ ਕਰਨ ਵਾਲੇ ਪਲਾਨ ਵਾਪਸ ਲੈ ਸਕਦੇ ਹਨ। ਇਸ ਰਿਪੋਰਟ ’ਚ ਵਿਸ਼ਲੇਸ਼ਕਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਰੈਵੇਨਿਊ ਵਧਾਉਣ ਲਈ ਕੰਪਨੀਆਂ 5ਜੀ ਸਰਵਿਸ ਲਈ 4ਜੀ ਦੇ ਮੁਕਾਬਲੇ 5-10 ਫੀਸਦੀ ਤੱਕ ਜ਼ਿਆਦਾ ਚਾਰਜ ਕਰ ਸਕਦੀਆਂ ਹਨ।

ਰੈਵੇਨਿਊ ਵਧਾਉਣ ’ਤੇ ਕੰਪਨੀਆਂ ਦਾ ਜ਼ੋਰ

ਏਅਰਟੈੱਲ ਅਤੇ ਜੀਓ ਨੇ ਅਕਤੂਬਰ 2022 ’ਚ ਦੇਸ਼ ’ਚ 5ਜੀ ਸੇਵਾਵਾਂ ਲਾਂਚ ਕੀਤੀਆਂ ਅਤੇ ਉਦੋਂ ਤੋਂ ਮੌਜੂਦਾ 4ਜੀ ਟੈਰਿਫ ਦੇ ਰੇਟ ’ਤੇ ਅਣਲਿਮਟਿਡ 5ਜੀ ਸੇਵਾਵਾਂ ਦੇ ਰਹੇ ਹਨ। ਹਾਲਾਂਕਿ, ਅਣਲਿਮਟਿਡ 5ਜੀ ਡਾਟਾ ਦਾ ਯੁੱਗ ਜਲਦ ਹੀ ਖਤਮ ਹੁੰਦਾ ਦਿਸ ਰਿਹਾ ਹੈ ਕਿਉਂਕਿ ਦੋਵੇਂ ਕੰਪਨੀਆਂ ਦੇਸ਼ ਭਰ ’ਚ 5ਜੀ ਸੇਵਾਵਾਂ ਨੂੰ ਰੋਲ-ਆਊਟ ਕਰਨ ਅਤੇ ਮਾਨੇਟਾਈਜ਼ੇਸ਼ਨ ’ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨ ਦੀ ਯੋਜਨਾ ਬਣਾ ਰਹੀ ਹੈ।

ਦੋਵੇਂ ਕੰਪਨੀਆਂ ਭਾਰਤ ’ਚ 5ਜੀ ਰੋਲ-ਆਊਟ ਕਰਨ ’ਚ ਵੀ ਸਭ ਤੋਂ ਅੱਗੇ ਰਹੀਆਂ ਹਨ, ਉਨ੍ਹਾਂ ਦਰਮਿਆਨ 12.5 ਕਰੋੜ ਤੋਂ ਵੱਧ 5ਜੀ ਯੂਜ਼ਰਜ਼ ਹਨ। ਇਸ ਤੋਂ ਇਲਾਵਾ, 2024 ਦੇ ਅੰਤ ਤੱਕ ਦੇਸ਼ ’ਚ 5ਜੀ ਯੂਜ਼ਰਜ਼ ਦੀ ਗਿਣਤੀ 20 ਕਰੋੜ ਤੋਂ ਵੱਧ ਹੋਣ ਦੀ ਉਮੀਦ ਹੈ।

ਜੀਓ ਅਤੇ ਏਅਰਟੈੱਲ ਲਾਂਚ ਕਰਨਗੇ ਨਵੇਂ ਪਲਾਨ!

ਇਕ ਰਿਪੋਰਟ ’ਚ ਜੈਫਰੀਜ਼ ਦੇ ਇਕ ਨੋਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਏਅਰਟੈੱਲ ਅਤੇ ਜੀਓ ਮੌਜੂਦਾ 4ਜੀ ਪਲਾਨ ਦੀ ਤੁਲਨਾ ’ਚ ਆਪਣੇ 5ਜੀ ਪਲਾਨ 5-10 ਫੀਸਦੀ ਜ਼ਿਆਦਾ ਕੀਮਤ ’ਤੇ ਲਾਂਚ ਕਰ ਸਕਦੇ ਹਨ। ਦੋਵੇਂ ਕੰਪਨੀਆਂ ਮਾਨੇਟਾਈਜ਼ੇਸ਼ਨ, ਰੈਵੇਨਿਊ ਅਤੇ ਮਾਰਕੀਟ ਸ਼ੇਅਰ ਵਧਾਉਣ ਲਈ 30-40 ਫੀਸਦੀ ਵਾਧੂ ਡਾਟਾ ਦੀ ਪੇਸ਼ਕਸ਼ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ :ਅਕਾਲੀ ਦਲ ਨੂੰ ਵੱਡਾ ਝਟਕਾ ! ਮਾਇਆਵਤੀ ਨੇ ਕਰ ਦਿੱਤਾ ਵੱਡਾ ਐਲਾਨ..

