Walk - Nirpakh Post

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜ਼ਰੂਰ ਕਰੋ ਸੈਰ, ਤਣਾਅ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ
How long should the walk take?

ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਰਾਮ ਨਾਲ ਬਿਸਤਰੇ ’ਤੇ ਲੇਟ ਜਾਣ ਦੀ ਆਦਤ ਹੈ। ਉਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੈਰ ਨਾ ਕਰਨ ਕਾਰਨ ਉਨ੍ਹਾਂ ਨੂੰ ਮੋਟਾਪਾ ਹੋ ਸਕਦੇ ਹੈ। ਇਸੇ ਲਈ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਿਹਤਮੰਦ ਭੋਜਨ ਖਾਣ ਦੇ ਨਾਲ-ਨਾਲ ਉਸ ਨੂੰ ਪਚਾਉਣਾ ਵੀ ਬਹੁਤ ਜ਼ਰੂਰੀ ਹੈ। ਇਸੇ ਲਈ ਖਾਣਾ ਖਾਣ ਤੋਂ ਬਾਅਦ ਥੋੜੀ ਦੇਰ ਜ਼ਰੂਰ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ-ਨਾਲ ਸਰੀਰ ਨੂੰ ਕੰਮ ਕਰਨ ਦੀ ਸ਼ਕਤੀ ਵੀ ਮਿਲਦੀ ਹੈ। ਰੋਜ਼ਾਨਾ ਸੈਰ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਮੁਕਤੀ ਮਿਲਦੀ ਹੈ ਅਤੇ ਨਾਲ ਹੀ ਭਾਰ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਹੋਣ ਵਾਲੇ ਫਾਇਦਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ…

ਕਿੰਨੀ ਕੁ ਦੇਰ ਕਰਨੀ ਚਾਹੀਦੀ ਹੈ ਸੈਰ?
ਰਾਤ ਦਾ ਖਾਣਾ ਖਾਣ ਤੋਂ ਬਾਅਦ ਘੱਟ ਤੋਂ ਘੱਟ 15-20 ਮਿੰਟ ਸੈਰ ਜ਼ਰੂਰ ਕਰੋ। ਜੇਕਰ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਸੈਰ ਕਰਨ ਦਾ ਸਮਾਂ ਵਧਾ ਵੀ ਸਕਦੇ ਹੋ। ਇਸ ਦੌਰਾਨ ਇਕ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਣਾ ਖਾਣ ਤੋਂ ਬਾਅਦ ਇਕ ਘੰਟੇ ਦੇ ਅੰਦਰ-ਅੰਦਰ ਸੈਰ ਕਰੋ। ਸੈਰ ਕਰਨ ਲਈ ਹਵਾ ਵਾਲੀ ਖੁੱਲ੍ਹੀ ਥਾਂ ਹੋਣੀ ਚਾਹੀਦੀ ਹੈ

ਰਾਤ ਨੂੰ ਸੈਰ ਕਰਨ ਦੇ ਫ਼ਾਇਦੇ

1. ਤਣਾਅ ਵੀ ਹੁੰਦਾ ਹੈ ਦੂਰ
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਟਹਿਲਣਾ ਤੁਹਾਡੇ ਦਿਮਾਗ ‘ਚ ਪਾਜ਼ੀਟੀਵਿਟੀ ਦਾ ਸੰਚਾਰ ਕਰਦਾ ਹੈ। ਤੁਹਾਨੂੰ ਰਾਤ ‘ਚ ਵਧੀਆ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਤਣਾਅ ਦੀ ਸਮੱਸਿਆ ਨਹੀਂ ਹੁੰਦੀ।

2. ਤੇਜ਼ ਯਾਦਦਾਸ਼ਤ
ਸੋਧ ਮੁਤਾਬਕ ਰਾਤ ਨੂੰ ਸੈਰ ਕਰਨ ਵਾਲੇ ਲੋਕਾਂ ‘ਚ ਵੱਧਦੀ ਉਮਰ ਦੇ ਨਾਲ-ਨਾਲ ਯਾਦਾਸ਼ਤ ਘੱਟ ਹੋਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ। How long should the walk take?

