sidhumoosewala - Nirpakh Post
24 ਜੂਨ ਨੂੰ ਰਿਲੀਜ਼ ਹੋਵੇਗਾ ਮੂਸੇਵਾਲਾ ਦਾ ਗੀਤ Dilemma
The song of Musewala will be released
ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘Dilemma’ ਦਾ ਟੀਜ਼ਰ ਰਿਲੀਜ਼ ਹੋਇਆ, ਜਿਸ ਨੂੰ ਫੈਨਜ਼ ਵਲੋਂ ਬਾਕੀ ਗੀਤਾਂ ਵਾਂਗ ਰੱਜਵਾਂ ਪਿਆਰ ਮਿਲ ਰਿਹਾ ਹੈ। ਟੀਜ਼ਰ ਮਗਰੋਂ ਹੁਣ ਹਰ ਕੋਈ ਇਸ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਦੱਸ ਦਈਏ ਕਿ ਇਹ ਗੀਤ 24 ਜੂਨ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਵੇਗਾ। ਇਸ ਦੀ ਜਾਣਕਾਰੀ ਖ਼ੁਦ UK ਦੀ ਮਸ਼ਹੂਰ ਗਾਇਕਾ Stefflon Don ਵਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਗੀਤ ਦੇ ਪੋਸਟਰ ਸਾਂਝੇ ਕਰਦਿਆਂ ਲਿਖਿਆ-”’DILEMMA VIDEO DROPS MONDAY JUNE 24TH W/ KING।”
ਦੱਸ ਦਈਏ ਕਿ ਬੀਤੇ ਦਿਨੀਂ ਗਾਇਕਾ Stefflon Don ਵਲੋਂ ਆਪਣੇ ਇੰਸਟਾ ਅਕਾਊਂਟ ‘ਤੇ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। Stefflon Don ਦੀ ਨਵੀਂ ਐਲਬਮ 28 ਜੂਨ ਨੂੰ ਰਿਲੀਜ਼ ਹੋਣੀ ਹੈ। ਇਸੇ ਐਲਬਮ ‘ਚ ਸਿੱਧੂ ਮੂਸੇਵਾਲਾ ਨਾਲ ਵੀ ਸਟੈਫ ਲੰਡਨ ਦਾ ਇਕ ਗੀਤ ‘Dillema’ ਹੈ, ਜਿਸ ਦਾ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਤੇ ਕੁਝ ਹਫ਼ਤੇ ਪਹਿਲਾਂ ਹੀ ਹਾਲੀਵੁੱਡ ਗਾਇਕਾ Steff london ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਜਾਣਕਾਰੀ ਦਿੱਤੀ ਸੀ। ਗਾਇਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਐਲਬਮ ਦੀ ਤਸਵੀਰ ਸ਼ੇਅਰ ਕਰਦਿਆਂ ਦੱਸਿਆ ਕਿ ISLAND 54 THE ALBUM – XX – JUNE…।  The song of Musewala will be released
also read :- ਵਿਸ਼ਵ ਯੋਗ ਦਿਵਸ ‘ਤੇ PGI ਨੇ ਬਣਾਇਆ ਵਰਲਡ ਰਿਕਾਰਡ
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਇਸ ਫ਼ਾਨੀ ਦੁਨੀਆਂ ਤੋਂ ਗਏ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਮੂਸੇਵਾਲਾ ਦਾ ਫੈਨਜ਼ ਪਹਿਲਾਂ ਵਾਂਗ ਹੀ ਬਰਕਰਾਰ ਹੈ। ਇਹ ਵੀ ਆਖ ਸਕਦੇ ਹਾਂ ਕਿ ਸਿੱਧੂ ਦੀ ਮੌਤ ਪਿੱਛੋਂ ਪ੍ਰਸ਼ੰਸਕਾਂ ਅਤੇ ਸਰੋਤਿਆਂ ਦੀ ਗਿਣਤੀ ‘ਚ ਵਾਧਾ ਹੀ ਹੋਇਆ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ 7ਵਾਂ ਗੀਤ ‘410’ ਰਿਲੀਜ਼ ਹੋਇਆ ਸੀ। ਸੰਨੀ ਮਾਲਟਨ ਨੇ ਆਪਣੇ ਯੂਟਿਊਬ ਚੈਨਲ ‘ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਸਿੱਧੂ ਮੂਸੇਵਾਲਾ ਅਤੇ ਸੰਨੀ ਮਾਲਟਨ ਨੇ ਲਿਖਿਆ ਹੈ।  29 ਮਈ 2024 ਨੂੰ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮਨਾਈ ਗਈ ਸੀ। ਇਸ ਮੌਕੇ ਪ੍ਰਸ਼ੰਸਕ ਸਿੱਧੂ ਦੇ ਪਿੰਡ ਮਾਨਸਾ ਵੱਡੀ ਗਿਣਤੀ ‘ਚ ਪਹੁੰਚੇ ਸਨ। The song of Musewala will be released
ਦੂਜੀ ਬਰਸੀ ਮੌਕੇ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਬਾਪੂ ਬਲਕੌਰ ਸਿੰਘ ਨੇ ਸਾਂਝੀ ਕੀਤੀ ਪੋਸਟ
Remembering Musewala
ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ 2 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਉਸ ਦੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਬਲਕੌਰ ਸਿੰਘ ਨੇ ਲਿਖਿਆ ਹੈ ਕਿ 2 ਸਾਲ ਬੀਤ ਜਾਣ ਦੇ ਬਾਅਦ ਵੀ ਨਿਆਂ ਇਕ ਧੁੰਦਲੀ ਉਮੀਦ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਸੀ।Remembering Musewala
