vegetable - Nirpakh Post
ਸਿਹਤਮੰਦ ਰਹਿਣਾ ਹੈ ਤਾਂ ਗਰਮੀਆਂ ’ਚ ਇੰਨਾਂ ਚੀਜ਼ਾਂ ਨੂੰ ਬਣਾਓ ਆਪਣੀ ਖੁਰਾਕ
ਗਰਮੀਆਂ ਦਾ ਸੀਜ਼ਨ ਜਦੋਂ ਆਉਂਦਾ ਹੈ, ਤਾਂ ਕਈ ਤਰਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਕੰਮਾਂ ਕਾਰਾਂ ਲਈ ਅਸੀਂ ਘਰ ਤੋਂ ਬਾਹਰ ਨਿਕਲਦੇ ਹਾਂ ਤੇ ਜਿਆਦਾ ਗਰਮੀ ਦੀ ਲਪੇਟ ਚ ਆਉਣ ਨਾਲ ਅਸੀਂ ਬਿਮਾਰ ਹੋ ਜਾਂਦੇ ਹਾਂ
ਸੋ ਗਰਮੀਆਂ ਦੇ ਵਿਚ ਸਿਹਤ ਦਾ ਜਿਆਦਾ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ  ਸਰੀਰ ’ਚ ਹਾਈਡਰੇਸ਼ਨ ਅਤੇ ਠੰਢਕ ਦੀ ਜ਼ਰੂਰਤ ਵੱਧ ਜਾਂਦੀ ਹੈ। ਇਸ ਦੌਰਾਨ ਸਰੀਰ ਨੂੰ ਠੰਢਾ ਰੱਖਣਾ, ਸਹੀ ਖੁਰਾਕ ਖਾਣਾ ਅਤੇ ਪਾਣੀ ਦੀ ਘਾਟ ਨੂੰ ਪੂਰਾ ਕਰਨਾ ਬਹੁਤ ਜਰੂਰੀ ਹੁੰਦਾ ਹੈ। ਕਈ ਵਾਰੀ ਗਰਮੀ ਤੋਂ ਬਚਣ ਲਈ ਕੁਝ ਆਮ ਆਦਤਾਂ ਅਪਣਾਈਆਂ ਜਾਂਦੀਆਂ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੀਆਂ ਹਨ।  ਸੋ ਇਸ਼ ਨੂੰ ਲੈ ਕੇ ਕੀ ਕਹਿੰਦੇ ਨੇ ਸਿਹਤ ਮਾਹਿਰ ਕਿ ਆਪਣੇ ਆਪ ਨੂੰ ਗਰਮੀਆਂ ਚ ਸਿਹਤਮੰਦ ਰੱਖਣ ਲਈ ਸਾਨੂੰ ਕਿੰਨਾਂ ਚੀਜਾਂ ਦਾ ਸੇਵਨ ਕਰਨਾ ਚਾਹੀਦੀ ਹੈ
ਤਰਲ ਪਦਾਰਥ
- ਇਸ ਸਮੇਂ ’ਚ ਪਾਣੀ ਦਾ ਵੱਧ ਤੋਂ ਵੱਧ ਪੀਣਾ ਬਹੁਤ ਜ਼ਰੂਰੀ ਹੈ। ਫਲਾਂ ਅਤੇ ਸਬਜ਼ੀਆਂ ਦਾ ਰਸ ਜਿਵੇਂ ਕਿ ਤਰਬੂਜ਼ ਅਤੇ ਸ਼ਰਬਤ ਸਰੀਰ ਨੂੰ ਹਾਈਡਰੇਟ ਰੱਖਣ ’ਚ ਮਦਦ ਕਰਦੀਆਂ ਹਨ।
ਤਰਬੂਜ਼
- ਤਰਬੂਜ਼ ’ਚ ਪਾਣੀ ਦੀ ਮਾਤਰਾ ਬਹੁਤ ਹੁੰਦੀ ਹੈ ਜੋ ਸਰੀਰ ਨੂੰ ਠੰਢਕ ਅਤੇ ਨਮੀ ਪ੍ਰਦਾਨ ਕਰਦਾ ਹੈ।
ਨਾਰੀਅਲ ਪਾਣੀ
ਨਾਰੀਆਲ ਪਾਣੀ ਵੀ  ਕੁਦਰਤੀ ਤੌਰ ਤੇ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਸਰੀਰ ਨੂੰ ਠੰਢਾ ਰੱਖਦਾ ਹੈ