3. ਡਾਈਬਿਟੀਜ਼
ਡਾਈਬਿਟੀਜ਼ ‘ਚ ਡਾਈਟ ‘ਤੇ ਕੰਟਰੋਲ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ। ਜੇਕਰ ਖਾਣਾ ਖਾਣ ਤੋਂ ਬਾਅਦ ਹਰ ਦਿਨ 30 ਮਿੰਟਾਂ ਤੱਕ ਪੈਦਲ ਚੱਲਣਾ ਸ਼ੁਰੂ ਕੀਤਾ ਜਾਵੇ ਤਾਂ ਤੁਸੀਂ ਡਾਈਬਿਟੀਜ਼ ਟਾਈਪ-2, ਡਾਈਬਿਟੀਜ਼ ਦੇ ਖ਼ਤਰੇ ਨੂੰ ਵੀ ਘੱਟ ਕਰ ਸਕਦੇ ਹੋ।

4. ਦਿਲ ਰਹੇਗਾ ਸਿਹਤਮੰਦ
ਸੋਧ ਮੁਤਾਬਕ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ। ਇਸ ਦੇ ਨਾਲ ਹੀ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ ‘ਤੇ ਕਾਬੂ ਪਾਉਣ ‘ਚ ਵੀ ਮਦਦ ਮਿਲਦੀ ਹੈ।

5. ਪਾਚਨ ਸ਼ਕਤੀ ਮਜ਼ਬੂਤ
ਖਾਣਾ ਖਾਣ ਤੋਂ ਬਾਅਦ ਉਸ ਖਾਣੇ ਨੂੰ ਸਰੀਰ ਵਿਚ ਪੱਚਣ ਲਈ ਸਮਾਂ ਲੱਗਦਾ ਹੈ। ਜੇਕਰ ਤੁਸੀਂ ਖਾਣੇ ਤੋਂ ਬਾਅਦ ਰੋਜ਼ਾਨਾ 15-20 ਮਿੰਟ ਤੱਕ ਸੈਰ ਕਰੋ ਤਾਂ ਇਸ ਨਾਲ ਪਾਚਨ ਸ਼ਕਤੀ ਤੇਜ਼ ਹੋ ਜਾਂਦੀ ਹੈ। ਇਸ ਨਾਲ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।

6. ਭਾਰ ਘਟਾਓ
ਰਾਤ ਦਾ ਖਾਣਾ ਖਾਣ ਤੋਂ ਬਾਅਦ 20 ਮਿੰਟ ਸੈਰ ਕਰੋ। ਅਜਿਹਾ ਕਰਨ ਨਾਲ ਤੁਹਾਡਾ ਭਾਰ ਘੱਟ ਹੋਵੇਗਾ। How long should the walk take?

also read :- ਰਾਤ ਨੂੰ ਪਾਣੀ ਪੀਣਾ ਫ਼ਾਇਦੇਮੰਦ ਹੈ ਜਾਂ ਨੁਕਸਾਨਦਾਇਕ? ਜਾਣੋ ਸਿਹਤ ਲਈ ਕੀ ਹੈ ਬਿਹਤਰ

7. ਢਿੱਡ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਦੂਰ
ਰੋਜ਼ਾਨਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਢਿੱਡ ’ਚ ਹੋਣ ਵਾਲੀਆਂ ਪਰੇਸ਼ਾਨੀਆਂ ਜਿਵੇਂ- ਢਿੱਡ ’ਚ ਦਰਜ ਹੋਣਾ, ਕਬਜ਼, ਐਸੀਡਿਟੀ ਆਦਿ ਤੋਂ ਰਾਹਤ ਮਿਲ ਜਾਂਦੀ ਹੈ।

8. ਦਰਦ ‘ਚ ਰਾਹਤ
ਹੱਡੀਆਂ ਅਤੇ ਮਾਸਪੇਸ਼ੀਆਂ ‘ਚ ਦਰਦ ਹੋਣ ‘ਤੇ ਵੀ ਪੈਦਲ ਚੱਲਣਾ ਇਕ ਵਧੀਆ ਉਪਾਅ ਹੈ। ਇਸ ਨਾਲ ਦਰਦ ‘ਚ ਰਾਹਤ ਮਿਲਦੀ ਹੈ। ਸਰੀਰ ਦੀ ਕਾਰਜਪ੍ਰਣਾਲੀ ਦੁਰੱਸਤ ਰਹਿੰਦੀ ਹੈ ਅਤੇ ਗਤੀਸ਼ੀਲਤਾ ਆਉਂਦੀ ਹੈ।

ਸੈਰ ਕਰ ਰਹੀ ਔਰਤ ਨਾਲ ਵਾਪਰਿਆ ਭਾਣਾ, ਸੋਚਿਆ ਵੀ ਨਹੀਂ ਸੀ ਇੰਝ ਆਵੇਗੀ ਮੌਤ
What happened to the woman

ਥਾਣਾ ਡਵੀਜ਼ਨ ਨੰਬਰ 3 ਅਧੀਨ ਪੈਂਦੇ ਸੂਫ਼ੀਆ ਚੌਂਕ ‘ਚ ਸਵੇਰੇ ਤੜਕੇ ਪੈਦਲ ਜਾ ਰਹੀ ਇੱਕ ਔਰਤ ਨੂੰ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਔਰਤ ਦੂਰ ਜਾ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਦੌਰਾਨ ਔਰਤ ਦਾ ਭਤੀਜਾ ਵੀ ਨਾਲ ਸੀ ਅਤੇ  ਮੌਕੇ ‘ਤੇ  ਕਾਰ ਚਾਲਕ ਫਰਾਰ ਹੋ ਗਿਆ।

ਲੋਕਾਂ ਨੇ ਔਰਤ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਮੌਕੇ ਦਾ ਜਾਇਜ਼ਾ ਲੈ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਔਰਤ ਦੀ ਪਛਾਣ ਹਰਗੋਬਿਦਰ ਨਗਰ ਦੀ ਰਹਿਣ ਵਾਲੀ 33 ਸਾਲਾ ਸਵੀਟੀ ਅਰੋੜਾ ਵਜੋਂ ਹੋਈ ਹੈ। ਔਰਤ ਦੀ ਮਾਂ ਸ਼ਸ਼ੀਕਾਂਤਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਭਤੀਜੇ ਨਿਤਿਨ ਨਾਲ ਜਿੰਮ ਗਈ ਸੀ। ਉਸ ਦੇ ਦੋ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਮੋਬਾਈਲ ਦੀ ਦੁਕਾਨ ‘ਤੇ ਕੰਮ ਕਰਦੀ ਸੀ। ਔਰਤ ਦੇ ਭਤੀਜੇ ਨਿਤਿਨ ਨੇ ਦੱਸਿਆ ਕਿ ਉਹ ਆਪਣਾ ਸਕੂਟਰ ਪਾਰਕ ਕਰਕੇ ਜਿੰਮ ਗਿਆ ਅਤੇ ਸਵੀਟੀ ਸੜਕ ਦੇ ਕਿਨਾਰੇ ਸੈਰ ਕਰ ਰਹੀ ਸੀ । ਕੁਝ ਹੀ ਦੇਰ ਵਿੱਚ ਕਾਰ ਚਾਲਕ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।What happened to the woman

also read :- ਹਰਿਆਣਾ ‘ਚ ਹਮਲੇ ਤੋਂ ਬਾਅਦ ਜੇਜੇਪੀ ਉਮੀਦਵਾਰ ਨੈਨਾ ਚੌਟਾਲਾ ਹੋਈ ਭਾਵੁਕ

ਥਾਣਾ ਡਿਵੀਜ਼ਨ ਨੰਬਰ 3 ਦੇ ਇੰਸਪੈਕਟਰ ਨਰਦੇਵ ਸਿੰਘ ਨੇ ਦੱਸਿਆ ਕਿ ਔਰਤ ਦੇ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਦੇ ਦਿੱਤੀ ਹੈ ਅਤੇ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਅਜਮੇਰ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।What happened to the woman

ਰਾਤ ਦੇ ਖਾਣੇ ਤੋਂ ਬਾਅਦ 10 ਮਿੰਟ ਦੀ ਕਰੋ ਸੈਰ ,ਸਿਹਤ ਲਈ ਬਹੁਤ ਲਾਭਕਾਰੀ
Walk after Dinner :