also read :- ਪੰਜਾਬ ‘ਚ ਅੱਜ ਰਾਹੁਲ ਗਾਂਧੀ ਕਰਨਗੇ 3 ਵੱਡੀਆਂ ਚੋਣ ਰੈਲੀਆਂ, ਕਾਂਗਰਸੀ ਵਰਕਰਾਂ ‘ਚ ਭਾਰੀ ਉਤਸ਼ਾਹ
ਇਸ ਵਾਰ ਨਹੀਂ ਕੀਤਾ ਜਾਵੇਗਾ ਵੱਡਾ ਇਕੱਠ
ਸਿੱਧੂ ਦੀ ਪਹਿਲੀ ਬਰਸੀ ਮੌਕੇ ਮਾਨਸਾ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਲੋਕਾਂ ਦਾ ਬਹੁਤ ਵੱਡਾ ਇਕੱਠ ਹੋਇਆ ਸੀ। ਪਰ ਇਸ ਵਾਰ ਅਜਿਹਾ ਕੋਈ ਸਮਾਗਮ ਨਹੀਂ ਕਰਵਾਇਆ ਜਾਵੇਗਾ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਲੋਕ ਸਭਾ ਚੋਣਾਂ ਕਾਰਨ ਇਸ ਵਾਰ ਬਰਸੀ ਸਮਾਗਮ ਸਿਰਫ਼ ਪਰਿਵਾਰ ਤਕ ਹੀ ਸੀਮਤ ਰਹਿਣਗੇ ਤੇ ਵੱਡਾ ਇਕੱਠ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੁੱਤ ਨੂੰ ਇਨਸਾਫ਼ ਦਵਾਉਣ ਤਕ ਆਪਣੀ ਜੰਗ ਜਾਰੀ ਰੱਖਣਗੇ।Remembering Musewala
ਮਾਂ ਚਰਨ ਕੌਰ ਨੇ ਪੁੱਤ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ
Charan Kaur shared the post
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਪੁੱਤ ਮੂਸੇਵਾਲਾ ਦੀ ਬਰਸੀ ਬਾਰੇ ਜਾਣਕਾਰੀ ਦਿੱਤੀ ਹੈ। ਸਰਦਾਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ 11-6-1993 ਤੋਂ 29-5-2022, ਦੂਸਰੀ ਬਰਸੀ। ਵਾਹਿਗੁਰੂ ਦੇ ਘਰੋਂ ਇਨਸਾਫ ਦੀ ਮੰਗ ਅਤੇ ਦਰਦ ਭਰੇ ਵਿਛੋੜੇ ਨੂੰ ਮੁੱਖ ਰੱਖਦਿਆਂ ਵੀਰੇ ਦੀ ਯਾਦ ‘ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਮਿਤੀ 29 ਮਈ 2024। ਗੁਰਦੁਆਰਾ ਬਾਬਾ ਮੜ੍ਹ ਸਾਹਿਬ ਜੀ ਜੰਡਿਆਲਾ ਮੰਜਕੀ ਜਲੰਧਰ ਵਿਖੇ ਕਰਵਾਇਆ ਜਾ ਰਿਹਾ। ਆਪ ਜੀ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।
ਇਸ ਤੋਂ ਪਹਿਲਾਂ ਮਾਤਾ ਚਰਨ ਕੌਰ ਨੇ ਪੋਸਟ ਸਾਂਝੀ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ, ”ਇਸ ਮਹੀਨੇ ਦਾ ਇਕ-ਇਕ ਦਿਨ ਮੈਨੂੰ ਵਰਿਆ ਵਰਗਾ ਲੱਗਦਾ ਹੈ, ਮੈਂ ਇਸ ਮਹੀਨੇ ਦੀਆਂ ਤਰੀਕਾਂ ਵੀ ਨਹੀਂ ਗਿਣਦੀ, ਮੈਨੂੰ ਆਪਣੇ ਅੰਦਰ ਚੱਲਦੇ ਸ਼ੋਰ ਨੂੰ ਚੁੱਪ ਕਰਾਉਣਾ ਕਦੇ-ਕਦੇ ਬਹੁਤ ਔਖਾ ਹੋ ਜਾਂਦਾ ਪਰ ਫਿਰ ਪੁੱਤ ਤੁਹਾਡੇ ਨਿੱਕੇ ਰੂਪ ਨੂੰ ਦੇਖ ਕੇ ਮੈਂ ਆਪਣਾ ਮਨ ਸਮਝਾਉਂਦੀ ਆ, ਤੁਹਾਡੇ ਬਚਪਨ ਨੂੰ ਦਹਰਾਉਂਦੀ ਰਹਿੰਦੀ ਆ। ਪੁੱਤ ਸਾਡੀ ਜ਼ਿੰਦਗੀ ਅੱਜ ਬੇਸ਼ੱਕ 27-28 ਸਾਲ ਪਿੱਛੇ ਚਲੀ ਗਈ ਹੈ ਪਰ ਬੇਟਾ ਅਸੀਂ ਤੁਹਾਡੀਆਂ ਯਾਦਾਂ ਅਤੇ ਤੁਹਾਡੇ ਪਿਆਰ ਕਰਨ ਵਾਲਿਆਂ ਦੇ ਮੋਹ ਦੇ ਨਿੱਘ ‘ਚ ਸਾਡੇ ਪੁੱਤਰ ਦੀ ਪਰਵਰਿਸ਼ ਕਰ ਰਹੇ ਹਾਂ। ਪੁੱਤ ਅਸੀਂ ਇਸੇ ਅਹਿਸਾਸ ਤੱਕ ਸੀਮਿਤ ਰਹਿਣਾ ਚਾਹੁੰਦੇ ਹਾਂ, ਪੁੱਤ ਸਾਡੇ ‘ਤੇ ਜੋ ਬੀਤੀਆਂ ਉਸ ਦੀ ਮੱਲ੍ਹਮ ਸਤਿਗੁਰੂ ਆਪ ਬਣ ਕੇ ਆਏ। ਪੁੱਤ ਅਸੀਂ ਵੀ ਦੁਨੀਆਵੀਂ ਮਸਲਿਆਂ ‘ਚ ਆਪਣੀ ਮੌਜ਼ੂਦਗੀ ਨਹੀਂ ਭਰਨਾ ਚਾਹੁੰਦੇ ਬਸ ਸਾਡੇ ਘਰ ਦੀ ਰੌਣਕ ਦੇ ਫੁੱਲ ਨੂੰ ਮਮਤਾ ਨਾਲ ਸਿੰਜਣਾ ਚਾਹੁੰਦੇ ਹਾਂ ਅਤੇ ਸਾਰਿਆਂ ਤੋਂ ਸਾਡੇ ਜ਼ਜਬਾਤਾਂ ਨੂੰ ਕਦਰ ਬਖਸ਼ਣ ਦੀ ਉਮੀਦ ਕਰਦੇ ਆ ਬੇਟਾ…।”  Charan Kaur shared the post
also read ;- ਸਕੂਲਾਂ ‘ਚ ਛੁੱਟੀਆਂ ਦੌਰਾਨ ਵੀ ਇਨ੍ਹਾਂ ਅਧਿਆਪਕਾਂ ਨੂੰ ਰਹਿਣਾ ਪਵੇਗਾ ਡਿਊਟੀ ‘ਤੇ ਹਾਜ਼ਰ