ਦਹੀਂ ਅਤੇ ਲੱਸੀ ’ਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਹਾਜ਼ਮੇ ਨੂੰ ਸੁਧਾਰਦੇ ਹਨ ਅਤੇ ਹਾਜ਼ਮੇ ਨੂੰ ਬਿਹਤਰ ਬਣਾਉਂਦੇ ਹਨ। ਇਨ੍ਹਾਂ ਨੂੰ ਗਰਮੀਆਂ ’ਚ ਖਾਣਾ ਕਾਫੀ ਫਾਇਦੇਮੰਦ ਹੁੰਦਾ ਹੈ। ਮਾਹਿਰ ਕਹਿੰਦੇ ਨੇ ਕਿ ਇਸ ਨੂੰ ਰੋਜਾਨਾ ਦੀ ਖੁਰਾਕ ਦੇ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ
ਹਰਾ ਧਨੀਆ ਤੇ ਪੁਦੀਨਾ
ਇਹ ਸਬਜ਼ੀਆਂ ਸਰੀਰ ਨੂੰ ਠੰਢਕ ਪਹੁੰਚਾਉਂਦੀਆਂ ਹਨ। ਪੁਦੀਨਾ ਅਤੇ ਧਨੀਆ ਨੂੰ ਪਾਣੀ ’ਚ ਸ਼ਾਮਲ ਕਰਕੇ ਰਸ ਪੀਣਾ ਕਾਫੀ ਤਾਜ਼ਗੀ ਦਿੰਦਾ ਹੈ।
ਖਾਓ ਹਲਕਾ ਖਾਣਾ
ਸਿਹਤ ਮਾਹਿਰ ਇਹ ਵੀ ਕਹਿੰਦੇ ਨੇ ਕਿ ਗਰਮੀਆਂ ’ਚ ਖੁਦ ਨੂੰ ਹੈਲਦੀ ਰੱਖਣ ਲਈ ਹਲਕਾ ਖਾਣਾ ਚੁਣੋ ਜਿਵੇਂ ਕਿ ਸਬਜ਼ੀਆਂ ਅਤੇ ਫਲਾਂ ਵਾਲੀ ਸਲਾਦ, ਜਿਸ ਵਿੱਚ ਕੈਲੋਰੀ ਘੱਟ ਮਾਤਰਾ ’ਚ ਹੁੰਦੀ ਹੈ ਤੇ ਪੋਸ਼ਣ ਵਧੇਰੇ ਮਾਤਰਾ ’ਚ ਹੁੰਦਾ ਹੈ।
ਘੱਟ ਤੇਲ ਤੇ ਘੱਟ ਮਸਾਲੇ ਵਾਲਾ ਖਾਣਾ
ਇਸ ਤੋਂ ਇਲਾਵਾ ਘੱਟ ਤੇਲ ਅਤੇ ਘੱਟ ਮਸਾਲਿਆਂ ਵਾਲਾ ਖਾਣਾ ਗਰਮੀਆਂ ’ਚ ਹਾਜ਼ਮੇ ਨੂੰ ਬਿਹਤਰ ਰੱਖਦਾ ਹੈ ਅਤੇ ਸਰੀਰ ਨੂੰ ਜ਼ਿਆਦਾ ਤਾਪ ਨਹੀਂ ਮਿਲਦਾ। ਇਸ ਲਈ ਗਰਮੀਆਂ ਦੇ ਵਿਚ ਖਾਸ ਧਿਆਨ ਰੱਖ ਤੇ ਖੁਰਾਕ ਦਾ ਤੇ ਰਹਿਣ ਸਹਿਣ ਦਾ ਤਾਂ ਅਸੀਂ ਸਿਹਤਮੰਦ ਰਹਿ ਸਕਦੇ ਹਾਂ
Spinach For Heart
ਅੱਜ ਕਲ ਦੇ ਸਮੇਂ ਵਿੱਚ ਦਿਲ ਦੇ ਰੋਗ ਆਮ ਹੋ ਗਏ ਹਨ। ਇਸ ਤੋਂ ਬਚਣ ਲਈ ਇਨਸਾਨ ਕਿ ਕੁਝ ਨਹੀਂ ਕਰਦਾ ਪਰ ਜੇਕਰ ਤੁਸੀ ਇਸਨੂੰ ਘਰੇਲੂ ਤਰੀਕਿਆਂ ਜਾ ਅਜਿਹੀਆਂ ਸਬਜ਼ੀਆਂ ਦਾ ਸੇਵਨ ਕਰੋਗੇ ਜੋ ਤੁਹਾਡੇ ਦਿਲ ਨੂੰ ਤੰਦਰੁਸਤ ਰੱਖਣ ਤਾਂ ਤੁਸੀ ਇਸ ਤੋਂ ਬਚ ਸਕਦੇ ਹੋ | ਇਹੋ ਜਿਹੀਆਂ ਪੋਸ਼ਟਿਕ ਸਬਜ਼ੀਆਂ ਵਿੱਚੋਂ ਇੱਕ ਹੈ ਪਾਲਕ ਜੋ ਕਿ ਇੱਕ ਹਰੀ ਪੱਤੇਦਾਰ ਸਬਜ਼ੀ ਹੈ। ਇਹ ਵਿਟਾਮਿਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਪਾਲਕ ‘ਚ ਐਂਟੀਆਕਸੀਡੈਂਟਸ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ। ਪਾਲਕ ਦੀ ਸਬਜ਼ੀ ਬਣਾਈ ਜਾ ਸਕਦੀ ਹੈ, ਕੱਚੀ ਜਾਂ ਇਸ ਦਾ ਰਸ ਵੀ ਪੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਪਾਲਕ ਅੱਖਾਂ ਦੀ ਰੋਸ਼ਨੀ ਲਈ ਵੀ ਬਹੁਤ ਵਧੀਆ ਮੰਨੀ ਜਾਂਦੀ ਹੈ। ਪਾਲਕ ਨੂੰ ਸ਼ਾਕਾਹਾਰੀ ਅਤੇ ਮਾਸਾਹਾਰੀ ਪਕਵਾਨਾਂ ਨਾਲ ਪਕਾਇਆ ਜਾਂਦਾ ਹੈ।
also read :- ਕੀ ਤੁਸੀ ਵੀ ਪਿੱਪਲ ਦੀ ਪੂਜਾ ਕਰਦੇ ਹੋ ? ਪਰ ਨਹੀਂ ਜਾਣਦੇ ਹੋਵੋਗੇ ਕਿ ਇਹ ਸਿਹਤ ਲਈ ਵੀ ਹੈ ਵਰਦਾਨ
ਪਾਲਕ ‘ਚ ਐਂਟੀਆਕਸੀਡੈਂਟ ਵੀ ਕਾਫੀ ਮਾਤਰਾ ‘ਚ ਪਾਏ ਜਾਂਦੇ ਹਨ। ਜਿਸ ਕਾਰਨ ਪਾਲਕ ਨੂੰ ਸੁਪਰ ਫੂਡ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟਸ ਕਾਰਨ ਇਹ ਇਮਿਊਨਿਟੀ ਨੂੰ ਮਜ਼ਬੂਤ ​​ਕਰਦਾ ਹੈ | ਪਾਲਕ ‘ਚ ਪਾਏ ਜਾਣ ਵਾਲੇ ਨਾਈਟ੍ਰੇਟ ਤੱਤ ਕਾਰਨ ਇਹ ਸਟ੍ਰੋਕ ਅਤੇ ਹਾਰਟ ਅਟੈਕ ਦੇ ਖਤਰੇ ਨੂੰ ਘੱਟ ਕਰਦਾ ਹੈ। ਪਾਲਕ ਦਾ ਨਿਯਮਤ ਸੇਵਨ ਕਰਨ ਨਾਲ ਕੈਂਸਰ, ਦਿਲ ਦੇ ਰੋਗ, ਸ਼ੂਗਰ ਅਤੇ ਮੋਟਾਪੇ ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ ਸਿਰਫ਼ 100 ਗ੍ਰਾਮ ਪਾਲਕ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਹਫਤੇ ‘ਚ ਸਿਰਫ 2 ਤੋਂ 3 ਵਾਰ ਕਰੋ। ਪਾਲਕ ਦਾ ਜ਼ਿਆਦਾ ਸੇਵਨ ਕਰਨ ਨਾਲ ਕਿਡਨੀ ਸਟੋਨ ਬਣਨ ਦੀ ਸਮੱਸਿਆ ਹੋ ਸਕਦੀ ਹੈ।
ਭੁੱਲ ਕੇ ਵੀ ਖਾਲੀ ਪੇਟ ਨਾ ਖਾਣਾ ਇਹ 4 ਚੀਜ਼ਾਂ, ਹੋ ਜਾਣਗੀਆਂ ਗੈਸ ਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ
ਕੁੱਝ ਅਜਿਹੇ ਖਾਦ ਪਦਾਰਥ ਹਨ ਜਿਨ੍ਹਾਂ ਦਾ ਖਾਲੀ ਪੇਟ ਸੇਵਨ ਕਰਨ ਨਾਲ ਪੇਟ ਦਰਦ ਦੇ ਨਾਲ ਕਈ ਹੋਰ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਇਸ ਲਈ ਹੁੰਦਾ ਹੈ ਕਿਉਂਕਿ ਕੁੱਝ ਭੋਜਨ ਦੂਜਿਆਂ ਨਾਲੋਂ ਹਜ਼ਮ ਹੋਣ ਵਿੱਚ ਜ਼ਿਆਦਾ ਸਮਾ ਲੈਂਦੇ ਹਨ।