ਅੱਜਕਲ ਖਰਾਬ ਜੀਵਨ ਸ਼ੈਲੀ ਦਾ ਅਸਰ ਸਾਡੀ ਸਿਹਤ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅੱਜ ਅਸੀਂ ਖਾਣਾ ਖਾਂਦੇ ਹਾਂ ਅਤੇ ਫਿਰ ਬਹੁਤ ਦੇਰ ਤੱਕ ਬੈਠਦੇ ਹਾਂ, ਜਾਂ ਰਾਤ ਨੂੰ ਲੇਟਦੇ ਹਾਂ। ਅੱਜ-ਕੱਲ੍ਹ ਜ਼ਿਆਦਾਤਰ ਲੋਕਾਂ ਦਾ ਇਹ ਰੁਟੀਨ ਬਣਦਾ ਜਾ ਰਿਹਾ ਹੈ, ਜੇਕਰ ਤੁਸੀਂ ਵੀ ਅਜਿਹਾ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਰਾਤ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਨਾਲ ਤੁਸੀਂ ਮੋਟਾਪੇ ਸਮੇਤ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤਰ੍ਹਾਂ ਦੀ ਜੀਵਨਸ਼ੈਲੀ ਦਾ ਸਾਡੀ ਪਾਚਨ ਪ੍ਰਣਾਲੀ ‘ਤੇ ਸਿੱਧਾ ਅਸਰ ਪੈਂਦਾ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ ਕੁਝ ਦੇਰ ਸੈਰ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਰੋਜ਼ਾਨਾ ਰਾਤ ਦੇ ਖਾਣੇ ਤੋਂ ਬਾਅਦ 10 ਮਿੰਟ ਦੀ ਸੈਰ ਕਰਦੇ ਹੋ ਤਾਂ ਤੁਸੀਂ ਮੋਟਾਪਾ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ।

ਇਹ ਸਵਾਲ ਜ਼ਿਆਦਾਤਰ ਲੋਕਾਂ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਖਾਣਾ ਖਾਣ ਤੋਂ ਬਾਅਦ ਸਾਨੂੰ ਕਿੰਨੀ ਦੇਰ ਤੱਕ ਚੱਲਣਾ ਚਾਹੀਦਾ ਹੈ? ਅਤੇ ਤੁਰਨ ਦਾ ਸਹੀ ਸਮਾਂ ਕਿੰਨਾ ਸਮਾਂ ਹੈ? ਇੱਕ ਅਧਿਐਨ ਵਿੱਚ ਇਹ ਸਿੱਧ ਹੋਇਆ ਹੈ ਕਿ ਖਾਣਾ ਖਾਣ ਤੋਂ ਬਾਅਦ 10-15 ਮਿੰਟ ਸੈਰ ਕਰਨ ਨਾਲ ਸਾਡੇ ਸ਼ੂਗਰ ਦਾ ਪੱਧਰ ਆਮ ਰਹਿੰਦਾ ਹੈ। ਸਿਰਫ਼ 10 ਮਿੰਟ ਦੀ ਸੈਰ ਨਾਲ ਟਾਈਪ-2 ਡਾਇਬਟੀਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਸਿਰਫ 2 ਮਿੰਟ ਦੀ ਸੈਰ ਕਰਨ ਨਾਲ ਵੀ ਤੁਹਾਡੀ ਸਿਹਤ ਨੂੰ ਕਾਫੀ ਫਾਇਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਜ਼ਮਾਨਤ ਤੋਂ ਬਾਅਦ ਵੀ ਕੁਲਬੀਰ ਜ਼ੀਰਾ ਰਹਿਣਗੇ ਜੇਲ੍ਹ ‘ਚ

ਇਸ ਖੋਜ ਤੋਂ ਪਤਾ ਲੱਗਾ ਹੈ ਕਿ ਖਾਣੇ ਤੋਂ ਬਾਅਦ 60-90 ਮਿੰਟ ਦੀ ਸੈਰ ਕਰਨ ਨਾਲ ਸਿਹਤ ਲਈ ਸਭ ਤੋਂ ਵਧੀਆ ਨਤੀਜੇ ਨਿਕਲਦੇ ਹਨ। ਸਰੀਰ ਵਿਚ ਵਧੇ ਹੋਏ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ, ਖਾਣਾ ਖਾਣ ਤੋਂ ਬਾਅਦ 1 ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ ਸੈਰ ਕਰਨਾ ਸਭ ਤੋਂ ਪ੍ਰਭਾਵਸ਼ਾਲੀ ਹੱਲ ਹੈ। ਸਿਹਤ ਮਾਹਿਰਾਂ ਅਨੁਸਾਰ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਦੀ ਬਜਾਏ ਸੈਰ ਕਰਨਾ ਜਾਂ ਕੋਈ ਸਰੀਰਕ ਗਤੀਵਿਧੀ ਕਰਨਾ ਬਹੁਤ ਜ਼ਰੂਰੀ ਹੈ। ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਦੀ ਬਜਾਏ, ਤੁਸੀਂ ਕੁਝ ਕੰਮ ਕਰ ਸਕਦੇ ਹੋ (ਜਿਵੇਂ ਕਿ ਰਸੋਈ, ਬਰਤਨ ਆਦਿ ਦੀ ਸਫ਼ਾਈ ਕਰਨਾ)। ਇਸ ਨਾਲ ਤੁਹਾਡਾ ਕੰਮ ਵੀ ਪੂਰਾ ਹੋਵੇਗਾ ਅਤੇ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ।