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦਿਨ ਤੋਂ ਲੈ ਕੇ ਮੂਸੇਵਾਲਾ ਦੇ ਮਾਪਿਆਂ ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਉਸ ਨੂੰ ਇਨਸਾਫ਼ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਮਾਨਸਾ ਦੀ ਇਕ ਅਦਾਲਤ ਵੱਲੋਂ ਇਸ ਕਤਲਕਾਂਡ  ‘ਚ 27 ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਸਨ। ਇਸ ਮਗਰੋਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੇ ਦਿਲ ਨੂੰ ਕੁੱਝ ਸਕੂਨ ਮਿਲਿਆ ਹੈ। Charan Kaur shared the post
ਜਨਮ ਦਿਨ ਮੌਕੇ ਪੁੱਤ ਨੂੰ ਯਾਦ ਭਾਵੁਕ ਹੋਏ ਮਾਤਾ ਚਰਨ ਕੌਰ
Emotional mother Charan Kaur
ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਦੀ ਯਾਦ ਵਿਚ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ “ਸ਼ੁੱਭ ਪੁੱਤ ਅੱਜ ਮੇਰਾ ਜਨਮਦਿਨ ਹੈ ਪਰ ਮੇਰਾ ਮੁੜ ਜਨਮ ਤਾਂ ਉਸੇ ਦਿਨ ਤੁਹਾਡੇ ਨਿੱਕੇ ਵੀਰ ਦਾ ਦੀਦਾਰ ਕਰ ਹੋ ਗਿਆ ਸੀ। ਬੇਟਾ ਤੁਹਾਡਾ ਖਿਆਲ ਬੇਸ਼ੱਕ ਹਮੇਸ਼ਾ ਮੇਰੀਆਂ ਅੱਖਾਂ ਨਮ ਕਰ ਦਿੰਦਾ। ਪਰ ਅੱਜ ਦੋ ਸਾਲ ਦਾ ਤੁਹਾਡਾ ਵਿਛੋੜਾ ਮੈਨੂੰ ਦੋਹਰਾ ਹੋ ਕੇ ਨਿੱਕੇ ਸ਼ੁੱਭ ਦੇ ਰੂਪ ‘ਚ ਪ੍ਰਾਪਤ ਹੋਇਆ, ਤੇ ਪੁੱਤ ਵਾਹਿਗੁਰੂ ਦੀ ਇਸ ਰਹਿਮਤ ਨੇ ਮੇਰਾ ਜਨਮ ਸਫ਼ਲ ਕੀਤਾ। ਪੁੱਤ ਮੈਨੂੰ ਮੇਰੇ ਦੋਵੇਂ ਪੁੱਤਰਾਂ ‘ਤੇ ਮਾਣ ਹੈ।”Emotional mother Charan Kaur
ਇਸ ਤੋਂ ਪਹਿਲਾਂ ਮਰਹੂਮ ਗਾਇਕ ਦੇ ਬਾਪੂ ਬਲਕੌਰ ਸਿੰਘ ਨੇ ਪਤਨੀ ਚਰਨ ਕੌਰ ਦੇ ਬਰਥਡੇ ‘ਤੇ ਕੇਕ ਕੱਟਦਿਆਂ ਦੀ ਇਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ‘ਚ ਚਰਨ ਕੌਰ ਆਪਣੇ ਨੰਨ੍ਹੇ ਪੁੱਤਰ ਨਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਬਾਪੂ ਬਲਕੌਰ ਨੇ ਕੈਪਸ਼ਨ ‘ਚ ਲਿਖਿਆ, ”ਜ਼ਿੰਦਗੀ ਦੇ ਹਰੇਕ ਉਤਾਰ ਚੜ੍ਹਾਅ ‘ਚ ਮੇਰੇ ਤੋਂ ਪਹਿਲਾਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਤੇ ਹਰ ਡਗਮਗਾਉਂਦੇ ਰਸਤੇ ‘ਤੇ ਮੇਰਾ ਦੋਸਤ ਮੇਰੀ ਮਾਂ ਤੇ ਇਕ ਨੇਕ ਸਾਥੀ ਬਣ ਮੇਰੇ ਨਾਲ ਰਹਿਣ ਲਈ ਤੁਹਾਡਾ ਧੰਨਵਾਦ। ਮੈਂ ਆਪ ਨੂੰ ਜਨਮਦਿਨ ਦੀ ਵਧਾਈ ਦਿੰਦੇ ਇਹੀ ਅਰਦਾਸ ਕਰਦਾ ਹਾਂ ਕਿ ਤੁਹਾਡੀ ਤੰਦਰੁਸਤੀ ਹਮੇਸ਼ਾ ਬਰਕਰਾਰ ਰਹੇ ਤੇ ਤੁਹਾਡੀ ਮੁਸਕਾਨ ਹਮੇਸ਼ਾ ਤੁਹਾਡੇ ਚਿਹਰੇ ‘ਤੇ ਬਣੀ ਰਹੇ। ਵਾਹਿੁਗੁਰੂ ਅੰਗ ਸੰਗ ਸਹਾਈ ਰਹਿਣ ???❤️?#justiceforsidhumoosewala।”
also read ;- ਮਿਡ-ਡੇ-ਮੀਲ ਤੇ ਆਸ਼ਾ ਵਰਕਰਾਂ ਨੂੰ ਮਿਲੇਗਾ 200 ਰੁਪਏ ਪ੍ਰਤੀ ਦਿਨ ਮਾਣ ਭੱਤਾ
ਦੱਸ ਦੇਈਏ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸੇ ਸਾਲ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ‘ਚ ਦੂਜੇ ਬੱਚੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਆਈ. ਵੀ. ਐੱਫ. ਰਾਹੀਂ ਬੱਚੇ ਨੂੰ ਜਨਮ ਦਿੱਤਾ ਗਿਆ। Emotional mother Charan Kaur
ਰਾਜਾ ਵੜਿੰਗ ਨੇ ਭਰੇ ਨਾਮਜ਼ਦਗੀ ਪੱਤਰ, ਸਿੱਧੂ ਮੂਸੇਵਾਲਾ ਨੂੰ ਲੈ ਕੇ ਆਖੀ ਵੱਡੀ ਗੱਲ
Raja Waring filled nomination papers
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਧਰਮ ਪਤਨੀ ਅੰਮ੍ਰਿਤਾ ਵੜਿੰਗ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਅਤੇ ਹੋਰ ਮੌਜੂਦ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਲੁਧਿਆਣਾ ਦੇ ਲੋਕਾਂ ਨੇ ਮੈਨੂੰ ਲੋਕ ਸਭਾ ‘ਚ ਜਾਣ ਦਾ ਮੌਕਾ ਦਿੱਤਾ ਤਾਂ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਅਤੇ ਪੰਜਾਬ ‘ਚ ਦਹਿਸ਼ਤ ਮਚਾਉਣ ਵਾਲੇ ਗੈਂਗਸਟਰਾਂ ਨੂੰ ਅਸੀਂ ਆਰਾਮ ਨਾਲ ਨਹੀਂ ਬੈਠਣ ਦੇਵਾਂਗੇ।Raja Waring filled nomination papers