Do not eat these 4 things on an empty stomach Health tips: ਪੇਟ ਦੀ ਸਿਹਤ ਸਾਡੀ ਸਮੁੱਚੀ ਤੰਦਰੁਸਤੀ ਲਈ ਮਹੱਤਵਪੂਰਨ ਹੈ। ਪਾਚਨ ਪ੍ਰਣਾਲੀ ਵਿੱਚ ਭੋਜਨ ਨੂੰ ਅੰਤੜੀ ਵਿੱਚ ਤੋੜਿਆ ਜਾਂਦਾ ਹੈ ਤੇ ਇਸ ਨਾਲ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਮਦਦ ਮਿਲਦੀ ਹੈ। ਅੰਤੜੀ ਵਿੱਚ ਚੰਗੇ ਬੈਕਟੀਰੀਆ ਦੀ ਕਮੀ ਗੈਸ, ਪੇਟ ਫੁੱਲਣਾ ਅਤੇ ਪੇਟ ਦਰਦ ਵਰਗੀਆਂ ਪਾਚਨ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਨੂੰ ਆਪਣੇ ਖਾਣੀ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ।
ਤੁਹਾਨੂੰ ਦਸ ਦੇਈਏ ਕਿ ਕੁੱਝ ਅਜਿਹੇ ਖਾਦ ਪਦਾਰਥ ਹਨ ਜਿਨ੍ਹਾਂ ਦਾ ਖਾਲੀ ਪੇਟ ਸੇਵਨ ਕਰਨ ਨਾਲ ਪੇਟ ਦਰਦ ਦੇ ਨਾਲ ਕਈ ਹੋਰ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਇਸ ਲਈ ਹੁੰਦਾ ਹੈ ਕਿਉਂਕਿ ਕੁੱਝ ਭੋਜਨ ਦੂਜਿਆਂ ਨਾਲੋਂ ਹਜ਼ਮ ਹੋਣ ਵਿੱਚ ਜ਼ਿਆਦਾ ਸਮਾ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਭੋਜਨ ਪਦਾਰਥਾਂ ਬਾਰੇ ਦੱਸਾਂਗੇ ਜੋ ਤੁਹਾਨੂੰ ਖਾਲੀ ਪੇਟ ਨਹੀਂ ਖਾਣੇ ਚਾਹੀਦੇ…Do not eat these 4 things on an empty stomach
ਸੇਬ: ਸੇਬ ਫਾਈਬਰ ਦਾ ਇੱਕ ਵਧੀਆ ਸਰੋਤ ਹਨ, ਪਰ ਇਹ ਕੁੱਝ ਲੋਕਾਂ ਵਿੱਚ ਪੇਟ ਫੁੱਲਣ ਅਤੇ ਪੇਟ ਦਰਦ ਦਾ ਕਾਰਨ ਬਣ ਸਕਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਅੰਤੜੀ ਵਾਧੂ ਫਾਈਬਰ ਨੂੰ ਬਰਦਾਸ਼ਤ ਕਰਨ ਵਿੱਚ ਅਸਮਰਥ ਹੁੰਦੀ ਹੈ। ਇਸ ਸਥਿਤੀ ਨੂੰ ਫਰੂਟੋਜ਼ ਮੈਲਾਬਸੋਰਪਸ਼ਨ ਕਿਹਾ ਜਾਂਦਾ ਹੈ। ਇਸ ਲਈ ਸਵੇਰੇ ਖਾਲੀ ਪੇਟ ਸੇਬ ਨਹੀਂ ਖਾਣਾ ਚਾਹੀਦਾ।