ਖਾਣਾ ਖਾਣ ਤੋਂ ਬਾਅਦ ਸੈਰ ਕਰਨ ਦੇ 5 ਫਾਇਦੇ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਸਿਰਫ਼ 20 ਮਿੰਟ ਸੈਰ ਕਰਦੇ ਹੋ ਤਾਂ ਇਸ ਨਾਲ ਮੋਟਾਪੇ ਵਰਗੀਆਂ ਸਮੱਸਿਆਵਾਂ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲ ਸਕਦਾ ਹੈ। ਕਿਉਂਕਿ ਸੈਰ ਕਰਨ ਨਾਲ ਸਾਡਾ ਮੈਟਾਬੋਲਿਜ਼ਮ ਵਧਦਾ ਹੈ, ਜੋ ਸਾਡੇ ਭਾਰ ਘਟਾਉਣ ਵਿੱਚ ਬਹੁਤ ਮਦਦ ਕਰਦਾ ਹੈ।

ਖਾਣਾ ਖਾਣ ਤੋਂ ਤੁਰੰਤ ਬਾਅਦ ਸਾਡਾ ਸਰੀਰ ਸ਼ੂਗਰ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਜਦੋਂ ਅਸੀਂ ਖਾਣਾ ਖਾਣ ਤੋਂ ਬਾਅਦ ਸਿੱਧੇ ਲੇਟ ਜਾਂਦੇ ਹਾਂ ਤਾਂ ਇਹ ਸਾਡੇ ਸ਼ੂਗਰ ਲੈਵਲ ਨੂੰ ਵਧਾ ਦਿੰਦਾ ਹੈ। ਜੇਕਰ ਅਸੀਂ ਖਾਣਾ ਖਾਣ ਤੋਂ ਬਾਅਦ ਸਿਰਫ 10 ਮਿੰਟ ਸੈਰ ਕਰਦੇ ਹਾਂ ਤਾਂ ਇਸ ਨਾਲ ਸਾਡਾ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ।

ਰਾਤ ਦੇ ਖਾਣੇ ਤੋਂ ਬਾਅਦ 10 ਮਿੰਟ ਦੀ ਸੈਰ ਤੁਹਾਡੇ ਪਾਚਨ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਖਾਣਾ ਖਾਣ ਤੋਂ ਬਾਅਦ ਥੋੜ੍ਹੀ ਜਿਹੀ ਸੈਰ ਕਰਨ ਨਾਲ ਤੁਹਾਨੂੰ ਕਬਜ਼, ਬਦਹਜ਼ਮੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਨਾਲ ਸਾਡੀ ਪਾਚਨ ਪ੍ਰਣਾਲੀ ਵੀ ਠੀਕ ਹੁੰਦੀ ਹੈ। Walk after Dinner :

ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਤੁਹਾਡੇ ਸਰੀਰ ਵਿਚ ਐਂਡੋਰਫਿਨ ਹਾਰਮੋਨ ਨਿਕਲਦੇ ਹਨ, ਜਿਨ੍ਹਾਂ ਨੂੰ ਖੁਸ਼ੀ ਦੇ ਹਾਰਮੋਨ ਕਿਹਾ ਜਾਂਦਾ ਹੈ। ਸਰੀਰ ਵਿੱਚ ਇਸ ਹਾਰਮੋਨ ਦਾ ਚੰਗਾ ਪੱਧਰ ਤੁਹਾਨੂੰ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ।

ਰਾਤ ਦੇ ਖਾਣੇ ਤੋਂ ਬਾਅਦ ਹਰ ਰਾਤ 10 ਮਿੰਟ ਦੀ ਸੈਰ ਵੀ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ​​ਕਰਦੀ ਹੈ। ਸਿਰਫ਼ 10 ਮਿੰਟਾਂ ਲਈ ਸੈਰ ਕਰਨ ਨਾਲ ਤੁਹਾਡੇ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ। ਸੌਣ ਤੋਂ ਪਹਿਲਾਂ ਸੈਰ ਕਰਨਾ ਵੀ ਸਾਡੇ ਅੰਦਰੂਨੀ ਅੰਗਾਂ ਲਈ ਬਿਹਤਰ ਵਿਕਲਪ ਹੈ। Walk after Dinner :