ਖਰਚ ਕਰਨੇ ਹੋਣਗੇ ਜ਼ਿਆਦਾ ਪੈਸੇ

ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਰੋਜ਼ਗਾਰ ਪੂੰਜੀ ’ਤੇ ਰਿਟਰਨ ’ਚ ਸੁਧਾਰ ਲਈ 2024 ਦੀ ਸਤੰਬਰ ਤਿਮਾਹੀ ’ਚ ਮੋਬਾਈਲ ਟੈਰਿਫ ’ਚ ਘੱਟੋ-ਘੱਟ 20 ਫੀਸਦੀ ਦਾ ਵਾਧਾ ਹੋ ਸਕਦਾ ਹੈ। ਇੰਟਰਨੈਸ਼ਨਲ ਟੈਲੀਕਾਮ ਯੂਨੀਅਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਟੈਲੀਕਾਮ ਕੰਪਨੀਆਂ ਕੋਲ ਕੀਮਤਾਂ ਵਧਾਉਣ ਲਈ ਹੁਣ ਵੀ ਭਰਪੂਰ ਗੁੰਜਾਇਸ਼ ਹੈ ਕਿਉਂਕਿ ਭਾਰਤ ’ਚ ਟੈਲੀਕਾਮ ਸਰਵਿਸ ਟੈਰਿਫ ਹੁਣ ਵੀ ਦੁਨੀਆ ’ਚ ਸਭ ਤੋਂ ਘੱਟ 2 ਡਾਲਰ ਪ੍ਰਤੀ ਮਹੀਨਾ ਹੈ। ਇਸ ਤੋਂ ਇਲਾਵਾ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਜਦੋਂ ਜੀਓ, ਵੀ. ਆਈ. ਅਤੇ ਏਅਰਟੈੱਲ ਨੇ ਆਖਰੀ ਵਾਰ ਨਵੰਬਰ 2021 ’ਚ ਆਪਣੇ ਟੈਰਿਫ ’ਚ 19-25 ਫੀਸਦੀ ਦਾ ਵਾਧਾ ਕੀਤਾ ਸੀ।

Unlimited data

ਜੀਓ ਏਅਰ ਫਾਈਬਰ ਸੇਵਾ 115 ਸ਼ਹਿਰਾਂ ਵਿੱਚ ਹੋਈ ਸ਼ੁਰੂ
JIO Air Fiber Cities:

ਰਿਲਾਇੰਸ ਜੀਓ ਦੀ ਏਅਰ ਫਾਈਬਰ ਸੇਵਾ ਦੇਸ਼ ਦੇ 8 ਰਾਜਾਂ ਦੇ 115 ਸ਼ਹਿਰਾਂ ਵਿੱਚ ਸ਼ੁਰੂ ਹੋ ਗਈ ਹੈ, ਜਿਸ ਵਿੱਚ ਪੱਛਮੀ ਬੰਗਾਲ, ਤਾਮਿਲਨਾਡੂ, ਦਿੱਲੀ, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਦੇ ਸ਼ਹਿਰ ਸ਼ਾਮਲ ਹਨ। ਕੰਪਨੀ ਨੇ ਇਸ ਦੀ ਜਾਣਕਾਰੀ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਹੈ।

ਪਹਿਲਾਂ ਇਹ ਸੇਵਾ 8 ਸ਼ਹਿਰਾਂ – ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ, ਮੁੰਬਈ ਅਤੇ ਪੁਣੇ ਵਿੱਚ ਸ਼ੁਰੂ ਕੀਤੀ ਗਈ ਸੀ। ਰਿਲਾਇੰਸ ਜੀਓ ਨੇ ਗਣੇਸ਼ ਚਤੁਰਥੀ ਦੇ ਦਿਨ 19 ਸਤੰਬਰ ਨੂੰ ਆਪਣੀ ਏਅਰ ਫਾਈਬਰ ਸੇਵਾ ਸ਼ੁਰੂ ਕੀਤੀ ਸੀ।