ਕੱਚੀਆਂ ਸਬਜ਼ੀਆਂ : ਕੱਚੀਆਂ ਸਬਜ਼ੀਆਂ ਜਿਵੇਂ ਕਿ ਖੀਰਾ ਅਤੇ ਟਮਾਟਰ ਵਿੱਚ ਸੈਲੂਲੋਜ਼ ਹੁੰਦਾ ਹੈ ਜਿਸ ਨੂੰ ਪਚਾਉਣ ਲਈ ਸਾਡੀਆਂ ਅੰਤੜੀਆਂ ਵਿੱਚ ਐਨਜ਼ਾਈਮ ਦੀ ਘਾਟ ਕਾਰਨ ਸਾਡੀ ਅੰਤੜੀ ਵਿਚਲੇ ਚੰਗੇ ਬੈਕਟੀਰੀਆ ਇਨ੍ਹਾਂ ਨੂੰ ਹਜ਼ਮ ਕਰਨ ਦਾ ਕੰਮ ਕਰਦੇ ਹਨ। ਨਤੀਜੇ ਵਜੋਂ ਸਾਡੀਆਂ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਦੀ ਘਾਟ ਹੋ ਜਾਂਦੀ ਹੈ। ਇਸ ਕਾਰਨ ਕੱਚੀਆਂ ਸਬਜ਼ੀਆਂ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਪੇਟ ਵਿੱਚ ਦਰਦ, ਗੈਸ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ।Do not eat these 4 things on an empty stomach
ਇਨੂਲਿਨ ਪਾਊਡਰ : ਇਨੂਲਿਨ ਪਾਊਡਰ ਨੂੰ ਅਕਸਰ ਹਾਈ-ਫਾਈਬਰ ਭੋਜਨ ਵਜੋਂ ਵੇਚਿਆ ਜਾਂਦਾ ਹੈ। ਇਹ ਇੱਕ ਕਿਸਮ ਦਾ ਫਰੂਟੂਲੀਗੋਸੈਕਰਾਈਡ ਹੈ ਜੋ ਪੇਟ ਵਿੱਚ ਹਜ਼ਮ ਕਰਨਾ ਔਖਾ ਹੁੰਦਾ ਹੈ। ਸਾਡੀਆਂ ਅੰਤੜੀਆਂ ਇਨੂਲਿਨ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ, ਜਿਸ ਨਾਲ ਪੇਟ ਦਰਦ ਅਤੇ ਬੇਆਰਾਮੀ ਹੋ ਸਕਦੀ ਹੈ।
ਸਵੀਟਨਰ : ਸਵੀਟਨਰ, ਇਸ ਨੂੰ ਅਕਸਰ ਸ਼ੂਗਰ ਦੇ ਰੋਗੀਆਂ ਵੱਲੋਂ ਸ਼ੂਗਰ ਦੇ ਬਦਲ ਵਜੋਂ ਵਰਤਿਆ ਜਾਂਦਾ ਹੈ। ਪਰ ਖਾਲੀ ਪੇਟ ਇਨ੍ਹਾਂ ਦਾ ਸੇਵਨ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਸਵੀਟਨਰ ਵਿੱਚ ਪੌਲੀਓਲਸ ਨਾਂ ਦਾ ਇੱਕ ਰਸਾਇਣ ਮੌਜੂਦ ਹੁੰਦਾ ਹੈ, ਜਿਸ ਨੂੰ ਕੁੱਝ ਲੋਕਾਂ ਦੀਆਂ ਅੰਤੜੀਆਂ ਬਰਦਾਸ਼ਤ ਨਹੀਂ ਕਰ ਪਾਉਂਦੀਆਂ, ਜਿਸ ਨਾਲ ਪੇਟ ਫੁੱਲਣਾ ਅਤੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਸਵੀਟਨਰ ਨੂੰ ਸੰਜਮ ਵਿੱਚ ਵਰਤਣ ਤੇ ਖਾਲੀ ਪੇਟ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।