also read :- ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ PM ਮੋਦੀ ਨੇ ਟੇਕਿਆ ਮੱਥਾ, ਲੰਗਰ ਦੀ ਕੀਤੀ ਸੇਵਾ
ਇਨ੍ਹਾਂ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਸਾਡਾ ਭਰਾ ਸੀ ਅਤੇ ਉਸ ਨੂੰ ਮੈਂ ਇਨਸਾਫ਼ ਜ਼ਰੂਰ ਦੁਆ ਕੇ ਰਹਾਂਗਾ। ਬੈਂਸ ਭਰਾਵਾਂ ਦੇ ਪਾਰਟੀ ‘ਚ ਆਉਣ ‘ਤੇ ਵੀ ਰਾਜਾ ਵੜਿੰਗ ਨੇ ਉਨ੍ਹਾਂ ਦਾ ਸੁਆਗਤ ਕੀਤਾ ਹੈ।Raja Waring filled nomination papers
ਬਲਕੌਰ ਸਿੰਘ ਨੇ ਦੱਸੀ ਚੋਣਾਂ ਨਾ ਲੜਨ ਦੀ ਵਜ੍ਹਾ, ਰਾਜਾ ਵੜਿੰਗ ਤੇ ਚੰਨੀ ਲਈ ਆਖੀ ਇਹ ਗੱਲ
Balkaur Singh said the elections no
ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਆਪਣੇ ਨਿੱਕੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਨਾਲ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਗੁਰੂ ਘਰ ‘ਚ ਮੱਥਾ ਟੇਕਿਆ। ਚਰਨ ਕੌਰ ਆਪਣੇ ਪੁੱਤਰ ਸ਼ੁਭਦੀਪ ਨੂੰ ਲੈ ਕੇ ਪਹਿਲੀ ਵਾਰ ਦਰਬਾਰ ਸਾਹਿਬ ਨਤਮਸਤਕ ਹੋਏ।
ਇਸ ਦੌਰਾਨ ਬਾਪੂ ਬਲਕੌਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਦੋਂ ਉਨ੍ਹਾਂ ਤੋਂ ਚੋਣਾਂ ਨਾਲ ਲੜਨ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਆਖਿਆ ਕਿ ਮੈਨੂੰ ਪਾਰਟੀ ਵਲੋਂ ਕਾਫ਼ੀ ਜ਼ੋਰ ਲਾਇਆ ਗਿਆ ਸੀ ਪਰ ਘਰ ‘ਚ ਮਾਹੌਲ ਹੀ ਕੁਝ ਅਜਿਹਾ ਹੈ ਕਿ ਮੈਂ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ। ਮੇਰੇ ਵੱਡੇ ਪੁੱਤਰ ਸਿੱਧੂ ਮੂਸੇਵਾਲਾ ਦੇ ਮਿਊਜ਼ਰ ਦਾ ਕੰਮ ਬਹੁਤ ਖਿੱਲਰਿਆ ਹੋਇਆ ਸੀ, ਜਿਸ ਕਾਰਨ ਮੈਂ ਸਿਆਸਤ ‘ਚ ਧਿਆਨ ਨਹੀਂ ਦੇ ਪਾਉਣਾ ਸੀ। ਪਰਿਵਾਰ ਹਲਾਤ ਤੇ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਮੈਂ ਚੋਣਾਂ ਲੜਨ ਤੋਂ ਪਾਰਟੀ ਨੂੰ ਮਨ੍ਹਾਂ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਹੋਣਾ ਨਾਲ ਮੇਰੀ ਬਹੁਤ ਨੇੜਤਾ ਹੈ, ਮੈਂ ਉਨ੍ਹਾਂ ਲਈ ਚੋਣ ਪ੍ਰਚਾਰ ਜ਼ਰੂਰ ਕਰਾਂਗਾ।Balkaur Singh said the elections no
also read :- ਰਵਨੀਤ ਬਿੱਟੂ ਨੇ ਅੱਧੀ ਰਾਤ ਨੂੰ ਸਰਕਾਰੀ ਘਰ ਖਾਲੀ ਕਰ ਦਿੱਤਾ, BJP ਦਫ਼ਤਰ ਨੂੰ ਬਣਾਇਆ ਨਵਾਂ ਘਰ
ਦੱਸਣਯੋਗ ਹੈ ਕਿ ਬਲਕੌਰ ਸਿੰਘ ਨੇ ਪੰਜਾਬ ਦੇ ਮਸ਼ਹੂਰ ਸ਼ਾਇਰ, ਕਵੀ, ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਦੀ ਮੌਤ ‘ਤੇ ਡੂੰਘਾ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਦਾ ਦੁਨੀਆ ਤੋਂ ਜਾਣਾ ਬਹੁਤ ਵੱਡਾ ਘਾਟਾ ਹੈ, ਜਿਸ ਨੂੰ ਕਦੇ ਨਹੀਂ ਪੂਰਾ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੈਂ ਗੁਰੂ ਘਰ ਆਪਣੇ ਪਰਿਵਾਰ ਨਾਲ ਅਰਦਾਸ ਕਰਨ ਆਇਆ ਕਿ ਮੇਰੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਨੂੰ ਇਨਸਾਫ ਮਿਲੇ। ਜ਼ਿੰਦਗੀ ਗੁਰੂ ਘਰ ਤੋਂ ਸ਼ੁਰੂ ਹੁੰਦੀ ਹੈ ਤਾਂ ਮੈਂ ਸੋਚਿਆ ਕਿ ਮੈਂ ਗੁਰੂ ਘਰ ਜਾ ਉਨ੍ਹਾਂ ਦਾ ਆਸ਼ੀਰਵਾਦ ਲਵਾਂ। ਗੁਰੂ ਮਹਾਰਾਜ ਨੇ ਸਾਨੂੰ ਇਕ ਵਾਰ ਮੁੜ ਜਿਊਂਦਿਆਂ ‘ਚ ਕੀਤਾ ਹੈ। Balkaur Singh said the elections no
ਮਰਹੂਮ ਸਿੱਧੂ ਮੂਸੇਵਾਲਾ ਦੇ ਕਰੀਬੀ ਦੋਸਤ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ
Death threat to the singer
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦੋਸਤ ਤੇ ਮਸ਼ਹੂਰ ਪੰਜਾਬੀ ਗਾਇਕ ਜਸਕਰਨ ਸਿੰਘ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਹੁਣ ਉਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਜਸਟਿਸ ਜਸਜੀਤ ਸਿੰਘ ਬੇਦੀ ਨੇ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ ਪੁਲਸ ਨੂੰ ਪਟੀਸ਼ਨਰ ਨੂੰ ਦੋ ਹਥਿਆਰਬੰਦ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਗਾਇਕ ਦੇ ਇੰਸਟਾਗ੍ਰਾਮ ’ਤੇ ਧਮਕੀ ਦੇਣ ਵਾਲੇ ਕੁਮੈਂਟ ਪੜ੍ਹਨ ਤੋਂ ਬਾਅਦ ਨੋਟ ਕੀਤਾ ਕਿ ਗਾਇਕ ਨੂੰ ਜਾਨ ਦਾ ਖ਼ਤਰਾ ਹੈ।Death threat to the singer
also read ;-  ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬੈਂਕ ਦੇਣਗੇ ਵੋਟਰ ਜਾਗਰੂਕਤਾ ਦਾ ਸੁਨੇਹਾ
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਜਸਕਰਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਦੋਸਤ ਹੈ। ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਬਾਅਦ ਉਹ ਇੰਗਲੈਂਡ ਚਲਾ ਗਿਆ ਸੀ। ਹਾਈ ਕੋਰਟ ਨੇ ਸੁਰੱਖਿਆ ਦੇ ਹੁਕਮ ਦੇਣ ਦੇ ਨਾਲ ਹੀ ਪੰਜਾਬ ਪੁਲਸ ਤੋਂ ਵੀ ਜਵਾਬ ਮੰਗਿਆ ਹੈ।Death threat to the singer
Just a little while left
ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਉਨ੍ਹਾਂ ਦੇ ਜਿਗਰੀ ਯਾਰ ਰੈਪਰ ਸੰਨੀ ਮਾਲਟਨ ਵੱਲੋਂ ਇਸ ਗੀਤ ਦੀ ਰਿਲੀਜ਼ ਦਾ ਸਮਾਂ ਜਾਰੀ ਕਰ ਦਿੱਤਾ ਗਿਆ ਹੈ। ਸੰਨੀ ਮਾਲਟਨ ਅਤੇ ਸਿੱਧੂ ਮੂਸੇਵਾਲਾ ਦਾ ਇਹ ਗੀਤ ਸੰਨੀ ਮਾਲਟਨ ਦੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਜਾਵੇਗਾ। ਇਹ ਗੀਤ ਸ਼ਾਮ 5 ਵਜੇ ਪ੍ਰਿਮੀਅਰ ਹੋਵੇਗਾ।
ਇਸ ਗੀਤ ਨੂੰ 410 ਦਾ ਨਾਂ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਾਰੀਖ਼ ਨੂੰ ਰਿਲੀਜ਼ ਹੋ ਰਿਹਾ ਹੈ। ਸੰਨੀ ਮਾਲਟਨ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿਚ ਕੰਮ ਕਰ ਚੁੱਕੇ ਹਨ। ਇਸ ਵਿਚ ‘ਲੈਵਲਸ’, ‘ਨੈਵਰ ਫੋਲਡ’, ‘ਜਸਟ ਲਿਸਨ’ ਜਿਹੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗਾਣਿਆਂ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ। Just a little while left
also read :-  ਚੰਡੀਗੜ੍ਹ ਤੋਂ BJP ਨੇ ਐਲਾਨਿਆ ਉਮੀਦਵਾਰ
ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਮਗਰੋਂ ਅੱਜ ਇਹ ਉਸ ਦਾ ਛੇਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਦੀ ਮੌਤ ਮਗਰੋਂ ਹੁਣ ਤੱਕ ਉਸ ਦੇ ਕੁੱਲ੍ਹ 5 ਗੀਤ ਰਿਲੀਜ਼ ਹੋ ਚੁੱਕੇ ਹਨ। Just a little while left
Exasperated minister Dhaliwal ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਕੇਂਦਰ ਵਲੋਂ ਆਈ. ਵੀ. ਐੱਫ. ਰਿਪੋਰਟ ਮੰਗਣ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਹੁਤ ਮਾੜਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਤੋਂ ਰਿਪੋਰਟ ਮੰਗ ਕੇ ਕੇਂਦਰ ਨੇ ਬਹੁਤ ਘਟੀਆ ਪੱਧਰ ਦੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਨੋਟਿਸ ਭੇਜਣਾ ਬੇਹੱਦ ਗਲਤ ਹੈ।
also read :- ਹਰਿਆਣਾ ਦੇ ਮੁੱਖ ਮੰਤਰੀ ਤੋਂ ਬਾਅਦ ਕੈਬਨਿਟ ਵਿਸਤਾਰ ਨੂੰ ਚੁਣੌਤੀ: ਵਕੀਲ ਨੇ ਹਾਈਕੋਰਟ ‘ਚ ਪਾਈ ਪਟੀਸ਼ਨ, ਮੰਤਰੀਆਂ ਦੇ ਅਹੁਦਾ ਸੰਭਾਲਣ ‘ਤੇ ਲਗਾਈ ਰੋਕ..
ਦੱਸਣਯੋਗ ਹੈ ਕਿ ਕੇਂਦਰ ਵਲੋਂ ਮੂਸੇਵਾਲਾ ਦੇ ਪਰਿਵਾਰ ਨੂੰ ਆਈ. ਵੀ. ਐੱਫ. ਦੀ ਰਿਪੋਰਟ ਮੰਗਣ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਹੈ। ਇਸ ‘ਤੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਿਹਤ ਸਕੱਤਰ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਰਾਹੀਂ ਸਿਹਤ ਸਕੱਤਰ ਨੂੰ ਪੁੱਛਿਆ ਗਿਆ ਹੈ ਕਿ ਮੁੱਖ ਮੰਤਰੀ ਦੇ ਧਿਆਨ ਵਿਚ ਮਾਮਲਾ ਲਿਆਂਦੇ ਬਗੈਰ ਸਿੱਧੂ ਦੇ ਮਾਪਿਆਂ ਤੋਂ ਜਾਣਕਾਰੀ ਕਿਉਂ ਮੰਗੀ ਗਈ।
ਉਨ੍ਹਾਂ ਤੋਂ ਪੁੱਛਿਆ ਗਿਆ ਹੈ ਕਿ ਇਹ ਗੱਲ ਪੰਜਾਬ ਸਰਕਾਰ ਦੇ ਧਿਆਨ ਵਿਚ ਕਿਉਂ ਨਹੀਂ ਲਿਆਂਦੀ ਗਈ ਕਿ ਚਰਨ ਕੌਰ ਅਤੇ ਬਲਕੌਰ ਸਿੰਘ ਤੋਂ ਅਜਿਹੀ ਜਾਣਕਾਰੀ ਮੰਗੀ ਗਈ ਹੈ। ਇਸ ਲਈ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਧਾਲੀਵਾਲ ਨੇ ਇਸ ਮੌਕੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ ਅਤੇ ਪਾਰਟੀ ਪੂਰੀਆਂ 13 ਸੀਟਾਂ ਜਿੱਤੇਗੀ। ਅਕਾਲੀ-ਭਾਜਪਾ ਗਠਜੋੜ ਬਾਰੇ ਬੋਲਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਾ ਭਾਜਪਾ ਨਾਲ ਗਠਜੋੜ ਹੋ ਲੈਣ ਦਿਓ, ਫਿਰ ਇਨ੍ਹਾਂ ਕੋਲੋਂ ਪੰਜਾਬ ਦੀ ਜਨਤਾ 740 ਸ਼ਹੀਦ ਹੋਏ ਕਿਸਾਨਾਂ ਦਾ ਹਿਸਾਬ ਪੁੱਛੇਗੀ।Exasperated minister Dhaliwal
ਮੂਸੇਵਾਲਾ ਪਰਿਵਾਰ ਤੋਂ ਦਸਤਾਵੇਜ਼ ਮੰਗਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ
Big government action ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ 17 ਮਾਰਚ ਨੂੰ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਸੀ। ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਸ ਸਬੰਧੀ ਰਿਪੋਰਟ ਮੰਗੀ ਹੈ।
ਉਧਰ, ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਦਸਤਾਵੇਜ਼ ਮੰਗਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਸਿਹਤ ਸਕੱਤਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਸਿਹਤ ਸਕੱਤਰ ਅਜੌਏ ਸ਼ਰਮਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ।
ਨੋਟਿਸ ਵਿਚ ਆਖਿਆ ਗਿਆ ਹੈ ਕਿ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦੇ ਬਿਨਾਂ ਜਾਣਕਾਰੀ ਕਿਓਂ ਮੰਗੀ ਗਈ।
ਕੇਂਦਰ ਸਰਕਾਰ ਦੀ ਚਿੱਠੀ ਬਾਰੇ ਮੁੱਖ ਮੰਤਰੀ ਜਾਂ ਸਬੰਧਤ ਮੰਤਰੀ ਨੂੰ ਜਾਣਕਾਰੀ ਕਿਓਂ ਨਹੀਂ ਦਿੱਤੀ ਗਈ।
ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਪੁੱਤਰ ਦਾ ਜਨਮ ਹੋਇਆ ਹੈ। ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿਚ IVF ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ। ਇਸ ਵਿਚਾਲੇ ਕੇਂਦਰ ਸਰਕਾਰ ਨੇ ਇਕ ਨੋਟਿਸ ਜਾਰੀ ਕਰ ਕੇ ਕਿਹਾ ਕਿ Assisted Reproductive Technology (regulation) act 2021 ਦੇ ਸੈਕਸ਼ਨ 21 (ਜੀ) (ਆਈ) ਅਨੁਸਾਰ, ART ਸਰਵਿਸ ਲੈਣ ਲਈ ਉਮਰ ਦੀ ਸੀਮਾਂ 21 ਤੋਂ 50 ਸਾਲ ਤੱਕ ਹੈ। ਇਸ ਚਿੱਠੀ ਰਾਹੀਂ ਉਨ੍ਹਾਂ ਕਿਹਾ ਕਿ ਸੰਬਧਿਤ ਵਿਭਾਗ ਇਸ ਮਾਮਲੇ ਦੀ ਜਾਂਚ ਕਰਕੇ ਅਤੇ ਇਸ ਮਾਮਲੇ ‘ਚ ਕੀ ਐਕਸ਼ਨ ਲਿਆ ਹੈ ਉਸ ਦੀ ਰਿਪੋਰਟ ਕੇਂਦਰ ਸਰਕਾਰ ਦੇ ਪਰਿਵਾਰ ਭਲਾਈ ਵਿਭਾਗ ਨੂੰ ਭੇਜੇ। ਇਸ ਮਾਮਲੇ ਵਿਚ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖ਼ਤ ਐਕਸ਼ਨ ਲਿਆ ਹੈ।Big government action
Aslo read :- ਪੰਜਾਬ ‘ਚ ਚੋਣਾਂ ਦੀ ਤਰੀਕ ਨੂੰ ਲੈ ਕੇ ਵਿਵਾਦ: ਕਾਂਗਰਸ ਨੇ ਤਰੀਕ ਬਦਲਣ ਦੀ ਕੀਤੀ ਮੰਗ..
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖ਼ਤ ਰੁਖ ਅਪਨਾਇਆ ਹੈ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿਚ ਸਿਹਤ ਸਕੱਤਰ ਅਜੋਏ ਸ਼ਰਮਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਰਾਹੀਂ ਸਿਹਤ ਸਕੱਤਰ ਨੂੰ ਪੁੱਛਿਆ ਗਿਆ ਹੈ ਕਿ ਮੁੱਖ ਮੰਤਰੀ ਦੇ ਧਿਆਨ ਵਿਚ ਮਾਮਲਾ ਲਿਆਂਦੇ ਬਗੈਰ ਸਿੱਧੂ ਦੇ ਮਾਪਿਆਂ ਤੋਂ ਜਾਣਕਾਰੀ ਕਿਉਂ ਮੰਗੀ ਗਈ। ਉਨ੍ਹਾਂ ਤੋਂ ਪੁੱਛਿਆ ਗਿਆ ਹੈ ਕਿ ਇਹ ਚੀਜ਼ ਪੰਜਾਬ ਸਰਕਾਰ ਦੇ ਧਿਆਨ ਵਿਚ ਕਿਉਂ ਨਹੀਂ ਲਿਆਂਦਾ ਗਿਆ ਕਿ ਚਰਨ ਕੌਰ ਅਤੇ ਬਲਕੌਰ ਸਿੰਘ ਤੋਂ ਅਜਿਹੀ ਜਾਣਕਾਰੀ ਮੰਗੀ ਗਈ ਹੈ। ਪੰਜਾਬ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬਲਕੌਰ ਸਿੰਘ ਅਤੇ ਚਰਨ ਕੌਰ ਨੂੰ ਲੱਖ-ਲੱਖ ਵਧਾਈਆਂ ਦਿੰਦਿਆਂ ਕਿਹਾ ਸੀ ਕਿ ਸਾਡੇ ਵੱਲੋਂ ਉਨ੍ਹਾਂ ਨੂੰ ਬਿਲਕੁੱਲ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਉਕਤ ਚਿੱਠੀ ਕੇਂਦਰ ਸਰਕਾਰ ਨੇ ਭੇਜੀ ਹੈ। ਕੇਂਦਰ ਸਰਕਾਰ ਲੂੰਬੜ ਚਾਲਾਂ ਚੱਲ ਰਹੀ ਹੈ, ਉਨ੍ਹਾਂ ਦੀ ਸੋਚ ਘਟੀਆ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਬਿਲਕੁੱਲ ਵੀ ਪਰੇਸ਼ਾਨ ਨਹੀਂ ਕੀਤਾ ਜਾਵੇਗਾ।Big government action
ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਸਚਿਨ ਬਿਸ਼ਨੋਈ ਲਿਆਂਦਾ ਗਿਆ ਭਾਰਤ
Sidhu Moosewala murder case ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ ਤੋਂ ਭਾਰਤ ਲਿਆਂਦਾ ਗਿਆ ਹੈ। ਸਚਿਨ ਨੂੰ ਭਾਰਤ ਲਿਆਉਣ ਲਈ ਦਿੱਲੀ ਪੁਲਿਸ ਦੀ ਟੀਮ ਅਜ਼ਰਬਾਈਜਾਨ ਗਈ ਸੀ।
ਸਚਿਨ ਗੈਂਗਸਟਰ ਲਾਰੈਂਸ ਦਾ ਭਾਣਜਾ ਹੈ। ਉਹ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡਾਂ ਵਿੱਚੋਂ ਇੱਕ ਹੈ। ਕਤਲ ਤੋਂ ਕੁਝ ਸਮਾਂ ਪਹਿਲਾਂ ਉਹ ਜਾਅਲੀ ਪਾਸਪੋਰਟ ‘ਤੇ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਵਿਦੇਸ਼ ਭੱਜ ਗਿਆ ਸੀ। ਮੂਸੇਵਾਲਾ ਕਤਲ ਕੇਸ ਦੀ ਐਫ ਆਈ ਆਰ ਅਤੇ ਚਾਰਜਸ਼ੀਟ ਦੋਵਾਂ ਵਿੱਚ ਉਸਦਾ ਨਾਮ ਹੈ।
ਦੱਸਿਆ ਜਾ ਰਿਹਾ ਹੈ ਕਿ ਸਚਿਨ ਨੇ ਦੁਬਈ ਸਥਿਤ ਦਿੱਲੀ ਦੇ ਇਕ ਕਾਰੋਬਾਰੀ ਤੋਂ 50 ਕਰੋੜ ਦੀ ਫਿਰੌਤੀ ਵੀ ਮੰਗੀ ਸੀ। ਕਾਰੋਬਾਰੀ ਦਾ ਨਾਂ ਗੈਲਨ ਦੱਸਿਆ ਜਾ ਰਿਹਾ ਹੈ। ਟੀ-10 ਟੀਮ ਦੇ ਮਾਲਕ ਤੋਂ 50 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੀ ਕਾਲ ਰਿਕਾਰਡਿੰਗ ਵੀ ਸੁਰਖੀਆਂ ਵਿੱਚ ਸੀ। ਸਚਿਨ ਨੂੰ ਇਸ ਮਾਮਲੇ ‘ਚ ਫੜਿਆ ਗਿਆ ਹੈ। Sidhu Moosewala murder case
ਜਾਅਲੀ ਪਾਸਪੋਰਟ ‘ਤੇ ਭੱਜੀਆ ਸੀ ਬਾਹਰ
ਗੈਂਗਸਟਰ ਸਚਿਨ ਦਾ ਫਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਇਕ ਪਤੇ ‘ਤੇ ਬਣਿਆ ਸੀ। ਇਸ ਫਰਜ਼ੀ ਪਾਸਪੋਰਟ ‘ਤੇ ਸਚਿਨ ਦਾ ਫਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਸੀ। ਏਜੰਸੀਆਂ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਪੁਲਿਸ ਨੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਗੈਂਗਸਟਰਾਂ ਦੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ। ਮਾਮਲੇ ‘ਚ ਪੁਲਿਸ ਨੇ ਔਰਤ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਗੋਲਡੀ ਬਰਾੜ ‘ਤੇ ਲਾਂਰੇਸ ਨਾਲ ਮਿਲ ਕੇ ਰਚੀ ਸੀ ਸਾਜ਼ਿਸ਼
ਦਿੱਲੀ ਪੁਲਿਸ ਅਨੁਸਾਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਸਚਿਨ ਨੇ ਕੈਨੇਡਾ ‘ਚ ਗੈਂਗ ਚਲਾਉਣ ਵਾਲੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਤਿਹਾੜ ਜੇਲ੍ਹ ‘ਚ ਬੰਦ ਕਾਲਾ ਜਠੇੜੀ ਅਤੇ ਲਾਰੈਂਸ ਬਿਸ਼ਨੋਈ ਨਾਲ ਗੱਲਬਾਤ ਕਰਕੇ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।
ਇਹ ਵੀ ਪੜ੍ਹੋ: ਮਾਹਾਂਰਾਸ਼ਟਰ ‘ਚ ਮਜ਼ਰਦੂਰਾਂ ‘ਤੇ ਡਿੱਗੀ ਕਰੇਨ ਮਸ਼ੀਨ 17 ਦੀ ਮੌਤ ਕਈਆ ਦੇ ਦੱਬੇ ਹੋਣ ਦਾ ਖ਼ਦਸ਼ਾ
ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਬਹੁਤੇ ਸ਼ੱਕ ਨਾ ਹੋਣ, ਇਸ ਲਈ ਸਚਿਨ ਗੈਂਗਸਟਰ ਗੋਲਡੀ ਬਰਾੜ ਨੂੰ ਫੋਨ ‘ਤੇ ਗੱਲ ਕਰਦੇ ਹੋਏ ‘ਡਾਕਟਰ’ ਕਹਿ ਕੇ ਬੁਲਾਉਂਦਾ ਸੀ। ਇਸੇ ਤਰ੍ਹਾਂ ਉਹ ਗੈਂਗਸਟਰ ਕਾਲਾ  ਜਠੇੜੀ ਨੂੰ ‘ਅਲਫਾ’ ਕਹਿ ਕੇ ਬੁਲਾਉਂਦਾ ਸੀ। ਜ਼ੇਲ੍ਹ ਵਿਚ ਉਹ ਆਪਣੇ ਗੁਰਗਿਆ ਰਾਹੀਂ ਲਾਰੈਂਸ ਨਾਲ ਗੱਲਾਂ ਕਰਦਾ ਸੀ।Sidhu Moosewala murder case
ਰਾਜਸਥਾਨ ਦੇ ਭਰਤਪੁਰ ‘ਚ ਗੈਂਗਸਟਰ ਕੁਲਦੀਪ ਸਿੰਘ ਜਗੀਨਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਕੁਲਦੀਪ ਨੂੰ ਭਰਤਪੁਰ ਅਦਾਲਤ ‘ਚ ਪੇਸ਼ੀ ਲਈ ਲਿਆ ਰਹੀ ਸੀ। ਅਪਰਾਦੀਆਂ ਨੇ ਪੁਲਿਸ ਦੀਆਂ ਅੱਖਾਂ ‘ਚ ਮਿਰਚਾਂ ਦਾ ਪਾਊਡਰ ਪਾ ਕੇ ਗੈਂਗਸਟਰ ਨੂੰ ਗੋਲ਼ੀ ਮਾਰ ਦਿੱਤੀ।
ਕੁਲਦੀਪ ਸਿੰਘ ਜਗੀਨਾ ‘ਤੇ ਭਾਜਪਾ ਆਗੂ ਦੇ ਕਤਲ ਦਾ ਦੋਸ਼ ਸੀ। ਰਾਜਸਥਾਨ ਦੇ ਡੀਜੀਪੀ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਗੈਂਗਸਟਰ ਕੁਲਦੀਪ ਜਗੀਨਾ ਦੀ ਭਰਤਪੁਰ ਦੇ ਅਮੋਲੀ ਟੋਲ ਪਲਾਜ਼ਾ ‘ਤੇ ਕੁਝ ਅਣਪਛਾਤੇ ਲੋਕਾਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਉਸ ਨੂੰ ਅਦਾਲਤ ਲੈ ਕੇ ਜਾ ਰਹੀ ਸੀ। ਕਤਲ ਵਿੱਚ ਵਿਰੋਧੀ ਗਿਰੋਹ ਦੇ ਲੋਕ ਸ਼ਾਮਲ ਸਨ। ਭਰਤਪੁਰ ਦੇ ਐਸਪੀ ਸਮੇਤ ਸਾਰੇ ਸੀਨੀਅਰ ਅਧਿਕਾਰੀ ਮੌਕੇ ‘ਤੇ ਜਾਂਚ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਕ੍ਰਿਪਾਲ ਜਗੀਨਾ ਕਤਲ ਕਾਂਡ ਦੇ ਦੋਸ਼ੀਆਂ ਨੂੰ ਬੁੱਧਵਾਰ ਨੂੰ ਭਰਤਪੁਰ ਅਦਾਲਤ ‘ਚ ਪੇਸ਼ ਕੀਤਾ ਗਿਆ। ਟੋਲ ਨਾਕੇ ਨੇੜੇ ਮੁਲਜ਼ਮ ਕੁਲਦੀਪ ਜਗੀਨਾ ਤੇ ਵਿਜੇਪਾਲ ‘ਤੇ ਫਾਇਰਿੰਗ ਹੋਈ। ਵਿਜੇਪਾਲ ਜ਼ਖਮੀ ਹੋ ਗਿਆ। ਉਸ ਨੂੰ ਆਰਬੀਐਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦਰਜਨ ਤੋਂ ਵੱਧ ਫਾਇਰ ਕੀਤੇ ਗਏ। ਗੋਲ਼ੀਬਾਰੀ ਵਿੱਚ ਵਰਤੀ ਗਈ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ। ਸੀਸੀਟੀਵੀ ਦੇ ਆਧਾਰ ‘ਤੇ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਹੋ ਗਈ ਹੈ, ਪਰ ਅਜੇ ਤਕ ਪਛਾਣ ਉਜਾਗਰ ਨਹੀਂ ਕੀਤੀ ਗਈ।