ਏਅਰ ਫਾਈਬਰ ਦੀ ਵਿਸ਼ੇਸ਼ਤਾ ਇਸਦੀ ਪੋਰਟੇਬਿਲਟੀ ਹੈ। ਉਪਭੋਗਤਾ ਇਸ ਨੂੰ ਕਿਸੇ ਵੀ ਸਥਾਨ ‘ਤੇ ਲੈ ਜਾ ਸਕਦੇ ਹਨ ਅਤੇ ਇਸ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ 5ਜੀ ਕਨੈਕਟੀਵਿਟੀ ਹੋਣੀ ਚਾਹੀਦੀ ਹੈ। ਰਿਲਾਇੰਸ ਜੀਓ ਦੇ ਮੁਤਾਬਕ, ਉਨ੍ਹਾਂ ਦਾ ਏਅਰ ਫਾਈਬਰ ਚੱਲਦੇ ਸਮੇਂ ਬ੍ਰਾਡਬੈਂਡ ਵਰਗੀ ਸਪੀਡ ਪ੍ਰਦਾਨ ਕਰਨ ਦੇ ਸਮਰੱਥ ਹੈ।

ਇਹ ਵੀ ਪੜ੍ਹੋਂ: ਫਰੀਦਕੋਟ ‘ਚ ਪਰਾਲੀ ਸਾੜਨ ਦੇ ਦੋਸ਼ ‘ਚ 27 ਕਿਸਾਨਾਂ ਖਿਲਾਫ ਐਫ.ਆਈ.ਆਰ

ਵਰਤਮਾਨ ਵਿੱਚ, ਜੀਓ, ਏਅਰਟੈੱਲ ਅਤੇ ਹੋਰ ਕੰਪਨੀਆਂ ਦੀ ਆਪਟਿਕ ਵਾਇਰ ਤਕਨਾਲੋਜੀ ‘ਤੇ ਅਧਾਰਤ ਫਾਈਬਰ ਸ਼ਹਿਰਾਂ ਤੱਕ ਸੀਮਿਤ ਹੈ, ਪਰ ਏਅਰ ਫਾਈਬਰ ਬਿਨਾਂ ਕਿਸੇ ਤਾਰ ਦੇ ਇੰਟਰਨੈਟ ਪ੍ਰਦਾਨ ਕਰਦਾ ਹੈ। ਅਜਿਹੇ ‘ਚ ਏਅਰ ਫਾਈਬਰ ਦੇ ਜ਼ਰੀਏ ਦੂਰ-ਦੁਰਾਡੇ ਇਲਾਕਿਆਂ ‘ਚ ਤੇਜ਼ ਰਫਤਾਰ ਇੰਟਰਨੈੱਟ ਆਸਾਨੀ ਨਾਲ ਮਿਲ ਸਕੇਗਾ।

ਜੀਓ ਫਾਈਬਰ ਆਪਟਿਕ ਵਾਇਰ ਤਕਨੀਕ ‘ਤੇ ਆਧਾਰਿਤ ਹੈ। ਇਸ ਰਾਹੀਂ ਇੰਟਰਨੈੱਟ ਮੁਹੱਈਆ ਕਰਵਾਉਣ ਲਈ ਕੰਪਨੀ ਘਰ/ਦਫ਼ਤਰ ਵਿੱਚ ਰਾਊਟਰ ਲਗਾਉਂਦੀ ਹੈ। ਆਪਟਿਕ ਤਾਰ ਨੂੰ ਉਸ ਰਾਊਟਰ ਨਾਲ ਕਨੈਕਟ ਕਰਦਾ ਹੈ। ਇਸ ਤੋਂ ਬਾਅਦ, ਫਾਈਬਰ ਸਥਿਰ ਹਾਈ-ਸਪੀਡ ਇੰਟਰਨੈਟ ਪ੍ਰਦਾਨ ਕਰਦਾ ਹੈ।

ਕੰਪਨੀ ਏਅਰ ਫਾਈਬਰ ਰਾਹੀਂ ਵਾਇਰਲੈੱਸ ਬਰਾਡਬੈਂਡ ਸੇਵਾ ਪ੍ਰਦਾਨ ਕਰ ਰਹੀ ਹੈ। ਇਹ ਵਾਇਰਲੈੱਸ ਡੌਂਗਲ ਵਾਂਗ ਕੰਮ ਕਰਦਾ ਹੈ, ਪਰ ਇੰਟਰਨੈੱਟ ਦੀ ਸਪੀਡ ਬਹੁਤ ਤੇਜ਼ ਹੈ। ਇਸ ਦੇ ਲਈ ਕਿਸੇ ਵੀ ਤਰ੍ਹਾਂ ਦੇ ਬੁਨਿਆਦੀ ਢਾਂਚੇ ਦੀ ਲੋੜ ਨਹੀਂ ਹੈ। ਇਹ ਆਸਾਨੀ ਨਾਲ ਇੰਸਟਾਲ ਹੁੰਦਾ ਹੈ

JIO Air Fiber Cities: